Gee 98News

ਅਕਾਲੀ ਦਲ ਨੂੰ ਵੱਡਾ ਝਟਕਾ..MLA ਨੇ ਛੱਡ ਦਿੱਤੀ ਪਾਰਟੀ… AAP ‘ਚ ਸ਼ਾਮਿਲ

ਚੰਡੀਗੜ੍ਹ,14 ਅਗਸਤ, Gee98 news service
-ਸ਼੍ਰੋਮਣੀ ਅਕਾਲੀ ਦਲ ਨੂੰ ਇੱਕ ਵੱਡਾ ਝਟਕਾ ਦਿੰਦੇ ਹੋਏ ਵਿਧਾਨ ਸਭਾ ਹਲਕਾ ਬੰਗਾ ਤੋਂ ਵਿਧਾਇਕ ਡਾਕਟਰ ਸੁਖਵਿੰਦਰ ਸੁੱਖੀ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਗਏ ਹਨ। ਵਿਧਾਇਕ ਡਾਕਟਰ ਸੁੱਖੀ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਕੀਤਾ। ‌ ਕੁਝ ਸੀਨੀਅਰ ਅਕਾਲੀ ਆਗੂਆਂ ਦੀ ਬਗਾਵਤ ਤੋਂ ਬਾਅਦ ‌ਸ਼੍ਰੋਮਣੀ ਅਕਾਲੀ ਦਲ ਨੂੰ ਇਹ ਇੱਕ ਵੱਡਾ ਝਟਕਾ ਕਿਹਾ ਜਾ ਸਕਦਾ ਹੈ ਜਾਂ ਉਸ ਦੇ ਇੱਕ ਵਿਧਾਇਕ ਨੇ ਹੀ ਪਾਰਟੀ ਛੱਡ ਦਿੱਤੀ। ‌ ਡਾਕਟਰ ਸੁੱਖੀ ਨੂੰ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਕਰ ਸਮੇਂ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਪ੍ਰੈਸ ਕਾਨਫਰੰਸ ਵੀ ਕੀਤੀ ਇਸ ਮੌਕੇ ਵਿਧਾਇਕ ਡਾਕਟਰ ਸੁੱਖੀ ਨੇ ਕਿਹਾ ਕਿ ਹਲਕਾ ਬੰਗਾ ਦੀ ਬਿਹਤਰੀ ਲਈ ਸੱਤਾਧਾਰੀ ਪਾਰਟੀ ਵਿੱਚ ਸ਼ਾਮਿਲ ਹੋ ਰਹੇ ਹਨ। ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਵਿਰੋਧੀ ਪਾਰਟੀਆਂ ਵਿੱਚ ਕੁਝ ਚੰਗੇ ਸਿਆਸਤਦਾਨ ਵੀ ਹਨ ਜੇਕਰ ਉਹ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਣਾ ਚਾਹੁੰਦੇ ਹਨ ਤਾਂ ਉਹਨਾਂ ਲਈ ਰਾਹ ਖੁੱਲੇ ਹਨ। ‌ ਉਹਨਾਂ ਕਿਹਾ ਕਿ ਅਕਾਲੀ ਦਲ ਪਰਿਵਾਰਵਾਦ ਅਤੇ ਕੁਰਸੀ ਦੀ ਲੜਾਈ ਦੇ ਵਿੱਚ ਉਲਝ ਚੁੱਕਿਆ ਹੈ ਪਰ ਜਿਹੜੇ ਬੇਦਾਗ਼ ਸਿਆਸਤਦਾਨ ਹਨ ਉਹ ਅਕਾਲੀ ਦਲ ਛੱਡ ਰਹੇ ਹਨ। ‌

error: Content is protected !!