Search
Close this search box.
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
Menu
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

ਹੋਗੀ ਕਬੱਡੀ ਕਬੱਡੀ…. ਪੰਜਾਬ ਕਬੱਡੀ ਐਸੋਸੀਏਸ਼ਨ ਦੀ ਚੋਣ ਹੰਗਾਮੇ ਤੋਂ ਬਾਅਦ ਰੱਦ

Nirmal Pandori by Nirmal Pandori
09/09/2024
in ਪੰਜਾਬ
Reading Time: 1 min read
A A
0
ਮੁੱਖ ਮੰਤਰੀ ਮਾਨ ਦਾ ਐਕਸ਼ਨ : ਸਿੱਧੂ ਮੂਸੇਵਾਲੇ ਦੇ ਮਾਪਿਆਂ ਤੋਂ ਨਵੇਂ ਜਨਮੇ ਬੱਚੇ ਦੇ ਦਸਤਾਵੇਜ਼ ਮੰਗਣ ਵਾਲੇ ਅਫ਼ਸਰ ‘ਤੇ ਵੱਡੀ ਕਾਰਵਾਈ
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link
  • ਸਰਕਾਰੀ ਧਿਰ ‘ਤੇ ਲੱਗੇ ਧੱਕੇਸ਼ਾਹੀ ਦੇ ਦੋਸ਼…ਮੌਕੇ ‘ਤੇ ਹਾਜ਼ਰ ਪੁਲਿਸ ਬਣੀ ਮੂਕ ਦਰਸ਼ਕ
    ਚੰਡੀਗੜ੍ਹ,9 ਸਤੰਬਰ, Gee98 news service
    -ਪੰਜਾਬ ਕਬੱਡੀ ਐਸੋਸੀਏਸ਼ਨ ਦੇ ਅਹੁਦੇਦਾਰਾਂ ਦੀ ਚੋਣ ਹੰਗਾਮੇ ਕਾਰਨ ਰੱਦ ਹੋਣ ਦੀ ਖ਼ਬਰ ਹੈ। ਇਹ ਚੋਣ ਨੇ ਅੱਜ ਬਠਿੰਡਾ ਦੇ ਇੱਕ ਨਿੱਜੀ ਮੈਰਿਜ ਪੈਲਸ ਵਿੱਚ ਰੱਖੀ ਗਈ ਸੀ, ਜਿੱਥੇ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਤੋਂ ਕਾਲਜ 46 ਮੈਂਬਰ ਵੋਟ ਪਾਉਣ ਲਈ ਪੁੱਜੇ ਹੋਏ ਸਨ ਜਿਨ੍ਹਾਂ ਨੇ ਪ੍ਰਧਾਨ ਅਤੇ ਜਨਰਲ ਸਕੱਤਰ ਤੋਂ ਇਲਾਵਾ 2 ਸੀਨੀਅਰ ਮੀਤ ਪ੍ਰਧਾਨ, 4 ਮੀਤ ਪ੍ਰਧਾਨ, 4 ਜੁਆਇੰਟ ਸਕੱਤਰ ਅਤੇ ਖਜ਼ਾਨਚੀ ਦੀ ਚੋਣ ਕਰਨੀ ਸੀ ਪ੍ਰੰਤੂ ਚੋਣ ਅਮਲ ਦੌਰਾਨ ਹੀ ਦੋ ਨੌਜਵਾਨਾਂ ਨੇ ਸਟੇਜ ਤੇ ਚੜ ਕੇ ਰਿਟਰਨਿੰਗ ਅਫ਼ਸਰ ਤੋਂ ਨਾਮਜ਼ਦਗੀ ਪੱਤਰ ਖੋਹਣ ਦੀ ਕੋਸ਼ਿਸ਼ ਕੀਤੀ ਜਿਸ ਤੋਂ ਬਾਅਦ ਹੰਗਾਮਾ ਸ਼ੁਰੂ ਹੋ ਗਿਆ। ਜਿਸ ਵੇਲੇ ਦੋ ਨੌਜਵਾਨਾਂ ਨੇ ਨਾਮਜ਼ਦਗੀ ਪੱਤਰ ਖੋਹਣ ਦੀ ਕੋਸ਼ਿਸ਼ ਕੀਤੀ ਉਸ ਵੇਲੇ ਇੱਕ ਡੀਐਸਪੀ ਸਰਵਜੀਤ ਸਿੰਘ ਬਰਾੜ ਦੀ ਅਗਵਾਈ ਹੇਠ ਪੁਲਿਸ ਪਾਰਟੀ ਵੀ ਹਾਜ਼ਰ ਸੀ ਪਰੰਤੂ ਪੁਲਿਸ ਨੇ ਉਹਨਾਂ ਨੌਜਵਾਨਾਂ ਨੂੰ ਫੜਨ ਦਾ ਯਤਨ ਹੀ ਨਹੀਂ ਕੀਤਾ ਅਤੇ ਉਹ ਫਰਾਰ ਹੋ ਗਏ ਪ੍ਰੰਤੂ ਚੋਣ ਪ੍ਰਕਿਰਿਆ ਰੋਕ ਦਿੱਤੀ ਗਈ ਅਤੇ ਆਖਰ ਰੱਦ ਕਰ ਦਿੱਤੀ ਗਈ। ਦੱਸ ਦੇਈਏ ਕਿ ਸਿਕੰਦਰ ਸਿੰਘ ਮਲੂਕਾ ਪੰਜਾਬ ਕਬੱਡੀ ਸੋਸ਼ਲ ਅਸੋਸੀਏਸ਼ਨ ਦੇ ਕਈ ਵਰ੍ਹੇ ਮੈਂਬਰ ਰਹੇ ਹਨ। ਇਸ ਵਾਰ ਵੀ ਮਲੂਕਾ ਦੇ ਪੁੱਤਰ ਗੁਰਪ੍ਰੀਤ ਸਿੰਘ ਮਲੂਕਾ, ਅਕਾਲੀ ਆਗੂ ਤੇਜਿੰਦਰ ਸਿੰਘ ਮਿੱਡੂਖੇੜਾ ਅਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਲਾਲ ਸਿੰਘ ਘਨੌਰ ਦਾਅਵੇਦਾਰ ਸਨ। ਮਲੂਕਾ ਨੇ ਦੋਸ ਲਗਾਇਆ ਕਿ ਸੱਤਾਧਾਰੀ ਪਾਰਟੀ ਧੱਕੇ ਨਾਲ ਐਸੋਸੀਏਸ਼ਨ ‘ਤੇ ਕਬਜ਼ਾ ਕਰਨਾ ਚਾਹੁੰਦੀ ਹੈ ਕਿਉਂਕਿ ਉਹਨਾਂ ਕੋਲ ਲੋੜੀਂਦੇ ਮੈਂਬਰ ਹੀ ਨਹੀਂ ਹਨ। ਉਹਨਾਂ ਕਿਹਾ ਕਿ ਸੱਤਾਧਾਰੀ ਵਿਧਾਇਕ ਧੱਕੇ ਨਾਲ ਹੀ ਪ੍ਰਧਾਨ ਬਣਨ ਦੀ ਇੱਛਾ ਰੱਖਦੇ ਹਨ ਪ੍ਰੰਤੂ ਉਹਨਾਂ ਦੇ ਹੱਕ ਵਿੱਚ ਕੋਈ ਵੀ ਮੈਂਬਰ ਨਹੀਂ ਹੈ। ਗੁਰਪ੍ਰੀਤ ਸਿੰਘ ਮਲੂਕਾ ਨੇ ਦੋਸ਼ ਲਾਏ ਕਿ ਇਹ ਗੁੰਡਾਗਰਦੀ ਸਿਆਸੀ ਸ਼ਹਿ ‘ਤੇ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਪੁਲਿਸ ਅਧਿਕਾਰੀਆਂ ਨੇ ਕਾਗਜ਼ ਚੁੱਕਣ ਵਾਲਿਆਂ ਨੂੰ ਨਾ ਤਾਂ ਰੋਕਣ ਤੇ ਨਾ ਹੀ ਫੜਨ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਸ਼ੱਕ ਜਤਾਇਆ ਕਿ ਕਾਗਜ਼ ਖੋਹਣ ਵਾਲਾ ਵਿਅਕਤੀ ਮਾਨਸਾ ਪੁਲਿਸ ਦਾ ਮੁਲਾਜ਼ਮ ਹੈ । ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਕਿਹਾ ਕਿ ਉਹ ਚਾਰ ਵਾਰ ਐਸੋਸੀਏਸ਼ਨ ਦਾ ਪ੍ਰਧਾਨ ਰਹਿ ਚੁੱਕੇ ਹਨ ਪਰ ਕਦੇ ਵੀ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੋਈ ਹੈ। ਉਨ੍ਹਾਂ ਕਿਹਾ ਕਿ ਜਦ ਸਰਕਾਰ ਦੇ ਕੋਲ ਮੈਂਬਰ ਹੀ ਹਨ ਤਾਂ ਕਿਉਂ ਦਖਲਅੰਦਾਜੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਹਾਕਮ ਧਿਰ ਦੇ ਬੰਦੇ ਪ੍ਰਸ਼ਾਸਨ ਦੇ ਜ਼ੋਰ ਨਾਲ ਐਸੋਸੀਏਸ਼ਨ ‘ਤੇ ਕਬਜਾ ਕਰਨਾ ਚਾਹੁੰਦੇ ਸਨ ਜੋ ਨਹੀਂ ਕਰ ਸਕੇ। ਪ੍ਰਾਪਤ ਜਾਣਕਾਰੀ ਅਨੁਸਾਰ ਮਲੂਕਾ ਧਿਰ ਵੱਲੋਂ ਪੰਜਾਬ ਕਬੱਡੀ ਐਸੋਸੀਏਸ਼ਨ ਦੀ ਚੋਣ ਵਿੱਚ ਸਰਕਾਰੀ ਦਖਲਅੰਦਾਜ਼ੀ ਦੇ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਨ ਦੀ ਤਿਆਰੀ ਦੀ ਕੀਤੀ ਜਾ ਰਹੀ ਹੈ ਤਾਂ ਜੋ ਸਰਕਾਰ ਨੂੰ ਕਾਨੂੰਨ ਵਾਲੇ ਪੱਖ ਤੋਂ ਘੇਰਿਆ ਜਾ ਸਕੇ। ‌
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਸਬੰਧਤ ਖਬਰ

