Skip to main content

Gee 98News

“ਟੇਸਲਾ” ਭਾਰਤ ਵਿੱਚ 20 ਲੱਖ ਦੀ ਵੇਚੇਗੀ ਆਪਣੀ ਇਲੈਕਟ੍ਰਿਕ ਕਾਰ

ਚੰਡੀਗੜ੍ਹ,14 ਜੁਲਾਈ-ਵਿਸ਼ਵ ਪ੍ਰਸਿੱਧ ਕਾਰ ਨਿਰਮਾਣ ਕੰਪਨੀ “ਟੇਸਲਾ” ਆਪਣੀ ਇਲੈਕਟ੍ਰਿਕ ਕਾਰ ਭਾਰਤੀ ਬਾਜ਼ਾਰ ਵਿੱਚ ਸਿਰਫ 20 ਲੱਖ ਦੀ ਕੀਮਤ ‘ਤੇ ਵੇਚੇਗੀ। ਐਲਨ ਮਸਕ ਦੀ ਕੰਪਨੀ ਨੇ ਭਾਰਤ ਵਿੱਚ ਆਪਣਾ ਇਲੈਕਟ੍ਰਿਕ ਪਲਾਂਟ ਲਗਾਉਣ ਦਾ ਫੈਸਲਾ ਕੀਤਾ ਹੈ। EV ਮੈਨੂਫੈਕਚਰਿੰਗ ਪਲਾਂਟ ਲਗਾਉਣ ਦੇ ਲਈ ਕੰਪਨੀ ਭਾਰਤ ਸਰਕਾਰ ਨਾਲ ਗੱਲਬਾਤ ਕਰ ਰਹੀ ਹੈ। ਸੂਤਰਾਂ ਅਨੁਸਾਰ ਕੰਪਨੀ ਦਾ ਭਾਰਤ ਵਿੱਚ ਹਰ ਸਾਲ 5 ਸਾਲ ਇਲੈਕਟ੍ਰਿਕ ਵਹੀਕਲ ਬਣਾਉਣ ਦਾ ਟੀਚਾ ਹੈ । ਜੇਕਰ ‘ਟੇਸਲਾ’ ਭਾਰਤ ਵਿੱਚ ਕਾਰ ਮੈਨੂਫੈਕਚਰਿੰਗ ਪਲਾਂਟ ਲਗਾਉਂਦੀ ਹੈ ਤਾਂ ਇਸ ਨਾਲ ਰੁਜ਼ਗਾਰ ਦੇ ਮੌਕੇ ਪੈਦਾ ਹੋਣਗੇ ਅਤੇ ਭਾਰਤੀ ਲੋਕਾਂ ਨੂੰ ਇਲੈਕਟ੍ਰਾਨਿਕ ਕਾਰ ਵੀ ਵਿਦੇਸ਼ੀ ਕੀਮਤ ਤੋਂ ਘੱਟ ਕੀਮਤ ‘ਤੇ ਮਿਲੇਗੀ। ਅਮਰੀਕਾ ਵਿੱਚ ਟੇਸਲਾ ਦੀ ਇਲੈਕਟ੍ਰਿਕ ਕਾਰ ਦੀ ਕੀਮਤ ਲੱਗਭੱਗ 27 ਲੱਖ ਹੈ, ਜਦਕਿ ਭਾਰਤ ਵਿੱਚ ਪਲਾਂਟ ਸ਼ੁਰੂ ਹੋਣ ਤੋਂ ਬਾਅਦ ਇਹ ਭਾਰਤੀ ਲੋਕਾਂ ਨੂੰ 20 ਲੱਖ ਦੀ ਮਿਲੇਗੀ।

error: Content is protected !!