Gee 98News

…ਜਿਹੜਾ ਸਮਾਨ ਅਸੀਂ ਖਰੀਦਿਆ ਹੀ ਨਹੀਂ ਉਹਦੇ ਬਿੱਲਾਂ ‘ਤੇ ਦਸਤਖ਼ਤ ਕਿਉਂ ਕਰੀਏ…ਆਂਗਣਵਾੜੀ ਵਰਕਰਾਂ ਦੀ ਜ਼ਿਲ੍ਹਾ ਪ੍ਰਸ਼ਾਸਨ ਨੂੰ ਦੋ ਟੁੱਕ ਨਾਂਹ

ਬਰਨਾਲਾ ,30 ਮਈ, (ਨਿਰਮਲ ਸਿੰਘ ਪੰਡੋਰੀ)- -ਆਂਗਨਵਾੜੀ ਸੈਂਟਰਾਂ ਲਈ ਸਰਕਾਰ ਵੱਲੋਂ ਖਰੀਦੇ ਸਮਾਨ ਦੇ ਬਿੱਲਾਂ ‘ਤੇ ਦਸਤਖ਼ਤ ਕਰਨ ਦੇ ਮਾਮਲੇ ‘ਚ ਆਂਗਨਵਾੜੀ ਵਰਕਰ ਅਤੇ ਮਹਿਕਮੇ ਦੇ ਅਧਿਕਾਰੀ ਆਹਮੋ ਸਾਹਮਣੇ ਹਨ। ਆਂਗਨਵਾੜੀ ਵਰਕਰਾਂ ਨੇ ਇੱਕਜੁੱਟਤਾ ਨਾਲ ਕੋਰੀ ਨਾਂਹ ਕਰ ਦਿੱਤੀ ਹੈ ਕਿ ਉਹ ਅਜਿਹੇ ਸਮਾਨ ਦੇ ਬਿੱਲਾਂ ‘ਤੇ ਦਸਤਖ਼ਤ ਨਹੀਂ ਕਰਨਗੀਆਂ ਜਿਹੜਾ ਸਮਾਨ ਉਹਨਾਂ ਨੇ ਖਰੀਦਿਆ […]

ਨਗਰ ਨਿਗਮ ਬਰਨਾਲਾ ਚੋਣਾਂ ‘ਚ ਆਪ ਦੀ ਬੇਮਿਸਾਲ ਜਿੱਤ…ਨਿਗਮ ਦੇ ਪਹਿਲੇ ਮੇਅਰ ਦੀ ਕੁਰਸੀ ‘ਤੇ ਕਬਜ਼ਾ

ਬਰਨਾਲਾ ,29 ਮਈ, (ਨਿਰਮਲ ਸਿੰਘ ਪੰਡੋਰੀ)- -ਨਗਰ ਨਿਗਮ ਬਰਨਾਲਾ ਦੀਆਂ ਪਹਿਲੀਆਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੇ ਬੇਮਿਸਾਲ ਜਿੱਤ ਦਰਜ ਕੀਤੀ ਹੈ। ‘ਆਪ’ ਨੇ ਨਗਰ ਨਿਗਮ ਦੇ 50 ਵਾਰਡਾਂ ਵਿੱਚੋਂ 36 ਵਾਰਡਾਂ ‘ਤੇ ਜਿੱਤ ਪ੍ਰਾਪਤ ਕਰਕੇ ਮੇਅਰ ਦੀ ਕੁਰਸੀ ‘ਤੇ ਕਬਜ਼ਾ ਕਰ ਲਿਆ ਹੈ। ‌ ਨਗਰ ਨਿਗਮ ਦੀਆਂ ਚੋਣਾਂ ‘ਚ ਭਾਰਤੀ ਜਨਤਾ ਪਾਰਟੀ ਦੇ 7 […]

ਅੱਜ ਧੜਕਣਾਂ ਉੱਪਰ ਥੱਲੇ…ਕੱਲ੍ਹ ਖੁੱਲ੍ਹਣਗੀਆਂ ਪੀਪੀਆਂ… ਵੱਡੇ ਆਗੂਆਂ ਦੇ ਵਾਰਡਾਂ ‘ਤੇ ਟਿਕੀਆਂ ਨਜ਼ਰਾਂ

