Skip to main content

Gee 98News

ਬਰਨਾਲਾ,24 ਸਤੰਬਰ (ਨਿਰਮਲ ਸਿੰਘ ਪੰਡੋਰੀ)-
-ਪੰਜਾਬ ਦੇ ਮੰਤਰੀ ਮੰਡਲ ਵਿੱਚ ਫੇਰਬਦਲ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਥੋਕ ਵਿੱਚ ਸਿਵਲ ਅਤੇ ਪੁਲਿਸ ਅਧਿਕਾਰੀਆਂ ਦੀਆਂ ਬਦਲੀਆਂ ਵੀ ਕੀਤੀਆਂ ਗਈਆਂ ਹਨ। ‌ ਸੋਮਵਾਰ ਦੇਰ ਸ਼ਾਮ ਜਾਰੀ ਕੀਤੇ ਹੁਕਮ ਵਿੱਚ ਪੰਜਾਬ ਸਰਕਾਰ ਨੇ 124 ਆਈਏਐਸ/ਪੀਸੀਐਸ ਅਧਿਕਾਰੀਆਂ ਦੀਆਂ ਬਦਲੀਆਂ ਦੇ ਹੁਕਮ ਜਾਰੀ ਕੀਤੇ ਹਨ। ‌ ਜੇਕਰ ਬਰਨਾਲਾ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਸਰਕਾਰ ਨੇ ਸਬ ਡਵੀਜ਼ਨ ਤਪਾ ਤੇ ਸਬ ਡਵੀਜ਼ਨ ਮਹਿਲ ਕਲਾਂ ਦੇ ਅਫਸਰਾਂ ਨੂੰ ਬਦਲ ਦਿੱਤਾ ਹੈ। ‌ ਹੁਣ ਸਬ ਡਵੀਜ਼ਨ ਤਪਾ ਵਿਖੇ ਸ੍ਰੀ ਰਿਸ਼ਭ ਬਾਂਸਲ ਪੀਸੀਐਸ ਨੂੰ ਐਸਡੀਐਮ ਨਿਯੁਕਤ ਕੀਤਾ ਗਿਆ ਜੋ ਸ਼ਾਹਕੋਟ ਤੋਂ ਬਦਲ ਕੇ ਆਏ ਹਨ। ‌ ਇਸੇ ਤਰ੍ਹਾਂ ਸ਼ਬ ਡਵੀਜ਼ਨ ਮਹਿਲ ਕਲਾਂ ਵਿਖੇ ਸ੍ਰੀ ਹਰਕੰਵਲਜੀਤ ਸਿੰਘ ਪੀਸੀਐਸ ਨੂੰ ਐਸਡੀਐਮ ਲਗਾਇਆ ਗਿਆ ਹੈ ਜੋ ਫਿਰੋਜ਼ਪੁਰ ਤੋਂ ਬਦਲ ਕੇ ਆਏ ਹਨ। ‌

Leave a Reply

Your email address will not be published. Required fields are marked *

error: Content is protected !!