Search
Close this search box.
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
Menu
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

ਵਿਧਾਇਕਾਂ ਨੇ ਯਤਨ ਤਾਂ ਕੀਤੇ ਸੀ ਪਰ ਲੋਕ ਨਹੀਂ ਮੰਨੇ…ਸਿਰੇ ਨਹੀਂ ਚੜੀ ਜੱਦੀ ਪਿੰਡਾਂ ‘ਚ ਸਰਬਸੰਮਤੀ

Nirmal Pandori by Nirmal Pandori
10/11/2024
in ਬਰਨਾਲਾ ਆਸ-ਪਾਸ
Reading Time: 1 min read
A A
0
ਪੰਚਾਇਤ ਚੋਣਾਂ ਸਬੰਧੀ ਵੱਡੀ update….ਜੇਕਰ “ਨੋ ਡਿਊ ਸਰਟੀਫਿਕੇਟ” ਨਹੀਂ ਤਾਂ ਹਲਫ਼ੀਆ ਬਿਆਨ ਲਗਾ ਕੇ ਭਰੇ ਜਾਣਗੇ ਨਾਮਜ਼ਦਗੀ ਪੱਤਰ- ਚੋਣ ਕਮਿਸ਼ਨ
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਬਰਨਾਲਾ,11 ਅਕਤੂਬਰ, Gee98 news service
-ਪਿੰਡਾਂ ਵਿੱਚ ਪੰਚਾਇਤੀ ਚੋਣਾਂ ਦਾ ਅਮਲ ਕੁਝ ਇਸ ਤਰ੍ਹਾਂ ਦੀ ਪ੍ਰਕਿਰਿਆ ਹੈ ਕਿ ਹਰ ਪੰਜ ਸਾਲ ਬਾਅਦ ਪੰਚਾਇਤੀ ਚੋਣਾਂ ਪਿੰਡਾਂ ‘ਚ ਨਵੀਂ ਧੜੇਬੰਦੀ ਨੂੰ ਜਨਮ ਦੇ ਦਿੰਦੀਆਂ ਹਨ। ਪੰਚਾਇਤੀ ਚੋਣਾਂ ਵਿੱਚ ਚੋਣ ਹਾਰਨ ਵਾਲੇ ਉਮੀਦਵਾਰ ਦੇ ਮਨ ‘ਚ ਜਿੱਤਣ ਵਾਲੇ ਦੇ ਸਮਰਥਕਾਂ ਪ੍ਰਤੀ ਐਨੀ ਈਰਖਾ ਪੈਦਾ ਹੋ ਜਾਂਦੀ ਹੈ ਕਿ ਸਾਰੀ ਉਮਰ ਦਾ ਬੋਲਣ ਚਾਲਣ ਵੀ ਖਤਮ ਹੋ ਜਾਂਦਾ ਹੈ। ਇਸ ਵਾਰ ਸਰਕਾਰ ਨੇ ਭਾਵੇਂ ਬਥੇਰੇ ਯਤਨ ਕੀਤੇ ਕਿ ਪਿੰਡਾਂ ਵਿੱਚ ਸਰਬਸੰਮਤੀ ਹੋ ਜਾਵੇ ਪ੍ਰੰਤੂ ਪਿੰਡ ਦੇ ਸਭ ਤੋਂ ਵੱਡੇ ਚੌਧਰੀ ਦੀ ਕੁਰਸੀ ‘ਤੇ ਬਿਰਾਜਮਾਨ ਹੋਣ ਦੀ ਲਾਲਸਾ ਦੇ ਕਾਰਨ ਬਹੁਤੇ ਪਿੰਡਾਂ ਵਿੱਚ ਸਰਬਸੰਮਤੀ ਹੋ ਕੇ ਟੁੱਟ ਗਈ ਜਾਂ ਹੁੰਦੀ ਹੁੰਦੀ ਟਲ ਗਈ। ਬਰਨਾਲਾ ਜ਼ਿਲ੍ਹੇ ਦੀਆਂ 175 ਪੰਚਾਇਤਾਂ ਵਿੱਚੋਂ ਸਿਰਫ 29 ਸਰਪੰਚ ਹੀ ਸਰਬਸੰਮਤੀ ਨਾਲ ਚੁਣੇ ਗਏ ਹਨ। ਬਾਕੀ ਪੰਚਾਇਤਾਂ ਦੀ ਚੋਣ ਲਈ ਸਰਪੰਚੀ ਲਈ 395 ਅਤੇ ਪੰਚੀ ਲਈ 934 ਉਮੀਦਵਾਰ ਚੋਣ ਮੈਦਾਨ ਵਿੱਚ ਹਨ। ਬਲਾਕ ਬਰਨਾਲਾ ਦੇ ਪਿੰਡ ਅਤਰਗੜ, ਹਰੀਗੜ੍ਹ ਤੇ ਬਰਨਾਲਾ ਦਿਹਾਤੀ ਵਿੱਚ ਸਰਪੰਚਾਂ ਚੋਣ ਨਿਰਵਿਰੋਧ ਹੋਈ ਹੈ। ਬਲਾਕ ਬਰਨਾਲਾ ਦੇ ਜਿਹੜੇ ਪਿੰਡਾਂ ਵਿੱਚ ਸਰਪੰਚਾਂ ਸਮੇਤ ਗ੍ਰਾਮ ਪੰਚਾਇਤ ਦੀ ਚੋਣ ਨਿਰਵਿਰੋਧ ਹੋਈ ਹੈ, ਉਨ੍ਹਾਂ ਵਿੱਚ ਫਤਿਹਪੁਰ ਪਿੰਡੀ ਧਨੌਲਾ, ਪਿਰਥਾ ਪੱਤੀ ਧੂਰਕੋਟ, ਕੋਠੇ ਗੁਰੂ, ਭੂਰੇ, ਕੋਠੇ ਬਗੇਹਰ ਪੱਤੀ, ਕੋਠੇ ਗੋਬਿੰਦਪੁਰਾ, ਹਮੀਦੀ ਸ਼ਾਮਲ ਹਨ। ਬਲਾਕ ਮਹਿਲ ਕਲਾਂ ਵਿੱਚ ਪਿੰਡ ਮੂੰਮ ਵਿੱਚ ਸਰਪੰਚ ਸਮੇਤ ਗ੍ਰਾਮ ਪੰਚਾਇਤ ਦੀ ਚੋਣ ਨਿਰਵਿਰੋਧ ਹੋਈ ਹੈ। ਬਲਾਕ ਸ਼ਹਿਣਾ ਵਿੱਚ ਅਲਕੜਾ, ਮਝੂਕੇ, ਤਲਵੰਡੀ, ਦਰਾਜ, ਦਰਾਕਾ, ਤਾਜੋਕੇ, ਚੀਮਾ ਵਿੱਚ ਸਰਪੰਚ ਦੀ ਚੋਣ ਨਿਰਵਿਰੋਧ ਹੋਈ ਹੈ, ਜਦਕਿ ਪੱਤੀ ਵੀਰ ਸਿੰਘ, ਲੀਲੋ, ਸੰਧੂ ਕਲਾਂ, ਨਿੰਮ ਵਾਲਾ ਮੌੜ, ਪੱਤੀ ਜੈਦ ਬੋਏ, ਜੰਡਸਰ, ਧਰਮਪੁਰਾ, ਬੱਲੋਕੇ, ਜੈਤਾਸਰ, ਨਾਨਕਪੁਰਾ ਤੇ ਟੱਲੇਵਾਲ ਖੁਰਦ ਵਿੱਚ ਸਰਪੰਚਾਂ ਸਮੇਤ ਪੰਚਾਂ ਦੀ ਚੋਣ ਨਿਰਵਿਰੋਧ ਹੋਈ ਹੈ। ਦੂਜੇ ਪਾਸੇ ਜਿਲ੍ਹੇ ਚ ਆਮ ਆਦਮੀ ਪਾਰਟੀ ਦੇ ਤਿੰਨੋਂ ਵਿਧਾਇਕਾਂ ਆਪਣੇ ਜੱਦੀ ਪਿੰਡਾਂ ਵਿੱਚ ਪੰਚਾਇਤਾਂ ਦੀ ਸਰਬਸੰਮਤੀ ਕਰਵਾਉਣ ‘ਚ ਕਾਮਯਾਬ ਨਹੀਂ ਹੋਏ। ਹਲਕਾ ਮਹਿਲ ਕਲਾਂ ਤੋਂ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਆਪਣੇ ਜੱਦੀ ਪਿੰਡ ਪੰਡੋਰੀ ‘ਚ ਪੰਚਾਇਤ ਦੀ ਸਰਬਸੰਮਤੀ ਲਈ ਯਤਨ ਕੀਤੇ ਪ੍ਰੰਤੂ ਉਹਨਾਂ ਦੇ ਇਹ ਯਤਨ ਸਿਰੇ ਨਹੀਂ ਚੜੇ। ‌ ਵਿਧਾਇਕ ਪੰਡੋਰੀ ਨੇ ਆਪਣੇ ਪੱਖੀ ਉਮੀਦਵਾਰ ਦੇ ਮੁਕਾਬਲੇ ‘ਚ ਖੜੀ ਧਿਰ ਨੂੰ ਢਾਈ -ਢਾਈ ਸਾਲ ਸਰਪੰਚੀ ਦਾ ਫਾਰਮੂਲਾ ਵੀ ਦਿੱਤਾ ਜੋ ਸਿਰੇ ਨਹੀਂ ਚੜਿਆ ਤੇ ਹੁਣ ਪੰਡੋਰੀ ਵਿੱਚ ਸਰਪੰਚੀ ਲਈ ਤਕੜੀ ਟੱਕਰ ਹੋ ਰਹੀ ਹੈ। ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਪੰਡੋਰੀ ਵਿੱਚ ਸਮਾਂ ਰਹਿੰਦੇ ਸਰਬ ਸੰਮਤੀ ਲਈ ਵਿਧਾਇਕ ਵੱਲੋਂ ਯਤਨ ਕੀਤੇ ਜਾਂਦੇ ਤਾਂ ਇਸ ਵਾਰ ਸਰਬਸੰਮਤੀ ਦੇ ਯਤਨਾਂ ਨੂੰ ਬੂਰ ਪੈ ਸਕਦਾ ਸੀ। ਵਿਧਾਇਕ ਲਾਭ ਸਿੰਘ ਉਗੋਕੇ ਦੇ ਪਿੰਡ ਵਿੱਚ ਵੀ ਚਾਰ ਉਮੀਦਵਾਰ ਸਰਪੰਚ ਦੀ ਚੋਣ ਲੜ ਰਹੇ ਹਨ। ਪਿੰਡ ਦੇ ਲੋਕਾਂ ਨੇ ਦੱਸਿਆ ਕਿ ਵਿਧਾਇਕ ਉਗੋਕੇ ਵੱਲੋਂ ਆਪਣੇ ਪਿੰਡ ‘ਚ ਸਰਬਸੰਮਤੀ ਲਈ ਯਤਨ ਵੀ ਨਹੀਂ ਕੀਤੇ ਗਏ। ਹਲਕਾ ਬਰਨਾਲਾ ਤੋਂ ਵਿਧਾਇਕ ਤੇ ਮੈਂਬਰ ਪਾਰਲੀਮੈਂਟ ਗੁਰਮੀਤ ਸਿੰਘ ਮੀਤ ਹੇਅਰ ਭਾਵੇਂ ਲੰਮੇ ਸਮੇਂ ਤੋਂ ਬਰਨਾਲਾ ਵਿਖੇ ਰਹਿ ਰਹੇ ਹਨ ਪ੍ਰੰਤੂ ਉਹਨਾਂ ਦੇ ਜੱਦੀ ਪਿੰਡ ਕੁਰੜ ਵਿੱਚ ਉਹਨਾਂ ਦੇ ਸਕਿਆ ਦੀ ਰਿਹਾਇਸ਼ ਹੈ ਜਿਸ ਕਰਕੇ ਮੀਤ ਹੇਅਰ ਦਾ ਕੁਰੜ ਨਾਲ ਦਿਲੀ ਹੇਜ ਹੈ। ਸੂਤਰਾਂ ਅਨੁਸਾਰ ਮੀਤ ਹੇਅਰ ਨੇ ਪਿੰਡ ਦੇ ਲੋਕਾਂ ਨੂੰ ਸਰਬਸੰਮਤੀ ਦੀ ਅਪੀਲ ਕੀਤੀ ਜਿਸ ਤੋਂ ਬਾਅਦ ਇੱਕ ਵਾਰ ਸਰਬਸੰਮਤੀ ਦੇ ਯਤਨ ਸਿਰੇ ਚੜਦੇ ਵੀ ਦਿਸੇ ਪ੍ਰੰਤੂ ਪਿੰਡ ਦੇ ਕੁਝ ਲੋਕਾਂ ਦੀਆਂ ਲੋਕਤੰਤਰੀ ਭਾਵਨਾਵਾਂ ਜਾਗ ਉੱਠੀਆਂ ਜਿਸ ਕਰਕੇ ਪਿੰਡ ਕੁਰੜ ਵਿੱਚ ਵੀ ਪੰਚਾਇਤ ਦੀ ਸਰਬਸੰਮਤੀ ਨਹੀਂ ਹੋ ਸਕੀ। ਹੁਣ ਤਿੰਨਾਂ ਵਿਧਾਇਕਾਂ ਦੇ ਜੱਦੀ ਪਿੰਡਾਂ ਦੀ ਸਰਪੰਚੀ ਤਿੰਨਾਂ ਲਈ ਮੁੱਛ ਦਾ ਸਵਾਲ ਬਣੀ ਹੋਈ ਹੈ ਕਿਉਂਕਿ ਆਪਣੇ ਜੱਦੀ ਪਿੰਡ ਦੀ ਸਰਪੰਚੀ ਜੇਕਰ ਵਿਧਾਇਕ ਹਾਰ ਜਾਵੇ ਤਾਂ ਇਸ ਤੋਂ ਵੱਡਾ ਸਿਆਸੀ ਮਿਹਣਾ ਕੋਈ ਹੋਰ ਨਹੀਂ ਹੁੰਦਾ। ‌

