Search
Close this search box.
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
Menu
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

ਇਹ ਇਨਾਮ ਹੈ ਜਾਂ ਮਜ਼ਾਕ…ਕੋਈ ਦੱਸੇ ਤਾਂ ਜ਼ਰਾ..ਜਾਂ ਫਿਰ ਤੁਸੀਂ ਪੜ੍ਹ ਕੇ ਸਿੱਟਾ ਕੱਢੋ….!

Nirmal Pandori by Nirmal Pandori
07/13/2023
in ਪੰਜਾਬ
Reading Time: 1 min read
A A
0
ਇਹ ਇਨਾਮ ਹੈ ਜਾਂ ਮਜ਼ਾਕ…ਕੋਈ ਦੱਸੇ ਤਾਂ ਜ਼ਰਾ..ਜਾਂ ਫਿਰ ਤੁਸੀਂ ਪੜ੍ਹ ਕੇ ਸਿੱਟਾ ਕੱਢੋ….!
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਬਰਨਾਲਾ, 13‌ ਜੁਲਾਈ ( ਨਿਰਮਲ ਸਿੰਘ ਪੰਡੋਰੀ )-

ਅਪ੍ਰੈਲ 2023 ਵਿੱਚ ਭਾਰਤ ਆਬਾਦੀ ਦੇ ਮਾਮਲੇ ‘ਚ ਚੀਨ ਨੂੰ ਪਛਾੜ ਕੇ ਪਹਿਲੇ ਨੰਬਰ ‘ਤੇ ਪੁੱਜ ਗਿਆ ਸੀ ਭਾਵ ਕਿ ਇਸ ਵੇਲੇ ਭਾਰਤ ਦੀ ਆਬਾਦੀ ਵਿਸ਼ਵ ਵਿੱਚ ਸਭ ਤੋਂ ਜ਼ਿਆਦਾ ਹੈ । ਇਹ ਕੋਈ ਅਤਿਕਥਨੀ ਨਹੀਂ ਕਿ ਸਾਡੇ ਮੁਲਕ ਵਿੱਚ ਜਿਸ ਰਫ਼ਤਾਰ ਨਾਲ ਆਬਾਦੀ ‘ਚ ਵਾਧਾ ਹੋ ਰਿਹਾ ਹੈ, ਆਉਣ ਵਾਲੇ ਸਮੇ ‘ਚ ਇਹ ਇੱਕ ਬਹੁਤ ਵੱਡੀ ਸਮੱਸਿਆ ਖੜੀ ਕਰੇਗਾ।‌ਇਸਦੇ ਬਾਵਜੂਦ ਵੀ ਆਬਾਦੀ ਘਟਾਉਣ ਲਈ ਸਰਕਾਰਾਂ ਵੱਲੋਂ ਕੀਤੇ ਜਾਂਦੇ ਯਤਨਾਂ ਦੀ ਸੱਚਾਈ ਨੂੰ ਨੇੜੇ ਤੋਂ ਘੋਖਿਆ ਜਾਵੇ ਤਾਂ ਸਰਕਾਰਾਂ ਨਹੀਂ ਚਾਹੁੰਦੀਆਂ ਕਿ ਅਬਾਦੀ ‘ਚ ਵਾਧੇ ਨੂੰ ਘਟਾਇਆ ਜਾਵੇ । ਇੱਕ ਪਾਸੇ ਨੇਤਾ ਅਤੇ ਅਧਿਕਾਰੀ ਖੁਦ ਮੰਨਦੇ ਹਨ ਕਿ ਆਬਾਦੀ ਦੇ ਲਗਾਤਾਰ ਵੱਧਣ ਕਾਰਨ ਸਾਡੇ ਸਮਾਜਿਕ ਢਾਂਚੇ ਦਾ ਤਾਣਾ-ਬਾਣਾ ਵਿਗੜ ਰਿਹਾ ਹੈ ਅਤੇ ਜੇਕਰ ਇਸ ਆਬਾਦੀ ਨੂੰ ਨਾ ਰੋਕਿਆ ਗਿਆ ਤਾਂ ਇਸ ਦੇ ਭਿਆਨਕ ਨਤੀਜੇ ਨਿਕਲਣਗੇ ਪਰੰਤੂ ਦੂਜੇ ਪਾਸੇ ਆਬਾਦੀ ‘ਚ ਵਾਧੇ ਨੂੰ ਰੋਕਣ ਲਈ ਲੋਕਾਂ ਨੂੰ ਉਤਸ਼ਾਹਤ ਕਰਨ ਲਈ ਕੀਤੀ ਜਾ ਰਹੇ ਯਤਨਾਂ ਵਜੋਂ ਜੋ ਉਤਸ਼ਾਹਿਤ ਰਾਸ਼ੀ ਸਰਕਾਰ ਵੱਲੋਂ ਲੋਕਾਂ ਨੂੰ ਦਿੱਤੀ ਜਾਂਦੀ ਹੈ, ਉਹ ਇੱਕ ਅਜਿਹਾ ਮਜ਼ਾਕ ਹੈ ਜਿਸਦੀ ਕੋਈ ਪਰਿਭਾਸ਼ਾ ਹੀ ਨਹੀਂ ਬਣਦੀ । ਪ੍ਰਾਪਤ ਜਾਣਕਾਰੀ ਅਨੁਸਾਰ 11 ਜੁਲਾਈ ਤੋਂ 24 ਜੁਲਾਈ ਤੱਕ ਵਿਸ਼ਵ ਆਬਾਦੀ ਪੰਦਰਵਾੜਾ ਮਨਾਇਆ ਜਾ ਰਿਹਾ ਹੈ ਜਿਸ ਦੌਰਾਨ ਸਰਕਾਰੀ ਹਸਪਤਾਲ ਵਿੱਚ ਹਰ ਰੋਜ਼ ਨਲਬੰਦੀ ਅਤੇ ਨਸਬੰਦੀ ਦੇ ਓਪਰੇਸ਼ਨ ਕੀਤੇ ਜਾਣਗੇ।

