Gee 98News

ਕੌਮੀ ਐਸਸੀ ਕਮਿਸ਼ਨ ਦੇ ਚੇਅਰਮੈਨ ਵਿਜੈ ਸਾਂਪਲਾ ਸਬੰਧੀ ਵੱਡੀ ਖ਼ਬਰ

ਚੰਡੀਗੜ੍ਹ,17 ਜੁਲਾਈ-ਕੌਮੀ ਐਸਸੀ ਕਮਿਸ਼ਨ ਦੇ ਚੇਅਰਮੈਨ ਵਿਜੈ ਸਾਂਪਲਾ ਸਬੰਧੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਚਰਚਾ ਹੈ ਕਿ ਵਿਜੈ ਸਾਂਪਲਾ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਸਕਦੇ ਹਨ। ਭਾਰਤੀ ਜਨਤਾ ਪਾਰਟੀ‌ 2024 ਦੀਆਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਆਪਣੇ ਸੰਗਠਨ ਵਿਚ ਦੇਸ਼ ਵਿਆਪੀ ਤਬਦੀਲੀਆਂ ਕਰ ਰਹੀ ਹੈ ਅਤੇ ਮੋਦੀ ਸਰਕਾਰ ਦੇ ਮੰਤਰੀਆਂ ਦੀ ਤਬਦੀਲੀ ਦੀ ਵੀ ਚਰਚਾ ਹੈ। ਭਾਜਪਾ ਦੀ ਨੀਤੀ ਅਨੁਸਾਰ ਸੰਗਠਨ ਵਿੱਚੋਂ ਕੁਝ ਆਗੂਆਂ ਨੂੰ ਮੰਤਰੀ ਮੰਡਲ ਵਿੱਚ ਲਿਆ ਜਾ ਸਕਦਾ ਹੈ ਅਤੇ ਕੁਝ ਮੰਤਰੀਆਂ ਨੂੰ ਵਾਪਸ ਸੰਗਠਨ ਵਿੱਚ ਭੇਜਿਆ ਜਾ ਸਕਦਾ ਹੈ। ਭਾਜਪਾ ਦੀ ਕਵਾਇਦ ਦੌਰਾਨ ਹੀ ਇਹ ਜਾਣਕਾਰੀ ਸਾਹਮਣੇ ਆ ਰਹੀ ਹੈ ਕੌਮੀ ਐਸਸੀ ਕਮਿਸ਼ਨ ਦੇ ਚੇਅਰਮੈਨ‌ ਵਿਜੈ ਸਾਂਪਲਾ ਨੂੰ ਸੰਗਠਨ ਵਿੱਚ ਕੋਈ ਵੱਡੀ ਜ਼ਿੰਮੇਵਾਰੀ ਦਿੱਤੀ ਜਾ ਰਹੀ ਹੈ।

error: Content is protected !!