Skip to main content

Gee 98News

ਪੰਜਾਬ ਦੇ ਇੱਕ ਵਿਸ਼ਵ ਪ੍ਰਸਿੱਧ ਮੰਦਰ ‘ਚ ਡਰੈੱਸ ਕੋਡ ਲਾਗੂ

ਚੰਡੀਗੜ੍ਹ 10 ਜੁਲਾਈ-ਪੰਜਾਬ ਦੇ ਇੱਕ ਵਿਸ਼ਵ ਪ੍ਰਸਿੱਧ ਮੰਦਰ ਵਿੱਚ, ਮੰਦਰ ਕਮੇਟੀ ਵੱਲੋਂ ਡਰੈੱਸ ਕੋਡ ਲਾਗੂ ਕਰ ਦਿੱਤਾ ਗਿਆ ਜਿੱਥੇ ਹੁਣ ਸ਼ਰਧਾਲੂ ਮੰਦਰ ਦੀ ਮਰਿਆਦਾ ਅਨੁਸਾਰ ਹੀ ਕੱਪੜੇ ਪਾ ਕੇ ਜਾ ਸਕਣਗੇ। ਜਲੰਧਰ ਸਥਿਤ ਦੇਵੀ ਤਲਾਬ ਮੰਦਿਰ ਵਿੱਚ ਡਰੈੱਸ ਕੋਡ ਲਾਗੂ ਕੀਤਾ ਗਿਆ ਹੈ, ਇਸ ਸਬੰਧੀ ਇੱਕ ਬੋਰਡ ਵੀ ਮੰਦਿਰ ਵਿੱਚ ਲਗਾਇਆ ਗਿਆ ਹੈ ਜਿਸ ਉੱਪਰ ਲਿਖਿਆ ਹੈ ਕਿ ਮੰਦਰ ਕੈਂਪਸ ਵਿੱਚ ਹਾਫ ਪੈਂਟ, ਮਿੰਨੀ ਸਕਰਟ, ਬਰਮੁੰਡਾ, ਫਟੀਆਂ ਜੀਨਾਂ ਆਦਿ ਪਾ ਕੇ ਆਉਣਾ ਸਖ਼ਤ ਮਨਾਂ ਹੈ । ਪ੍ਰਬੰਧਕਾਂ ਦਾ ਕਹਿਣਾ ਹੈ ਕਿ ਲੋਕ ਆਧੁਨਿਕੀਕਰਨ ਦੇ ਨਾਂ ‘ਤੇ ਅਜਿਹੇ ਕੱਪੜੇ ਪਾਕੇ ਮੰਦਰ ਆਉਂਦੇ ਹਨ ਜੋ ਧਾਰਮਿਕ ਭਾਵਨਾਵਾਂ ਦੇ ਉਲਟ ਹਨ ।

error: Content is protected !!