Search
Close this search box.
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
Menu
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

ਸੁਹਿਰਦਤਾ : ਟੀ.ਬੀ. ਦੇ ਮਰੀਜ਼ਾਂ ਦੀ ਪਛਾਣ ਵਿੱਚ ਜ਼ਿਲ੍ਹਾ ਬਰਨਾਲਾ ਪੰਜਾਬ ਭਰ ‘ਚੋਂ ਮੋਹਰੀ

Nirmal Pandori by Nirmal Pandori
05/29/2023
in ਪੰਜਾਬ
Reading Time: 1 min read
A A
0
ਸੁਹਿਰਦਤਾ :  ਟੀ.ਬੀ. ਦੇ ਮਰੀਜ਼ਾਂ ਦੀ ਪਛਾਣ ਵਿੱਚ ਜ਼ਿਲ੍ਹਾ ਬਰਨਾਲਾ ਪੰਜਾਬ ਭਰ ‘ਚੋਂ ਮੋਹਰੀ
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਬਰਨਾਲਾ 29 ਮਈ ( ਨਿਰਮਲ ਸਿੰਘ ਪੰਡੋਰੀ )-

ਸਿਹਤ ਵਿਭਾਗ ਵੱਲੋਂ ਸਾਲ 2025 ਤੱਕ ਟੀ.ਬੀ.ਮੁਕਤ ਕਰਨ ਦੇ ਟੀਚੇ ਨਾਲ ਟੀ.ਬੀ. ਦੇ ਮਰੀਜ਼ਾਂ ਦੀ ਪਛਾਣ ਲਈ ਹਰ ਸਾਲ ਵਿਸ਼ੇਸ਼ “ਡੋਰ ਟੂ ਡੋਰ” ਮੁਹਿੰਮ ਚਲਾਈ ਜਾਂਦੀ ਹੈ। ਇਸ ਵਾਸਤੇ ਹਰ ਇਕ ਜ਼ਿਲ੍ਹੇ ਨੂੰ ਆਬਾਦੀ ਦੀ ਤੁਲਨਾ ਨਾਲ ਵਿਸ਼ੇਸ਼ ਟੀਚਾ ਦਿੱਤਾ ਜਾਂਦਾ ਹੈ, ਜਿਸ ਤਹਿਤ ਜ਼ਿਲ੍ਹਾ ਬਰਨਾਲਾ ਨੂੰ ਪਿਛਲੇ ਸਾਲ ਕੁੱਲ 700 ਮਰੀਜ਼ਾਂ ਦੀ ਭਾਲ ਕਰਨ ਦਾ ਟੀਚਾ ਮਿਲਿਆ ਸੀ, ਜਿਸ ਦੇ ਸਿੱਟੇ ਵਜੋਂ ਸਿਹਤ ਵਿਭਾਗ ਬਰਨਾਲਾ ਦੇ ਸਮੂਹ ਅਧਿਕਾਰੀ ਕਰਮਚਾਰੀਆਂ ਨੇ ਤੈਅ ਟੀਚੇ ਤੋਂ ਵੱਧ ਕੇ 119 ਫੀਸਦੀ ( 832 ਮਰੀਜ਼ਾਂ) ਲੱਭ ਕੇ ਪੂਰੇ ਪੰਜਾਬ ਭਰ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆ ਡਾ. ਜਸਬੀਰ ਸਿੰਘ ਔਲ਼ਖ ਸਿਵਲ ਸਰਜਨ ਬਰਨਾਲਾ ਨੇ ਦੱਸਿਆ ਕਿ ਟੀ.ਬੀ ਦੀ ਬਿਮਾਰੀ ਇਕ ਗੰਭੀਰ ਬਿਮਾਰੀ ਹੈ ਜੋ ਕਿ ਸਮੇਂ ‘ਤੇ ਪਛਾਣ ਕੇ ਇਸ ਦਾ ਇਲਾਜ ਕੀਤਾ ਜਾ ਸਕਦਾ ਹੈ। ਇਸ ਦੌਰਾਨ ਸਿਹਤ ਕਰਮੀਆਂ ਵੱਲੋਂ ਆਪੋ ਆਪਣੇ ਸਬੰਧਿਤ ਖੇਤਰਾਂ ਵਿੱਚ ਘਰੋ-ਘਰੀ ਜਾ ਕੇ ਟੀ.ਬੀ. ਦੇ ਸ਼ੱਕੀ ਮਰੀਜ਼ਾਂ ਦਾ ਸੈਂਪਲ ਮੌਕੇ ‘ਤੇ ਲੈ ਕੇ ਟੈਸਟਿੰਗ ਲਈ ਸਰਕਾਰੀ ਹਸਪਤਾਲ ਵਿੱਚ ਭੇਜਿਆ ਜਾਂਦਾ ਹੈ। ਟੈਸਟਿੰਗ ਦੌਰਾਨ ਜੋ ਮਰੀਜ਼ ਟੀ.ਬੀ. ਤੋਂ ਪੀੜਤ ਪਾਇਆ ਗਿਆ ਤਾਂ ਉਸਦਾ ਸਾਰਾ ਇਲਾਜ ਬਿਲੁਕਤ ਮੁਫਤ ਕੀਤਾ ਜਾਂਦਾ ਹੈ। ਉਹਨਾਂ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਸਾਲ 2025 ਤੱਕ ਟੀ.ਬੀ. ਮੁਕਤ ਦੇਸ਼ ਕਰਨ ਦਾ ਟੀਚਾ ਮਿਥਿਆ ਗਿਆ ਹੈ, ਇਸ ਲਈ ਵੀ ਇਸ ਮੁਹਿੰਮ ਦਾ ਬਹੁਤ ਅਹਿਮ ਰੋਲ ਹੈ।
                 ਡਾ. ਕਰਨਦੀਪ ਸਿੰਘ ਜ਼ਿਲ੍ਹਾ ਟੀ ਬੀ ਅਫਸਰ ਨੇ ਦੱਸਿਆ ਕਿ ਜੇਕਰ ਕਿਸੇ ਵੀ ਵਿਅਕਤੀ ਨੂੰ ਦੋ ਹਫਤੇ ਤੋਂ ਜ਼ਿਆਦਾ ਖੰਘ ਅਤੇ ਸ਼ਾਮ ਨੂੰ ਹਲਕਾ-2 ਬੁਖਾਰ ਹੋਵੇ , ਭੁੱਖ ਘੱਟ ਲੱਗਦੀ ਹੋਵੇ, ਥੁੱਕ ਵਿੱਚ ਖੂਨ ਆਉਣ ਆਦਿ ਲੱਛਣ ਹੋਣ ਤਾਂ ਉਹ ਟੀ.ਬੀ. ਦਾ ਸ਼ੱਕੀ ਮਰੀਜ਼ ਹੋ ਸਕਦਾ ਹੈ। ਟੀ.ਬੀ. ਦੇ ਇਲਾਜ ਦਾ ਕੋਰਸ 6 ਤੋਂ 8 ਮਹੀਨੇ ਤੱਕ ਦਾ ਹੋਣ ਕਾਰਨ ਕਈ ਮਰੀਜ਼ ਅਪਣਾ ਕੋਰਸ ਪੂਰਾ ਨਹੀਂ ਕਰਦੇ ਤੇ ਅੱਧ ਵਿਚਕਾਰ ਛੱਡ ਦਿੰਦੇ ਹਨ, ਇਸ  ਕਰਕੇ ਮਰੀਜ਼ ਨੂੰ ਦੁਬਾਰਾ ਖਤਰਨਾਕ ਕਿਸਮ ਦੀ ਟੀ.ਬੀ. ਹੋਣ ਦਾ ਖਤਰਾ ਰਹਿੰਦਾ ਹੈ। ਇਸ ਕਰਕੇ ਇਹ ਦਵਾਈ ਸਿਹਤਕਰਤਾ ਦੀ ਨਿਗਰਾਨੀ ਹੇਠ ਸਿਵਲ ਹਸਪਤਾਲਾਂ ਵਿੱਚ ਬਿਨਾਂ ਨਾਗੇ ਖਾਣੀ ਚਾਹੀਦੀ ਹੈ ਤਾਂ ਕਿ ਇਸ ਬਿਮਾਰੀ ਦਾ ਸਹੀ ਅਤੇ ਪੂਰਾ ਇਲਾਜ ਹੋ ਸਕੇ । ਉਹਨਾਂ ਦੱਸਿਆ ਕਿ ਟੀ.ਬੀ. ਦੇ ਮਰੀਜ਼ਾਂ ਨੂੰ ਮੂੰਹ ‘ਤੇ ਕੱਪੜਾ ਲੈਣ  ਅਤੇ ਜਗ੍ਹਾ-2 ‘ਤੇ ਨਾ ਥੁੱਕਣ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਜਾਂਦੀ ਹੈ ਤਾਂ ਕਿ ਟੀ.ਬੀ. ਦੇ ਮਰੀਜ਼ ਇਸ ਬਿਮਾਰੀ ਨੂੰ ਅੱਗੇ ਨਾ ਫੈਲਾ ਸਕਣ ਅਤੇ ਡਾਕਟਰ ਦੀ ਸਲਾਹ ਤੋਂ ਬਿਨਾਂ ਦਵਾਈ ਅੱਧ ਵਿਚਕਾਰ ਨਾ ਛੱਡਣ। ਕੁਲਦੀਪ ਸਿੰਘ ਮਾਨ ਜ਼ਿਲ੍ਹਾ ਮਾਸ ਮੀਡੀਆ ਅਫਸਰ ਅਤੇ ਹਰਜੀਤ ਸਿੰਘ ਜ਼ਿਲ੍ਹਾ ਬੀ.ਸੀ.ਸੀ. ਕੋਆਰਡੀਨੇਟਰ ਨੇ ਦੱਸਿਆ ਕਿ ਇਸ ਮੁਹਿੰਮ ਦੌਰਾਨ ਘਰੋ ਘਰ ਜਾਣ ਵਾਲੇ ਸਿਹਤ ਕਰਮਚਾਰੀ, ਆਸ਼ਾ ਵਰਕਰਾਂ ਨਾਲ ਪੂਰਨ ਸਹਿਯੋਗ ਕੀਤਾ ਜਾਵੇ ਤਾਂ ਜੋ ਟੀ.ਬੀ. ਦੀ ਬਿਮਾਰੀ ਨੂੰ ਜੜੋਂ ਖਤਮ ਕਰ ਸਕੀਏ।

