Gee 98News

ਘਰੋਂ ਸਵੱਖਤੇ ਪ੍ਰੈਕਟਿਸ ਕਰਨ ਲਈ ਨਿਕਲੀ ਨਾਬਾਲਿਗ ਖਿਡਾਰਨ ਨਾਲ ਕੀਤਾ ਗੈਂਗਰੇਪ,ਚਾਰੇ ਦੋਸ਼ੀ ਫ਼ਰਾਰ

ਚੰਡੀਗੜ੍ਹ,5 ਦਸੰਬਰ-ਹੈਵਾਨੀਅਤ ਦੀਆਂ ਹੱਦਾਂ ਪਾਰ ਕਰਦੇ ਹੋਏ ਚਾਰ ਨੌਜਵਾਨਾਂ ਨੇ ਆਪਣੀ ਹੀ ਪਿੰਡ ਦੀ ਇੱਕ ਨਾਬਾਲਿਗ ਖਿਡਾਰਨ ਨਾਲ ਉਸ ਵੇਲੇ ਗੈਂਗ ਰੇਪ ਕੀਤਾ ਜਦ ਉਹ ਸਵੇਰੇ ਕਰੀਬ 5 ਕਉ ਵਜੇ ਆਪਣੇ ਘਰੋਂ ਪ੍ਰੈਕਟਿਸ ਕਰਨ ਲਈ ਰੋਜ਼ਾਨਾ ਦੀ ਤਰਾਂ ਦੌੜ ਲਗਾਉਣ ਲਈ ਗਈ। ਇਹ ਸ਼ਰਮਨਾਕ ਮਾਮਲਾ ਪੰਜਾਬ ਦੇ ਫਿਰੋਜ਼ਪੁਰ ਜ਼ਿਲ੍ਹੇ ਨਾਲ ਸੰਬੰਧਿਤ ਹੈ ਜਿੱਥੋਂ ਦੇ ਇੱਕ ਪਿੰਡ ਦੀ ਇੱਕ ਨਬਾਲਿਗ ਖਿਡਾਰਨ ਰੋਜ਼ਾਨਾ ਦੀ ਤਰ੍ਹਾਂ ਦੌੜ ਲਗਾਉਣ ਲਈ ਘਰ ਤੋਂ ਬਾਹਰ ਗਈ ਤਾਂ ਪਿੰਡ ਤੋਂ ਥੋੜੀ ਦੂਰ ਜਾ ਕੇ ਉਕਤ ਦੋਸ਼ੀਆਂ ਨੇ ਉਸ ਨੂੰ ਫੜ ਲਿਆ ਅਤੇ ਜਬਰਦਸਤੀ ਕੋਈ ਨਸ਼ੀਲੀ ਵਸਤੂ ਖਿਲਾ ਕੇ ਗੈਂਗਰੇਪ ਕੀਤਾ। ਪੁਲਿਸ ਨੂੰ ਲਿਖਵਾਏ ਆਪਣੇ ਬਿਆਨਾਂ ‘ਚ ਪੀੜ੍ਹਤਾ ਨੇ ਦੱਸਿਆ ਕਿ ਦੋਸ਼ੀ ਲਵਪ੍ਰੀਤ ਸਿੰਘ ਉਰਫ ਲੱਭੂ ਨੇ ਜਬਰਦਸਤੀ ਉਸਦੇ ਮੂੰਹ ‘ਚ ਕੋਈ ਨਸ਼ੀਲਾ ਪਦਾਰਥ ਪਾਇਆ ਤੇ ਉਸ ਤੋਂ ਬਾਅਦ ਲਵਪ੍ਰੀਤ ਦੇ ਨਾਲ ਪੰਮਾ ਸਿੰਘ, ਜਸਪ੍ਰੀਤ ਸਿੰਘ ਅਤੇ ਗੁਰਮੀਤ ਸਿੰਘ ਨੇ ਉਸ ਨਾਲ ਗੈਂਗਰੇਪ ਕੀਤਾ ਅਤੇ ਧਮਕੀਆਂ ਦਿੰਦੇ ਹੋਏ ਫਰਾਰ ਹੋ ਗਏ। ਪੁਲਿਸ ਨੇ ਉਕਤ ਚਾਰਾਂ ਦੋਸ਼ੀਆਂ ਦੇ ਖਿਲਾਫ ਰੇਪ ਅਤੇ ਪੋਸਕੋ ਐਕਟ ਤਹਿਤ ਮਾਮਲਾ ਦਰਜ ਕਰਕੇ ਫਰਾਰ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਇਸ ਮਾਮਲੇ ਦੇ ਇਨਕੁਇਰੀ ਅਫ਼ਸਰ ਮਮਦੋਟ ਥਾਣੇ ਦੇ ਏਐਸਆਈ ਜਸਪਾਲ ਚੰਦ ਨੇ ਕਿਹਾ ਕਿ ਦੋਸ਼ੀਆਂ ਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

error: Content is protected !!