Gee 98News

ਮਹਿਲ ਕਲਾਂ ‘ਚ ਦਿਨ ਦਿਹਾੜੇ ਨੂੰ ਨੌਸਰਬਾਜ਼ ਲੁਟੇਰੇ ਔਰਤ ਦੇ ਕੰਨਾਂ ‘ਚੋਂ ਸੋਨੇ ਦੇ ਬਾਲੀਆਂ ਲਾਹ ਕੇ ਫਰਾਰ

ਮਹਿਲ ਕਲਾਂ, 10 ਸਤੰਬਰ (Gee98 news service)-
ਮੰਗਲਵਾਰ ਦੁਪਹਿਰ ਦੇ ਸਮੇਂ ਮਹਿਲ ਕਲਾਂ ਤੋਂ ਬਰਨਾਲਾ ਰੋਡ ‘ਤੇ ਕਲੋਨੀ ਦੇ ਨਜ਼ਦੀਕ ਨੌਸਰਬਾਜ਼ ਲੁਟੇਰੇ ਇੱਕ ਬਜ਼ੁਰਗ ਔਰਤ ਦੇ ਕੰਨਾਂ ਵਿੱਚੋਂ ਸੋਨੇ ਦੀਆਂ ਵਾਲੀਆਂ ਲਾਹ ਕੇ ਫਰਾਰ ਹੋ ਗਏ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੀੜ੍ਹਤ ਔਰਤ ਦੇ ਪੁੱਤਰ ਹਰੀਸ਼ ਵਰਮਾ ਨੇ ਕਿਹਾ ਉਸਦੀ ਬਜ਼ੁਰਗ ਮਾਤਾ ਚਰਨਜੀਤ ਕੌਰ ਅਤੇ ਇੱਕ ਹੋਰ ਬਜ਼ੁਰਗ ਔਰਤ ਰਜੇਸ਼ਵਰੀ ਕਿਸੇ ਦੇ ਘਰੋਂ ਆਪਣੇ ਘਰ ਨੂੰ ਪੈਦਲ ਜਾ ਰਹੀਆਂ ਸਨ ਜਦ ਉਹ ਮਹਿਲ ਕਲਾਂ ਤੋਂ ਬਰਨਾਲਾ ਰੋਡ ‘ਤੇ ਸਹੌਰ ਚੁਰਸਤੇ ਕੋਲੇ ਪੁੱਜੀਆਂ ਤਾਂ ਇੱਕ ਕਾਰ ਦੋ ਉੱਥੇ ਪਹਿਲਾਂ ਹੀ ਖੜੀ ਜਿਸ ਵਿੱਚ ਇੱਕ ਵਿਅਕਤੀ ਅਤੇ ਦੋ ਔਰਤਾਂ ਬੈਠੀਆਂ ਸਨ, ਉਹਨਾਂ ਨੇ ਚਰਨਜੀਤ ਕੌਰ ਤੇ ਨਾਲ ਦੀ ਬਜ਼ੁਰਗ ਔਰਤ ਨੂੰ ਕਿਹਾ ਕਿ “ਅਸੀਂ ਤੁਹਾਡੇ ਘਰ ਵੱਲ ਹੀ ਜਾ ਰਹੇ ਹਾਂ…ਆਜੋ ਗੱਡੀ ਵਿੱਚ ਬੈਠ ਜਾਓ ਅਸੀਂ ਤੁਹਾਨੂੰ ਛੱਡ ਦਿੰਨੇ ਹਾਂ”। ਉਕਤ ਨੌਸਰਬਾਜ਼ ਲੁਟੇਰਿਆਂ ਨੇ ਕਿਸੇ ਤਰੀਕੇ ਨਾਲ ਦੋਵੇਂ ਬਜ਼ੁਰਗ ਔਰਤਾਂ ਨੂੰ ਗੱਡੀ ਵਿੱਚ ਬਿਠਾ ਲਿਆ ਅਤੇ ਚਰਨਜੀਤ ਕੌਰ ਦੇ ਕੰਨਾਂ ਵਿੱਚੋਂ ਸੋਨੇ ਦੀਆਂ ਬਾਲੀਆਂ ਉਤਾਰ ਲਈਆਂ ਅਤੇ ਦੋਵੇਂ ਔਰਤਾਂ ਨੂੰ ਅੱਗੇ ਜਾ ਕੇ ਬਿਜਲੀ ਗਰਿੱਡ ਕੋਲ ਉਤਾਰ ਕੇ ਬਰਨਾਲਾ ਵਾਲੇ ਪਾਸੇ ਨੂੰ ਫਰਾਰ ਹੋ ਗਏ। ਦਿਨ ਦਿਹਾੜੇ ਲੁੱਟ ਦੀ ਇਸ ਘਟਨਾ ਤੋਂ ਬਾਅਦ ਏਰੀਏ ਵਿੱਚ ਸਹਿਮ ਦਾ ਮਾਹੌਲ ਹੈ। ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਜਿਸ ਤੋਂ ਬਾਅਦ ਮਹਿਲਕਲਾਂ ਪੁਲਿਸ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਘਾਲ ਰਹੀ ਹੈ। ‌

error: Content is protected !!