Gee 98News

ਪਿੰਡ ਸੇਖਾ ਦਾ ਦੋਹਰਾ ਕਤਲ ਕਾਂਡ : ਘਰ ਜਵਾਈ ਨੇ ਹੀ ਢਾਹ ਦਿੱਤੀ ਲੰਕਾ

ਬਰਨਾਲਾ,17 ਅਗਸਤ ( ਨਿਰਮਲ ਸਿੰਘ ਪੰਡੋਰੀ )-ਬਰਨਾਲਾ ਪੁਲਿਸ ਨੇ ਜ਼ਿਲ੍ਹੇ ਦੇ ਪਿੰਡ ਸੇਖਾ ਵਿੱਚ ਹੋਏ ਦੋਹਰੇ ਕਤਲ ਕਾਂਡ ਦੀ ਗੁੱਥੀ ਸੁਲਝਾ ਲਈ ਹੈ । ਪੁਲਿਸ ਸੂਤਰਾਂ ਅਨੁਸਾਰ ਇਸ ਭਿਆਨਕ ਕਤਲ ਕਾਂਡ ਦਾ ਮੁੱਖ ਦੋਸ਼ੀ ਅਤੇ ਘਟਨਾ ਵਿੱਚ ਜ਼ਖ਼ਮੀ ਹੋਇਆ ਰਾਜਦੀਪ ਸਿੰਘ ਹੀ ਹੈ, ਜਿਸ ਨੇ ਪਿੰਡ ਸੇਖਾ ਦੇ ਕੁਝ ਨੌਜਵਾਨਾਂ ਨਾਲ ਮਿਲ ਕੇ ਇਸ ਸਾਰੀ ਘਟਨਾ ਦੀ ਯੋਜਨਾ ਬਣਾਈ ਸੀ। ਸੂਤਰਾਂ ਅਨੁਸਾਰ ਘਰ ਜਵਾਈ ਰਹਿ ਰਹੇ ਰਾਜਦੀਪ ਸਿੰਘ ਦੀ ਪਤਨੀ ਪਰਮਜੀਤ ਕੌਰ ਦੇ ਨਾਮ ਲੱਗਭੱਗ ਪੰਜ ਏਕੜ ਜ਼ਮੀਨ ਸੀ। ਰਾਜਦੀਪ ਸਿੰਘ ਇਹ ਜ਼ਮੀਨ ਆਪਣੇ ਨਾਮ ਕਰਵਾਉਣਾ ਚਾਹੁੰਦਾ ਸੀ ਪਰੰਤੂ ਉਸ ਦੀ ਸੱਸ ਹਰਬੰਸ ਕੌਰ ਅਤੇ ਪਤਨੀ ਪਰਮਜੀਤ ਕੌਰ ਨਹੀਂ ਮੰਨ ਰਹੀਆਂ ਸਨ । ਇਸ ਕਰਕੇ ਰਾਜਦੀਪ ਸਿੰਘ ਆਪਣੀ ਪਤਨੀ ਪਰਮਜੀਤ ਕੌਰ ਦੀ ਕੁੱਟਮਾਰ ਵੀ ਕਰਦਾ ਸੀ । ਦੋਸ਼ੀ ਰਾਜਦੀਪ ਸਿੰਘ ਪੁਲਿਸ ਹਿਰਾਸਤ ਵਿੱਚ ਹੀ ਹੈ। ਇਸ ਮਾਮਲੇ ਵਿੱਚ ਵਧੇਰੇ ਖ਼ੁਲਾਸਾ ਜ਼ਿਲ੍ਹਾ ਪੁਲਿਸ ਮੁਖੀ ਪ੍ਰੈਸ ਕਾਨਫਰੰਸ ਦੌਰਾਨ ਕਰਨਗੇ । ਪੁਲਿਸ ਵੱਲੋਂ ਥਾਣਾ ਸਦਰ ਵਿਖੇ ਰਾਜਦੀਪ ਸਿੰਘ ਅਤੇ ਹੋਰਾਂ ਦੇ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਹੈ ।

error: Content is protected !!