  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਸਬੰਧਤ ਖਬਰ

ਮਹਿਲ ਖੁਰਦ ਸਕੂਲ ਦੀ ਵਿਦਿਆਰਥਣ ਨੇ ਨੈਸ਼ਨਲ ਸਕਾਲਰਸ਼ਿਪ ਦੀ ਪ੍ਰੀਖਿਆ ਪਾਸ  ਕੀਤੀ

ਮਹਿਲ ਖੁਰਦ ਸਕੂਲ ਦੀ ਵਿਦਿਆਰਥਣ ਨੇ ਨੈਸ਼ਨਲ ਸਕਾਲਰਸ਼ਿਪ ਦੀ ਪ੍ਰੀਖਿਆ ਪਾਸ ਕੀਤੀ

05/02/2026
ਵਿਦਿਆਰਥੀ ਨੇ ਕੀਤੀ ਆਤਮਹੱਤਿਆ…ਪ੍ਰਿੰਸੀਪਲ ‘ਤੇ ਮਾਮਲਾ ਦਰਜ

ਵਿਦਿਆਰਥੀ ਨੇ ਕੀਤੀ ਆਤਮਹੱਤਿਆ…ਪ੍ਰਿੰਸੀਪਲ ‘ਤੇ ਮਾਮਲਾ ਦਰਜ

05/02/2026
ਬਿਜਲੀ ਦੇ ਵੱਡੇ ਵੱਡੇ ਕੱਟਾਂ ਖ਼ਿਲਾਫ਼ ਅਕਾਲੀ ਦਲ ਨੇ ਮਹਿਲ ਕਲਾਂ ਵਿੱਚ ਲਗਾਇਆ ਧਰਨਾ, ਸਰਕਾਰ ਵਿਰੁੱਧ ਨਾਅਰੇਬਾਜ਼ੀ

ਬਿਜਲੀ ਦੇ ਵੱਡੇ ਵੱਡੇ ਕੱਟਾਂ ਖ਼ਿਲਾਫ਼ ਅਕਾਲੀ ਦਲ ਨੇ ਮਹਿਲ ਕਲਾਂ ਵਿੱਚ ਲਗਾਇਆ ਧਰਨਾ, ਸਰਕਾਰ ਵਿਰੁੱਧ ਨਾਅਰੇਬਾਜ਼ੀ

04/30/2026
Load More
Tags: #barnalanews#malwanews #meethayer #loksabhaelection#malwanews #newsupdate #dailyupdate#punjabnews#punjabpolice #barnalapolice
Previous Post

ਬੱਸ ਗੱਲ ਏਥੇ ਆ ਕੇ ਰੁਕਣੀ ਆਂ….ਭਗਵੰਤ ਮਾਨ ‘ਵੱਡੇ ਬਾਦਲ’ ਤੇ ਕੇਜਰੀਵਾਲ ‘ਛੋਟੇ ਬਾਦਲ’ ‌ਬਣਨਗੇ…!

