Skip to main content

Gee 98News

ਪੰਜਾਬ ‘ਚ ਅੰਡਰ ਗ੍ਰੈਜੂਏਟ ਕਲਾਸਾਂ ਲਈ ਦਾਖਲਾ ਮਿਤੀ ‘ਚ ਵਾਧਾ

ਚੰਡੀਗੜ੍ਹ, 11 ਜੁਲਾਈ-ਸੂਬੇ ਵਿੱਚ ਪੈਦਾ ਹੋਏ ਹੜਾਂ ਦੇ ਹਾਲਾਤਾਂ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ ਅੰਡਰ ਗਰੇਜੂਏਟ ਕਲਾਸਾਂ ਦੇ ਦਾਖਲਿਆਂ ਵਾਸਤੇ ਫੀਸ ਭਰਨ ਦੀ ਮਿਤੀ ਵਿੱਚ ਵਾਧਾ ਕਰ ਦਿੱਤਾ ਹੈ। ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਹੁਣ ਕੇਂਦਰੀਕ੍ਰਿਤ ਦਾਖ਼ਲਾ ਪੋਰਟਲ ‘ਤੇ ਅੰਡਰ ਗ੍ਰੈਜੂਏਟ ਕਲਾਸਾਂ ਦੇ ਦਾਖਲੇ ਦੀ ਫੀਸ ਭਰਨ ਦੀ ਆਖਰੀ ਮਿਤੀ 10 ਜੁਲਾਈ 2023 ਤੋਂ ਵਧਾ ਕੇ 17 ਜੁਲਾਈ 2023 ਤੱਕ ਕੀਤੀ ਗਈ ਹੈ । ਉਨ੍ਹਾਂ ਦੱਸਿਆ ਕਿ ਅੰਡਰ ਗਰੇਜੂਏਟ ਕਲਾਸਾਂ ਦੀ ਓਪਨ ਕੌਂਸਲਿੰਗ ਪ੍ਰਕਿਰਿਆ ਹੋਣ 18 ਜੁਲਾਈ 2023 ਤੋਂ 24 ਜੁਲਾਈ 2023 ਤੱਕ ਹੋਵੇਗੀ ਅਤੇ ਕਾਲਜਾਂ ਵਿੱਚ ਅੰਡਰ ਗਰੇਜੂਏਟ ਕਲਾਸਾਂ ਦੀ ਪੜ੍ਹਾਈ ਦਾ ਕੰਮ 15 ਜੁਲਾਈ ਦੀ ਬਜਾਏ 25 ਜੁਲਾਈ ਤੋਂ ਸ਼ੁਰੂ ਹੋਵੇਗਾ ।

error: Content is protected !!