ਵੱਡੀ ਖ਼ਬਰ…ਪੰਜਾਬ ਵਿਧਾਨ ਸਭਾ ਦਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਸ੍ਰੀ ਅਕਾਲ ਤਖਤ ਸਾਹਿਬ ‘ਤੇ ਤਲਬ

ਵੱਡੀ ਖ਼ਬਰ…ਪੰਜਾਬ ਵਿਧਾਨ ਸਭਾ ਦਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਸ੍ਰੀ ਅਕਾਲ ਤਖਤ ਸਾਹਿਬ ‘ਤੇ ਤਲਬ

05/03/2026
MP ਸੰਦੀਪ ਪਾਠਕ ‘ਤੇ ਦਰਜ ਹੋਏ ਮਾਮਲਿਆਂ ‘ਚ ਪੰਜਾਬ ਦੇ ਰਾਜਪਾਲ ਦੀ ਐਂਟਰੀ

MP ਸੰਦੀਪ ਪਾਠਕ ‘ਤੇ ਦਰਜ ਹੋਏ ਮਾਮਲਿਆਂ ‘ਚ ਪੰਜਾਬ ਦੇ ਰਾਜਪਾਲ ਦੀ ਐਂਟਰੀ

05/03/2026
ਗੈਸ ਸਿਲੰਡਰ ਦੀਆਂ ਕੀਮਤਾਂ ‘ਚ ਵਾਧੇ ਖ਼ਿਲਾਫ਼ aap ਦਾ ਵਿਰੋਧ ਪ੍ਰਦਰਸ਼ਨ

ਗੈਸ ਸਿਲੰਡਰ ਦੀਆਂ ਕੀਮਤਾਂ ‘ਚ ਵਾਧੇ ਖ਼ਿਲਾਫ਼ aap ਦਾ ਵਿਰੋਧ ਪ੍ਰਦਰਸ਼ਨ

05/02/2026
Load More
Tags: #barnalanews#malwanews #meethayer #loksabhaelection#malwanews #newsupdate #dailyupdate#punjabnews#punjabpolice #barnalapolice#simranjitsinghmann
Previous Post

