Search
Close this search box.
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
Menu
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

ਬੱਲੇ ਓਏ ਚਲਾਕ ਸੱਜਣਾਂ….ਨੌਕਰੀ ਸਬੰਧੀ ਸ਼ਰਤਾਂ ਦੀ ਉਲੰਘਣਾ ਕਰਨ ਵਾਲੇ ਡਾਕਟਰ ‘ਤੇ ਸਿਹਤ ਵਿਭਾਗ ਨੇ ਕਸਿਆ ਸਿਕੰਜਾ,50 ਲੱਖ ਦੀ ਬਾਂਡ ਰਾਸ਼ੀ ਭਰਵਾਈ

Nirmal Pandori by Nirmal Pandori
11/23/2023
in ਪੰਜਾਬ
Reading Time: 1 min read
A A
0
ਬੱਲੇ ਓਏ ਚਲਾਕ ਸੱਜਣਾਂ….ਨੌਕਰੀ ਸਬੰਧੀ ਸ਼ਰਤਾਂ ਦੀ ਉਲੰਘਣਾ ਕਰਨ ਵਾਲੇ ਡਾਕਟਰ ‘ਤੇ ਸਿਹਤ ਵਿਭਾਗ ਨੇ ਕਸਿਆ ਸਿਕੰਜਾ,50 ਲੱਖ ਦੀ ਬਾਂਡ ਰਾਸ਼ੀ ਭਰਵਾਈ
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਬਰਨਾਲਾ,23 ਨਵੰਬਰ-ਸਿਹਤ ਵਿਭਾਗ ਵਿੱਚ ਜਦੋਂ ਕੋਈ ਡਾਕਟਰ ਸਰਕਾਰੀ ਪੱਧਰ ‘ਤੇ ਐਮਡੀ ਕਰਨ ਲਈ ਜਾਂਦਾ ਹੈ ਤਾਂ ਉਸਨੂੰ ਵਿਭਾਗ ਨਾਲ ਇੱਕ ਬਾਂਡ ਸ਼ਰਤ ਵਜੋਂ ਭਰਨਾ ਪੈਂਦਾ ਹੈ ਕਿ ਜਾਂ ਤਾਂ ਉਹ ਸਿਹਤ ਵਿਭਾਗ ਵਿੱਚ 10 ਸਾਲ ਦੀ ਨੌਕਰੀ ਕਰੇਗਾ ਜਾਂ ਫਿਰ 50 ਲੱਖ ਰੁਪਏ ਵਿਭਾਗ ਨੂੰ ਦੇਵੇਗਾ। ਸਿਵਲ ਹਸਪਤਾਲ ਬਰਨਾਲਾ ਵਿਖੇ ਨੌਕਰੀ ਕਰਨ ਵਾਲੇ ਇੱਕ ਡਾਕਟਰ ਨੇ ਜਦ ਐਮਡੀ ਕਰਨ ਸਬੰਧੀ ਉਕਤ ਸ਼ਰਤ ਦੀ ਉਲੰਘਣਾ ਕੀਤੀ ਤਾਂ ਵਿਭਾਗ ਨੇ ਡਾਕਟਰ ਦੇ ਖ਼ਿਲਾਫ਼ ਸ਼ਿਕੰਜਾ ਕਸ ਦਿੱਤਾ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾਕਟਰ ਜਸਬੀਰ ਸਿੰਘ ਔਲਖ ਨੇ ਦੱਸਿਆ ਕਿ ਜੁਲਾਈ 2020 ‘ਚ ਇੱਕ ਡਾਕਟਰ ਨੇ ਸਿਵਲ ਹਸਪਤਾਲ ਬਰਨਾਲਾ ਵਿਖੇ ਬਤੌਰ ਰੇਡੀਓਲੋਜਿਸਟ ਜੁਆਇਨ ਕੀਤਾ ਸੀ ਜਿਸ ਨੇ ਆਪਣੀ ਐਮਡੀ ਸਰਕਾਰੀ ਕੋਟੇ ਤਹਿਤ ਕੀਤੀ ਸੀ ਅਤੇ ਸਰਕਾਰ ਨੂੰ ਬਾਂਡ ਭਰਕੇ ਦਿੱਤਾ ਸੀ ਕਿ ਉਹ ਜਾਂ ਤਾਂ ਸਿਹਤ ਵਿਭਾਗ ਵਿੱਚ 10 ਸਾਲ ਦੀ ਨੌਕਰੀ ਪੂਰੀ ਕਰੇਗਾ ਜਾਂ 10 ਸਾਲ ਤੋਂ ਪਹਿਲਾਂ ਨੌਕਰੀ ਛੱਡਣ ਦੀ ਸੂਰਤ ਵਿੱਚ 50 ਲੱਖ ਦੀ ਰਾਸ਼ੀ ਭਰੇਗਾ ਪ੍ਰੰਤੂ ਉਕਤ ਡਾਕਟਰ ਜੁਲਾਈ 2021 ਤੋਂ ਬਾਅਦ ਬਿਨਾਂ ਕਿਸੇ ਕਾਰਨ ਦੱਸੇ ਗ਼ੈਰਹਾਜ਼ਰ ਹੋ ਗਿਆ। ਡਾਕਟਰ ਔਲਖ ਨੇ ਦੱਸਿਆ ਕਿ ਉਹਨਾਂ ਨੂੰ ਇਸ ਮਾਮਲੇ ਵਿੱਚ ਗੁਪਤ ਸੂਚਨਾ ਮਿਲੀ ਕਿ ਜੋ ਡਾਕਟਰ ਗੈਰਹਾਜ਼ਰ ਚੱਲ ਰਿਹਾ ਹੈ ਉਹ ਹਰਿਆਣੇ ਦੇ ਕਿਸੇ ਸਕੈਨ ਸੈਂਟਰ ਵਿੱਚ ਨੌਕਰੀ ਕਰ ਰਿਹਾ ਹੈ। ਸਿਵਲ ਸਰਜਨ ਡਾਕਟਰ ਔਲਖ ਨੇ ਗੁਪਤ ਸੂਚਨਾ ਦੇ ਅਧਾਰ ‘ਤੇ ਹਰਿਆਣੇ ਦੇ ਸੰਬੰਧਿਤ ਸਕੈਨ ਸੈਂਟਰ ਵਿੱਚ ਪੜ੍ਹਤਾਲ ਕੀਤੀ ਤਾਂ ਉਕਤ ਡਾਕਟਰ ਦੇ ਸਕੈਨ ਸੈਂਟਰ ਵਿੱਚ ਨੌਕਰੀ ਦੀ ਗੱਲ ਸਹੀ ਸਾਬਤ ਹੋਈ ਜਿਸ ਤੋਂ ਬਾਅਦ ਸਬੰਧਿਤ ਡਾਕਟਰ ਦੀ ਵੀਡੀਓਗ੍ਰਾਫੀ ਅਤੇ ਤਸਵੀਰਾਂ ਵੀ ਸਬੂਤ ਵਿੱਚੋਂ ਖਿੱਚੀਆਂ ਗਈਆਂ ਅਤੇ ਡਾਕਟਰ ਦੀ ਸਕੈਨ ਸੈਂਟਰ ਵਿੱਚ ਦਸਤਖ਼ਤ ਕੀਤੀ ਰਿਪੋਰਟ ਵੀ ਸਬੂਤ ਵਜੋਂ ਇਕੱਤਰ ਕੀਤੀ ਗਈ। ਹਰਿਆਣਾ ਵਿਖੇ ਸਕੈਨ ਸੈਂਟਰ ਵਿੱਚ ਨੌਕਰੀ ਦੇ ਸਾਰੇ ਸਬੂਤ ਇਕੱਠੇ ਕਰਨ ਤੋਂ ਬਾਅਦ ਸਿਵਲ ਸਰਜਨ ਵੱਲੋਂ ਉਕਤ ਡਾਕਟਰ ਨੂੰ ਦੁਬਾਰਾ ਨੌਕਰੀ ਜੁਆਇਨ ਕਰਨ ਲਈ ਕਿਹਾ ਗਿਆ ਪ੍ਰੰਤੂ ਡਾਕਟਰ ਵੱਲੋਂ ਮੁੜ ਜੁਆਇਨ ਕਰਨ ਦੀ ਬਜਾਏ ਤਿੰਨ ਮਹੀਨਿਆਂ ਦੀ ਤਨਖ਼ਾਹ ਸਮੇਤ ਅਸਤੀਫ਼ਾ ਵਿਭਾਗ ਨੂੰ ਭੇਜ ਦਿੱਤਾ ਜੋ ਕਿ ਵਿਭਾਗ ਵੱਲੋਂ ਨਾਮਨਜ਼ੂਰ ਕਰ ਦਿੱਤਾ ਗਿਆ। ਇਸ ਤੋਂ ਬਾਅਦ ਉਕਤ ਡਾਕਟਰ ਨੇ ਹਾਈਕੋਰਟ ਤੱਕ ਵੀ ਪਹੁੰਚ ਕੀਤੀ ਪ੍ਰੰਤੂ ਉਥੋਂ ਵੀ ਉਸ ਨੂੰ ਕੋਈ ਰਾਹਤ ਨਾ ਮਿਲੀ। ਇਸੇ ਦੌਰਾਨ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਨੇ ਉਕਤ ਡਾਕਟਰ ਦੇ ਖ਼ਿਲਾਫ਼ ਇੱਕ ਰੈਗੂਲਰ ਪੜ੍ਹਤਾਲ ਵੀ ਸ਼ੁਰੂ ਕਰ ਦਿੱਤੀ ਅਤੇ ਬਰਨਾਲਾ ਦੀ ਜ਼ੁਡੀਸ਼ੀਅਲ ਕੋਰਟ ਵਿੱਚ ਰਿਕਵਰੀ ਵਾਸਤੇ ਸਿਹਤ ਵਿਭਾਗ ਵੱਲੋਂ ਡਾਕਟਰ ਦੇ ਖ਼ਿਲਾਫ਼ ਕੇਸ ਵੀ ਦਾਇਰ ਕੀਤਾ ਗਿਆ। ਸਿਹਤ ਵਿਭਾਗ ਵੱਲੋਂ ਸਿਕੰਜਾ ਕਸਣ ਤੋਂ ਬਾਅਦ ਉਕਤ ਡਾਕਟਰ ਨੇ ਆਖ਼ਰ ਬੀਤੇ ਦਿਨ ਬਾਂਡ ਦੀ ਰਕਮ 50 ਲੱਖ ਵਿੱਚੋਂ 25 ਲੱਖ ਚਲਾਨ ਰਾਸ਼ੀ ਸੀਨੀਅਰ ਮੈਡੀਕਲ ਅਫਸਰ ਸਿਵਲ ਹਸਪਤਾਲ ਬਰਨਾਲਾ ਦੇ ਖ਼ਾਤੇ ਵਿੱਚ ਜਮਾਂ ਕਰਵਾ ਦਿੱਤੀ ਅਤੇ ਬਾਕੀ ਦੇ 25 ਲੱਖ ਫਰਵਰੀ 2024 ਤੱਕ ਜਮਾਂ ਕਰਵਾਉਣ ਦੀ ਹਾਮੀ ਭਰੀ।