ਬਰਨਾਲਾ,28 ਮਈ (ਨਿਰਮਲ ਸਿੰਘ ਪੰਡੋਰੀ)- -ਨਗਰ ਨਿਗਮ ਬਰਨਾਲਾ ਦੇ ਕੌਂਸਲਰਾਂ ਦੀ ਚੋਣ ਲਈ 26 ਮਈ ਨੂੰ ਪਈਆਂ ਵੋਟਾਂ ਦੀ ਗਿਣਤੀ ਕੱਲ੍ਹ 29 ਮਈ ਨੂੰ ਸਥਾਨਕ SD ਕਾਲਜ ਵਿਖੇ ਹੋਵੇਗੀ। ਨਗਰ ਨਿਗਮ ਦੀਆਂ ਇਹ ਪਹਿਲੀਆਂ ਚੋਣਾਂ ਤਣਾਅਪੂਰਨ ਮਾਹੌਲ ਵਿੱਚ ਸੰਪੰਨ ਹੋਈਆਂ ਇਸ ਕਰਕੇ ਗਿਣਤੀ ਪ੍ਰਤੀ ਵੀ ਉਮੀਦਵਾਰਾਂ ਅਤੇ ਸਮਰਥਕਾਂ ਦੇ ਮਨਾਂ ਵਿੱਚ ਅਜੇ ਤੱਕ ਵੀ ਤਨਾਅ […]

ਪੰਜਾਬ ਭਾਜਪਾ ਦੀ ਕਮਾਂਡ ਬਰਨਾਲੇ ਵਾਲੇ ਕੇਵਲ ਸਿੰਘ ਢਿੱਲ ਦੇ ਹੱਥ

ਚੰਡੀਗੜ੍ਹ,28 ਮਈ (ਨਿਰਮਲ ਸਿੰਘ ਪੰਡੋਰੀ)- ਭਾਰਤੀ ਜਨਤਾ ਪਾਰਟੀ ਨੇ ਪੰਜਾਬ ਵਿਧਾਨ ਸਭਾ ਦੀਆਂ ਅਗਲੀਆਂ ਚੋਣਾਂ ਦੇ ਮੱਦੇਨਜ਼ਰ ਇੱਕ ਵੱਡਾ ਫੈਸਲਾ ਕੀਤਾ ਹੈ। ਭਾਜਪਾ ਨੇ ਪੰਜਾਬ ਦੀ ਕਮਾਂਡ ਸਿੱਖ ਚਿਹਰੇ ਦੇ ਹੱਥ ਸੌਂਪਦੇ ਹੋਏ ਕੇਵਲ ਸਿੰਘ ਢਿੱਲੋ ਨੂੰ ਪੰਜਾਬ ਦਾ ਪ੍ਰਧਾਨ ਨਿਯੁਕਤ ਕਰ ਦਿੱਤਾ ਹੈ। ਸ੍ਰੀ ਸੁਨੀਲ ਜਾਖੜ ਵੱਲੋਂ ਪੰਜਾਬ ਭਾਜਪਾ ਦੇ ਪ੍ਰਧਾਨਗੀ ਤੋਂ ਅਸਤੀਫ਼ਾ ਦੇਣ […]

ਬਰਨਾਲਾ ਦਾ ਥੱਪੜ ਕਾਂਡ…ਲੋਕਾਂ ਦੇ ਗਲ਼ੇ ਨਹੀਂ ਉਤਰ ਰਿਹਾ ‘ਆਪ’ ਆਗੂ ਦਾ ਸਪੱਸ਼ਟੀਕਰਨ

ਬਰਨਾਲਾ ,28 ਮਈ (ਨਿਰਮਲ ਸਿੰਘ ਪੰਡੋਰੀ)- -ਨਗਰ ਨਿਗਮ ਚੋਣਾਂ ਦੌਰਾਨ ਬਰਨਾਲਾ ਦੇ ਵਾਰਡ ਨੰਬਰ 33 ਦੇ ਪੋਲਿੰਗ ਬੂਥ ਉੱਪਰ ਆਪ ਆਗੂਆਂ ਅਤੇ ਆਜ਼ਾਦ ਉਮੀਦਵਾਰ ਦੇ ਸਮਰਥਕਾਂ ਵਿਚਕਾਰ ਹੋਈ ਹੱਥੋਂਪਾਈ ਦੌਰਾਨ ਥੱਪੜਾਂ ਦੀ ਵਰਖਾ ਕਰਨ ਵਾਲੇ ਆਪ ਆਗੂ ਧੀਰਜ ਕੁਮਾਰ ਦੱਧਾਹੂਰ ਨੇ ਆਪਣੇ ‘ਤੇ ਲੱਗ ਰਹੇ ਦੋਸ਼ਾਂ ਨੂੰ ਨਾਕਾਰਿਆ ਹੈ ਹਾਲਾਂਕਿ ਇਸ ਮਾਮਲੇ ਦੀ ਵੀਡੀਓ ਸੋਸ਼ਲ […]

