Skip to main content

Gee 98News

ਕੈਨੇਡਾ ਪੁਲਿਸ ਨੂੰ ਇੱਕ ਗੰਭੀਰ ਮਾਮਲੇ ‘ਚ 4 ਪੰਜਾਬੀ ਨੌਜਵਾਨਾਂ ਦੀ ਭਾਲ

ਚੰਡੀਗੜ੍ਹ, 4 ਦਸੰਬਰ-ਕੈਨੇਡਾ ਪੁਲਿਸ ਇੱਕ ਜਾਨਲੇਵਾ ਹਮਲੇ ਦੇ ਮਾਮਲੇ ਵਿੱਚ ਚਾਰ ਪੰਜਾਬੀ ਨੌਜਵਾਨਾਂ ਦੀ ਸਰਗਰਮੀ ਨਾਲ ਭਾਲ ਕਰ ਰਹੀ ਹੈ । ਕੈਨੇਡਾ ਪੁਲਿਸ ਨੇ ਇਹਨਾਂ ਨੌਜਵਾਨਾਂ ਦੀਆਂ ਤਸਵੀਰਾਂ ਵੀ ਜਾਰੀ ਕਰ ਦਿੱਤੀਆਂ ਹਨ। ਇਹਨਾਂ ਨੌਜਵਾਨਾਂ ਨੇ ਬੀਤੀ ਅੱਠ ਸਤੰਬਰ ਨੂੰ ਬਰੈਂਪਟਨ ਵਿੱਚ ਇੱਕ ਨੌਜਵਾਨ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਜਿਸ ਨੂੰ ਹਸਪਤਾਲ ਦਾਖਲ ਕਰਵਾਉਣਾ ਪਿਆ ਸੀ। ਕੈਨੇਡਾ ਦੀ ਪੀਲ ਰੀਜਨਲ ਪੁਲਿਸ ਨੇ ਇਸ ਮਾਮਲੇ ਵਿੱਚ ਚਾਰ ਪੰਜਾਬੀ ਨੌਜਵਾਨਾਂ ਦੀ ਪਹਿਚਾਣ ਕੀਤੀ ਤੇ ਉਹਨਾਂ ਦੀਆਂ ਤਸਵੀਰਾਂ ਜਾਰੀ ਕੀਤੀਆਂ ਜਿਨਾਂ ਵਿੱਚ 22 ਸਾਲ ਦੇ ਆਫਤਾਬ ਗਿੱਲ, 22 ਸਾਲ ਦੇ ਹੀ ਹਰਮਨਦੀਪ ਸਿੰਘ, 25 ਸਾਲ ਦਾ ਜਤਿੰਦਰ ਸਿੰਘ ਤੇ 30 ਸਾਲ ਦੇ ਕਰੀਬ ਸਤਨਾਮ ਸਿੰਘ ਸ਼ਾਮਿਲ ਹਨ। ਪੁਲਿਸ ਨੇ ਲੋਕਾਂ ਕੋਲੋਂ ਇਹਨਾਂ ਦੀ ਭਾਲ ਸਬੰਧੀ ਮਦਦ ਵੀ ਮੰਗੀ ਹੈ।

error: Content is protected !!