ਫੋਟੋ ਕੈਪਸ਼ਨ-ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ. ਜਸਬੀਰ ਸਿੰਘ ਔਲਖ

  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਸਬੰਧਤ ਖਬਰ

ਆਪਣੇ ਬਾਗੀ ਰਾਜ ਸਭਾ ਮੈਂਬਰਾਂ ਦੇ ਖ਼ਿਲਾਫ਼ aap ਦਲ ਬਦਲੀ ਕਾਨੂੰਨ ਤਹਿਤ ਕਰੇਗੀ ਕਾਰਵਾਈ ਦੀ ਮੰਗ

ਆਪਣੇ ਬਾਗੀ ਰਾਜ ਸਭਾ ਮੈਂਬਰਾਂ ਦੇ ਖ਼ਿਲਾਫ਼ aap ਦਲ ਬਦਲੀ ਕਾਨੂੰਨ ਤਹਿਤ ਕਰੇਗੀ ਕਾਰਵਾਈ ਦੀ ਮੰਗ

04/25/2026
ਪਾਵਰਕਾਮ ਦੀ ਬਿੱਲੀ ਥੈਲਿਓਂ ਬਾਹਰ…ਮੁਰੰਮਤ ਦੇ ਨਾਂ ‘ਤੇ ਲੱਗ ਰਹੇ ਕੱਟ…ਅਸਲ ਸੱਚਾਈ ਹੋਰ…ਪੜ੍ਹੋ ਖ਼ਬਰ

ਪਾਵਰਕਾਮ ਦੀ ਬਿੱਲੀ ਥੈਲਿਓਂ ਬਾਹਰ…ਮੁਰੰਮਤ ਦੇ ਨਾਂ ‘ਤੇ ਲੱਗ ਰਹੇ ਕੱਟ…ਅਸਲ ਸੱਚਾਈ ਹੋਰ…ਪੜ੍ਹੋ ਖ਼ਬਰ

04/24/2026
…ਜੇ CBI ਕੇਂਦਰ ਦਾ ਤੋਤਾ ਹੈ ਤਾਂ ਪੰਜਾਬ ਦੇ ਚੀਫ਼ ਸੈਕਟਰੀ ਤੇ ਡੀਜੀਪੀ….?

ਸਰਕਾਰ ਦਾ NRI ਨੂੰ ਤੋਹਫ਼ਾ…OCI ਕਾਰਡ ਸੰਬੰਧੀ 6 ਮਹੀਨੇ ਦੀ ਸ਼ਰਤ ਹਟਾਈ

04/24/2026
Load More
Tags: #barnalanews#barnalanews#healthdepartment#punjabnews
Previous Post

UAPA ਕਾਨੂੰਨ ਦੀ ਦੁਰਵਰਤੋਂ : ਹਾਈਕੋਰਟ ਨੇ ਲੁਧਿਆਣਾ ਪੁਲਿਸ ਕਮਿਸ਼ਨਰ ਨੂੰ ਪਾਈ ਸਖ਼ਤ ਝਾੜ

Next Post

ਰਾਜਸਥਾਨ ‘ਚ ‘ਆਪ’ ਦੇ ਦੋ ਉਮੀਦਵਾਰਾਂ ਨੇ ਐਨ ਮੌਕੇ ‘ਤੇ ਛੱਡ ਦਿੱਤਾ ਝਾੜੂ, ਕਾਂਗਰਸ ਨੂੰ ਦੇ ਦਿੱਤੀ ਹਮਾਇਤ

Nirmal Pandori

Nirmal Pandori

Related Posts

ਆਪਣੇ ਬਾਗੀ ਰਾਜ ਸਭਾ ਮੈਂਬਰਾਂ ਦੇ ਖ਼ਿਲਾਫ਼ aap ਦਲ ਬਦਲੀ ਕਾਨੂੰਨ ਤਹਿਤ ਕਰੇਗੀ ਕਾਰਵਾਈ ਦੀ ਮੰਗ
ਪੰਜਾਬ

ਆਪਣੇ ਬਾਗੀ ਰਾਜ ਸਭਾ ਮੈਂਬਰਾਂ ਦੇ ਖ਼ਿਲਾਫ਼ aap ਦਲ ਬਦਲੀ ਕਾਨੂੰਨ ਤਹਿਤ ਕਰੇਗੀ ਕਾਰਵਾਈ ਦੀ ਮੰਗ

by Nirmal Pandori
04/25/2026
ਪਾਵਰਕਾਮ ਦੀ ਬਿੱਲੀ ਥੈਲਿਓਂ ਬਾਹਰ…ਮੁਰੰਮਤ ਦੇ ਨਾਂ ‘ਤੇ ਲੱਗ ਰਹੇ ਕੱਟ…ਅਸਲ ਸੱਚਾਈ ਹੋਰ…ਪੜ੍ਹੋ ਖ਼ਬਰ
ਪੰਜਾਬ

