Search
Close this search box.
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
Menu
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

ਮੇਰੇ ਨਿੱਤ ਦੇ ਸ਼ਰਾਬੀਆ ਯਾਰਾ…ਸ਼ਰਾਬੀਆਂ ਲਈ ਅਹਿਮ ਖ਼ਬਰ…ਪੀਣ ਤੋਂ ਬਾਅਦ ਕਿੰਨਾ ਸਮਾਂ ਰਹਿੰਦੀ ਹੈ ਸਰੀਰ ‘ਚ ਸ਼ਰਾਬ ਦੀ ਮਾਤਰਾ

Nirmal Pandori by Nirmal Pandori
08/11/2024
in ਪੰਜਾਬ
Reading Time: 1 min read
A A
0
ਪੰਜਾਬ ‘ਚ ਵਿਆਹ ਅਤੇ ਹੋਰ ਖੁਸ਼ੀ ਦੇ ਸਮਾਗਮਾਂ ਮੌਕੇ ਹੋਟਲਾਂ, ਮੈਰਿਜ ਪੈਲਿਸਾਂ, ਰਿਜੋਰਟਜ਼ ਲਈ ਸ਼ਰਾਬ ਦੇ ਰੇਟ ਨਿਰਧਾਰਤ..ਪੜ੍ਹੋ ਰੇਟ ਲਿਸਟ
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

