ਚੰਡੀਗੜ੍ਹ,2 ਜੁਲਾਈ ( Gee98 news service)-ਭਾਰਤ ਅਤੇ ਪਾਕਿਸਤਾਨ ਨੇ ਇਕ ਦੂਜੇ ਦੀਆਂ ਜੇਲ੍ਹਾਂ ਵਿੱਚ ਬੰਦ ਕੈਦੀਆਂ ਦੀ ਸੂਚੀ ਦਾ ਆਦਾਨ-ਪ੍ਰਦਾਨ ਕੀਤਾ ਹੈ, ਜਿਸ ਤੋਂ ਬਾਅਦ ਭਾਰਤ ਦੀਆਂ ਜੇਲਾਂ ਵਿੱਚ ਬੰਦ ਪਾਕਿਸਤਾਨੀ ਅਤੇ ਪਾਕਿਸਤਾਨ ਦੀਆਂ ਜੇਲਾਂ ਵਿਚ ਬੰਦ ਭਾਰਤੀਆਂ ਦੀ ਤਾਜ਼ਾ ਅੰਕੜੇ ਸਾਹਮਣੇ ਆਏ ਹਨ । ਭਾਰਤ ਦੀਆਂ ਜੇਲ੍ਹਾਂ ਵਿੱਚ ਕੁੱਲ 417 ਪਾਕਿਸਤਾਨੀ ਬੰਦ ਹਨ ਜਿਹਨਾਂ ਵਿਚੋਂ 343 ਆਮ ਨਾਗਰਿਕ ਅਤੇ 74 ਮਛੇਰੇ ਹਨ । ਇਸੇ ਤਰ੍ਹਾਂ ਪਾਕਿਸਤਾਨ ਦੀਆਂ ਜੇਲਾਂ ਵਿੱਚ 308 ਭਾਰਤੀ ਬੰਦ ਹਨ ਜਿਨ੍ਹਾਂ ਵਿਚੋਂ 42 ਆਮ ਨਾਗਰਿਕ ਅਤੇ 266 ਮਛੇਰੇ ਹਨ। ਦੋਵਾਂ ਦੇਸ਼ਾਂ ਨੇ 2008 ਦੇ ਦੋ-ਧਿਰੀ ਸਮਝੌਤੇ ਅਨੁਸਾਰ ਇਹ ਜਾਣਕਾਰੀ ਸਾਂਝੀ ਕੀਤੀ ਹੈ ।