ਪਾਵਰਕਾਮ ਦੀ ਬਿੱਲੀ ਥੈਲਿਓਂ ਬਾਹਰ…ਮੁਰੰਮਤ ਦੇ ਨਾਂ ‘ਤੇ ਲੱਗ ਰਹੇ ਕੱਟ…ਅਸਲ ਸੱਚਾਈ ਹੋਰ…ਪੜ੍ਹੋ ਖ਼ਬਰ

by Nirmal Pandori
04/24/2026
…ਜੇ CBI ਕੇਂਦਰ ਦਾ ਤੋਤਾ ਹੈ ਤਾਂ ਪੰਜਾਬ ਦੇ ਚੀਫ਼ ਸੈਕਟਰੀ ਤੇ ਡੀਜੀਪੀ….?
ਪੰਜਾਬ

ਸਰਕਾਰ ਦਾ NRI ਨੂੰ ਤੋਹਫ਼ਾ…OCI ਕਾਰਡ ਸੰਬੰਧੀ 6 ਮਹੀਨੇ ਦੀ ਸ਼ਰਤ ਹਟਾਈ

by Nirmal Pandori
04/24/2026
ਵੱਡੀ ਖ਼ਬਰ…MP ਅੰਮ੍ਰਿਤਪਾਲ ਸਿੰਘ ਪੰਜਾਬ ਪੁਲਿਸ ਦੀ ਹਿਰਾਸਤ ‘ਚ…ਕਿੱਥੇ ਰੱਖੇਗੀ ਪੰਜਾਬ ਪੁਲਿਸ…ਪੜ੍ਹੋ ਖ਼ਬਰ
ਪੰਜਾਬ

ਵੱਡੀ ਖ਼ਬਰ…MP ਅੰਮ੍ਰਿਤਪਾਲ ਸਿੰਘ ਪੰਜਾਬ ਪੁਲਿਸ ਦੀ ਹਿਰਾਸਤ ‘ਚ…ਕਿੱਥੇ ਰੱਖੇਗੀ ਪੰਜਾਬ ਪੁਲਿਸ…ਪੜ੍ਹੋ ਖ਼ਬਰ

by Nirmal Pandori
04/23/2026
ਪੰਜਾਬ ‘ਚ ਅਕਾਲੀ ਦਲ ਨਾਲ ਗੱਠਜੋੜ ਸਬੰਧੀ ਭਾਜਪਾ ਦੇ ਕੌਮੀ ਪ੍ਰਧਾਨ ਦਾ ਵੱਡਾ ਬਿਆਨ
ਪੰਜਾਬ

ਪੰਜਾਬ ‘ਚ ਅਕਾਲੀ ਦਲ ਨਾਲ ਗੱਠਜੋੜ ਸਬੰਧੀ ਭਾਜਪਾ ਦੇ ਕੌਮੀ ਪ੍ਰਧਾਨ ਦਾ ਵੱਡਾ ਬਿਆਨ

by Nirmal Pandori
04/23/2026
ਹਾਏ ਮਹਿੰਗਾਈ…ਦੁੱਧ ਦੇ ਦੁੱਧ ਦੇ ਰੇਟਾਂ ਚ ਸਿੱਧਾ 5 ਰੁਪਏ ਤੱਕ ਦਾ ਵਾਧਾ
ਪੰਜਾਬ