ਸਿਹਤ ਵਿਭਾਗ ਦੇ ਨਿਯਮਾਂ ਅਨੁਸਾਰ ਜੇਕਰ ਕੋਈ ਕਿਸੇ ਨੂੰ ਨਸਬੰਦੀ ਦਾ ਓਪਰੇਸ਼ਨ ਕਰਵਾਉਣ ਲਈ ਪ੍ਰੇਰਿਤ ਕਰਕੇ ਹਸਪਤਾਲ ਲੈ ਕੇ ਆਵੇਗਾ ਤਾਂ ਉਸ ਨੂੰ (ਮੋਟੀਵੇਟਰ) ਇਨਾਮ ਵਜੋਂ “200” ਰੁਪਏ ਦਿੱਤੇ ਜਾਣਗੇ ਅਤੇ ਜੇਕਰ ਕੋਈ ਕਿਸੇ ਨੂੰ ਨਲਬੰਦੀ ਦਾ ਓਪਰੇਸ਼ਨ ਕਰਵਾਉਣ ਲਈ ਉਤਸ਼ਾਹਿਤ ਕਰਕੇ ਲੈ ਕੇ ਆਵੇਗਾ ਤਾਂ ਉਸ ਨੂੰ “150” ਰੁਪਏ ਇਨਾਮ ਵਜੋਂ ਦਿੱਤੇ ਜਾਣਗੇ। ਸਪਸ਼ੱਟ ਹੈ ਕਿ ਇਹ ਇਨਾਮੀ ਰਾਸੀ ਡੀਸੀ ਰੇਟ ਅਤੇ ਨਰੇਗਾ ਦੀ ਦਿਹਾੜੀ ਤੋਂ ਵੀ ਘੱਟ ਹੈ, ਫਿਰ ਕੌਣ ਕਿਸੇ ਨੂੰ ਓਪਰੇਸ਼ਨ ਕਰਨ ਲਈ ਪ੍ਰੇਰਿਤ ਕਰੇਗਾ ਅਤੇ ਆਪਣਾ ਕੀਮਤੀ ਸਮਾਂ ਛੱਡ ਕੇ ਹਸਪਤਾਲਾਂ ਤੱਕ ਲੈ ਕੇ ਆਵੇਗਾ। ਹੈਰਾਨੀ ਦੀ ਗੱਲ ਹੈ ਕਿ ਏਸੀ ਕਮਰਿਆਂ ਵਿੱਚ ਬੈਠ ਕੇ ਯੋਜਨਾਵਾਂ ਬਣਾਉਣ ਵਾਲਿਆਂ ਨੂੰ ਇਹ ਗੱਲਾਂ ਕਿਉਂ ਧਿਆਨ ਵਿੱਚ ਨਹੀਂ ਰਹਿੰਦੀਆਂ ਕਿ ਦੇਸ਼ ਹਿੱਤ ਵਿੱਚ ਕੀਤੇ ਜਾਣ ਵਾਲੇ ਕਿਸੇ ਕੰਮ ਲਈ ਘੱਟੋ-ਘੱਟ ਇਨਾਮੀ ਰਾਸ਼ੀ ਐਨੀ ਕੁ ਹੋਵੇ ਕਿ ਕੋਈ ਨਾਗਰਿਕ ਆਪਣਾ ਸਮਾਂ ਛੱਡ ਕੇ ਇਹ ਇਨਾਮੀ ਰਾਸ਼ੀ ਪ੍ਰਾਪਤ ਕਰਨ ਲਈ ਕੰਮ ਕਰੇ । ਧਿਆਨ ਰਹੇ ਕਿ ਨਸਬੰਦੀ ਕਰਵਾਉਣ ਵਾਲੇ ਨੂੰ 1100 ਰੁਪਏ ਸਹਾਇਤਾ ਰਾਸ਼ੀ ਵਜੋਂ ਦਿੱਤੇ ਜਾਣਗੇ । ਇਹ ਵੀ ਹੈਰਾਨੀਜਨਕ ਹੈ ਕਿ ਓਪਰੇਸ਼ਨ ਕਰਵਾਉਣ ਵਾਲੀ ਜਨਰਲ ਸ਼੍ਰੇਣੀ ਦੀ ਮਹਿਲਾ ਨੂੰ ਸਿਰਫ 250 ਰੁਪਏ ਸਹਾਇਤਾ ਰਾਸ਼ੀ ਵਜੋਂ ਦਿੱਤੇ ਜਾਣਗੇ ਅਤੇ SC,ST, BPL ਪਰਿਵਾਰ ਨਾਲ ਸਬੰਧਿਤ ਮਹਿਲਾ ਨੂੰ ਸਿਰਫ਼ 600 ਰੁਪਏ ਸਹਾਇਤਾ ਦਿੱਤੇ ਜਾਣਗੇ । ਅਬਾਦੀ ‘ਚ ਵਾਧਾ ਰੋਕਣ ਲਈ ਯੋਗਦਾਨ ਪਾਉਣ ਵਾਲਿਆਂ ਨੂੰ ਸਰਕਾਰ ਵੱਲੋਂ ਦਿੱਤੀ ਇਹ ਇਨਾਮੀ ਰਾਸ਼ੀ ਦੇ ਅੰਕੜੇ ਸਪੱਸ਼ਟ ਕਰਦੇ ਹਨ ਕਿ ਇਹ ਉਤਸ਼ਾਹਿਤ ਰਾਸ਼ੀ ਨਹੀਂ ਸਗੋਂ ਸਮਾਜ ਸੇਵੀਆਂ ਨਾਲ ਇੱਕ “ਕੋਝਾ ਮਜ਼ਾਕ” ਹੈ ਅਤੇ ਇਸ ਮਜ਼ਾਕ ਦੀ ਭੂਮਿਕਾ ਵੱਡੇ AC ਕਮਰਿਆਂ ਵਿੱਚ ਬੈਠ ਕੇ ਲਿਖੀ ਜਾਂਦੀ ਹੈ। ਸਿਤਮਜ਼ਰੀਫ਼ੀ ਇਹ ਵੀ ਹੈ ਕਿ ਸਮੇਂ-ਸਮੇਂ ਸੱਤਾ ‘ਤੇ ਕਾਬਜ਼ ਨੇਤਾ ਵੀ ਅਜਿਹੀਆਂ “ਬਿਨਾਂ ਸਿਰ-ਪੈਰ ਵਾਲਿਆਂ ਨੀਤੀਆਂ” ਨੂੰ ਲਾਗੂ ਕਰਨ ਲਈ ਪਿੰਨ ਨਾਲ ਘੁੱਗੀਆਂ ਮਾਰ ਦਿੰਦੇ ਹਨ ।

