ਚੰਡੀਗੜ੍ਹ,11 ਅਗਸਤ-ਚਿੱਟਾ ਵੇਚਣ ਦੀ ਖੁੱਲ੍ਹ ਦੇਣ ਦੇ ਬਦਲੇ 50 ਹਜ਼ਾਰ ਰੁਪਏ ਦੀ ਰਿਸ਼ਵਤ ਮੰਗਣ ਦੇ ਦੋਸ਼ ਵਿੱਚ ਜਗਰਾਓਂ ਦੇ ਨਾਰਕੋਟਿਕਸ ਵਿੰਗ ਵਿੱਚ ਤਾਇਨਾਤ ਇੱਕ ਏਐਸਆਈ ਵਿਰੁੱਧ ਮੁਕੱਦਮਾ ਦਰਜ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਇਕ ਆਡੀਓ ਰਿਕਾਰਡਿੰਗ ਵਾਇਰਲ ਹੋਈ ਸੀ ਜਿਸ ਵਿੱਚ ASI ਪਹਾੜਾ ਸਿੰਘ ਕਿਸੇ ਔਰਤ ਨੂੰ ਕਹਿ ਰਿਹਾ ਹੈ ਕਿ ਜੇਕਰ “ਉਹ ਉਸ ਨੂੰ 50 ਹਜ਼ਾਰ ਰਿਸ਼ਵਤ ਵਜੋਂ ਦੇਵੇਗੀ ਤਾਂ ਕੋਈ ਵੀ ਉਸਨੂੰ ਜਾਂ ਉਸਦੇ ਪਤੀ ਨੂੰ ਗ੍ਰਿਫ਼ਤਾਰ ਨਹੀਂ ਕਰੇਗਾ ਅਤੇ ਉਹ ਬਿਨਾਂ ਕਿਸੇ ਡਰ ਭੈਅ ਦੇ ਨਸ਼ਾ ਵੇਚ ਸਕਦੇ ਹਨ” । ਜਿਸ ਤੋਂ ਬਾਅਦ ਸਬੰਧਿਤ ਔਰਤ ਵੱਲੋਂ ਧਮਕੀਆਂ ਦੇਣ ਅਤੇ ਰਿਸ਼ਵਤ ਮੰਗਣ ਦੇ ਦੋਸ਼ ਵਿੱਚ ਏਐਸਆਈ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਗਈ ਸੀ । ਇਹ ਵੀ ਜਾਣਕਾਰੀ ਮਿਲੀ ਹੈ ਕਿ ਮੁਲਜ਼ਮ ਏਐਸਆਈ ਪਹਾੜਾ ਸਿੰਘ ਖ਼ਿਲਾਫ਼ ਪਹਿਲਾਂ ਵੀ ਨਸ਼ੇ ਦੇ ਝੂਠੇ ਕੇਸ ਵਿੱਚ ਕਿਸੇ ਵਿਅਕਤੀ ਨੂੰ ਫਸਾਉਣ ਸਬੰਧੀ ਦੋ ਕੇਸ ਦਰਜ ਹਨ।