ਹਾਏ ਮਹਿੰਗਾਈ…ਦੁੱਧ ਦੇ ਦੁੱਧ ਦੇ ਰੇਟਾਂ ਚ ਸਿੱਧਾ 5 ਰੁਪਏ ਤੱਕ ਦਾ ਵਾਧਾ

by Nirmal Pandori
04/22/2026
Load More
Next Post
ਰਾਜਸਥਾਨ ‘ਚ ‘ਆਪ’ ਦੇ ਦੋ ਉਮੀਦਵਾਰਾਂ ਨੇ ਐਨ ਮੌਕੇ ‘ਤੇ ਛੱਡ ਦਿੱਤਾ ਝਾੜੂ, ਕਾਂਗਰਸ ਨੂੰ ਦੇ ਦਿੱਤੀ ਹਮਾਇਤ

ਰਾਜਸਥਾਨ 'ਚ 'ਆਪ' ਦੇ ਦੋ ਉਮੀਦਵਾਰਾਂ ਨੇ ਐਨ ਮੌਕੇ 'ਤੇ ਛੱਡ ਦਿੱਤਾ ਝਾੜੂ, ਕਾਂਗਰਸ ਨੂੰ ਦੇ ਦਿੱਤੀ ਹਮਾਇਤ

Leave a Reply Cancel reply

Your email address will not be published. Required fields are marked *

Facebook-f Youtube

ad :

Quick Links

  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

Latest News

ਆਪਣੇ ਬਾਗੀ ਰਾਜ ਸਭਾ ਮੈਂਬਰਾਂ ਦੇ ਖ਼ਿਲਾਫ਼ aap ਦਲ ਬਦਲੀ ਕਾਨੂੰਨ ਤਹਿਤ ਕਰੇਗੀ ਕਾਰਵਾਈ ਦੀ ਮੰਗ

ਬਰਨਾਲੇ ਸਰਕਾਰੀ ਸਕੂਲ ਦੇ ਅਧਿਆਪਕ ਨੇ ਬੱਚਾ ਦਾਖ਼ਲ ਕਰਨ ਤੋਂ ਕੀਤੀ ਕੋਰੀ ਨਾਂਹ…ਮਾਮਲਾ ਸਿੱਖਿਆ ਮੰਤਰੀ ਦੇ ਦਰਬਾਰ ਪੁੱਜਿਆ

ਧਨੌਲੇ ਵਾਲੇ ਕਾਲੇ ਚੀਮੇ ਦੇ ਅੰਨ੍ਹੇ ਕਤਲ ਦੀ ਗੁੱਥੀ ਸੁਲਝੀ…ਤਿੰਨ ਦੋਸ਼ੀ ਕਾਬੂ

ਪਾਵਰਕਾਮ ਦੀ ਬਿੱਲੀ ਥੈਲਿਓਂ ਬਾਹਰ…ਮੁਰੰਮਤ ਦੇ ਨਾਂ ‘ਤੇ ਲੱਗ ਰਹੇ ਕੱਟ…ਅਸਲ ਸੱਚਾਈ ਹੋਰ…ਪੜ੍ਹੋ ਖ਼ਬਰ

ਸਰਕਾਰ ਦਾ NRI ਨੂੰ ਤੋਹਫ਼ਾ…OCI ਕਾਰਡ ਸੰਬੰਧੀ 6 ਮਹੀਨੇ ਦੀ ਸ਼ਰਤ ਹਟਾਈ

ਵੱਡੀ ਖ਼ਬਰ…MP ਅੰਮ੍ਰਿਤਪਾਲ ਸਿੰਘ ਪੰਜਾਬ ਪੁਲਿਸ ਦੀ ਹਿਰਾਸਤ ‘ਚ…ਕਿੱਥੇ ਰੱਖੇਗੀ ਪੰਜਾਬ ਪੁਲਿਸ…ਪੜ੍ਹੋ ਖ਼ਬਰ

Contact Form

©  2021-2025. gee98news.com  || Managed by  Shashi Bhadaur Wala

  • Contact
error: Content is protected !!
No Result
View All Result
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

© 2026 JNews - Premium WordPress news & magazine theme by Jegtheme.

Send this to a friend