Gee 98News

ਅਕਾਲੀ ਬੀਬੀਆਂ ਦੀ ਬਗਾਵਤ : ਨਹੀਂ ਮੰਨਾਂਗੇ ਹਰਗੋਬਿੰਦ ਕੌਰ ਨੂੰ ਪ੍ਰਧਾਨ…ਦਿੱਤੇ ਅਸਤੀਫ਼ੇ

ਚੰਡੀਗੜ੍ਹ, 17 ਜੁਲਾਈ-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਬੀਬੀ ਹਰਗੋਬਿੰਦ ਕੌਰ ਨੂੰ ਇਸਤਰੀ ਅਕਾਲੀ ਦਲ ਦਾ ਪ੍ਰਧਾਨ ਥਾਪੇ ਜਾਣ ਤੋਂ ਬਾਅਦ ਬਗਾਵਤੀ ਸੁਰਾਂ ਉੱਠ ਖੜ੍ਹੀਆਂ ਹੋਈਆਂ ਹਨ । ਅੱਜ ਮੁਹਾਲੀ ਵਿਖੇ ਇੱਕ ਹੋਟਲ ‘ਚ ਮੀਟਿੰਗ ਕਰਕੇ ਇਸਤਰੀ ਅਕਾਲੀ ਦਲ ਦੀਆਂ ਸੀਨੀਅਰ ਆਹੁਦੇਦਾਰਾਂ ਨੇ ਬੀਬੀ ਹਰਗੋਬਿੰਦ ਕੌਰ ਨੂੰ ਪ੍ਰਧਾਨ ਬਣਾਏ ਜਾਣ ਦੇ ਫ਼ੈਸਲੇ ਖ਼ਿਲਾਫ਼ ਰੋਸ ਪ੍ਰਗਟ ਕੀਤਾ ਅਤੇ ਇਸਤਰੀ ਵਿੰਗ ਦੀ ਮੈਂਬਰਸ਼ਿਪ ਤੋਂ ਅਸਤੀਫ਼ੇ ਦੇਣ ਦਾ ਐਲਾਨ ਵੀ ਕੀਤਾ । ਮੀਟਿੰਗ ਵਿੱਚ ਸ਼ਾਮਿਲ ਪਰਮਜੀਤ ਕੌਰ ਲਾਂਡਰਾਂ ਮੈਂਬਰ ਸ਼੍ਰੋਮਣੀ ਕਮੇਟੀ, ਹਰਪ੍ਰੀਤ ਕੌਰ ਮੁਖਮੈਲਪੁਰ ਸਾਬਕਾ ਵਿਧਾਇਕ, ਬੀਬੀ ਹਰਪ੍ਰੀਤ ਕੌਰ ਬਰਨਾਲਾ, ਕੁਲਦੀਪ ਕੌਰ ਜ਼ਿਲ੍ਹਾ ਪ੍ਰਧਾਨ ਮੁਹਾਲੀ, ਬਿੰਦਰ ਕੌਰ ਬਰਾੜ ਸ਼ਹਿਰੀ ਪ੍ਰਧਾਨ ਪਟਿਆਲਾ, ਬਲਵੀਰ ਕੌਰ ਪਟਿਆਲਾ, ਸੁਰਿੰਦਰ ਕੌਰ ਦਿਆਲ ਪ੍ਰਧਾਨ ਲੁਧਿਆਣਾ ਸ਼ਹਿਰੀ, ਸ਼ਰਨਜੀਤ ਕੌਰ ਜਿੰਦਰ ਪ੍ਰਧਾਨ ਗੁਰਦਾਸਪੁਰ ਆਦਿ ਨੇ ਕਿਹਾ ਕਿ ਬਾਹਰੋਂ ਲਿਆ ਕੇ ਥੋਪਿਆ ਇਸਤਰੀ ਅਕਾਲੀ ਦਲ ਦਾ ਪ੍ਰਧਾਨ ਮਨਜ਼ੂਰ ਨਹੀਂ ਹੈ। ਇਸ ਮੌਕੇ ਇਸਤਰੀ ਵਿੰਗ ਦੀਆਂ ਆਗੂਆਂ ਨੇ ਸੁਖਬੀਰ ਸਿੰਘ ਬਾਦਲ ਨੂੰ ਸਵਾਲ ਕੀਤਾ ਕਿ ਜਿਹੜੀ ਬੀਬੀ ਹਰਗੋਬਿੰਦ ਕੌਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ “ਬਾਬਰ” ਕਹਿੰਦੀ ਰਹੀ ਹੈ, ਉਹ ਹੁਣ ਸਾਡੇ ਲਈ ਦੁੱਧ ਧੋਤੀ ਕਿਵੇਂ ਹੋ ਗਈ । ਇਸ ਮੀਟਿੰਗ ਵਿੱਚ ਹਾਜ਼ਰ ਇਸਤਰੀ ਅਕਾਲੀ ਆਗੂਆਂ ਨੇ ਕਿਹਾ ਕਿ ਉਹ ਪਾਰਟੀ ਅੰਦਰ ਰਹਿ ਕੇ ਪਾਰਟੀ ਦੀ ਮਜ਼ਬੂਤੀ ਵਾਸਤੇ ਕੰਮ ਤਾਂ ਕਰਨਗੀਆਂ ਪਰ ਉਹ ਇਸਤਰੀ ਵਿੰਗ ਵਿੱਚ ਕੰਮ ਨਹੀਂ ਕਰਨਗੀਆਂ।

error: Content is protected !!