Gee 98News

DSP ਦੇ ਗੰਨਮੈਨ ਦੀ ਗੋਲੀ ਲੱਗਣ ਨਾਲ ਮੌਤ

ਲੁਧਿਆਣਾ 26 ਮਈ -ਖੰਨਾ ਦੇ ਐਸ ਐਸ ਪੀ ਦਫਤਰ ਵਿੱਚ ਗੋਲੀ ਲੱਗਣ ਕਾਰਨ ਪੁਲਿਸ ਕਾਂਸਟੇਬਲ ਦੀ ਮੌਤ ਹੋਣ ਦੀ ਖ਼ਬਰ ਹੈ । ਮ੍ਰਿਤਕ ਮੁਲਾਜ਼ਮ ਡੀ ਐਸ ਪੀ ਗੁਰਮੀਤ ਸਿੰਘ ਨਾਲ ਬਤੌਰ ਗੰਨਮੈਨ ਤਾਇਨਾਤ ਸੀ ਜੋ ਰੀਡਰ ਦੇ ਕਮਰੇ ਵਿਚ ਇਕੱਲਾ ਹੀ ਬੈਠਾ ਸੀ, ਅਚਾਨਕ ਕਮਰੇ ਅੰਦਰੋਂ ਗੋਲੀ ਚੱਲਣ ਦੀ ਆਵਾਜ਼ ਆਉਣ ਤੋਂ ਬਾਅਦ ਬਾਕੀ ਮੁਲਾਜ਼ਮਾਂ ਨੇ ਕਮਰੇ ਅੰਦਰ ਜਾ ਕੇ ਦੇਖਿਆ ਤਾਂ ਹੌਲਦਾਰ ਰਸ਼ਪਿੰਦਰ ਸਿੰਘ ਖੂਨ ਨਾਲ ਲੱਥ-ਪੱਥ ਸੀ, ਜਿਸ ਨੂੰ ਸਾਥੀ ਮੁਲਾਜ਼ਮ ਹਸਪਤਾਲ ਲੈ ਕੇ ਗਏ ਜਿੱਥੇ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ । ਕਿਹਾ ਜਾ ਰਿਹਾ ਹੈ ਕਿ ਹੈੱਡ ਕਾਂਸਟੇਬਲ ਰਸ਼ਪਿੰਦਰ ਸਿੰਘ ਨੇ ਖੁਦ ਆਪਣੇ ਸਰਵਿਸ ਰਿਵਾਲਵਰ ਨਾਲ ਗੋਲੀ ਮਾਰ ਕੇ ਆਤਮ ਹੱਤਿਆ ਕੀਤੀ ਹੈ। ਲੁਧਿਆਣਾ ਰੇਂਜ ਦੇ ਆਈਜੀ ਸ੍ਰੀ ਕੌਸਤੁਭ ਸ਼ਰਮਾ ਨੇ ਘਟਨਾ ਦੀ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਅਜੇ ਕੁਝ ਦਿਨ ਪਹਿਲਾਂ ਹੀ ਰਸ਼ਪਿੰਦਰ ਸਿੰਘ ਦੀ ਖੰਨਾ ਵਿਖੇ ਡੀ ਐਸ ਪੀ ਗੁਰਮੀਤ ਸਿੰਘ ਨਾਲ ਤਾਇਨਾਤੀ ਹੋਈ ਸੀ। ਪੁਲਿਸ ਸੂਤਰਾਂ ਅਨੁਸਾਰ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਨੂੰ ਦਿੱਤੀ ਜਾਵੇਗੀ।

error: Content is protected !!