ਸੂਰਤੇ-ਹਾਲ : ਪੰਜਾਬ ਨੇ ਕੇਂਦਰ ਤੋਂ ਕਰਜ਼ਾ ਸੀਮਾ 10 ਹਜ਼ਾਰ ਕਰੋੜ ਰੁਪਏ ਤੱਕ ਵਧਾਉਣ ਲਈ ਕੀਤੀ ਮੰਗ

Next Post

ਸੁਪਰੀਮ ਕੋਰਟ ਦੀ ਡਾਕਟਰਾਂ ਨੂੰ ਚਿਤਾਵਨੀ… ਹੜ੍ਹਤਾਲ ਖ਼ਤਮ ਕਰੋ, ਕੰਮ ‘ਤੇ ਵਾਪਸ ਆਓ… ਨਹੀਂ ਹੋਵੇਗੀ ਕਾਰਵਾਈ

Nirmal Pandori

Nirmal Pandori

Related Posts

ਵੱਡੀ ਖ਼ਬਰ…ਪੰਜਾਬ ਵਿਧਾਨ ਸਭਾ ਦਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਸ੍ਰੀ ਅਕਾਲ ਤਖਤ ਸਾਹਿਬ ‘ਤੇ ਤਲਬ
ਪੰਜਾਬ

ਵੱਡੀ ਖ਼ਬਰ…ਪੰਜਾਬ ਵਿਧਾਨ ਸਭਾ ਦਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਸ੍ਰੀ ਅਕਾਲ ਤਖਤ ਸਾਹਿਬ ‘ਤੇ ਤਲਬ

by Nirmal Pandori
05/03/2026
MP ਸੰਦੀਪ ਪਾਠਕ ‘ਤੇ ਦਰਜ ਹੋਏ ਮਾਮਲਿਆਂ ‘ਚ ਪੰਜਾਬ ਦੇ ਰਾਜਪਾਲ ਦੀ ਐਂਟਰੀ
ਪੰਜਾਬ

MP ਸੰਦੀਪ ਪਾਠਕ ‘ਤੇ ਦਰਜ ਹੋਏ ਮਾਮਲਿਆਂ ‘ਚ ਪੰਜਾਬ ਦੇ ਰਾਜਪਾਲ ਦੀ ਐਂਟਰੀ

by Nirmal Pandori
05/03/2026
ਗੈਸ ਸਿਲੰਡਰ ਦੀਆਂ ਕੀਮਤਾਂ ‘ਚ ਵਾਧੇ ਖ਼ਿਲਾਫ਼ aap ਦਾ ਵਿਰੋਧ ਪ੍ਰਦਰਸ਼ਨ
ਪੰਜਾਬ

ਗੈਸ ਸਿਲੰਡਰ ਦੀਆਂ ਕੀਮਤਾਂ ‘ਚ ਵਾਧੇ ਖ਼ਿਲਾਫ਼ aap ਦਾ ਵਿਰੋਧ ਪ੍ਰਦਰਸ਼ਨ

by Nirmal Pandori
05/02/2026
ਟਰਾਈਡੈਂਟ ਦੇ ਖ਼ਿਲਾਫ਼ ਕਾਰਵਾਈ ਦੀ ਤਿਆਰੀ….ਹਾਈਕੋਰਟ ‘ਤੇ ਟਿਕੀਆਂ ਨਜ਼ਰਾਂ
ਪੰਜਾਬ

ਟਰਾਈਡੈਂਟ ਦੇ ਖ਼ਿਲਾਫ਼ ਕਾਰਵਾਈ ਦੀ ਤਿਆਰੀ….ਹਾਈਕੋਰਟ ‘ਤੇ ਟਿਕੀਆਂ ਨਜ਼ਰਾਂ

by Nirmal Pandori
05/02/2026
ਚਾਹ ਨਾਲ ਆਂਡਾ…MP ਸੰਦੀਪ ਪਾਠਕ ਦੇ ਖ਼ਿਲਾਫ਼ ਪੰਜਾਬ ‘ਚ ਦੋ ਕੇਸ ਦਰਜ
ਪੰਜਾਬ

