Gee 98News

ਹੰਢਿਆਇਆ ਵਿਖੇ ਸੈਦੋ ਪੱਤੀ ਛੱਪੜ ਨੂੰ ਥਾਪਰ ਮਾਡਲ ਆਧਾਰ ‘ਤੇ ਨਵਾਂ ਰੂਪ ਦਿੱਤਾ ਜਾਵੇਗਾ- SDM ਗੋਪਾਲ ਸਿੰਘ

-30 ਜੂਨ ਤੱਕ ਬਰਸਾਤੀ ਨਾਲੇ ਦੀ ਸਫਾਈ ਦੇ ਦਿੱਤੇ ਨਿਰਦੇਸ਼

ਬਰਨਾਲਾ 15 ਜੂਨ ( ਨਿਰਮਲ ਸਿੰਘ ਪੰਡੋਰੀ )-ਜਲ ਸਰੋਤ ਮੰਤਰੀ ਸ਼੍ਰੀ ਗੁਰਮੀਤ ਸਿੰਘ ਮੀਤ ਹੇਅਰ ਅਤੇ ਡਿਪਟੀ ਕਮਿਸ਼ਨਰ ਬਰਨਾਲਾ ਸ਼੍ਰੀਮਤੀ ਪੂਨਮਦੀਪ ਕੌਰ ਦੇ ਨਿਰਦੇਸ਼ਾਂ ਅਨੁਸਾਰ ਉਪ ਮੰਡਲ ਮੈਜਿਸਟ੍ਰੇਟ ਬਰਨਾਲਾ ਸ਼੍ਰੀ ਗੋਪਾਲ ਸਿੰਘ ਨੇ ਨਗਰ ਪੰਚਾਇਤ ਹੰਡਿਆਇਆ ਦੇ ਖੇਤਰ ਦਾ ਦੌਰਾ ਕੀਤਾ, ਜਿੱਥੇ ਉਹਨਾਂ ਨੇ ਸਰਕਾਰ ਵੱਲੋਂ ਕਰਵਾਏ ਜਾਣ ਵਿਕਾਸ ਕੰਮਾਂ ਸਬੰਧੀ ਸਮੀਖਿਆ ਕੀਤੀ। ਇਸ ਮੌਕੇ ਉਹਨਾਂ ਸੈਦੋ ਪੱਤੀ ਖੇਤਰ ‘ਚ ਪੈਂਦੇ ਛੱਪੜ ਦਾ ਵੀ ਦੌਰਾ ਕੀਤਾ। ਉਹਨਾਂ ਦੱਸਿਆ ਕਿ ਜਲ ਸਰੋਤ ਮੰਤਰੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਇਸ ਛੱਪੜ ਦਾ ਨਵੀਨੀਕਰਨ ਕੀਤਾ ਜਾਣਾ ਹੈ ਤਾਂ ਜੋ ਇਲਾਕਾ ਵਾਸੀਆਂ ਨੂੰ ਗੰਦੇ ਪਾਣੀ ਦੀ ਸਮੱਸਿਆ ਤੋਂ ਨਿਜਾਤ ਮਿਲ ਸਕੇ। ਉਹਨਾਂ ਦੱਸਿਆ ਕਿ ਮੰਤਰੀ ਸ਼੍ਰੀ ਗੁਰਮੀਤ ਸਿੰਘ ਮੀਤ ਹੇਅਰ ਵਲੋਂ ਬਰਨਾਲਾ ਦੇ ਸਾਰੇ ਪਿੰਡਾਂ ਚ ਸਥਿਤ ਛੱਪੜਾਂ ਦਾ ਨਵੀਨੀਕਰਨ ਕੀਤਾ ਜਾ ਰਿਹਾ ਹੈ ਜਿਸ ਵਿਚ ਪੁਰਾਣੇ ਛੱਪੜਾਂ ਨੂੰ ਥਾਪਰ ਮਾਡਲ ਦੇ ਆਧਾਰ ਉੱਤੇ ਨਵਾਂ ਰੂਪ ਦਿੱਤਾ ਜਾ ਰਿਹਾ ਹੈ । ਉਹਨਾਂ ਨਿਰਦੇਸ਼ ਦਿੱਤੇ ਕਿ ਛੱਪੜ ਦੇ ਆਲੇ ਦੁਆਲੇ ਜ਼ਮੀਨ ਨੂੰ ਉੱਚਾ ਚੁੱਕਿਆ ਜਾਵੇ ਤਾਂ ਜੋ ਛੱਪੜ ਦਾ ਪਾਣੀ ਬਾਰਿਸ਼ ਕਾਰਣ ਸੜਕ ਉੱਤੇ ਨਾ ਆਵੇ । ਉਹਨਾਂ ਨਿਰਦੇਸ਼ ਦਿੱਤੇ ਕਿ ਪਿੰਡ ਧਨੌਲਾ, ਫ਼ਤਹਿਗੜ੍ਹ ਛੰਨਾ ਆਦਿ ਦੀ ਨੇੜੇ ਤੋਂ ਨਿਕਲਦੇ ਨਾਲਿਆਂ ਦੀ ਸਫਾਈ 30 ਜੂਨ ਤੋਂ ਪਹਿਲਾਂ ਮੁਕੰਮਲ ਕਰ ਲਈ ਜਾਵੇ ਤਾਂ ਜੋ ਆਉਂਦੇ ਬਾਰਿਸ਼ਾਂ ਅਤੇ ਸੰਭਾਵਿਤ ਹੜਾਂ ਦੇ ਦੌਰਾਨ ਕਿਸੇ ਪ੍ਰਕਾਰ ਦਾ ਨੁਕਸਾਨ ਨਾ ਹੋਵੇ । ਸ਼੍ਰੀ ਗੋਪਾਲ ਸਿੰਘ ਨੇ ਹੰਡਿਆਇਆ ਨੂੰ ਮਿਲਣ ਵਾਲੀ ਗ੍ਰਾਂਟ ਨਾਲ ਕਰਵਾਏ ਜਾਣ ਵਾਲੇ ਸੜਕ ਨਿਰਮਾਣ/ਮਰੰਮਤ ਦੇ ਕੰਮ, ਪੌਦੇ ਲਗਾਉਣ ਸਬੰਧੀ, ਬਾਸਕਟਬਾਲ ਦੇ ਖੇਡ ਮੈਦਾਨ ਵਿਚ ਉਸਾਰੇ ਜਾਣ ਵਾਲੇ ਸਟੇਜ ਤੇ ਉਸ ਥਾਂ ਨੂੰ ਪੱਕਾ ਕਰਨ ਨੂੰ ਲੈ ਕੇ ਵੱਖ-ਵੱਖ ਥਾਵਾਂ ਦਾ ਦੌਰਾ ਕੀਤਾ। ਇਸ ਮੌਕੇ ਕਾਰਜਸਾਧਕ ਅਫਸਰ ਸੁਨੀਲ ਦੱਤ ਵਰਮਾ, ਸਲੀਮ ਮੁਹੰਮਦ ਤੇ ਹੋਰ ਵਿਭਾਗਾਂ ਦੇ ਕਰਮਚਾਰੀ ਹਾਜ਼ਰ ਸਨ

error: Content is protected !!