Gee 98News

ਐੱਸ ਡੀ ਕਾਲਜ ਦੀ ਵਿਦਿਆਰਥਣ ਦੀ ਹੋਮੀ ਭਾਭਾ ਸੈਂਟਰ ਵਿਖੇ ਟਰੇਨਿੰਗ ਲਈ ਚੋਣ

ਬਰਨਾਲਾ 31 ਮਈ ( ਨਿਰਮਲ ਸਿੰਘ ਪੰਡੋਰੀ )-

ਐੱਸ ਡੀ ਕਾਲਜ ਦੇ ਵਿਦਿਆਰਥਣ ਮਨਜੀਤ ਕੌਰ ਦੀ ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਖੋਜ ਸੰਸਥਾਨ ਹੋਮੀ ਭਾਭਾ ਸੈਂਟਰ ਫ਼ਾਰ ਸਾਇੰਸ ਐਜੂਕੇਸ਼ਨ, ਮੁੰਬਈ ਵਿਖੇ ਟਰੇਨਿੰਗ ਲਈ ਚੋਣ ਕੀਤੀ ਗਈ ਹੈ। ਆਈਏਪੀਟੀ ਵੱਲੋਂ ਆਯੋਜਿਤ ਰਾਸ਼ਟਰੀ ਪੱਧਰ ਦੀ ਪ੍ਰੀਖਿਆ ਰਾਹੀਂ ਸੂਬਾ ਪੱਧਰ ’ਤੇ ਚੁਣੇ ਗਏ 10 ਵਿਦਿਆਰਥੀਆਂ ’ਚ ਬੀ.ਐਸਸੀ (ਨਾਨ-ਮੈਡੀਕਲ) ਦੀ ਵਿਦਿਆਰਥਣ ਮਨਜੀਤ ਦੀ ਚੋਣ ਕੀਤੀ ਗਈ ਹੈ। ਟਰੇਨਿੰਗ ਦੌਰਾਨ ਸਾਰਾ ਖਰਚਾ ਕੇਂਦਰ ਸਰਕਾਰ ਵੱਲੋਂ ਕੀਤਾ ਜਾਵੇਗਾ। ਕਾਲਜ ਦੇ ਐਨਜੀਪੀਈ ਸੈਂਟਰ ਇੰਚਾਰਜ ਡਾ. ਮਨੋਜ ਗੁਪਤਾ ਦਾ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਮੁੱਚੇ ਭਾਰਤ ਵਿਚ ਇਹ ਪ੍ਰੀਖਿਆ 226 ਕੇਂਦਰਾਂ ਵਿਚ ਕਰਵਾਈ ਗਈ ਜਿਸ ਵਿਚ 5724 ਵਿਦਿਆਰਥੀਆਂ ਨੇ ਹਿੱਸਾ ਲਿਆ। ਵਿਦਿਆਰਥਣ ਦੀ ਇਸ ਮਾਣਮੱਤੀ ਪ੍ਰਾਪਤੀ ’ਤੇ ਐੱਸ ਡੀ ਕਾਲਜ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਡਾ. ਅਨੀਸ਼ ਪ੍ਰਕਾਸ਼, ਉਪ ਪ੍ਰਧਾਨ ਸ੍ਰੀ ਨਰੇਸ਼ ਸਿੰਗਲਾ, ਜਨਰਲ ਸਕੱਤਰ ਸ੍ਰੀ ਜਤਿੰਦਰ ਨਾਥ ਸ਼ਰਮਾ, ਡਾਇਰੈਕਟਰ ਸ੍ਰੀ ਹਰਦਿਆਲ ਸਿੰਘ ਅੱਤਰੀ, ਵਿੱਤ ਸਕੱਤਰ ਡਾ. ਮੁਕੰਦ ਲਾਲ ਬਾਂਸਲ ਅਤੇ ਪਿ੍ਰੰਸੀਪਲ ਡਾ. ਰਮਾ ਸ਼ਰਮਾ ਨੇ ਮਨਜੀਤ ਕੌਰ ਅਤੇ ਸਮੂਹ ਸਟਾਫ਼ ਨੂੰ ਵਧਾਈ ਦਿੱਤੀ ਹੈ।  

error: Content is protected !!