Gee 98News

ਅਰਵਿੰਦ ਕੇਜਰੀਵਾਲ ਨੂੰ ਝਟਕਾ…ਹਾਈਕੋਰਟ ਨੇ ਜ਼ਮਾਨਤ ਕੀਤੀ ਰੱਦ

ਚੰਡੀਗੜ੍ਹ,25 ਜੂਨ, Gee98 news service

-ਦਿੱਲੀ ਹਾਈ ਕੋਰਟ ਨੇ ਦਿੱਲੀ ਦੇ ਮੁੱਖ ਮੰਤਰੀ ਸ਼੍ਰੀ ਅਰਵਿੰਦ ਕੇਜਰੀਵਾਲ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਹਾਈਕੋਰਟ ਨੇ ਕੇਜਰੀਵਾਲ ਦੀ ਜ਼ਮਾਨਤ ਸਬੰਧੀ ਰਾਊਜ ਐਵਨਿਊ ਕੋਰਟ ਦੇ ਹੁਕਮਾਂ ਨੂੰ ਰੱਦ ਕਰ ਦਿੱਤਾ ਹੈ। ਹਾਈਕੋਰਟ ਨੇ ਕਿਹਾ ਕਿ ਰਾਉਜ ਐਵੇਨਿਊ ਕੋਰਟ ਨੇ ਦਸਤਾਵੇਜਾਂ ਦੀ ਚੰਗੀ ਤਰ੍ਹਾਂ ਜਾਂਚ ਨਹੀਂ ਕੀਤੀ ਅਤੇ ਦਲੀਲਾਂ ਨਾਲ ਠੀਕ ਤਰੀਕੇ ਨਾਲ ਬਹਿਸ ਵੀ ਨਹੀਂ ਹੋਈ। ਹਾਈਕੋਰਟ ਦੇ ਜੱਜਾਂ ਨੇ ਅਰਵਿੰਦ ਕੇਜਰੀਵਾਲ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰਦੇ ਹੋਏ ਟਰਾਇਲ ਕੋਰਟ ‘ਤੇ ਵੀ ਸਖ਼ਤ ਟਿੱਪਣੀ ਕਰਦੇ ਹੋਏ ਕਿਹਾ ਕਿ ਟਰਾਇਲ ਕੋਰਟ ਦੀ ਫੈਸਲੇ ‘ਤੇ ਵਿਚਾਰ ਹੀ ਨਹੀਂ ਕੀਤਾ ਜਾ ਸਕਦਾ। ਇਹ ਪੂਰੀ ਤਰ੍ਹਾਂ ਅਣਉਚਿਤ ਹੈ, ਸਾਫ ਹੁੰਦਾ ਹੈ ਕਿ ਟਰਾਇਲ ਕੋਰਟ ਨੇ ਸਮੱਗਰੀ ‘ਤੇ ਆਪਣਾ ਦਿਮਾਗ ਹੀ ਨਹੀਂ ਲਗਾਇਆ। ਜ਼ਿਕਰਯੋਗ ਹੈ ਕਿ ਰਾਊਜ ਐਵੇਨਿਓ ਕੋਰਟ ਵੱਲੋਂ ਅਰਵਿੰਦ ਕੇਜਰੀਵਾਲ ਨੂੰ ਜ਼ਮਾਨਤ ਦੇਣ ਦੇ ਹੁਕਮਾਂ ਦੇ ਖ਼ਿਲਾਫ਼ ਈਡੀ ਨੇ ਹਾਈਕੋਰਟ ਦਾ ਰੁੱਖ ਕੀਤਾ ਸੀ।

error: Content is protected !!