ਚੰਡੀਗੜ੍ਹ,11 ਅਗਸਤ-ਆਜ਼ਾਦੀ ਦਿਵਸ ਤੋਂ ਪਹਿਲਾਂ ਵਾਪਰੀ ਇਕ ਵੱਡੀ ਘਟਨਾ ਵਿੱਚ ਬਠਿੰਡਾ ਵਿਖੇ ਕੁਝ ਨੌਜਵਾਨ ਥਾਣਾ ਕੈਂਟ ਦੇ ਸੰਤਰੀ ਤੋਂ ਐਸਐਲਆਰ ਰਾਈਫਲ ਖੋਹ ਕੇ ਫਰਾਰ ਹੋ ਗਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਜਦ ਗੇਟ ‘ਤੇ ਸੰਤਰੀ ਵਜੋਂ ਡਿਊਟੀ ਨਿਭਾ ਰਹੇ ਮੁਲਾਜ਼ਮ ਨੇ ਕਾਲੇ ਰੰਗ ਦੀ ਸਕੌਡਾ ਕਾਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਕਾਰ ਵਿੱਚ ਸਵਾਰ ਨੌਜਵਾਨਾਂ ਨੇ ਸੰਤਰੀ ਉੱਪਰ ਹੀ ਗੱਡੀ ਚੜਾ ਦਿੱਤੀ ਅਤੇ ਇਹ ਨੌਜਵਾਨ ਸੰਤਰੀ ਦੀ ਐਸਐਲਆਰ ਰਾਈਫਲ ਖੋਹ ਕੇ ਬਠਿੰਡਾ ਸ਼ਹਿਰ ਵੱਲ ਫਰਾਰ ਹੋ ਗਏ। ਘਟਨਾ ਵਿੱਚ ਸੰਤਰੀ ਦੇ ਗੰਭੀਰ ਜ਼ਖ਼ਮੀ ਹੋਣ ਦੀ ਸੂਚਨਾ ਵੀ ਹੈ ਜਿਸ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਪੁਲਿਸ ਨੇ ਇਸ ਘਟਨਾ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਅਲਰਟ ਜਾਰੀ ਕੀਤਾ ਹੈ ਅਤੇ ਵੱਡੀ ਪੱਧਰ ‘ਤੇ ਸਰਚ ਆਪਰੇਸ਼ਨ ਵੀ ਸ਼ੁਰੂ ਕਰ ਦਿੱਤਾ ਹੈ। ਪੁਲਿਸ ਦਾ ਮੰਨਣਾ ਹੈ ਕਿ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਗੈਂਗਸਟਰ/ਖਤਰਨਾਕ ਅਪਰਾਧੀ ਵੀ ਹੋ ਸਕਦੇ ਹਨ।