Sunday Special
ਚੰਡੀਗੜ੍ਹ,11 ਅਗਸਤ, Gee98 news service
-ਸ਼ਰਾਬੀਆਂ ਬਾਰੇ ਅਕਸਰ ਚਰਚਾ ਚਲਦੀ ਰਹਿੰਦੀ ਹੈ। ‌ਤੁਸੀਂ ਵੇਖਿਆ ਹੋਣੈਂ ਕਿ ਕੋਈ ਵਿਅਕਤੀ ਸ਼ਰਾਬ ਪੀਣ ਤੋਂ ਬਾਅਦ ਰਸਤੇ ਵਿੱਚ ਡਿੱਗਿਆ ਪਿਆ ਹੁੰਦਾ ਹੈ ਅਤੇ ਉਹ ਕਾਫੀ ਸਮਾਂ ਉੱਥੇ ਹੀ ਪਿਆ ਰਹਿੰਦਾ ਹੈ। ‌ ਇਸ ਦੌਰਾਨ ਸ਼ਰਾਬੀ ਨੂੰ ਕੋਈ ਸੁਰਤ ਨਹੀਂ ਹੁੰਦੀ ਕਿ ਉਹ ਕਿੱਥੇ ਪਿਆ ਜਦ ਉਸ ਦਾ ਸ਼ਰਾਬ ਦਾ ਨਸ਼ਾ ਕੁਝ ਘੱਟ ਹੁੰਦਾ ਹੈ ਤਾਂ ਉਹ ਆਪਣੇ ਆਪ ਨੂੰ ਸੰਭਾਲਦਾ ਹੈ। ਅਸਲ ਵਿੱਚ ਅਜਿਹਾ ਕਿਉਂ ਹੁੰਦਾ ਹੈ ਕਿ ਸ਼ਰਾਬ ਪੀਣ ਤੋਂ ਬਾਅਦ ਕੋਈ ਵਿਅਕਤੀ ਲੰਮਾ ਸਮਾਂ ਬੇਸੁਰਤ ਹੋ ਜਾਂਦਾ ਹੈ। ‌ ਦਰਅਸਲ ਕਿਸੇ ਵੀ ਵਿਅਕਤੀ ਨੂੰ ਸ਼ਰਾਬ ਦਾ ਨਸ਼ਾ ਇਸ ਗੱਲ ‘ਤੇ ਨਿਰਭਰ ਕਰਦਾ ਹੈ ਕਿ ਸ਼ਰਾਬ ਦੀ ਕੁਆਲਿਟੀ ਕਿਹੋ ਜਿਹੀ ਹੈ ਅਤੇ ਸ਼ਰਾਬ ਦੀ ਮਾਤਰਾ ਕਿੰਨੀ ਸੀ। ਸ਼ਰਾਬ ਸਰੀਰ ਵਿੱਚ ਥੋੜ੍ਹੇ ਸਮੇਂ ਲਈ ਰਹਿੰਦੀ ਹੈ ਪਰ ਇਸਦਾ ਪ੍ਰਭਾਵ ਲੰਬੇ ਸਮੇਂ ਤੱਕ ਰਹਿੰਦਾ ਹੈ।‌‌ ਰੋਜਾਨਾ ਸ਼ਰਾਬ ਪੀਣ ਵਾਲਿਆਂ ਅਤੇ ਬਹੁਤ ਜ਼ਿਆਦਾ ਮਾਤਰਾ ਵਿੱਚ ਸ਼ਰਾਬ ਪੀਣ ਵਾਲਿਆਂ ਦੇ ਸਰੀਰਕ ਅੰਗਾਂ ‘ਤੇ ਹੋਣ ਵਾਲਾ ਅਸਰ ਵੀ ਇਸੇ ਗੱਲ ‘ਤੇ ਨਿਰਭਰ ਕਰਦਾ ਹੈ ਕਿ ਸ਼ਰਾਬ ਦੀ ਕੁਆਲਿਟੀ ਅਤੇ ਸ਼ਰਾਬ ਦੀ ਮਾਤਰਾ ਕਿੰਨੀ ਹੁੰਦੀ ਹੈ। ਦਰਅਸਲ, ਜਦੋਂ ਅਸੀਂ ਸ਼ਰਾਬ ਪੀਂਦੇ ਹਾਂ ਤਾਂ ਸ਼ਰਾਬ ਸਰੀਰ ਵਿੱਚ ਦਾਖਲ ਹੋਣ ਤੋਂ 30 ਸੈਕਿੰਡ ਬਾਅਦ ਖੂਨ ਦੀ ਧਾਰਾ ਵਿੱਚ ਰਲ ਜਾਂਦੀ ਹੈ ਅਤੇ ਇਸ ਤੋਂ ਬਾਅਦ ਇਹ ਸਰੀਰ ਵਿੱਚ ਚਲੀ ਜਾਂਦੀ ਹੈ। ਇਸ ਤੋਂ ਬਾਅਦ ਇਹ ਪੇਟ ਵਿੱਚ ਚਲੀ ਜਾਂਦੀ ਹੈ ਤੇ ਕੁਝ ਸਮੇਂ ਬਾਅਦ ਪਸੀਨੇ ਅਤੇ ਸਾਹ ਰਾਹੀਂ ਬਾਹਰ ਆ ਜਾਂਦੀ ਹੈ। ਹਾਲਾਂਕਿ, ਕੁਝ ਮਾਤਰਾ ਪੇਟ ਵਿੱਚ ਰਹਿ ਜਾਂਦੀ ਹੈ। ਇਸ ਤੋਂ ਬਾਅਦ 90 ਫੀਸਦੀ ਮਾਤਰਾ ਜਿਗਰ ਅਤੇ ਅੰਤੜੀਆਂ ਵਿੱਚ ਚਲੀ ਜਾਂਦੀ ਹੈ ਅਤੇ ਫਿਰ ਇਸ ਦਾ ਪਾਚਨ ਸ਼ੁਰੂ ਹੋ ਜਾਂਦਾ ਹੈ। ਸ਼ਰਾਬ ਦੇ ਨਸ਼ੇ ਸੰਬੰਧੀ ਖੋਜੀ ਰਿਪੋਰਟਾਂ ਮੁਤਾਬਕ ਸ਼ਰਾਬ ਪੀਣ ਤੋਂ ਬਾਅਦ ਸ਼ਰਾਬ ਦੀ ਮਾਤਰਾ 72 ਘੰਟਿਆਂ ਤੱਕ ਸਰੀਰ ਵਿੱਚ ਬਣੀ ਰਹਿੰਦੀ ਹੈ। ਇਸ ਤੋਂ ਇਲਾਵਾ ਇਹ ਸ਼ਰਾਬ ਦੀ ਮਾਤਰਾ, ਅਲਕੋਹਲ ਦੀ ਗੁਣਵੱਤਾ, ਪੀਣ ਦਾ ਤਰੀਕਾ ਆਦਿ ‘ਤੇ ਨਿਰਭਰ ਕਰਦਾ ਹੈ ਕਿ ਸ਼ਰਾਬ ਤੁਹਾਡੇ ਸਰੀਰ ਵਿੱਚ ਕਿੰਨੀ ਦੇਰ ਤੱਕ ਰਹੇਗੀ। ਜਾਣਕਾਰੀ ਲਈ ਤੁਹਾਨੂੰ ਦੱਸ ਦੇਈਏ ਕਿ ਜੇ ਬਲੱਡ ਟੈਸਟ ਰਾਹੀਂ ਅਲਕੋਹਲ ਦੀ ਜਾਂਚ ਕੀਤੀ ਜਾਵੇ ਤਾਂ ਸਰੀਰ ਵਿੱਚ ਅਲਕੋਹਲ ਦੀ ਮਾਤਰਾ ਕਰੀਬ 6 ਘੰਟੇ ਤੱਕ ਹੀ ਦਿਖਾਈ ਦੇਵੇਗੀ। ਇਸ ਤੋਂ ਇਲਾਵਾ ਜੇ ਸਾਹ ਦੀ ਜਾਂਚ ਕਰਵਾਈ ਜਾਵੇ ਤਾਂ 12 ਤੋਂ 24 ਘੰਟੇ ਤੱਕ ਸ਼ਰਾਬ ਦੀ ਮਾਤਰਾ ਦਿਖਾਈ ਦੇਵੇਗੀ। ਇਸ ਤੋਂ ਇਲਾਵਾ 72 ਘੰਟਿਆਂ ਤੱਕ ਯੂਰਿਨ ਟੈਸਟ ‘ਚ ਅਲਕੋਹਲ ਦੀ ਮਾਤਰਾ ਦਿਖਾਈ ਦਿੰਦੀ ਹੈ। ਇਸ ਤੋਂ ਇਲਾਵਾ ਲਾਰ ਦੀ ਜਾਂਚ 12 ਤੋਂ 24 ਘੰਟਿਆਂ ਤੱਕ ਸਰੀਰ ਵਿੱਚ ਅਲਕੋਹਲ ਦੀ ਮਾਤਰਾ ਦਾ ਪਤਾ ਲਗਾ ਸਕਦੀ ਹੈ। ਅਜਿਹੀ ਸਥਿਤੀ ਵਿੱਚ, ਜਾਂਚ ਦੇ ਵੱਖ-ਵੱਖ ਤਰੀਕੇ ਸਰੀਰ ਵਿੱਚ ਅਲਕੋਹਲ ਦੀ ਉਪਲਬਧਤਾ ਨੂੰ ਦਰਸਾਉਂਦੇ ਹਨ। ਡਾਕਟਰਾਂ ਅਨੁਸਾਰ ਸ਼ਰਾਬ ਨੂੰ ਪਾਣੀ ਵਾਂਗ ਨਹੀਂ ਪੀਣਾ ਚਾਹੀਦਾ ਭਾਵ ਕਿ ਸ਼ਰਾਬ ਦੇ ਨਾਲ ਕੁਝ ਖਾਣਾ ਜ਼ਰੂਰ ਚਾਹੀਦਾ ਹੈ। ਸ਼ਰਾਬ ਪੀਂਦੇ ਸਮੇਂ ਇੱਕ ਪੈੱਗ ਤੋਂ ਦੂਜੇ ਪੈੱਗ ਦੇ ਵਿਚਕਾਰ ਸਮੇਂ ਦਾ ਅੰਤਰ ਵੱਧ ਤੋਂ ਵੱਧ ਰੱਖਣਾ ਚਾਹੀਦਾ ਹੈ। ਇਕੱਲੇ ਬੈਠ ਕੇ ਸ਼ਰਾਬ ਨਹੀਂ ਪੀਣੀ ਚਾਹੀਦੀ, ਮਹਿਫ਼ਿਲ ਵਿੱਚ ਬੈਠ ਕੇ ਸ਼ਰਾਬ ਪੀਣ ਨਾਲ ਸਮੇਂ ਦਾ ਅੰਤਰ ਵੱਧ ਰਹੇਗਾ। ਸ਼ਰਾਬ ਪੀਣ ਤੋਂ ਤੁਰੰਤ ਬਾਅਦ ਕਿਸੇ ਵੀ ਤਰ੍ਹਾਂ ਦਾ ਵਹੀਕਲ ਚਲਾਉਣ ਤੋਂ ਬਚਣਾ ਚਾਹੀਦਾ ਹੈ ਕਿਉਂਕਿ ਸ਼ਰਾਬ ਜਦ ਖੂਨ ਵਿੱਚ ਰਲ ਜਾਂਦੀ ਹੈ ਤਾਂ ਖੂਨ ਦਾ ਦਬਾਅ ਵਧਣ ਕਾਰਨ ਵਿਅਕਤੀ ਦੇ ਸਰੀਰਕ ਚੱਕਰ ਵੀ ਵੱਧ ਜਾਂਦੇ ਹਨ, ਇਸੇ ਕਰਕੇ ਸ਼ਰਾਬ ਪੀਣ ਤੋਂ ਬਾਅਦ ਐਕਸੀਡੈਂਟ ਜ਼ਿਆਦਾ ਆਉਂਦੇ ਹਨ। ਕਦੇ ਵੀ ਕਿਸੇ ਵਿਅਕਤੀ ਨੂੰ ਆਪਣੀ ਸਮਰੱਥਾ ਤੋਂ ਵੱਧ ਸ਼ਰਾਬ ਨਹੀਂ ਪੀਣੀ ਚਾਹੀਦੀ। ਆਪਣੀ ਸਰੀਰਕ ਸਮਰੱਥਾ ਅਨੁਸਾਰ ਹੀ ਸ਼ਰਾਬ ਪੀਣੀ ਚਾਹੀਦੀ ਹੈ ਅਤੇ ਸ਼ਰਾਬ ਪੀਣ ਤੋਂ ਬਾਅਦ ਕੁਝ ਸਮਾਂ ਬੈਠੇ ਰਹਿਣਾ ਚਾਹੀਦਾ ਹੈ ਭਾਵ ਕਿ ਸ਼ਰਾਬ ਪੀਣ ਤੋਂ ਉਪਰੰਤ ਬਾਅਦ ਸੌਣਾ ਨਹੀਂ ਚਾਹੀਦਾ। ਕੁਝ ਲੋਕ ਸ਼ਰਾਬ ਦਾ ਸੇਵਨ ਦਵਾਈ ਵਾਂਗ ਕਰਦੇ ਹਨ। ਭਾਵੇਂ ਕਿ ਸ਼ਰਾਬ ਦਾ ਅਸਰ ਹਮੇਸ਼ਾ ਮਾੜਾ ਹੀ ਹੁੰਦਾ ਹੈ ਪਰੰਤੂ ਜਿਹੜੇ ਲੋਕ ਦਵਾਈ ਵਾਂਗ ਸ਼ਰਾਬ ਦਾ ਸੇਵਨ ਕਰਦੇ ਹਨ ਉਹਨਾਂ ਦੇ ਅੰਦਰੂਨੀ ਸਰੀਰਕ ਅੰਗਾਂ ‘ਤੇ ਸ਼ਰਾਬ ਦਾ ਅਸਰ ਘੱਟ ਹੁੰਦਾ ਹੈ। ਕੁੱਲ ਮਿਲਾ ਕੇ ਸ਼ਰਾਬ ਇੱਕ ਅਜਿਹਾ ਨਸ਼ਾ ਹੈ ਜਿਸ ਦੇ ਨੁਕਸਾਨ ਦਾ ਪਲੜਾ ਫਾਇਦਿਆਂ ਨਾਲੋਂ ਕਿਤੇ ਵੱਧ ਭਾਰੀ ਹੈ, ਫਿਰ ਵੀ ਸ਼ਰਾਬ ਦੀ ਖਪਤ ਹਰ ਵਰ੍ਹੇ ਹੈਰਾਨੀਜਨਕ ਮਾਤਰਾ ‘ਚ ਵੱਧ ਰਹੀ ਹੈ।
‌

