ਬਰਨਾਲਾ 22 ਮਈ ( ਨਿਰਮਲ ਸਿੰਘ ਪੰਡੋਰੀ)-
ਬੇਟੀਆਂ ਦੀ ਭਰੂਣ ਹੱਤਿਆ ਨੂੰ ਰੋਕਣ ਲਈ ਸਿਹਤ ਵਿਭਾਗ ਵੱਲੋਂ ਸਮੇਂ-ਸਮੇਂ ਤੇ ਉਪਰਾਲੇ ਕੀਤੇ ਜਾ ਰਹੇ ਹਨ ਤਾਂ ਜੋ ਧੀਆਂ ਨੂੰ ਵੀ ਸਮਾਜ ਵਿੱਚ ਬਰਾਬਰ ਹੱਕ ਮਿਲਣ। ਇਨ੍ਹਾਂ ਸਬਦਾਂ ਦਾ ਪ੍ਰਗਟਾਵਾ ਸਿਵਲ ਸਰਜਨ ਬਰਨਾਲਾ ਡਾ. ਜਸਬੀਰ ਸਿੰਘ ਔਲਖ ਨੇ ਪੀ ਐਨ ਡੀ ਟੀ ਐਕਟ 1994 ਅਧੀਨ ਬਣਾਈ ਜ਼ਿਲ੍ਹਾ ਅਡਵਾਇਜ਼ਰੀ ਕਮੇਟੀ ਦੀ ਮੀਟਿੰਗ ਸਮੇਂ ਕੀਤਾ। ਡਾ. ਔਲਖ ਨੇ ਦੱਸਿਆ ਕਿ ਅਪ੍ਰੈਲ ਮਹੀਨੇ ਦੌਰਾਨ 9 ਸਕੈਨ ਸਕੈਨ ਸੈਂਟਰਾਂ ਦੀ ਇੰਸਪੈਕਸਨ ਕੀਤੀ ਗਈ। ਇਸ ਦੌਰਾਨ ਰਿਕਾਰਡ ਠੀਕ ਪਾਇਆ ਗਿਆ। ਸਿਹਤ ਵਿਭਾਗ ਵੱਲੋਂ ਜਾਰੀ ਨੋਟੀਫੀਕੇਸਨ ਅਨੁਸਾਰ ਪੀ ਸੀ ਪੀ ਐਨ ਡੀ ਟੀ ਐਕਟ 1994/ ਐਮ ਟੀ ਪੀ ਐਕਟ ਤਹਿਤ ਜ਼ਿਲ੍ਹਾ ਬਰਨਾਲਾ ਅਤੇ ਭਾਰਤ ਦੇ ਕਿਸੇ ਵੀ ਸੂਬੇ ਜਾਂ ਜ਼ਿਲ੍ਹੇ ਵਿੱਚ ਹੋ ਰਹੇ ਅਣਅਧਿਕਾਰਿਤ ਲਿੰਗ ਜਾਂਚ ਜਾਂ ਗਰਭਪਾਤ ਸਬੰਧੀ ਪੱਕੀ ਸੂਚਨਾ ਦੇਣ ਵਾਲੇ ਨੂੰ 50 ਹਜ਼ਰ ਇਨਾਮੀ ਰਾਸ਼ੀ ਦਿੱਤੀ ਜਾਵੇਗੀ ਅਤੇ ਜਿਹੜੀ ਇਸਤਰੀ ਫਰਜ਼ੀ ਗਾਹਕ (ਡੀਕੁਆਏ ਮਰੀਜ਼) ਬਣ ਕੇ ਜਾਵੇਗੀ ਉਸ ਨੂੰ ਸਿਹਤ ਵਭਾਗ ਵੱਲੋਂ ਇੱਕ ਲੱਖ ਰੁਪਏ ਇਨਾਮੀ ਰਾਸ਼ੀ ਦਿੱਤੀ ਜਾਵੇਗੀ।