Gee 98News

OMG 2-ਹਿੰਦੂ ਜਥੇਬੰਦੀਆਂ ਵਲੋਂ ਅਕਸ਼ੈ ਕੁਮਾਰ ਅਤੇ ਫਿਲਮ ਦੇ ਖਿਲਾਫ਼ ਵਿਰੋਧ ਪ੍ਰਦਰਸ਼ਨ ਸ਼ੁਰੂ

ਚੰਡੀਗੜ੍ਹ,12 ਅਗਸਤ-ਫਿਲਮ ਅਭਿਨੇਤਾ ਅਕਸ਼ੈ ਕੁਮਾਰ ਦੀ ਫਿਲਮ OMG 2 ਦੇ 11ਅਗਸਤ ਸ਼ੁੱਕਰਵਾਰ ਨੂੰ ਰਿਲੀਜ਼ ਹੋਣ ਤੋਂ ਬਾਅਦ ਜਿੱਥੇ ਫਿਲਮ ਦੀ ਤਾਰੀਫ਼ ਹੋ ਰਹੀ ਉੱਥੇ ਵਿਰੋਧ ਪ੍ਰਦਰਸ਼ਨ ਵੀ ਸ਼ੁਰੂ ਹੋ ਚੁੱਕੇ ਹਨ। ਅਕਸ਼ੈ ਕੁਮਾਰ ਦੀ ਇਸ ਫਿਲਮ ਦਾ ਵਿਰੋਧ ਵੀ ਹਿੰਦੂ ਜਥੇਬੰਦੀਆਂ ਵੱਲੋਂ ਹੀ ਕੀਤਾ ਜਾ ਰਿਹਾ ਹੈ। ਕੁਝ ਹਿੰਦੂ ਜਥੇਬੰਦੀਆਂ ਵੱਲੋਂ ਫਿਲਮ ਵਿੱਚ ਅਸ਼ਲੀਲ ਦ੍ਰਿਸ਼ਾਂ ‘ਤੇ ਨਾਰਾਜ਼ਗੀ ਪ੍ਰਗਟ ਕਰਦੇ ਹੋਏ ਨਿਰਮਾਤਾਵਾਂ ਉੱਪਰ ਹਿੰਦੂ ਵਿਰੋਧੀ ਹੋਣ ਦੇ ਦੋਸ਼ ਲਗਾਏ ਜਾ ਰਹੇ ਹਨ। ਰਾਸ਼ਟਰੀ ਹਿੰਦੂ ਪ੍ਰੀਸ਼ਦ ਨੇ ਤਾਂ ਅਕਸ਼ੈ ਕੁਮਾਰ ਦੇ ਮੂੰਹ ‘ਤੇ ਥੱਪੜ ਮਾਰਨ ਜਾਂ ਥੁੱਕਣ ਵਾਲੇ ਨੂੰ 10 ਲੱਖ ਦਾ ਇਨਾਮ ਦੇਣ ਦਾ ਐਲਾਨ ਵੀ ਕੀਤਾ ਹੈ। ਜ਼ਿਕਰਯੋਗ ਹੈ ਕਿ ਫਿਲਮ ਸੈਕਸ ਐਜੂਕੇਸ਼ਨ ‘ਤੇ ਆਧਾਰਤ ਹੈ ਜਿਸ ਵਿੱਚ ਅਕਸ਼ੈ ਕੁਮਾਰ “ਭਗਵਾਨ ਸ਼ਿਵ” ਦੀ ਭੂਮਿਕਾ ਵਿੱਚ ਹਨ ।

error: Content is protected !!