  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਸਬੰਧਤ ਖਬਰ

ਟਰਾਈਡੈਂਟ ‘ਤੇ ਪ੍ਰਦੂਸ਼ਣ ਰੇਡ….ਯਾਰੀ ਲੱਗੀ ਤੋਂ ਲਵਾ ਦਿੱਤੇ ਤਖ਼ਤੇ…ਟੁੱਟੀ ਤੋਂ ਚੁਗਾਠ ਪੱਟ ਲੀ….!

ਟਰਾਈਡੈਂਟ ‘ਤੇ ਪ੍ਰਦੂਸ਼ਣ ਰੇਡ….ਯਾਰੀ ਲੱਗੀ ਤੋਂ ਲਵਾ ਦਿੱਤੇ ਤਖ਼ਤੇ…ਟੁੱਟੀ ਤੋਂ ਚੁਗਾਠ ਪੱਟ ਲੀ….!

05/01/2026
ਇੱਕ ਕਤਲ ਹੋਰ ਹੋ ਗਿਆ ਸ਼ਹਿਣਾ ‘ਚ…ਨਹਿਰ ਦੇ ਕਿਨਾਰੇ ਤੋਂ ਮਿਲੀ ਇੱਕ ਵਿਅਕਤੀ ਦੀ ਲਾਸ਼

ਜਵਾਈ ਨੇ ਲਾਇਸੰਸੀ ਪਿਸਤੌਲ ਨਾਲ ਆਪਣੇ ਸਹੁਰੇ ਅਤੇ ਸਾਲੇ ਦੀ ਕੀਤੀ ਹੱਤਿਆ

04/30/2026
ਹਾਈਕੋਰਟ ‘ਚ ਇੱਕ ਕੇਸ ਦੀ ਵਰਚੂਅਲੀ ਸੁਣਵਾਈ ਦੌਰਾਨ ਚੱਲ ਪਈ ਅਸ਼ਲੀਲ ਵੀਡੀਓ

ਹਾਈਕੋਰਟ ‘ਚ ਇੱਕ ਕੇਸ ਦੀ ਵਰਚੂਅਲੀ ਸੁਣਵਾਈ ਦੌਰਾਨ ਚੱਲ ਪਈ ਅਸ਼ਲੀਲ ਵੀਡੀਓ

04/30/2026
Load More
Tags: #barnalanews#malwanews #newsupdate #dailyupdate#punjabnews#punjabpolice #barnalapolice
Previous Post

ਸ਼ਹੀਦ ਸੈਨਿਕਾਂ ਦੀ ਪੈਨਸ਼ਨ ‘ਤੇ ਪਤਨੀ ਜਾਂ ਮਾਪਿਆਂ ਦਾ ਹੱਕ…ਸਰਕਾਰ ਕਰ ਰਹੀ ਹੈ ਸੋਧ ਦੀ ਵਿਚਾਰ…!

Next Post

ਨਕਲੀ ਡੀਐਸਪੀ ਬਣ ਕੇ ਜੰਮੂ ਘੁੰਮ ਰਿਹਾ ਸੀ ਪੰਜਾਬ ਦਾ ਪ੍ਰਸਿੱਧ ਕਬੱਡੀ ਖਿਡਾਰੀ…ਫੜਿਆ ਗਿਆ,ਜੰਮੂ ਵਿਖੇ ਮੁਕੱਦਮਾ ਦਰਜ

Nirmal Pandori

Nirmal Pandori

Related Posts

ਟਰਾਈਡੈਂਟ ‘ਤੇ ਪ੍ਰਦੂਸ਼ਣ ਰੇਡ….ਯਾਰੀ ਲੱਗੀ ਤੋਂ ਲਵਾ ਦਿੱਤੇ ਤਖ਼ਤੇ…ਟੁੱਟੀ ਤੋਂ ਚੁਗਾਠ ਪੱਟ ਲੀ….!
ਪੰਜਾਬ

