Skip to main content

Gee 98News

News update : ਤਿੰਨ ਦਿਨ ਲਗਾਤਾਰ ਬੰਦ ਰਹਿਣਗੇ ਬੈਂਕ…!

ਚੰਡੀਗੜ੍ਹ,20 ਮਾਰਚ, Gee98 news service
-ਬੈਂਕਾਂ ਵਿੱਚ ਲਗਾਤਾਰ ਛੁੱਟੀਆਂ ਆਉਣ ਕਾਰਨ ਕਈ ਵਾਰ ਵੱਡੇ ਪੱਧਰ ਤੇ ਲੋਕਾਂ ਦਾ ਲੈਣ ਦੇਣ ਪ੍ਰਭਾਵਿਤ ਹੋ ਜਾਂਦਾ ਹੈ। ਇਸ ਲਈ ਵੱਡੇ ਅਤੇ ਰੋਜ਼ਾਨਾ ਦੇ ਕਾਰੋਬਾਰੀਆਂ ਨੂੰ ਬੈਂਕਾਂ ਦੀਆਂ ਛੁੱਟੀਆਂ ਸਬੰਧੀ ਜਾਣਕਾਰੀ ਰੱਖਣੀ ਜ਼ਰੂਰੀ ਹੈ। ਦੱਸ ਦਈਏ ਕਿ ਇਸ ਮਹੀਨੇ 23 ਤੋਂ 25 ਮਾਰਚ ਤੱਕ ਲਗਾਤਾਰ 3 ਦਿਨ ਬੈਂਕ ਬੰਦ ਰਹਿਣਗੇ। ਇਸ ਵਾਰ ਦੇਸ਼ ਵਿੱਚ ਹੋਲੀ ਸੋਮਵਾਰ 25 ਮਾਰਚ 2024 ਨੂੰ ਮਨਾਈ ਜਾਵੇਗੀ। ਇਸ ਤਿਉਹਾਰ ਮੌਕੇ ਦੇਸ਼ ਦੇ ਜ਼ਿਆਦਾਤਰ ਸੂਬਿਆਂ ‘ਚ ਬੈਂਕ ਬੰਦ ਰਹਿਣਗੇ। ਇਸ ਦੇ ਨਾਲ ਹੀ ਚੌਥਾ ਸ਼ਨੀਵਾਰ ਹੋਣ ਕਾਰਨ 23 ਮਾਰਚ ਅਤੇ 24 ਮਾਰਚ ਨੂੰ ਐਤਵਾਰ ਹੋਣ ਕਾਰਨ ਬੈਂਕਾਂ ਵਿੱਚ ਕੋਈ ਕੰਮ ਨਹੀਂ ਹੋਵੇਗਾ। ਇਸ ਦੇ ਨਾਲ ਹੀ 29 ਮਾਰਚ ਨੂੰ ਗੁੱਡ ਫਰਾਈਡੇ ਕਾਰਨ ਬੈਂਕ ਬੰਦ ਰਹਿਣਗੇ,ਭਾਵ ਮਾਰਚ ਦੇ ਆਖ਼ਰੀ 10 ਦਿਨਾਂ 22 ਤੋਂ 31 ਮਾਰਚ ਤੱਕ ਵੱਖ-ਵੱਖ ਥਾਵਾਂ ‘ਤੇ ਕੁੱਲ 8 ਦਿਨ ਬੈਂਕਾਂ ‘ਚ ਕੰਮਕਾਜ ਠੱਪ ਰਹੇਗਾ। ਦੂਜੇ ਪਾਸੇ ਬੈਂਕ ਦੀਆਂ ਛੁੱਟੀਆਂ ਦੇ ਬਾਵਜੂਦ ਆਨਲਾਈਨ ਬੈਂਕਿੰਗ ਅਤੇ ATM ਰਾਹੀਂ ਪੈਸੇ ਦਾ ਲੈਣ-ਦੇਣ ਹੁੰਦਾ ਰਹੇਗਾ।

error: Content is protected !!