Next Post

SHO ਦੀ ‘ਡਿਮਾਂਡ’ ਪੂਰੀ ਕਰਦੀ ਰਹੀ ਬੇਵੱਸ ਔਰਤ…ਪਰ ਫਿਰ ਇੱਕ ਦਿਨ ਚੁੱਕਿਆ ਵੱਡਾ ਕਦਮ.. ਤੇ ਹੁਣ SHO ਸਲਾਖਾਂ ਪਿੱਛੇ

Nirmal Pandori

Nirmal Pandori

Related Posts

ਮਹਿਲ ਖੁਰਦ ਸਕੂਲ ਦੀ ਵਿਦਿਆਰਥਣ ਨੇ ਨੈਸ਼ਨਲ ਸਕਾਲਰਸ਼ਿਪ ਦੀ ਪ੍ਰੀਖਿਆ ਪਾਸ  ਕੀਤੀ
ਬਰਨਾਲਾ ਆਸ-ਪਾਸ

ਮਹਿਲ ਖੁਰਦ ਸਕੂਲ ਦੀ ਵਿਦਿਆਰਥਣ ਨੇ ਨੈਸ਼ਨਲ ਸਕਾਲਰਸ਼ਿਪ ਦੀ ਪ੍ਰੀਖਿਆ ਪਾਸ ਕੀਤੀ

by Nirmal Pandori
05/02/2026
ਵਿਦਿਆਰਥੀ ਨੇ ਕੀਤੀ ਆਤਮਹੱਤਿਆ…ਪ੍ਰਿੰਸੀਪਲ ‘ਤੇ ਮਾਮਲਾ ਦਰਜ
ਬਰਨਾਲਾ ਆਸ-ਪਾਸ

ਵਿਦਿਆਰਥੀ ਨੇ ਕੀਤੀ ਆਤਮਹੱਤਿਆ…ਪ੍ਰਿੰਸੀਪਲ ‘ਤੇ ਮਾਮਲਾ ਦਰਜ

by Nirmal Pandori
05/02/2026
ਬਿਜਲੀ ਦੇ ਵੱਡੇ ਵੱਡੇ ਕੱਟਾਂ ਖ਼ਿਲਾਫ਼ ਅਕਾਲੀ ਦਲ ਨੇ ਮਹਿਲ ਕਲਾਂ ਵਿੱਚ ਲਗਾਇਆ ਧਰਨਾ, ਸਰਕਾਰ ਵਿਰੁੱਧ ਨਾਅਰੇਬਾਜ਼ੀ
ਬਰਨਾਲਾ ਆਸ-ਪਾਸ

ਬਿਜਲੀ ਦੇ ਵੱਡੇ ਵੱਡੇ ਕੱਟਾਂ ਖ਼ਿਲਾਫ਼ ਅਕਾਲੀ ਦਲ ਨੇ ਮਹਿਲ ਕਲਾਂ ਵਿੱਚ ਲਗਾਇਆ ਧਰਨਾ, ਸਰਕਾਰ ਵਿਰੁੱਧ ਨਾਅਰੇਬਾਜ਼ੀ

by Nirmal Pandori
04/30/2026
ਵਿਸ਼ੇਸ਼ ਰਿਪੋਰਟ…NGT ਦੀ ਟੀਮ ਨੇ ਬਰਨਾਲਾ ਦੀ 22 ਏਕੜ ਸਕੀਮ ‘ਚੋਂ ਦਰੱਖਤ ਪੁੱਟੇ ਜਾਣ ਦੇ ਮਾਮਲੇ ਦੀ ਕੀਤੀ ਬਾਰੀਕੀ ਨਾਲ ਜਾਂਚ
ਬਰਨਾਲਾ ਆਸ-ਪਾਸ

ਵਿਸ਼ੇਸ਼ ਰਿਪੋਰਟ…NGT ਦੀ ਟੀਮ ਨੇ ਬਰਨਾਲਾ ਦੀ 22 ਏਕੜ ਸਕੀਮ ‘ਚੋਂ ਦਰੱਖਤ ਪੁੱਟੇ ਜਾਣ ਦੇ ਮਾਮਲੇ ਦੀ ਕੀਤੀ ਬਾਰੀਕੀ ਨਾਲ ਜਾਂਚ

by Nirmal Pandori
04/30/2026
ਬਰਨਾਲੇ ਵਿਜੀਲੈਂਸ ਨੇ ਪਟਵਾਰੀ ਚੁੱਕ ਲਿਆ…ਪਟਵਾਰੀ ਨੇ ਗੂਗਲ ਪੇ ਕਰਵਾ ਲਈ ਰਿਸ਼ਵਤ
ਬਰਨਾਲਾ ਆਸ-ਪਾਸ