Gee98 Ads
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਸਬੰਧਤ ਖਬਰ

ਪੰਜਾਬ ਤੇ ਹਰਿਆਣਾ ਹਾਈਕੋਰਟ ‘ਚ ਜੱਜਾਂ ਦੀ ਕਮੀ…ਫਿਰ ਵੀ ਘੱਟ ਰਹੀ ਹੈ ਪੁਰਾਣੇ ਲੰਬਿਤ ਮਾਮਲਿਆਂ ਦੀ ਗਿਣਤੀ

43 ਸਾਲ ਦੀ ਨੌਕਰੀ ਕਰਨ ਤੋਂ ਬਾਅਦ ਸੇਵਾਮੁਕਤ ਹੋਈ ਮੁਲਾਜ਼ਮ ਨੂੰ ਪੈਨਸ਼ਨ ਨਾ ਦੇਣ ‘ਤੇ ਹਾਈਕੋਰਟ ਦੀ ਪੰਜਾਬ ਸਰਕਾਰ ਨੂੰ ਝਾੜ

12/13/2025
ਇਸ਼ਕ ਅੰਨ੍ਹਾ ਕਰੇ ਸੁਜਾਖਿਆਂ ਨੂੰ…ਇਸ਼ਕ ਵਿੱਚ ਅੰਨੀ ਨੇ 4 ਕਰੋੜ ਲੁਟਾ ਦਿੱਤਾ….!

ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਦੌਰਾਨ ਚੋਣ ਅਮਲੇ ਨੂੰ ਮਿਡ ਡੇ ਮੀਲ ਦੇ ਖਾਣੇ ਵਿੱਚੋਂ ਹੀ ਖਾਣਾ ਦੇਣ ਦੇ ਹੁਕਮ

12/12/2025
ਕਿਵੇਂ ਸਹੁੰ ਚੁੱਕੇਗਾ ਅੰਮ੍ਰਿਤਪਾਲ ਸਿੰਘ…ਕੀ ਅੰਮ੍ਰਿਤਪਾਲ ਸੰਸਦ ਸੈਸ਼ਨਾਂ ਵਿੱਚ ਭਾਗ ਲੈ ਸਕੇਗਾ…ਕਿਵੇਂ ਅੰਮ੍ਰਿਤਪਾਲ ਦੀ ਮੈਂਬਰਸ਼ਿਪ ਰੱਦ ਹੋ ਜਾਵੇਗੀ…ਪੜ੍ਹੋ ਅਹਿਮ ਜਾਣਕਾਰੀ

ਅੰਮ੍ਰਿਤਪਾਲ ਸਿੰਘ ਰਾਸ਼ਟਰੀ ਸੁਰੱਖਿਆ ਲਈ ਵੱਡਾ ਖ਼ਤਰਾ..15 ਲੋਕਾਂ ਦੀ ਹੱਤਿਆ ਦੀ ਸਾਜਿਸ਼ ਰਚ ਰਿਹਾ ਸੀ….ਪੰਜਾਬ ਸਰਕਾਰ ਦਾ ਹਾਈਕੋਰਟ ‘ਚ ਦਾਅਵਾ

12/12/2025
Load More
Tags: #barnalanews#barnalanews#healthdepartment#punjabnews
Previous Post

25 ਤੋਂ 31 ਜੁਲਾਈ ਤੱਕ ਮਨਾਇਆ ਜਾਵੇਗਾ ਡਿਜੀਟਲ ਇੰਡੀਆ ਹਫਤਾ

Next Post

“ਟੇਸਲਾ” ਭਾਰਤ ਵਿੱਚ 20 ਲੱਖ ਦੀ ਵੇਚੇਗੀ ਆਪਣੀ ਇਲੈਕਟ੍ਰਿਕ ਕਾਰ

Nirmal Pandori

Nirmal Pandori

Related Posts

ਪੰਜਾਬ ਤੇ ਹਰਿਆਣਾ ਹਾਈਕੋਰਟ ‘ਚ ਜੱਜਾਂ ਦੀ ਕਮੀ…ਫਿਰ ਵੀ ਘੱਟ ਰਹੀ ਹੈ ਪੁਰਾਣੇ ਲੰਬਿਤ ਮਾਮਲਿਆਂ ਦੀ ਗਿਣਤੀ
ਪੰਜਾਬ

