Gee 98News

ਬਰਨਾਲਾ ਤੇ ਮਹਿਲ ਕਲਾਂ ਨੂੰ ਮਿਲਿਆ ਨਵਾਂ ਤਹਿਸੀਲਦਾਰ.. ਜ਼ਿਲ੍ਹਾ ਮਾਲ ਅਫ਼ਸਰ ਦੀ ਵੀ ਹੋਈ ਬਦਲੀ

ਬਰਨਾਲਾ,1 ਸਤੰਬਰ, ਨਿਰਮਲ ਸਿੰਘ ਪੰਡੋਰੀ-
-ਪੰਜਾਬ ਸਰਕਾਰ ਵੱਲੋਂ ਤਹਿਸੀਲਦਾਰਾਂ,ਜ਼ਿਲ੍ਹਾ ਮਾਲ ਅਫਸਰਾਂ ਤੇ ਨਾਇਬ ਤਹਿਸੀਲਦਾਰਾਂ ਦੇ ਤਬਾਦਲਿਆਂ ਵਿੱਚ ਬਰਨਾਲਾ ਅਤੇ ਮਹਿਲਕਲਾਂ ਦੇ ਨਵੇਂ ਤਹਿਸੀਲਦਾਰ ਅਤੇ ਜ਼ਿਲ੍ਹਾ ਮਾਲ ਅਫ਼ਸਰ ਲਗਾਏ ਗਏ ਹਨ। ਤਬਾਦਲਿਆਂ ਦੀ ਸੂਚੀ ਅਨੁਸਾਰ ਬਰਨਾਲਾ ਦੇ ਜ਼ਿਲ੍ਹਾ ਮਾਲ ਅਫਸਰ ਨਵਦੀਪ ਸਿੰਘ ਨੂੰ ਪਟਿਆਲਾ ਵਿਖੇ ਬਦਲ ਦਿੱਤਾ ਗਿਆ ਤੇ ਉਹਨਾਂ ਦੀ ਥਾਂ ‘ਤੇ ਲੁਧਿਆਣਾ ਦੇ ਜ਼ਿਲ੍ਹਾ ਮਾਲ ਅਫਸਰ ਗੁਰਜਿੰਦਰ ਸਿੰਘ ਨੂੰ ਬਰਨਾਲਾ ਦਾ ਨਵਾਂ ਜ਼ਿਲ੍ਹਾ ਮਾਲ ਅਫ਼ਸਰ ਲਗਾਇਆ ਗਿਆ ਹੈ। ਇਸੇ ਤਰ੍ਹਾਂ ਰਕੇਸ਼ ਕੁਮਾਰ ਗਰਗ ਬਰਨਾਲਾ ਦੇ ਨਵੇਂ ਤਹਿਸੀਲਦਾਰ ਹੋਣਗੇ ਜਿਨਾਂ ਨੂੰ ਬਰਨਾਲਾ ਦੇ ਰਜਿਸਟਰਾਰ ਦਾ ਵਾਧੂ ਚਾਰਜ ਵੀ ਦਿੱਤਾ ਗਿਆ ਹੈ । ਮਹਿਲ ਕਲਾਂ ਦੇ ਤਹਿਸੀਲਦਾਰ ਦੀ ਖਾਲੀ ਕੁਰਸੀ ਨੂੰ ਭਰਦੇ ਹੋਏ ਗੁਰਦਾਸਪੁਰ ਤੋਂ ਬਦਲ ਕੇ ਸਰਵੇਸ ਰਾਜਨ ਨੂੰ ਮਹਿਲ ਕਲਾਂ ਦਾ ਤਹਿਸੀਲਦਾਰ ਲਗਾਇਆ ਗਿਆ ਹੈ। ਇਸੇ ਤਰ੍ਹਾਂ ਜਗਰਾਉਂ ਤੋਂ ਬਦਲ ਕੇ ਸੁਖਚਰਨ ਸਿੰਘ ਨੂੰ ਤਹਿਸੀਲਦਾਰ ਤਪਾ ਲਗਾਇਆ ਗਿਆ ਹੈ।

error: Content is protected !!