Skip to main content

Gee 98News

ਨੰਦੀ ਗਊ ਸੇਵਾ ਸੰਮਤੀ ਵੱਲੋਂ ਗਾਵਾਂ ਲਈ ਆਟੋਮੈਟਿਕ ਐਂਬੂਲੈਂਸ ਸੇਵਾ ਸ਼ੁਰੂ

ਬਰਨਾਲਾ,5 ਦਸੰਬਰ (ਨਿਰਮਲ ਸਿੰਘ ਪੰਡੋਰੀ)-ਨੰਦੀ ਗਊ ਸੇਵਾ ਸੰਮਤੀ (ਰਜਿ.) ਬਰਨਾਲਾ ਵੱਲੋਂ ਬਿਮਾਰ ਗਾਵਾਂ ਦੀ ਦੇਖਭਾਲ ਲਈ ਆਟੋਮੈਟਿਕ ਐਂਬੂਲੈਂਸ ਸੇਵਾ ਸ਼ੁਰੂ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੰਮਤੀ ਦੇ ਪ੍ਰਧਾਨ ਸ੍ਰੀ ਵਿਕਾਸ ਜਿੰਦਲ ਨੇ ਦੱਸਿਆ ਕਿ ਸਥਾਨਕ ਰੇਲਵੇ ਸਟੇਸ਼ਨ ਨੇੜੇ ਪ੍ਰਾਚੀਨ ਸ਼ਿਵ ਮੰਦਿਰ ਤੋਂ ਪੰਡਿਤ ਸ੍ਰੀ ਸੁਨੀਲ ਕੁਮਾਰ ਸ਼ਾਸਤਰੀ ਜੀ ਨੇ ਆਪਣੇ ਕਰ ਕਮਲਾਂ ਨਾਲ ਇਸ ਆਟੋਮੈਟਿਕ ਐਂਬੂਲੈਂਸ ਸੇਵਾ ਨੂੰ ਸ਼ੁਰੂ ਕੀਤਾ ਅਤੇ ਇਸ ਮੌਕੇ ਸ੍ਰੀ ਦੇਵ ਦੱਤ ਨੇ ਪੂਜਾ ਕਰਵਾਈ। ਉਹਨਾਂ ਦੱਸਿਆ ਕਿ ਸ਼ਹਿਰ ਵਿੱਚ ਇਹ ਪਹਿਲੀ ਗਉ ਸੇਵਾ ਆਟੋਮੈਟਿਕ ਐਂਬੂਲੈਂਸ ਸ਼ੁਰੂ ਕੀਤੀ ਜਾ ਰਹੀ ਹੈ ਜਿਸ ਦਾ ਬਰਨਾਲਾ ਸ਼ਹਿਰ ਅਤੇ ਆਸ ਪਾਸ ਦੇ ਖੇਤਰ ਵਿੱਚ ਬਿਮਾਰ ਗਾਵਾਂ ਨੂੰ ਵੱਡਾ ਫਾਇਦਾ ਮਿਲੇਗਾ ਅਤੇ ਇਸ ਨਾਲ ਬਿਮਾਰ ਗਾਵਾਂ ਨੂੰ ਗਊਸ਼ਾਲਾ ਵਿੱਚ ਪਹੁੰਚਾਉਣ ‘ਚ ਮਦਦ ਮਿਲੇਗੀ ਅਤੇ ਉਹਨਾਂ ਦੀ ਸਮੇਂ ਸਿਰ ਦੇਖਭਾਲ ਹੋ ਸਕੇਗੀ। ਇਸ ਮੌਕੇ ਸ੍ਰੀ ਵਿਨੋਦ ਕੁਮਾਰ ਕਾਂਸਲ, ਬਸੰਤ ਕੁਮਾਰ, ਰਮੇਸ਼ ਚੌਧਰੀ, ਅਰਿਹੰਤ ਕੁਮਾਰ, ਮੋਹਿਤ ਸਿੰਗਲਾ, ਮੋਹਨੀਤ ਗਰਗ, ਸਾਹਿਲ, ਨਿਤੀਸ਼, ਹਰਸ਼ ਜਿੰਦਲ, ਚੇਤਨ ਸਿੰਗਲਾ, ਰਵੀ ਬਾਂਸਲ ਆਦਿ ਵੀ ਹਾਜ਼ਰ ਸਨ।

error: Content is protected !!