ਇਸ ਸਬੰਧੀ ਸੂਚਨਾ ਦੇਣ ਅਤੇ ਫਰਜ਼ੀ ਗਾਹਕ ਬਣ ਕੇ ਦੋਸ਼ੀਆਂ ਨੂੰ ਫੜਾਉਣ ਵਾਲਿਆਂ ਦਾ ਨਾਮ ਗੁਪਤ ਰੱਖਿਆ ਜਾਵੇਗਾ। ਇਸ ਸਬੰਧੀ ਸੂਚਨਾ ਆਪ ਵੱਲੋਂ ਨਿੱਜੀ ਤੌਰ ਤੇ ਲਿਖਤੀ ਰੂਪ ਚ ਦਫਤਰ ਸਿਵਲ ਸਰਜਨ ਬਰਨਾਲਾ ਵਿਖੇ ਦਿੱਤੀ ਜਾ ਸਕਦੀ ਹੈ।ਡਾ. ਪਰਵੇਸ਼ ਕੁਮਾਰ ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਨੇ ਦੱਸਿਆ ਕਿ ਭਰੂਣ ਲਿੰਗ ਜਾਂਚ/ ਗਰਭਪਾਤ ਨੂੰ ਰੋਕਣ ਲਈ ਸਿਹਤ ਵਿਭਾਗ ਬਰਨਾਲਾ ਵੱਲੋਂ ਸਮੇਂ-ਸਮੇਂ ਤੇ ਸਕੈਨ ਅਤੇ ਐਮ ਟੀ ਪੀ ਸੈਂਟਰਾਂ ਤੇ ਅਚਨਚੇਤ ਚੈਕਿੰਗ ਕੀਤੀ ਜਾਂਦੀ ਹੈ ।ਇਸ ਸਮੇਂ ਐਕਟ ਨੂੰ ਹੋਰ ਸੁਚਾਰੂ ਢੰਗ ਨਾਲ ਲਾਗੂ ਕਰਨ ਅਤੇ ਬੱਚੀਆਂ ਦੇ ਲਿੰਗ ਅਨੁਪਾਤ ਵਧਾਉਣ ਲਈ ਕਮੇਟੀ ਮੈਂਬਰਾਂ ਤੋਂ ਸੁਝਾਅ ਲਏ ਗਏ । ਸਿਹਤ ਵਿਭਾਗ ਦੇ ਕਰਮਚਾਰੀਆਂ ਵੱਲੋਂ ਮਮਤਾ ਦਿਵਸ ਤੇ ਲੋਕਾਂ ਨੂੰ ਬੱਚੀ ਭਰੂਣ ਹੱਤਿਆ ਨੂੰ ਰੋਕਣ ਲਈ ਜਾਣਕਾਰੀ ਦਿੱਤੀ ਜਾਂਦੀ ਹੈ। ਇਸ ਸਮੇਂ ਦਿਲਪ੍ਰੀਤ ਸਿੰਘ ਏ ਡੀ ਏ , ਡਾ. ਰਵਿੰਦਰ ਮਹਿਤਾ ਬੱਚਿਆਂ ਦੇ ਮਾਹਿਰ, ਡਾ. ਪਰਨੀਤ ਕੌਰ ਐਮ ਡੀ ਮੈਡੀਸਨ , ਡਾ.ਈਸਾ ਗੁਪਤਾ ਇਸਤਰੀ ਰੋਗਾਂ ਦੇ ਮਾਹਿਰ,ਕੁਲਦੀਪ ਸਿੰਘ ਮਾਨ ਜਿਲ੍ਹਾ ਮਾਸ ਮੀਡੀਆ ਤੇ ਸੂਚਨਾ ਅਫਸਰ,ਗੁਰਜੀਤ ਸਿੰਘ ਜਿਲ੍ਹਾ ਪੀ ਐਨ ਡੀ ਟੀ ਕੁਆਰਡੀਨੇਟਰ ,ਕ੍ਰਿਸਨ ਕੁਮਾਰ ਗੌੜ ਤੇ ਰਾਜਿੰਦਰ ਕੁਮਾਰ ਸਮਾਜ ਸੇਵੀ ਹਾਜਰ ਸਨ।l