43 ਸਾਲ ਦੀ ਨੌਕਰੀ ਕਰਨ ਤੋਂ ਬਾਅਦ ਸੇਵਾਮੁਕਤ ਹੋਈ ਮੁਲਾਜ਼ਮ ਨੂੰ ਪੈਨਸ਼ਨ ਨਾ ਦੇਣ ‘ਤੇ ਹਾਈਕੋਰਟ ਦੀ ਪੰਜਾਬ ਸਰਕਾਰ ਨੂੰ ਝਾੜ

by Nirmal Pandori
12/13/2025
ਇਸ਼ਕ ਅੰਨ੍ਹਾ ਕਰੇ ਸੁਜਾਖਿਆਂ ਨੂੰ…ਇਸ਼ਕ ਵਿੱਚ ਅੰਨੀ ਨੇ 4 ਕਰੋੜ ਲੁਟਾ ਦਿੱਤਾ….!
ਪੰਜਾਬ

ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਦੌਰਾਨ ਚੋਣ ਅਮਲੇ ਨੂੰ ਮਿਡ ਡੇ ਮੀਲ ਦੇ ਖਾਣੇ ਵਿੱਚੋਂ ਹੀ ਖਾਣਾ ਦੇਣ ਦੇ ਹੁਕਮ

by Nirmal Pandori
12/12/2025
ਕਿਵੇਂ ਸਹੁੰ ਚੁੱਕੇਗਾ ਅੰਮ੍ਰਿਤਪਾਲ ਸਿੰਘ…ਕੀ ਅੰਮ੍ਰਿਤਪਾਲ ਸੰਸਦ ਸੈਸ਼ਨਾਂ ਵਿੱਚ ਭਾਗ ਲੈ ਸਕੇਗਾ…ਕਿਵੇਂ ਅੰਮ੍ਰਿਤਪਾਲ ਦੀ ਮੈਂਬਰਸ਼ਿਪ ਰੱਦ ਹੋ ਜਾਵੇਗੀ…ਪੜ੍ਹੋ ਅਹਿਮ ਜਾਣਕਾਰੀ
ਪੰਜਾਬ

ਅੰਮ੍ਰਿਤਪਾਲ ਸਿੰਘ ਰਾਸ਼ਟਰੀ ਸੁਰੱਖਿਆ ਲਈ ਵੱਡਾ ਖ਼ਤਰਾ..15 ਲੋਕਾਂ ਦੀ ਹੱਤਿਆ ਦੀ ਸਾਜਿਸ਼ ਰਚ ਰਿਹਾ ਸੀ….ਪੰਜਾਬ ਸਰਕਾਰ ਦਾ ਹਾਈਕੋਰਟ ‘ਚ ਦਾਅਵਾ

by Nirmal Pandori
12/12/2025
ਕਚਹਿਰੀ ‘ਚ ਪੇਸ਼ੀ ਭੁਗਤਣ ਆਏ ਨੌਜਵਾਨ ਦਾ ਗੋਲੀਆਂ ਮਾਰ ਕੇ ਕੀਤਾ ਕਤਲ
ਪੰਜਾਬ

ਕਚਹਿਰੀ ‘ਚ ਪੇਸ਼ੀ ਭੁਗਤਣ ਆਏ ਨੌਜਵਾਨ ਦਾ ਗੋਲੀਆਂ ਮਾਰ ਕੇ ਕੀਤਾ ਕਤਲ

by Nirmal Pandori
12/11/2025
ਮਹਿਲਾ ਵਕੀਲ ਨੇ ਪੁਲਿਸ ਦੇ ਇੰਸਪੈਕਟਰ, ਸਬ ਇੰਸਪੈਕਟਰ ਅਤੇ ਹੋਰ ਮੁਲਾਜ਼ਮਾਂ ‘ਤੇ ਲਾਏ ਸਮੂਹਿਕ ਜਬਰ ਜਨਾਹ ਦੇ ਦੋਸ਼
ਪੰਜਾਬ