ਟਰਾਈਡੈਂਟ ‘ਤੇ ਪ੍ਰਦੂਸ਼ਣ ਰੇਡ….ਯਾਰੀ ਲੱਗੀ ਤੋਂ ਲਵਾ ਦਿੱਤੇ ਤਖ਼ਤੇ…ਟੁੱਟੀ ਤੋਂ ਚੁਗਾਠ ਪੱਟ ਲੀ….!

by Nirmal Pandori
05/01/2026
ਇੱਕ ਕਤਲ ਹੋਰ ਹੋ ਗਿਆ ਸ਼ਹਿਣਾ ‘ਚ…ਨਹਿਰ ਦੇ ਕਿਨਾਰੇ ਤੋਂ ਮਿਲੀ ਇੱਕ ਵਿਅਕਤੀ ਦੀ ਲਾਸ਼
ਪੰਜਾਬ

ਜਵਾਈ ਨੇ ਲਾਇਸੰਸੀ ਪਿਸਤੌਲ ਨਾਲ ਆਪਣੇ ਸਹੁਰੇ ਅਤੇ ਸਾਲੇ ਦੀ ਕੀਤੀ ਹੱਤਿਆ

by Nirmal Pandori
04/30/2026
ਹਾਈਕੋਰਟ ‘ਚ ਇੱਕ ਕੇਸ ਦੀ ਵਰਚੂਅਲੀ ਸੁਣਵਾਈ ਦੌਰਾਨ ਚੱਲ ਪਈ ਅਸ਼ਲੀਲ ਵੀਡੀਓ
ਪੰਜਾਬ

ਹਾਈਕੋਰਟ ‘ਚ ਇੱਕ ਕੇਸ ਦੀ ਵਰਚੂਅਲੀ ਸੁਣਵਾਈ ਦੌਰਾਨ ਚੱਲ ਪਈ ਅਸ਼ਲੀਲ ਵੀਡੀਓ

by Nirmal Pandori
04/30/2026
ਵਾਇਰਲ ਵੀਡੀਓ ਮਾਮਲਾ…ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਸਿਰ ਆਪੇ ਹੀ ਕਰ ਲਿਆ ਸਿਆਸੀ ਗੋਲ
ਪੰਜਾਬ

…ਜੇ ਸੀਐਮ ਭਗਵੰਤ ਮਾਨ 1 ਮਈ ਨੂੰ ਨਿੱਜੀ ਤੌਰ ‘ਤੇ ਪੇਸ਼ ਨਾ ਹੋਏ ਤਾਂ ਜ਼ਮਾਨਤ ਰੱਦ ਹੋ ਸਕਦੀ ਹੈ-ਮਾਨਸਾ ਅਦਾਲਤ

by Nirmal Pandori
04/29/2026
News update…ਆਧਾਰ ਕਾਰਡ ‘ਤੇ ਨਾਮ ਬਦਲਣ ਸੰਬੰਧੀ ਨਵੇਂ ਨਿਯਮ ਲਾਗੂ…ਪੜ੍ਹੋ ਖ਼ਬਰ
ਪੰਜਾਬ

UIDAI ਦੇ ਨਵੇਂ ਨਿਯਮ… ਹੁਣ ਆਧਾਰ ਕਾਰਡ ਉਮਰ ਦਾ ਸਬੂਤ ਨਹੀਂ ਹੋਵੇਗਾ

by Nirmal Pandori
04/29/2026
ਜੇ ਬੰਬ ਧਮਾਕੇ ਦੀ ਲਪੇਟ ‘ਚ ਟਰੇਨ ਆ ਜਾਂਦੀ ਤਾਂ 20 ਕਿਲੋਮੀਟਰ ਤੱਕ ਲੋਕ ਪ੍ਰਭਾਵਿਤ ਹੁੰਦੇ…!
ਪੰਜਾਬ

ਜੇ ਬੰਬ ਧਮਾਕੇ ਦੀ ਲਪੇਟ ‘ਚ ਟਰੇਨ ਆ ਜਾਂਦੀ ਤਾਂ 20 ਕਿਲੋਮੀਟਰ ਤੱਕ ਲੋਕ ਪ੍ਰਭਾਵਿਤ ਹੁੰਦੇ…!