  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਸਬੰਧਤ ਖਬਰ

ਲਾਲਜੀਤ ਭੁੱਲਰ ‘ਤੇ ਹੋ ਸਕਦੈ ਮੁਕੱਦਮਾ ਦਰਜ…ਪਰਿਵਾਰ ਨੇ ਸਸਕਾਰ ਤੋਂ ਕੀਤਾ ਇਨਕਾਰ

ਲਾਲਜੀਤ ਭੁੱਲਰ ‘ਤੇ ਹੋ ਸਕਦੈ ਮੁਕੱਦਮਾ ਦਰਜ…ਪਰਿਵਾਰ ਨੇ ਸਸਕਾਰ ਤੋਂ ਕੀਤਾ ਇਨਕਾਰ

03/21/2026
ਕੈਬਨਿਟ ਮੰਤਰੀ ਭੁੱਲਰ ਦਾ ਨਾਮ ਲੈ ਕੇ ਵੇਅਰਹਾਊਸ ਦੇ ਜ਼ਿਲ੍ਹਾ ਮੈਨੇਜਰ ਨੇ ਕੀਤੀ ਆਤਮਹੱਤਿਆ

ਕੈਬਨਿਟ ਮੰਤਰੀ ਭੁੱਲਰ ਦਾ ਨਾਮ ਲੈ ਕੇ ਵੇਅਰਹਾਊਸ ਦੇ ਜ਼ਿਲ੍ਹਾ ਮੈਨੇਜਰ ਨੇ ਕੀਤੀ ਆਤਮਹੱਤਿਆ

03/21/2026
ਈਰਾਨ-ਇਜ਼ਰਾਈਲ ਸਮੇਤ 11 ਦੇਸ਼ਾਂ ਦੇ ਉਪਰੋਂ ਨਹੀਂ ਉੱਡਣਗੇ ਭਾਰਤੀ ਜਹਾਜ਼

ਈਰਾਨ-ਇਜ਼ਰਾਈਲ ਸਮੇਤ 11 ਦੇਸ਼ਾਂ ਦੇ ਉਪਰੋਂ ਨਹੀਂ ਉੱਡਣਗੇ ਭਾਰਤੀ ਜਹਾਜ਼

03/20/2026
Load More
Tags: #barnalanews#barnalanews#healthdepartment#punjabnews
Previous Post