ਮਹਿਲਾ DSP ਦੇ ਹੁਸਨ ‘ਚ ਫਸ ਗਿਆ ਕਾਰੋਬਾਰੀ…ਤੇ ਹੁਣ ਵਿਗੜ ਗਈ ਕਹਾਣੀ

by Nirmal Pandori
12/11/2025
ਮਹਿਲਾ ਵਕੀਲ ਨੇ ਪੁਲਿਸ ਦੇ ਇੰਸਪੈਕਟਰ, ਸਬ ਇੰਸਪੈਕਟਰ ਅਤੇ ਹੋਰ ਮੁਲਾਜ਼ਮਾਂ ‘ਤੇ ਲਾਏ ਸਮੂਹਿਕ ਜਬਰ ਜਨਾਹ ਦੇ ਦੋਸ਼
ਪੰਜਾਬ

ਹਵਸ ਵਿੱਚ ਅੰਨ੍ਹੇ ਤਿੰਨ ਨੌਜਵਾਨਾਂ ਨੇ ਟਰਾਂਸਜੈਂਡਰ ਨਾਲ ਕੀਤਾ ਗੈਂਗਰੇਪ

by Nirmal Pandori
12/10/2025
Load More
Next Post
“ਟੇਸਲਾ” ਭਾਰਤ ਵਿੱਚ 20 ਲੱਖ ਦੀ ਵੇਚੇਗੀ ਆਪਣੀ ਇਲੈਕਟ੍ਰਿਕ ਕਾਰ

"ਟੇਸਲਾ" ਭਾਰਤ ਵਿੱਚ 20 ਲੱਖ ਦੀ ਵੇਚੇਗੀ ਆਪਣੀ ਇਲੈਕਟ੍ਰਿਕ ਕਾਰ

Leave a Reply Cancel reply

Your email address will not be published. Required fields are marked *

Facebook-f Youtube

ad :

Quick Links

  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

Latest News

ਨੰਬਰਦਾਰ ਮੇਜਰ ਸਿੰਘ ਧਾਲੀਵਾਲ ਦੀ ਯਾਦ ਵਿੱਚ ਪਿੰਡ ਚੌਹਾਨਕੇ ਖੁਰਦ ਵਿਖੇ ਕਰਵਾਇਆ ਵਿਲੱਖਣ ਸਮਾਗਮ

ਇਹਦੇ ਲਈ ਜ਼ਿੰਮੇਵਾਰ ਕੌਣ ਆਂ…ਚੋਣ ਅਮਲੇ ਨੂੰ ਲੈਣ ਆਈ ਬੱਸ ਐਸਡੀ ਕਾਲਜ ਨੇੜੇ ਫਾਟਕਾਂ ‘ਤੇ ਫਸਗੀ

43 ਸਾਲ ਦੀ ਨੌਕਰੀ ਕਰਨ ਤੋਂ ਬਾਅਦ ਸੇਵਾਮੁਕਤ ਹੋਈ ਮੁਲਾਜ਼ਮ ਨੂੰ ਪੈਨਸ਼ਨ ਨਾ ਦੇਣ ‘ਤੇ ਹਾਈਕੋਰਟ ਦੀ ਪੰਜਾਬ ਸਰਕਾਰ ਨੂੰ ਝਾੜ

ਅਹਿਮ ਖ਼ਬਰ….ਕਰੋੜਾਂ ਦੀ ਹੈਰੋਇਨ ਸਮੇਤ ਬਰਨਾਲਾ ਪੁਲਿਸ ਨੇ ਤਿੰਨ ਦਬੋਚੇ

ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਦੌਰਾਨ ਚੋਣ ਅਮਲੇ ਨੂੰ ਮਿਡ ਡੇ ਮੀਲ ਦੇ ਖਾਣੇ ਵਿੱਚੋਂ ਹੀ ਖਾਣਾ ਦੇਣ ਦੇ ਹੁਕਮ

ਮਹਿਲ ਕਲਾਂ ‘ਚ ਹਲਕਾ ਵਿਧਾਇਕ ਪੰਡੋਰੀ ਨੇ ਚੋਣ ਜ਼ਾਬਤੇ ਦੀਆਂ ਸ਼ਰੇਆਮ ਉਡਾਈਆਂ ਧੱਜੀਆਂ

Contact Form

©  2021-2025. gee98news.com  || Managed by  Shashi Bhadaur Wala

  • Contact
error: Content is protected !!
No Result
View All Result
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

© 2025 JNews - Premium WordPress news & magazine theme by Jegtheme.

Send this to a friend