Skip to main content

Gee 98News

ਈਡੀ ਨੇ ਐਡੀਸ਼ਨਲ ਜੱਜ ਕੀਤਾ ਗ੍ਰਿਫ਼ਤਾਰ,ਵਕੀਲਾਂ ਨੇ ਕੀਤਾ ਕੰਮ ਠੱਪ

ਚੰਡੀਗੜ੍ਹ,11 ਅਗਸਤ-ਇਨਫੋਰਸਮੈਂਟ ਡਾਇਰੈਕਟੋਰੇਟ ਈਡੀ ਨੇ ਪੰਚਕੂਲਾ ਦੇ ਐਡੀਸ਼ਨਲ ਜੱਜ ਨੂੰ ਗ੍ਰਿਫ਼ਤਾਰ ਕਰ ਲਿਆ । ਜੱਜ ਦੀ ਗ੍ਰਿਫਤਾਰੀ ਦੇ ਵਿਰੋਧ ਵਿੱਚ ਵਕੀਲਾਂ ਨੇ ਅਦਾਲਤ ਦਾ ਕੰਮਕਾਜ ਬੰਦ ਰੱਖਣ ਦਾ ਸੱਦਾ ਦਿੱਤਾ । ਜ਼ਿਲ੍ਹਾ ਬਾਰ ਐਸੋਸੀਏਸ਼ਨ ਦਾ ਕਹਿਣਾ ਹੈ ਕਿ ਈਡੀ ਨੇ ਜੱਜ ਨੂੰ ਗੈਰ ਕਾਨੂੰਨੀ ਢੰਗ ਨਾਲ ਗ੍ਰਿਫ਼ਤਾਰ ਕੀਤਾ । ਵਕੀਲਾਂ ਦਾ ਇਹ ਵੀ ਕਹਿਣਾ ਹੈ ਕਿ ਜੱਜ ਦੇ ਖ਼ਿਲਾਫ਼ ਕੋਈ ਦੋਸ਼ ਸਾਬਤ ਨਹੀਂ ਹੋਇਆ ਤੇ ਨਾ ਹੀ ਕੋਈ ਸਬੂਤ ਹੈ। ਬਾਰ ਐਸੋਸੀਏਸ਼ਨ ਨੇ ਵਕੀਲਾਂ ਦੀਆਂ ਹੋਰ ਜਥੇਬੰਦੀਆਂ ਤੋਂ ਵੀ ਇਸ ਮਦਦ ਮੰਗੀ ਹੈ।

error: Content is protected !!