Gee 98News

ਹਨੀਟ੍ਰੈਪ ‌: ਮਾਂ-ਧੀ ਨੇ 70 ਸਾਲ ਦੇ ਬਜ਼ੁਰਗ ਨੂੰ ਫਸਾਇਆ…5 ਬਿੱਘੇ ਜ਼ਮੀਨ ਆਪਣੇ ਨਾਮ ਕਰਵਾਈ..22 ਲੱਖ ਰੁਪਏ ਵੀ ਠੱਗੇ

ਚੰਡੀਗੜ੍ਹ, 22 ਜੁਲਾਈ-ਇੱਕ 70 ਸਾਲ ਦੇ ਬਜ਼ੁਰਗ ਨੂੰ ਪਿੰਡ ਦੀ ਹੀ ਇੱਕ ਔਰਤ ਨੇ ਆਪਣੀ ਧੀ ਨਾਲ ਮਿਲ ਕੇ ਹਨੀਟ੍ਰੈਪ ‘ਚ ਫਸਾ ਕੇ 22 ਲੱਖ ਰੁਪਏ ਠੱਗ ਲਏ ਹਨ, ਸਿਰਫ ਪੈਸੇ ਹੀ ਨਹੀਂ ਸਗੋਂ ਉਕਤ ਮਾਂ-ਧੀ ਨੇ ਬਜ਼ੁਰਗ ਦੀ 5 ਵਿੱਘੇ ਜ਼ਮੀਨ ਵੀ ਆਪਣੇ ਨਾਮ ਕਰਵਾ ਲਈ ਹੈ । ਹਰਿਆਣਾ ਦੇ ਪਲਵਲ ਖੇਤਰ ਦੇ ਪਿੰਡ ਨੰਗਲ ਜਾਟ ਦੇ ਰਹਿਣ ਵਾਲੇ 70 ਸਾਲਾਂ ਇੱਕ ਬਜ਼ੁਰਗ ਬ੍ਰਿਜਲਾਲ ਨੂੰ ਉਸ ਦੇ ਪਿੰਡ ਦੀ ਹੀ ਮਹਿਲਾ ਜਾਗਵਤੀ ਅਤੇ ਉਸ ਦੀ ਧੀ ਊਸ਼ਾ ਨੇ ਆਪਣੇ ਕੁਝ ਹੋਰ ਸਾਥੀਆਂ ਨਾਲ ਮਿਲ ਕੇ ਝੂਠੇ ਇਸ਼ਕ ਜਾਲ ਵਿੱਚ ਫਸਾਇਆ ਅਤੇ ਆਪਣੇ ਘਰ ਬੁਲਾ ਕੇ ਉਸ ਦੀ ਅਸ਼ਲੀਲ ਵੀਡੀਓ ਬਣਾ ਲਈ । ਮਾਮਲੇ ਅਨੁਸਾਰ ਬ੍ਰਿਜ ਲਾਲ ਨੂੰ ਊਸ਼ਾ ਨੇ ਫੋਨ ‘ਤੇ ਗੱਲਾਂ-ਬਾਤਾਂ ਕਰਕੇ ਆਪਣੇ ਜਾਲ ‘ਚ ਫਸਾ ਲਿਆ । ਫਿਰ ਇੱਕ ਦਿਨ ਬ੍ਰਿਜਲਾਲ ਨੂੰ ਆਪਣੇ ਘਰ ਬੁਲਾਇਆ ਅਤੇ ਉਸ ਨੂੰ ਬੈੱਡ ਉਪਰ ਸੁੱਟ ਕੇ ਉਸ ਨਾਲ ਅਸ਼ਲੀਲ ਹਰਕਤਾਂ ਕੀਤੀਆਂ। ਊਸ਼ਾ ਦੀ ਮਾਂ ਜਗਵਤੀ ਨੇ ਬ੍ਰਿਜਲਾਲ ਦੀ ਊਸ਼ਾ ਨਾਲ ਅਸ਼ਲੀਲ ਵੀਡੀਓ ਬਣਾ ਲਈ, ਇਥੋਂ ਸ਼ੁਰੂ ਹੋਈ ਠੱਗੀ ਅਤੇ ਬਲੈਕਮੇਲਿੰਗ ਦੀ ਕਹਾਣੀ, ਜਿਸ ਅਨੁਸਾਰ ਮਾਂ ਮ-ਧੀ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਬ੍ਰਿਜਲਾਲ ਨੂੰ ਊਸ਼ਾ ਨਾਲ ਬਲਾਤਕਾਰ ਕਰਨ ਦਾ ਪਰਚਾ ਦਰਜ ਕਰਵਾਉਣ ਦੀਆਂ ਧਮਕੀਆਂ ਦੇ ਕੇ 22 ਲੱਖ 55 ਹਜ਼ਾਰ ਰੁਪਏ ਠੱਗ ਲਏ, ਅਤੇ ਉਸ ਦੀ ਜਮੀਨ ਵਿਚੋਂ 5 ਵਿੱਘੇ ਜ਼ਮੀਨ ਵੀ ਆਪਣੇ ਨਾਮ ਕਰਵਾ ਲਈ। ਬ੍ਰਿਜਲਾਲ ਦੇ ਨਾਲ ਠੱਗੀ ਦੇ ਮਾਮਲੇ ਦਾ ਖੁਲਾਸਾ ਉਦੋਂ ਹੋਇਆ ਜਦੋਂ ਉਸ ਦੀ ਮਥੁਰਾ (ਯੂਪੀ) ਵਿਆਹੀ ਬੇਟੀ ਉਸਨੂੰ ਮਿਲਣ ਆਈ, ਤਾਂ ਬ੍ਰਿਜਲਾਲ ਨੇ ਬੇਟੀ ਨੂੰ ਸਾਰੀ ਕਹਾਣੀ ਦੱਸੀ । ਬ੍ਰਿਜਲਾਲ ਦੀ ਬੇਟੀ ਨੇ ਇਹ ਸਾਰੀ ਕਹਾਣੀ ਆਪਣੇ ਪਤੀ ਸਿਕੰਦਰ ਨਾਲ ਸਾਂਝੀ ਕੀਤੀ ਜਿਸ ਤੋਂ ਬਾਅਦ ਮਾਮਲਾ ਪੁਲਿਸ ਦੇ ਧਿਆਨ ਵਿੱਚ ਲਿਆਂਦਾ ਗਿਆ। ਥਾਣਾ ਇੰਚਾਰਜ ਸੁਰਿੰਦਰ ਸਿੰਘ ਨੇ ਦੱਸਿਆ ਕਿ ਮੁੱਢਲੀ ਪੜ੍ਹਤਾਲ ਦੌਰਾਨ ਬ੍ਰਿਜਲਾਲ ਨਾਲ ਧੋਖਾਧੜੀ ਅਤੇ ਰੇਪ ਦੇ ਝੂਠੇ ਮੁਕੱਦਮੇ ‘ਚ ਫਸਾਉਣ ਦੀ ਧਮਕੀ ਦੇ ਕੇ ਨਗਦੀ ਅਤੇ ਜ਼ਮੀਨ ਹੜੱਪਣ ਦਾ ਮਾਮਲਾ ਸਹੀ ਸਾਬਿਤ ਹੋਇਆ ਹੈ, ਜਿਸ ਤੋਂ ਬਾਅਦ ਮਹਿਲਾ ਜਾਗਵਤੀ ,ਉਸ ਦੀ ਧੀ ਊਸ਼ਾ ਸਮੇਤ ਤਿੰਨ ਔਰਤਾਂ ਅਤੇ ਕਈ ਹੋਰ ਵਿਅਕਤੀਆਂ ਖ਼ਿਲਾਫ਼ ਧਾਰਾ 388,420,120B ਅਤੇ 34 ਦੇ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਬਜ਼ੁਰਗ ਬ੍ਰਿਜਲਾਲ ਹਨੀਟ੍ਰੈਪ ਗੈਂਗ ਦੀ ਸਾਜਿਸ਼ ਦਾ ਸ਼ਿਕਾਰ ਹੋਇਆ ਹੈ।

error: Content is protected !!