ਚਾਹ ਨਾਲ ਆਂਡਾ…MP ਸੰਦੀਪ ਪਾਠਕ ਦੇ ਖ਼ਿਲਾਫ਼ ਪੰਜਾਬ ‘ਚ ਦੋ ਕੇਸ ਦਰਜ

by Nirmal Pandori
05/02/2026
ਦਿਲਜੀਤ ਦੋਸਾਂਝ ਨੇ ਪੱਟਾਂ ‘ਤੇ ਥਾਪੀ ਮਾਰ ਕੇ ਖਾਲਿਸਤਾਨੀ ਪੱਖੀਆਂ ‘ਤੇ ਕੀਤੀਆਂ ਤਿੱਖੀਆਂ ਟਿੱਪਣੀਆਂ
ਪੰਜਾਬ

ਦਿਲਜੀਤ ਦੋਸਾਂਝ ਨੇ ਪੱਟਾਂ ‘ਤੇ ਥਾਪੀ ਮਾਰ ਕੇ ਖਾਲਿਸਤਾਨੀ ਪੱਖੀਆਂ ‘ਤੇ ਕੀਤੀਆਂ ਤਿੱਖੀਆਂ ਟਿੱਪਣੀਆਂ

by Nirmal Pandori
05/02/2026
Load More
Next Post
ਸੁਪਰੀਮ ਕੋਰਟ ‘ਚ ਪੰਜਾਬ ਦੇ ਸਰਕਾਰੀ ਵਕੀਲਾਂ ਨੇ ਮੰਨਿਆ ਕਿ ਸਿੱਧੂ ਮੂਸੇਵਾਲੇ ਦਾ ਕਤਲ ਉਸ ਦੀ ਸੁਰੱਖਿਆ ਘੱਟ ਕਰਨ ਕਰਕੇ ਹੋਇਆ

ਸੁਪਰੀਮ ਕੋਰਟ ਦੀ ਡਾਕਟਰਾਂ ਨੂੰ ਚਿਤਾਵਨੀ… ਹੜ੍ਹਤਾਲ ਖ਼ਤਮ ਕਰੋ, ਕੰਮ 'ਤੇ ਵਾਪਸ ਆਓ… ਨਹੀਂ ਹੋਵੇਗੀ ਕਾਰਵਾਈ

Leave a Reply Cancel reply

Your email address will not be published. Required fields are marked *

Facebook-f Youtube

ad :

Quick Links

  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

Latest News

ਵੱਡੀ ਖ਼ਬਰ…ਪੰਜਾਬ ਵਿਧਾਨ ਸਭਾ ਦਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਸ੍ਰੀ ਅਕਾਲ ਤਖਤ ਸਾਹਿਬ ‘ਤੇ ਤਲਬ

MP ਸੰਦੀਪ ਪਾਠਕ ‘ਤੇ ਦਰਜ ਹੋਏ ਮਾਮਲਿਆਂ ‘ਚ ਪੰਜਾਬ ਦੇ ਰਾਜਪਾਲ ਦੀ ਐਂਟਰੀ

ਗੈਸ ਸਿਲੰਡਰ ਦੀਆਂ ਕੀਮਤਾਂ ‘ਚ ਵਾਧੇ ਖ਼ਿਲਾਫ਼ aap ਦਾ ਵਿਰੋਧ ਪ੍ਰਦਰਸ਼ਨ

ਮਹਿਲ ਖੁਰਦ ਸਕੂਲ ਦੀ ਵਿਦਿਆਰਥਣ ਨੇ ਨੈਸ਼ਨਲ ਸਕਾਲਰਸ਼ਿਪ ਦੀ ਪ੍ਰੀਖਿਆ ਪਾਸ ਕੀਤੀ

ਟਰਾਈਡੈਂਟ ਦੇ ਖ਼ਿਲਾਫ਼ ਕਾਰਵਾਈ ਦੀ ਤਿਆਰੀ….ਹਾਈਕੋਰਟ ‘ਤੇ ਟਿਕੀਆਂ ਨਜ਼ਰਾਂ

ਵਿਦਿਆਰਥੀ ਨੇ ਕੀਤੀ ਆਤਮਹੱਤਿਆ…ਪ੍ਰਿੰਸੀਪਲ ‘ਤੇ ਮਾਮਲਾ ਦਰਜ

Contact Form

©  2021-2025. gee98news.com  || Managed by  Shashi Bhadaur Wala

  • Contact
error: Content is protected !!
No Result
View All Result
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

© 2026 JNews - Premium WordPress news & magazine theme by Jegtheme.

Send this to a friend