22 ਸਾਲ ਦੀ ਧੀ ਗੁੰਮ ਹੋ ਗਈ…ਥਾਣੇਦਾਰ ਨੇ ਲੱਭਣ ਲਈ ਬਾਪ ਤੋਂ ਮੰਗੀ ਲਏ ਰਿਸ਼ਵਤ

ਚੰਡੀਗੜ੍ਹ, 27 ਮਈ, Gee98 news service- ਆਪਣੀ 22 ਸਾਲ ਦੀ ਧੀ ਸਵੇਰ ਤੋਂ ਘਰੋਂ ਗਈ ਜਦ ਸ਼ਾਮ ਤੱਕ ਵਾਪਸ ਨਾ ਆਈ ਤਾਂ ਲਾਚਾਰ ਪਿਤਾ ਨੇ ਥਾਣੇ ਰਿਪੋਰਟ ਦਰਜ ਕਰਵਾਈ ਪ੍ਰੰਤੂ ਅੱਗੇ ਥਾਣੇ ਬੈਠੇ ਇੱਕ ਕੁਰੱਪਟ ਥਾਣੇਦਾਰ ਨੇ ਇੱਕ ਬੇਵੱਸ ਬਾਪ ਦੀ ਗੁੰਮ ਹੋਈ ਧੀ ਨੂੰ ਲੱਭਣ ਦੇ ਮਾਮਲੇ ਸਬੰਧੀ ਵੀ 20 ਹਜ਼ਾਰ ਰੁਪਏ ਦੀ ਰਿਸ਼ਵਤ […]

ਜੀ.ਹੋਲੀ ਹਾਰਟ ਸਕੂਲ ਦੀ ਜ਼ਿਲ੍ਹਾ ਕਰਾਟੇ ਚੈਂਪੀਅਨਸ਼ਿਪ ਵਿੱਚ ਝੰਡੀ

ਮਹਿਲ ਕਲਾਂ 27 ਮਈ ( ਜਸਵੰਤ ਸਿੰਘ ਲਾਲੀ)- ਮਹਿਲ ਕਲਾਂ ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਜੀ.ਹੋਲੀ ਹਾਰਟ ਪਬਲਿਕ ਸਕੂਲ ਮਹਿਲ ਕਲਾਂ ਵਿਖੇ ਬਰਨਾਲਾ ਜ਼ਿਲ੍ਹਾ ਕਰਾਟੇ ਚੈਂਪੀਅਨਸ਼ਿਪ 2026 ਦਾ ਸ਼ਾਨਦਾਰ ਆਯੋਜਨ ਕੀਤਾ ਗਿਆ। ਇਹ ਚੈਂਪੀਅਨਸ਼ਿਪ ਐਮੇਚਰ ਕਰਾਟੇ-ਡੋ ਐਸੋਸੀਏਸ਼ਨ ਬਰਨਾਲਾ ਵੱਲੋਂ ਕਰਵਾਈ ਗਈ। ਜਿਸ ਵਿੱਚ ਜ਼ਿਲ੍ਹੇ ਦੇ 15 ਤੋਂ ਵੱਧ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੇ ਲੱਗਭੱਗ 150 […]

ਸੁਪਰੀਮ ਕੋਰਟ ਦੀ ਵੱਡੀ ਟਿੱਪਣੀ…ਪਤੀ ਪਤਨੀ ਦੇ ਝਗੜੇ ‘ਚ ਸਹੁਰੇ ਪਰਿਵਾਰ ਨੂੰ ਐਵੇਂ ਹੀ ਨਹੀਂ ਲਪੇਟਿਆ ਜਾ ਸਕਦਾ

