Gee 98News

 ਅੰਤਰ ਹਾਊਸ-ਸੁੰਦਰ ਲਿਖਾਈ ਮੁਕਾਬਲਿਆਂ ਵਿੱਚ ਜੇਤੂ ਵਿਦਿਆਰਥੀਆਂ ਨੂੰ ਦਿੱਤੇ ਇਨਾਮ

ਬਰਨਾਲਾ 24 ਮਈ‌ ( ਨਿਰਮਲ ਸਿੰਘ ਪੰਡੋਰੀ)-

ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿੱ/ਐ.ਸਿੱ) ਬਰਨਾਲਾ ਸਰਬਜੀਤ ਸਿੰਘ ਤੂਰ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਮੈਡਮ ਵਸੁੰਧਰਾ ਕਪਿਲਾ ਜੀ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਸੁਖਵਿੰਦਰ ਸਿੰਘ ਖਾਲਸਾ ਅਤੇ ਉੱਪ ਚੇਅਰਮੈਨ ਜਗਤਾਰ ਸਿੰਘ ਦੀ ਦੇਖ ਰੇਖ ਅਤੇ ਹੈੱਡ ਟੀਚਰ ਸਰਕਾਰੀ ਪ੍ਰਾਇਮਰੀ ਸਕੂਲ ਸੰਘੇੜਾ ਸੁਖਬੀਰ ਸਿੰਘ ਦੀ ਯੋਗ ਅਗਵਾਈ ਵਿੱਚ ਅੰਤਰ ਹਾਊਸ-ਸੁੰਦਰ ਲਿਖਾਈ ਮੁਕਾਬਲਿਆਂ ਵਿੱਚ ਜੇਤੂ ਵਿਦਿਆਰਥੀਆਂ ਨੂੰ ਇਨਾਮ ਵੰਡੇ ਗਏ। ਇਹਨਾ ਮੁਕਾਬਲਿਆਂ ਵਿੱਚ ਪੰਜ ਹਾਊਸ ਦੇ ਵਿਦਿਆਰਥੀਆਂ ਨੇ ਭਾਗ ਲਿਆ। ਜੇਤੂ ਵਿਦਿਆਰਥੀਆਂ ਵਿੱਚ ਖੁਸ਼ਦੀਪ ਕੌਰ ਤੀਸਰੀ, ਗੁਰਜੋਤ ਸਿੰਘ ਚੌਥੀ, ਸੁਮਨਪ੍ਰੀਤ ਕੌਰ ਪੰਜਵੀਂ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ, ਅਨੂਪ੍ਰੀਤ ਕੌਰ ਤੀਸਰੀ, ਅਰਸ਼ਦੀਪ ਕੌਰ ਚੌਥੀ, ਖੁਸ਼ਪ੍ਰੀਤ ਕੌਰ ਪੰਜਵੀਂ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ ਅਤੇ ਸੋਨਮ ਰਾਣੀ ਤੀਸਰੀ, ਨਵਜੋਤ ਕੌਰ ਚੌਥੀ, ਜਸ਼ਨਪ੍ਰੀਤ ਕੌਰ ਪੰਜਵੀਂ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਸਮੂਹ ਸਟਾਫ਼ ਮੈਡਮ ਕਿਰਨਜੀਤ ਕੌਰ, ਮੈਡਮ ਪਰਮਿੰਦਰ ਕੌਰ, ਮੈਡਮ ਸੁਖਜਿੰਦਰ ਕੌਰ, ਮੈਡਮ ਮੁਮਤਾਜ ਬੇਗਮ, ਮੈਡਮ ਹਰਵਿੰਦਰ ਕੌਰ, ਮੈਡਮ ਬਲਜੀਤ ਕੌਰ, ਸ੍ਰੀ ਨੀਰਜ ਕੁਮਾਰ, ਸ੍ਰੀ ਨਵਦੀਪ ਸਿੰਘ, ਸ੍ਰੀ ਸੰਦੀਪ ਕੁਮਾਰ, ਸ੍ਰੀ ਨੀਤਿਨ ਕੁਮਾਰ, ਸ੍ਰੀ ਨੀਰਜ ਕੁਮਾਰ, ਸ੍ਰੀਮਤੀ ਕਿਰਨ ਰਾਣੀ, ਸ੍ਰੀਮਤੀ ਬਲਵਿੰਦਰ ਕੌਰ, ਸ੍ਰੀਮਤੀ ਨੀਲਮ ਰਾਣੀ ਅਤੇ ਸ੍ਰੀਮਤੀ ਰੋਜੀ ਆਦਿ ਹਾਜ਼ਰ ਸਨ।

error: Content is protected !!