ਬਰਨਾਲਾ 22 ਮਈ ( ਨਿਰਮਲ ਸਿੰਘ ਪੰਡੋਰੀ )-
ਸ਼ਹੀਦਾਂ ਦੇ ਸਿਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਮਾਰਕਫੈਡ ਸੁਸਾਇਟੀ ਦੇ ਮੁਲਾਜਮਾਂ ਦੇ ਆਪਸੀ ਸਹਿਯੋਗ ਸਦਕਾ ਬਰਨਾਲਾ ਦੇ ਨਹਿਰੂ ਚੌਂਕ ਸਦਰ ਬਜ਼ਾਰ ਵਿਚ ਰਾਹਗੀਰਾਂ ਲਈ ਠੰਡੇ ਮਿੱਠੇ ਪਾਣੀ ਦੀ ਛਬੀਲ ਲਾਈ ਗਈ ! ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਰਦਾਰ ਉੱਗਰ ਸਿੰਘ ਮੈਨੇਜਰ ਨੇ ਦੱਸਿਆ ਕਿ ਸੱਚਖੰਡ ਸ੍ਰੀ ਹਜੂਰ ਸਾਹਿਬ ਲੰਗਰ ਸੇਵਾ ਕਮੇਟੀ ਵਲੋਂ ਜਿੱਥੇ ਹਜੂਰ ਸਾਹਿਬ ਜਾਂਦੀਆਂ ਸੰਗਤਾਂ ਲਈ ਰੇਲਵੇ ਸਟੇਸ਼ਨ ਉੱਤੇ ਨਿਰਬਿਘਨ ਪ੍ਰਸ਼ਾਦੇ ਦਾ ਲੰਗਰ ਲਾਇਆ ਜਾ ਰਿਹਾ ਹੈ ਉਸੇ ਤਰ੍ਹਾਂ ਸਾਧਗੀ ਅਤੇ ਨਿਮਰਤਾ ਤਹਿਤ ਹਰ ਸਾਲ ਦੀ ਤਰ੍ਹਾਂ ਤਿੱਖੜ ਦੁਪਹਿਰ ਚ ਤਪਦੇ ਰਾਹਗੀਰਾਂ ਲਈ ਠੰਡੇ ਮਿੱਠੇ ਪਾਣੀ ਦੀ ਛਬੀਲ ਲਾਈ ਜਾਂਦੀ ਹੈ ! ਰਾਹਗੀਰਾਂ ਨੇ ਬੜੀ ਸ਼ਰਧਾ ਨਾਲ ਮਿੱਠਾ ਜਲ ਛਕਿਆ ਤੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ! ਇਸ ਮੌਕੇ ਉੱਗਰ ਸਿੰਘ ਤੋਂ ਇਲਾਵਾ ਸਰਪ੍ਰਸਤ ਬਾਬਾ ਜਗਦੇਵ ਸਿੰਘ ,ਪਵਨ ਕੁਮਾਰ ਕੁੰਦਨ ਸਮੋਸਾ,ਰਾਮ ਸਿੰਘ ਫ਼ੂਡ ਸਪਲਾਈ,ਜਰਨੈਲ ਸਿੰਘ,ਇੰਦਰਜੀਤ ਸਿੰਘ,ਪ੍ਰਦੀਪ ਸਿੰਘ ਤਾਰਾ ਸਿੰਘ ,ਪੱਪੂ ਲਾਡੀ ,ਅਤੇ ਬੀਬੀਆਂ ਵਲੋਂ ਨਿਰਸਵਾਰਥ ਸੇਵਾ ਨਿਭਾਈ ਗਈ ਗਈ !