ਚੰਡੀਗੜ੍ਹ,27 ਮਈ, Gee98 news service- ਜੇਕਰ ਪਤੀ-ਪਤਨੀ ਵਿਚਕਾਰ ਝਗੜੇ ਦੌਰਾਨ ਪਤੀ ਦੇ ਪਰਿਵਾਰ ਦੇ ਮੈਂਬਰ ਸਿਰਫ਼ ਮੂਕ ਦਰਸ਼ਕ ਬਣੇ ਰਹਿੰਦੇ ਹਨ ਜਾਂ ਨੂੰਹ ਦੀ ਸਹਾਇਤਾ ਲਈ ਅੱਗੇ ਨਾ ਆਉਣ ਤਾਂ ਉਨ੍ਹਾਂ ‘ਤੇ ਸਿਰਫ਼ ਇਸ ਆਧਾਰ ‘ਤੇ ਬੇਰਹਿਮੀ ਜਾਂ ਦਾਜ ਦੀ ਮੰਗ ਕਰਨ ਦਾ ਮੁਕੱਦਮਾ ਨਹੀਂ ਚਲਾਇਆ ਜਾ ਸਕਦਾ। ਇਹ ਫੈਸਲਾ ਸੁਪਰੀਮ ਕੋਰਟ ਦੇ ਜਸਟਿਸ ਸੰਜੇ […]

ਡਰੇਨ ਦੀ ਪਟੜੀ ‘ਤੇ ਹੋਈ ਗੁਰਵੀਰ ਦੀ ਮੌਤ ਨੇ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦੀ ਖੋਲ੍ਹੀ ਪੋਲ

ਬਰਨਾਲਾ ,27 ਮਈ, Gee98 News service- -ਬਰਨਾਲਾ ਜ਼ਿਲ੍ਹੇ ਦੇ ਪੁਲਿਸ ਥਾਣਾ ਠੁੱਲੀਵਾਲ ਅਧੀਨ ਪੈਂਦੇ ਪਿੰਡ ਅਮਲਾਸਿੰਘ ਵਾਲਾ ਦੀ ਡਰੇਨ ਦੀ ਪਟੜੀ ਤੋਂ ਮਿਲੀ ਇੱਕ ਨੌਜਵਾਨ ਦੀ ਲਾਸ਼ ਮਿਲਣ ਨਾਲ ਸੰਬੰਧਿਤ ਜੁੜੀ ਕਹਾਣੀ ਸਾਹਮਣੇ ਆਈ ਹੈ। ‌ ਪੁਲਿਸ ਵੱਲੋਂ ਇਸ ਮਾਮਲੇ ਵਿੱਚ ਇੱਕ ਨੌਜਵਾਨ ਸੁਖਚੈਨ ਸਿੰਘ ਸਮੇਤ ਅਣਪਛਾਤੇ ਵਿਅਕਤੀ ‘ਤੇ ਮਾਮਲਾ ਦਰਜ ਕੀਤਾ ਗਿਆ ਹੈ। ‌ਦੱਸ […]

ਹਾਈਕੋਰਟ ਦਾ ਡੰਡਾ…ਕੋਰਟ ਅਬਜ਼ਰਵਰ ਕਰਨਗੇ ਵੋਟਿੰਗ ਦੀ ਨਿਗਰਾਨੀ

ਚੰਡੀਗੜ੍ਹ,26 ਮਈ, Gee98 news service- ਪੰਜਾਬ ‘ਚ ਨਗਰ ਨਿਗਮਾਂ, ਨਗਰ ਕੌਂਸਲਾਂ ਤੇ ਕੁਝ ਨਗਰ ਪੰਚਾਇਤਾਂ ਦੀਆਂ ਚੋਣਾਂ ਲਈ ਅੱਜ 8 ਵਜੇ ਤੋਂ ਵੋਟਾਂ ਪੈਣੀਆਂ ਸ਼ੁਰੂ ਹੋ ਜਾਣਗੀਆਂ। ਪੰਜਾਬ ‘ਚ ਇਸ ਵਾਰ ਸਥਾਨਕ ਸੰਸਥਾਵਾਂ ਦੀਆਂ ਇਹਨਾਂ ਚੋਣਾਂ ਲਈ ਮਾਹੌਲ ਕਈ ਥਾਵਾਂ ‘ਤੇ ਤਣਾਅਪੂਰਨ ਰਿਹਾ ਜਿਸ ਤੋਂ ਬਾਅਦ ਸੱਤਾ ਵਿਰੋਧੀ ਪਾਰਟੀਆਂ ਨੂੰ ਹਾਈਕੋਰਟ ਤੱਕ ਪਹੁੰਚ ਕਰਨੀ ਪਈ। […]

error: Content is protected !!