Skip to main content

Gee 98News

ਅਮੀਰੀ ਰੁਤਬਾ : ਅੰਡਾਨੀ ਨੇ ਅੰਬਾਨੀ ਨੂੰ ਕੁਰਸੀ ਤੋਂ ਲਾਹਿਆ

ਚੰਡੀਗੜ੍ਹ , 24 ਸਤੰਬਰ, Gee98 news service-

-ਭਾਰਤ ਦੇ ਸਭ ਤੋਂ ਅਮੀਰ ਵਿਅਕਤੀ ਦੀ ਕੁਰਸੀ ‘ਤੇ ਕਬਜ਼ਾ ਬਦਲ ਗਿਆ ਹੈ, ਹੁਣ ਮੁਕੇਸ਼ ਅੰਬਾਨੀ ਨੂੰ ਇਸ ਕੁਰਸੀ ਤੋਂ ਉਤਾਰ ਕੇ ਗੌਤਮ ਅਡਾਨੀ ਭਾਰਤ ਦਾ ਸਭ ਤੋਂ ਅਮੀਰ ਵਿਅਕਤੀ ਬਣ ਗਿਆ ਹੈ। “M3M ਹਾਰੂਨ ਇੰਡੀਆ ਰਿਚ ਲਿਸਟ 2026” ਅਨੁਸਾਰ ਗੌਤਮ ਅਡਾਨੀ ਪਰਿਵਾਰ, ਰਿਲਾਇੰਸ ਚੇਅਰਮੈਨ ਮੁਕੇਸ਼ ਅੰਬਾਨੀ ਅਤੇ ਉਸਦੇ ਪਰਿਵਾਰ ਨੂੰ ਪਛਾੜ ਕੇ ਭਾਰਤ ਦਾ ਅਮੀਰ ਵਿਅਕਤੀ ਬਣ ਚੁੱਕਿਆ ਹੈ। ਅਮੀਰ ਵਿਅਕਤੀਆਂ ਦੀ ਸੂਚੀ ਅਨੁਸਾਰ ਗੌਤਮ ਅਡਾਨੀ ਦੀ ਆਮਦਨ 13 ਫੀਸਦੀ ਵੱਧ ਕੇ 9.23 ਲੱਖ ਕਰੋੜ ਤੱਕ ਪੁੱਜ ਚੁੱਕੀ ਹੈ ਜਦਕਿ ਮੁਕੇਸ਼ ਅੰਬਾਨੀ ਦੀ ਆਮਦਨ 10 ਫੀਸਦੀ ਘੱਟ ਕੇ 8.63 ਲੱਖ ਕਰੋੜ ਰਹਿ ਗਈ ਹੈ। ਜੇਕਰ ਭਾਰਤ ਦੀਆਂ ਅਮੀਰ ਮਹਿਲਾਵਾਂ ਦੀ ਗੱਲ ਕਰੀਏ ਤਾਂ HCL ਟੈਕਨਾਲੋਜੀ ਦੀ ਰੌਸ਼ਨੀ ਨਾਦਰ ਮਲਹੋਤਰਾ 2.79 ਲੱਖ ਕਰੋੜ ਦੀ ਆਮਦਨ ਨਾਲ ਸਭ ਤੋਂ ਅਮੀਰ ਮਹਿਲਾ ਹੈ। ਅਮੀਰ ਵਿਅਕਤੀਆਂ ਦੇ ਸਰਵੇ ਦੀ ਇਸ ਸੂਚੀ ਵਿੱਚ 1000 ਲੱਖ ਕਰੋੜ ਜਾਂ ਉਸ ਤੋਂ ਵੱਧ ਸੰਪਤੀ ਵਾਲੇ ਵਿਅਕਤੀਆਂ ਨੂੰ ਸ਼ਾਮਿਲ ਕੀਤਾ ਗਿਆ ਸੀ ਜਿਨਾਂ ਦੀ ਕੁੱਲ ਆਮਦਨ 187.5 ਲੱਖ ਕਰੋੜ ਤੱਕ ਹੈ। ਭਾਰਤ ਦੇ ਅਮੀਰ ਵਿਅਕਤੀਆਂ ਦੀ ਇਸ ਸੂਚੀ ਵਿੱਚ ਪਹਿਲੇ ਨੰਬਰ ‘ਤੇ ਗੌਤਮ ਅਡਾਨੀ ਤੇ ਪਰਿਵਾਰ, ਦੂਜੇ ਨੰਬਰ ‘ਤੇ ਮੁਕੇਸ਼ ਅੰਬਾਨੀ ਤੇ ਪਰਿਵਾਰ, ਤੀਜੇ ਨੰਬਰ ‘ਤੇ ਐਲਐਨ ਮਿੱਤਲ ਤੇ ਪਰਿਵਾਰ, ਚੌਥੇ ਨੰਬਰ ‘ਤੇ ਪੁੰਨਾਵਾਲਾ ਤੇ ਪਰਿਵਾਰ, ਪੰਜਵੇਂ ਨੰਬਰ ‘ਤੇ ਰੌਸ਼ਨੀ ਨਾਦਰ ਮਨਹੋਤਰਾ ਤੇ ਪਰਿਵਾਰ, ਛੇਵੇਂ ਨੰਬਰ ‘ਤੇ ਕੁਮਾਰ ਮੰਗਲਮ ਬਿਰਲਾ ਤੇ ਪਰਿਵਾਰ, 7ਵੇਂ ਨੰਬਰ ‘ਤੇ ਦਲੀਪ ਸੰਘਵੀ ਅਤੇ 8ਵੇਂ ਨੰਬਰ ‘ਤੇ ਅਜ਼ੀਮ ਪ੍ਰੇਮਜੀ ਅਤੇ ਪਰਿਵਾਰ, 9ਵੇਂ ਨੰਬਰ ‘ਤੇ ਅਨਿਲ ਅਗਰਵਾਲ ਅਤੇ ਪਰਿਵਾਰ ਅਤੇ 10ਵੇਂ ਨੰਬਰ ‘ਤੇ ਸਮੀਰ ਮਹਿਤਾ ਅਤੇ ਪਰਿਵਾਰ ਦਾ ਨਾਮ ਦਰਜ ਹੈ।

error: Content is protected !!