Gee 98News

ਮੋਟੀ ਰੋਟੀ, ਧੁੰਨੀ ‘ਤੇ ਘਿਓ, ਜ਼ਿੰਦਗੀ ਦੇ ਨਜ਼ਾਰੇ ਲਓ-ਮਿਸ਼ਨ ਨਰੋਈ ਸਿਹਤ

-ਬਰਨਾਲਾ ‘ਚ ਤਿੰਨ ਦਿਨਾਂ ਸਿਹਤ ਜਾਗਰੂਕਤਾ ਕੈਂਪ 26,27 ਅਤੇ 28 ਮਈ ਨੂੰ

ਬਰਨਾਲਾ 22 ਮਈ ( ਨਿਰਮਲ ਸਿੰਘ ਪੰਡੋਰੀ)-

ਮਿਸ਼ਨ ਨਰੋਈ ਸਿਹਤ ਟੀਮ ਵੱਲੋਂ ਤਿੰਨ ਰੋਜ਼ਾ ਸਿਹਤ ਜਾਗਰੂਕਤਾ ਕੈਂਪ 26,27 ਅਤੇ 28 ਮਈ ਨੂੰ ਬਰਨਾਲਾ ਵਿਖੇ ਲਗਾਇਆ ਜਾ ਰਿਹਾ ਹੈ। ਪ੍ਰੈਸ ਕਾਨਫਰੰਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਗੁਰਚਰਨ ਸਿੰਘ ਹਠੂਰ, ਸੰਦੀਪ ਸਿੰਘ ਜੋਧਪੁਰ ਅਤੇ ਰਾਜਵਿੰਦਰ ਸਿੰਘ ਰਾਏਖਾਨਾ ਨੇ ਦੱਸਿਆ ਕਿ ਮਿਤੀ 26,27 ਅਤੇ 28 ਮਈ ਨੂੰ ਗੁਰਦੁਆਰਾ ਸਾਹਿਬ ਬੀਬੀ ਪ੍ਰਧਾਨ ਕੌਰ, ਨੇੜੇ ਬੱਸ ਸਟੈਂਡ ਬਰਨਾਲਾ ਵਿਖੇ ਸਿਹਤ ਜਾਗਰੂਕਤਾ ਕੈਂਪ ਲਗਾਇਆ ਜਾ ਰਿਹਾ ਹੈ,ਜੋ ਸਵੇਰੇ 8 ਵਜੇ ਤੋਂ ਸ਼ਾਮ ਤੱਕ ਚੱਲਿਆ ਕਰੇਗਾ। ਗੁਰਚਰਨ ਸਿੰਘ ਹਠੂਰ ਨੇ ਦੱਸਿਆ ਕਿ ਲੋੜਵੰਦ ਮਰੀਜ਼ਾਂ ਨੂੰ ਠੀਕ ਕਰਨ ਲਈ ਸ਼ੁੱਧ ਦੇਸ਼ੀ ਘਿਓ,ਸ਼ੁੱਧ ਸਰੋਂ ਦਾ ਤੇਲ,ਗੁੜ ਇਮਲੀ ਦੀ ਚਟਣੀ, ਚਿਰੈਤਾ, ਜੌਂ ਦਾ ਸੱਤੂ,ਅਲਸੀ ਜੈੱਲ ਆਦਿ ਮੁਫ਼ਤ ਦਿੱਤੇ ਜਾਣਗੇ। ਸੰਦੀਪ ਸਿੰਘ ਜੋਧਪੁਰ ਅਤੇ ਰਾਜਵਿੰਦਰ ਸਿੱਧੂ ਰਾਏਖਾਨਾ ਨੇ ਦੱਸਿਆ ਕਿ ਸੰਸਥਾ ਨਾਅਰੇ “ਮੋਟੀ ਰੋਟੀ ਧੁੰਨੀ ‘ਤੇ ਘਿਓ, ਜ਼ਿੰਦਗੀ ਦੇ ਨਜ਼ਾਰੇ ਲਓ” ਅਨੁਸਾਰ ਅਸੀਂ ਆਪਣਾ ਇਲਾਜ ਮਿਸ਼ਨ ਨਰੋਈ ਸਿਹਤ ਨਾਲ ਜੁੜ ਕੇ ਖੁਦ ਕਰ ਸਕਦੇ ਹਾਂ । ਉਨ੍ਹਾਂ ਦੱਸਿਆ ਕਿ ਸੰਸਥਾ ਦੇ ਲੇਖਕ ਅਤੇ ਖੋਜੀ ਸੰਜੀਵ ਸੇਤੀਆ ਤਿੰਨ ਦਿਨ ਇਸ ਕੈਂਪ ਵਿੱਚ ਹਾਜ਼ਰ ਰਹਿਣਗੇ। ਇਸ ਮੌਕੇ ਕੁਲਦੀਪ ਸਿੰਘ ਦੌਧਰ, ਗੁਰਨੈਬ ਸਾਜਨ, ਜਗਸੀਰ ਸਿੰਘ, ਕਿਰਨਜੀਤ ਕੌਰ,ਗੁਰਜਸਪ੍ਰੀਤ ਕੌਰ ਦੌਧਰ, ਪ੍ਰਭਜੋਤ ਕੌਰ ਦੌਧਰ ਆਦਿ ਵੀ ਹਾਜ਼ਰ ਸਨ।

Gee98 Ads
error: Content is protected !!