ਜ਼ਿਲ੍ਹਾ ਬਰਨਾਲਾ ‘ਚ ਠੇਕਾ ਕਰਮਚਾਰੀਆਂ ਲਈ ਬਣੇਗਾ ਸਰਕਾਰੀ ਹਸਪਤਾਲ:  ਡਿਪਟੀ ਕਮਿਸ਼ਨਰ

Next Post

ਰਿਜ਼ਰਵੇਸ਼ਨ ਚੋਰਾਂ ਖ਼ਿਲਾਫ਼ ਜ਼ਿਲ੍ਹਾ ਭਲਾਈ ਅਫ਼ਸਰ ਦੇ ਦਫ਼ਤਰ ਸਾਹਮਣੇ ਧਰਨਾ

Nirmal Pandori

Nirmal Pandori

Related Posts

ਲਾਲਜੀਤ ਭੁੱਲਰ ‘ਤੇ ਹੋ ਸਕਦੈ ਮੁਕੱਦਮਾ ਦਰਜ…ਪਰਿਵਾਰ ਨੇ ਸਸਕਾਰ ਤੋਂ ਕੀਤਾ ਇਨਕਾਰ
ਪੰਜਾਬ

ਲਾਲਜੀਤ ਭੁੱਲਰ ‘ਤੇ ਹੋ ਸਕਦੈ ਮੁਕੱਦਮਾ ਦਰਜ…ਪਰਿਵਾਰ ਨੇ ਸਸਕਾਰ ਤੋਂ ਕੀਤਾ ਇਨਕਾਰ

by Nirmal Pandori
03/21/2026
ਕੈਬਨਿਟ ਮੰਤਰੀ ਭੁੱਲਰ ਦਾ ਨਾਮ ਲੈ ਕੇ ਵੇਅਰਹਾਊਸ ਦੇ ਜ਼ਿਲ੍ਹਾ ਮੈਨੇਜਰ ਨੇ ਕੀਤੀ ਆਤਮਹੱਤਿਆ
ਪੰਜਾਬ

ਕੈਬਨਿਟ ਮੰਤਰੀ ਭੁੱਲਰ ਦਾ ਨਾਮ ਲੈ ਕੇ ਵੇਅਰਹਾਊਸ ਦੇ ਜ਼ਿਲ੍ਹਾ ਮੈਨੇਜਰ ਨੇ ਕੀਤੀ ਆਤਮਹੱਤਿਆ

by Nirmal Pandori
03/21/2026
ਈਰਾਨ-ਇਜ਼ਰਾਈਲ ਸਮੇਤ 11 ਦੇਸ਼ਾਂ ਦੇ ਉਪਰੋਂ ਨਹੀਂ ਉੱਡਣਗੇ ਭਾਰਤੀ ਜਹਾਜ਼
ਪੰਜਾਬ

ਈਰਾਨ-ਇਜ਼ਰਾਈਲ ਸਮੇਤ 11 ਦੇਸ਼ਾਂ ਦੇ ਉਪਰੋਂ ਨਹੀਂ ਉੱਡਣਗੇ ਭਾਰਤੀ ਜਹਾਜ਼

by Nirmal Pandori
03/20/2026
ਪੰਜਾਬ ‘ਚ ਪੈਟਰੋਲ ਦੀਆਂ ਕੀਮਤਾਂ ‘ਚ ਦੋ ਰੁਪਏ ਪ੍ਰਤੀ ਲੀਟਰ ਤੱਕ ਦਾ ਵਾਧਾ
ਪੰਜਾਬ

ਪੰਜਾਬ ‘ਚ ਪੈਟਰੋਲ ਦੀਆਂ ਕੀਮਤਾਂ ‘ਚ ਦੋ ਰੁਪਏ ਪ੍ਰਤੀ ਲੀਟਰ ਤੱਕ ਦਾ ਵਾਧਾ

by Nirmal Pandori
03/20/2026
ਸਟਰੀਟ ਆਫ ਹੋਰਮੁਜ਼ : ਸਮੁੰਦਰ ‘ਚ ਵਿਛੀਆਂ ਇੰਟਰਨੈੱਟ ਕੇਬਲਾਂ ਜੇ ਈਰਾਨ ਦੇ ਨਿਸ਼ਾਨੇ ‘ਤੇ ਆ ਗਈਆਂ ਤਾਂ…!
ਪੰਜਾਬ

ਸਟਰੀਟ ਆਫ ਹੋਰਮੁਜ਼ : ਸਮੁੰਦਰ ‘ਚ ਵਿਛੀਆਂ ਇੰਟਰਨੈੱਟ ਕੇਬਲਾਂ ਜੇ ਈਰਾਨ ਦੇ ਨਿਸ਼ਾਨੇ ‘ਤੇ ਆ ਗਈਆਂ ਤਾਂ…!