by Nirmal Pandori
04/29/2026
Load More
Next Post
ਨਕਲੀ ਡੀਐਸਪੀ ਬਣ ਕੇ ਜੰਮੂ ਘੁੰਮ ਰਿਹਾ ਸੀ ਪੰਜਾਬ ਦਾ ਪ੍ਰਸਿੱਧ ਕਬੱਡੀ ਖਿਡਾਰੀ…ਫੜਿਆ ਗਿਆ,ਜੰਮੂ ਵਿਖੇ ਮੁਕੱਦਮਾ ਦਰਜ

ਨਕਲੀ ਡੀਐਸਪੀ ਬਣ ਕੇ ਜੰਮੂ ਘੁੰਮ ਰਿਹਾ ਸੀ ਪੰਜਾਬ ਦਾ ਪ੍ਰਸਿੱਧ ਕਬੱਡੀ ਖਿਡਾਰੀ…ਫੜਿਆ ਗਿਆ,ਜੰਮੂ ਵਿਖੇ ਮੁਕੱਦਮਾ ਦਰਜ

Leave a Reply Cancel reply

Your email address will not be published. Required fields are marked *

Facebook-f Youtube

ad :

Quick Links

  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

Latest News

ਟਰਾਈਡੈਂਟ ‘ਤੇ ਪ੍ਰਦੂਸ਼ਣ ਰੇਡ….ਯਾਰੀ ਲੱਗੀ ਤੋਂ ਲਵਾ ਦਿੱਤੇ ਤਖ਼ਤੇ…ਟੁੱਟੀ ਤੋਂ ਚੁਗਾਠ ਪੱਟ ਲੀ….!

ਬਿਜਲੀ ਦੇ ਵੱਡੇ ਵੱਡੇ ਕੱਟਾਂ ਖ਼ਿਲਾਫ਼ ਅਕਾਲੀ ਦਲ ਨੇ ਮਹਿਲ ਕਲਾਂ ਵਿੱਚ ਲਗਾਇਆ ਧਰਨਾ, ਸਰਕਾਰ ਵਿਰੁੱਧ ਨਾਅਰੇਬਾਜ਼ੀ

ਵਿਸ਼ੇਸ਼ ਰਿਪੋਰਟ…NGT ਦੀ ਟੀਮ ਨੇ ਬਰਨਾਲਾ ਦੀ 22 ਏਕੜ ਸਕੀਮ ‘ਚੋਂ ਦਰੱਖਤ ਪੁੱਟੇ ਜਾਣ ਦੇ ਮਾਮਲੇ ਦੀ ਕੀਤੀ ਬਾਰੀਕੀ ਨਾਲ ਜਾਂਚ

ਬਰਨਾਲੇ ਵਿਜੀਲੈਂਸ ਨੇ ਪਟਵਾਰੀ ਚੁੱਕ ਲਿਆ…ਪਟਵਾਰੀ ਨੇ ਗੂਗਲ ਪੇ ਕਰਵਾ ਲਈ ਰਿਸ਼ਵਤ

ਬਰਨਾਲਾ ਦੇ DC, SSP ਨੇ ਆਪਣੇ ਵੇਰਵੇ ਦਰਜ ਕਰਕੇ ਸਵੈ ਜਨਗਨਣਾ ਦੀ ਕੀਤੀ ਸ਼ੁਰੂਆਤ

ਜਵਾਈ ਨੇ ਲਾਇਸੰਸੀ ਪਿਸਤੌਲ ਨਾਲ ਆਪਣੇ ਸਹੁਰੇ ਅਤੇ ਸਾਲੇ ਦੀ ਕੀਤੀ ਹੱਤਿਆ

Contact Form

©  2021-2025. gee98news.com  || Managed by  Shashi Bhadaur Wala

  • Contact
error: Content is protected !!
No Result
View All Result
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

© 2026 JNews - Premium WordPress news & magazine theme by Jegtheme.

 
Send this to a friend