Skip to main content

Gee 98News

ਪੰਜਾਬੀ ਫਿਲਮ ‘ਜੱਟ ਜਿਉਣਾ ਮੌੜ’ ਨਵੇਂ ਪ੍ਰਿੰਟ ਵਿੱਚ ਦੁਬਾਰਾ ਹੋਵੇਗੀ ਰਿਲੀਜ਼

ਚੰਡੀਗੜ੍ਹ 27 ਮਈ-1992 ‘ਚ ਰਿਲੀਜ਼ ਹੋਈ ਰਿਕਾਰਡਤੋੜ ਸਫ਼ਲਤਾ ਪ੍ਰਾਪਤ ਪੰਜਾਬੀ ਫਿਲਮ “ਜੱਟ ਜਿਊਣਾ ਮੌੜ” ਨਵੇਂ ਪ੍ਰਿੰਟ ਵਿੱਚ ਇਕ ਵਾਰੀ ਫੇਰ ਰਿਲੀਜ਼ ਕੀਤੀ ਜਾਵੇਗੀ । ਫਿਲਮ ਦੇ ਨਿਰਮਾਤਾ ਅਮਨਪ੍ਰੀਤ ਸਿੰਘ ਗਿੱਲ ਅਤੇ ਇਕਬਾਲ ਢਿੱਲੋਂ ਨੇ ਦੱਸਿਆ ਕਿ ਫਿਲਮ ਜੱਟ ਜਿਊਣਾ ਮੌੜ ਨੂੰ ਦੁਬਾਰਾ ਰਿਲੀਜ਼ ਕਰਨ ਲਈ ਨਵੇਂ ਅਤੇ ਉੱਚ ਸਾਊਂਂਡ ਟੈਕਨਾਲੋਜੀ ਸਮੇਤ ਸਾਰੇ ਹੋਰ ਤਕਨੀਕੀ ਕੰਮ ਮੁਕੰਮਲ ਕਰ ਲਏ ਗਏ ਹਨ । ਉਨ੍ਹਾਂ ਦੱਸਿਆ ਕਿ ਜੱਟ ਜਿਉਣਾ ਮੌੜ ਦੀ 31ਵੀਂ ਐਨਵਰਸਿਟੀ ਮੌਕੇ 9 ਜੂਨ 2023 ਨੂੰ ਦੁਬਾਰਾ ਰਿਲੀਜ਼ ਕੀਤੀ ਜਾਵੇਗੀ । ਉਨ੍ਹਾਂ ਦੱਸਿਆ ਕਿ ਫਿਲਮ ਨੂੰ ਦੁਬਾਰਾ ਰਿਲੀਜ਼ ਕਰਨ ਦਾ ਮਕਸਦ ਬੇਢੰਗੇ ਵਿਸ਼ਿਆਂ ਨਾਲ ਭਟਕ ਰਹੇ ਪੰਜਾਬੀ ਸਿਨੇਮਾ ਦੀ ਸਾਰਥਿਕਤਾ ਨੂੰ ਕਾਇਮ ਰੱਖਣਾ ਹੈ । ਇਸ ਫਿਲਮ ਵਿੱਚ ਗੁੱਗੂ ਗਿੱਲ,ਸੁਰਿੰਦਰ ਸ਼ਿੰਦਾ, ਮੁਹੰਮਦ ਸਦੀਕ, ਮਨਜੀਤ ਕੁਲਾਰ, ਨੀਨਾ ਸਿੱਧੂ, ਸੁਰਿੰਦਰ ਸ਼ਰਮਾਂ ਅਤੇ ਗੁਰਕੀਰਤਨ ਵਰਗੇ ਨਾਮਵਰ ਅਦਾਕਾਰਾਂ ਨੇ ਕੰਮ ਕੀਤਾ ਹੈ ।

error: Content is protected !!