by Nirmal Pandori
03/20/2026
ਮਹਿਲ ਕਲਾਂ ਵਿਖੇ ਵਿੱਚ 21 ਮਾਰਚ ਨੂੰ ਸਵੇਰੇ 9 ਵਜੇ ਅਦਾ ਹੋਵੇਗੀ ਈਦ-ਉਲ-ਫਿਤਰ ਦੀ ਨਮਾਜ਼
ਪੰਜਾਬ

ਮਹਿਲ ਕਲਾਂ ਵਿਖੇ ਵਿੱਚ 21 ਮਾਰਚ ਨੂੰ ਸਵੇਰੇ 9 ਵਜੇ ਅਦਾ ਹੋਵੇਗੀ ਈਦ-ਉਲ-ਫਿਤਰ ਦੀ ਨਮਾਜ਼

by Nirmal Pandori
03/20/2026
Load More
Next Post
ਰਿਜ਼ਰਵੇਸ਼ਨ ਚੋਰਾਂ ਖ਼ਿਲਾਫ਼ ਜ਼ਿਲ੍ਹਾ ਭਲਾਈ ਅਫ਼ਸਰ ਦੇ ਦਫ਼ਤਰ ਸਾਹਮਣੇ ਧਰਨਾ

ਰਿਜ਼ਰਵੇਸ਼ਨ ਚੋਰਾਂ ਖ਼ਿਲਾਫ਼ ਜ਼ਿਲ੍ਹਾ ਭਲਾਈ ਅਫ਼ਸਰ ਦੇ ਦਫ਼ਤਰ ਸਾਹਮਣੇ ਧਰਨਾ

Leave a Reply Cancel reply

Your email address will not be published. Required fields are marked *

Facebook-f Youtube

ad :

Quick Links

  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

Latest News

ਲਾਲਜੀਤ ਭੁੱਲਰ ‘ਤੇ ਹੋ ਸਕਦੈ ਮੁਕੱਦਮਾ ਦਰਜ…ਪਰਿਵਾਰ ਨੇ ਸਸਕਾਰ ਤੋਂ ਕੀਤਾ ਇਨਕਾਰ

ਕੈਬਨਿਟ ਮੰਤਰੀ ਭੁੱਲਰ ਦਾ ਨਾਮ ਲੈ ਕੇ ਵੇਅਰਹਾਊਸ ਦੇ ਜ਼ਿਲ੍ਹਾ ਮੈਨੇਜਰ ਨੇ ਕੀਤੀ ਆਤਮਹੱਤਿਆ

ਸ਼ਿਵ ਸਿੰਗਲਾ ਦੇ ਸਿਰ ਸਜਿਆ ਲਾਇਨਜ਼ ਕਲੱਬ ਬਰਨਾਲਾ ਸੁਪਰੀਮ ਦੀ ਪ੍ਰਧਾਨਗੀ ਦਾ ਤਾਜ,ਯਸ਼ਪਾਲ ਬਾਲਾ ਜੀ ਚੁਣੇ ਗਏ ਜਨਰਲ ਸਕੱਤਰ,

ਈਰਾਨ-ਇਜ਼ਰਾਈਲ ਸਮੇਤ 11 ਦੇਸ਼ਾਂ ਦੇ ਉਪਰੋਂ ਨਹੀਂ ਉੱਡਣਗੇ ਭਾਰਤੀ ਜਹਾਜ਼

ਪੰਜਾਬ ‘ਚ ਪੈਟਰੋਲ ਦੀਆਂ ਕੀਮਤਾਂ ‘ਚ ਦੋ ਰੁਪਏ ਪ੍ਰਤੀ ਲੀਟਰ ਤੱਕ ਦਾ ਵਾਧਾ

ਸਟਰੀਟ ਆਫ ਹੋਰਮੁਜ਼ : ਸਮੁੰਦਰ ‘ਚ ਵਿਛੀਆਂ ਇੰਟਰਨੈੱਟ ਕੇਬਲਾਂ ਜੇ ਈਰਾਨ ਦੇ ਨਿਸ਼ਾਨੇ ‘ਤੇ ਆ ਗਈਆਂ ਤਾਂ…!

Contact Form

©  2021-2025. gee98news.com  || Managed by  Shashi Bhadaur Wala

  • Contact
error: Content is protected !!
No Result
View All Result
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

© 2026 JNews - Premium WordPress news & magazine theme by Jegtheme.

Send this to a friend