ਬਰਨਾਲੇ ਵਿਜੀਲੈਂਸ ਨੇ ਪਟਵਾਰੀ ਚੁੱਕ ਲਿਆ…ਪਟਵਾਰੀ ਨੇ ਗੂਗਲ ਪੇ ਕਰਵਾ ਲਈ ਰਿਸ਼ਵਤ

by Nirmal Pandori
04/30/2026
ਬਰਨਾਲਾ ਦੇ DC, SSP ਨੇ ਆਪਣੇ ਵੇਰਵੇ ਦਰਜ ਕਰਕੇ ਸਵੈ ਜਨਗਨਣਾ ਦੀ ਕੀਤੀ ਸ਼ੁਰੂਆਤ
ਬਰਨਾਲਾ ਆਸ-ਪਾਸ

ਬਰਨਾਲਾ ਦੇ DC, SSP ਨੇ ਆਪਣੇ ਵੇਰਵੇ ਦਰਜ ਕਰਕੇ ਸਵੈ ਜਨਗਨਣਾ ਦੀ ਕੀਤੀ ਸ਼ੁਰੂਆਤ

by Nirmal Pandori
04/30/2026
Load More
Next Post
SHO ਦੀ ‘ਡਿਮਾਂਡ’ ਪੂਰੀ ਕਰਦੀ ਰਹੀ ਬੇਵੱਸ ਔਰਤ…ਪਰ ਫਿਰ ਇੱਕ ਦਿਨ ਚੁੱਕਿਆ ਵੱਡਾ ਕਦਮ.. ਤੇ ਹੁਣ SHO ਸਲਾਖਾਂ ਪਿੱਛੇ

SHO ਦੀ 'ਡਿਮਾਂਡ' ਪੂਰੀ ਕਰਦੀ ਰਹੀ ਬੇਵੱਸ ਔਰਤ…ਪਰ ਫਿਰ ਇੱਕ ਦਿਨ ਚੁੱਕਿਆ ਵੱਡਾ ਕਦਮ.. ਤੇ ਹੁਣ SHO ਸਲਾਖਾਂ ਪਿੱਛੇ

Leave a Reply Cancel reply

Your email address will not be published. Required fields are marked *

Facebook-f Youtube

ad :

Quick Links

  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

Latest News

ਮਹਿਲ ਖੁਰਦ ਸਕੂਲ ਦੀ ਵਿਦਿਆਰਥਣ ਨੇ ਨੈਸ਼ਨਲ ਸਕਾਲਰਸ਼ਿਪ ਦੀ ਪ੍ਰੀਖਿਆ ਪਾਸ ਕੀਤੀ

ਟਰਾਈਡੈਂਟ ਦੇ ਖ਼ਿਲਾਫ਼ ਕਾਰਵਾਈ ਦੀ ਤਿਆਰੀ….ਹਾਈਕੋਰਟ ‘ਤੇ ਟਿਕੀਆਂ ਨਜ਼ਰਾਂ

ਵਿਦਿਆਰਥੀ ਨੇ ਕੀਤੀ ਆਤਮਹੱਤਿਆ…ਪ੍ਰਿੰਸੀਪਲ ‘ਤੇ ਮਾਮਲਾ ਦਰਜ

ਚਾਹ ਨਾਲ ਆਂਡਾ…MP ਸੰਦੀਪ ਪਾਠਕ ਦੇ ਖ਼ਿਲਾਫ਼ ਪੰਜਾਬ ‘ਚ ਦੋ ਕੇਸ ਦਰਜ

ਦਿਲਜੀਤ ਦੋਸਾਂਝ ਨੇ ਪੱਟਾਂ ‘ਤੇ ਥਾਪੀ ਮਾਰ ਕੇ ਖਾਲਿਸਤਾਨੀ ਪੱਖੀਆਂ ‘ਤੇ ਕੀਤੀਆਂ ਤਿੱਖੀਆਂ ਟਿੱਪਣੀਆਂ

Breaking…ਹਾਈਕੋਰਟ ਨੇ ਟਰਾਈਡੈਂਟ ਦੇ ਖ਼ਿਲਾਫ਼ ਪ੍ਰਦੂਸ਼ਣ ਬੋਰਡ ਦੀ ਕਾਰਵਾਈ ‘ਤੇ ਲਗਾਈ ਰੋਕ

Contact Form

©  2021-2025. gee98news.com  || Managed by  Shashi Bhadaur Wala

  • Contact
error: Content is protected !!
No Result
View All Result
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

© 2026 JNews - Premium WordPress news & magazine theme by Jegtheme.

Send this to a friend