ਚੰਡੀਗੜ੍ਹ, 7 ਜੁਲਾਈ-ਪੰਜਾਬ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਸਾਥੀ ਮੰਤਰੀਆਂ/ਵਿਧਾਇਕਾਂ /ਲੋਕ ਸਭਾ, ਰਾਜ ਸਭਾ ਮੈਂਬਰਾਂ ਅਤੇ ਪਾਰਟੀ ਦੇ ਸੀਨੀਅਰ ਆਗੂਆਂ ਨੂੰ ਅੱਜ 7 ਜੁਲਾਈ ਇੱਕ ਸ਼ਾਨਦਾਰ ਪਾਰਟੀ ਦੇ ਰਹੇ ਹਨ । ਦਰਸਅਲ, ਅੱਜ ਭਗਵੰਤ ਮਾਨ ਅਤੇ ਡਾ. ਗੁਰਪ੍ਰੀਤ ਕੌਰ ਦੀ ਪਹਿਲੀ ਵਿਆਹ ਵਰ੍ਹੇਗੰਢ ਹੈ । ਭਗਵੰਤ ਮਾਨ ਨੇ ਆਪਣੇ ਵਿਆਹ ਦੀ ਪਹਿਲੀ ਵਰ੍ਹੇਗੰਢ ‘ਤੇ ਸ਼ਾਨਦਾਰ ਪਾਰਟੀ ਦਾ ਆਯੋਜਨ ਕੀਤਾ ਹੈ । ਚੰਡੀਗੜ੍ਹ ਵਿਖੇ ਹੋ ਰਹੀ ਹੈ ਇਸ ਪਾਰਟੀ ‘ਚ ਭਗਵੰਤ ਮਾਨ ਦੇ ਪੁਰਾਣੇ ਸਾਥੀ ਵੀ ਸ਼ਾਮਲ ਹੋਣਗੇ ਅਤੇ ਗੀਤ-ਸੰਗੀਤ ਦਾ ਪ੍ਰੋਗਰਾਮ ਵੀ ਹੋਵੇਗਾ । ਇਹ ਵੀ ਜਾਣਕਾਰੀ ਮਿਲੀ ਹੈ ਕਿ ਪਾਰਟੀ ਵਿੱਚ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸੰਜੈ ਸਿੰਘ, ਰਾਘਵ ਚੱਢਾ ਅਤੇ ਦਿੱਲੀ ਤੋਂ ਹੋਰ ਨੇਤਾ ਵੀ ਸ਼ਾਮਲ ਹੋਣਗੇ ।









