Search
Close this search box.
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
Menu
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

MLA ਕਾਲਾ ਢਿੱਲੋ ਦਾ ਸਿਆਸੀ ਸਫ਼ਰ…ਉਪ ਚੋਣ ਦੀ ਜਿੱਤ ਨੇ ਸਿਆਸੀ ਕੱਦ ਕੀਤਾ ਵੱਡਾ…ਕਿਵੇਂ ਬਣੇ ਜਿੱਤ ਦੇ ਸਮੀਕਰਨ

Nirmal Pandori by Nirmal Pandori
11/24/2024
in ਪੰਜਾਬ
Reading Time: 1 min read
A A
0
MLA ਕਾਲਾ ਢਿੱਲੋ ਦਾ ਸਿਆਸੀ ਸਫ਼ਰ…ਉਪ ਚੋਣ ਦੀ ਜਿੱਤ ਨੇ ਸਿਆਸੀ ਕੱਦ ਕੀਤਾ ਵੱਡਾ…ਕਿਵੇਂ ਬਣੇ ਜਿੱਤ ਦੇ ਸਮੀਕਰਨ
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

— ਵਿਸ਼ੇਸ਼ ਰਿਪੋਰਟ

ਬਰਨਾਲਾ, 24 ਨਵੰਬਰ (ਨਿਰਮਲ ਸਿੰਘ ਪੰਡੋਰੀ)-

-ਵਿਧਾਨ ਸਭਾ ਹਲਕਾ ਬਰਨਾਲਾ ਦੀ ਉਪ ਚੋਣ ਵਿੱਚ ਕਾਂਗਰਸ ਦੇ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ਜਿੱਤ ਪ੍ਰਾਪਤ ਕਰਕੇ ਸੂਬੇ ‘ਚ ਕਾਂਗਰਸ ਦਾ ਝੰਡਾ ਉੱਚਾ ਰੱਖਿਆ। ਦੱਸ ਦੇਈਏ ਕਿ ਬਰਨਾਲਾ ਤੋਂ ਇਲਾਵਾ ਡੇਰਾ ਬਾਬਾ ਨਾਨਕ, ਚੱਬੇਵਾਲ ਅਤੇ ਗਿੱਦੜਬਾਹਾ ‘ਚ ਵੀ ਉਪ ਚੋਣ ਹੋਈ ਸੀ ਜਿੱਥੋਂ ਆਮ ਆਦਮੀ ਪਾਰਟੀ ਨੇ ਜਿੱਤ ਪ੍ਰਾਪਤ ਕੀਤੀ। ਬਰਨਾਲਾ ‘ਚ ਉਪ ਚੋਣ ਦੀਆਂ ਸਰਗਰਮੀਆਂ ਸ਼ੁਰੂ ਹੋਣ ਮੌਕੇ ਹੀ ਕਾਲਾ ਢਿੱਲੋਂ ਦਾ ਹੱਥ ਉੱਪਰ ਮੰਨਿਆ ਜਾ ਰਿਹਾ ਸੀ। ਕਾਂਗਰਸ ਪਾਰਟੀ ਦੇ ਹੇਠਲੇ ਪੱਧਰ ਦੇ ਵਰਕਰ ਤੋਂ ਲੈ ਕੇ ਉਪਰਲੇ ਪੱਧਰ ਤੱਕ ਆਗੂ ਨੇ ਕਾਲਾ ਕਿੱਲੋ ਦੀ ਟਿਕਟ ਦੇ ਫੈਸਲੇ ਨੂੰ ਸਹੀ ਚੋਣ ਦੱਸਦੇ ਹੋਏ ਇੱਕਜੁੱਟਤਾ ਨਾਲ ਚੋਣ ਪ੍ਰਚਾਰ ਵਿੱਚ ਮਿਹਨਤ ਕੀਤੀ। ਕੁਲਦੀਪ ਸਿੰਘ ਕਾਲਾ ਢਿੱਲੋਂ ਦਾ ਅਸਲ ਕਿੱਤਾ ਟਰਾਂਸਪੋਰਟ ਹੈ ।ਕਾਲਾ ਢਿੱਲੋ ਦਾ ਰਾਜਨੀਤਿਕ ਸਫਰ ਵੀ ਬੜਾ ਉਤਰਾ ਚੜਾਅ ਵਾਲਾ ਰਿਹਾ ਜਿਸ ਵਿੱਚ ਉਸਨੂੰ ਆਪਣੇ ਛੋਟੇ ਭਰਾ ਹਰਿੰਦਰ ਸਿੰਘ ਸੀਰਾ ਢਿੱਲੋ ਦੀ ਮੌਤ ਦੀ ਸੱਟ ਵੀ ਝੱਲਣੀ ਪਈ। ਦਰਅਸਲ ਕਾਲਾ ਢਿੱਲੋਂ ਦੀ ਆਪਣੀ ਰਾਜਨੀਤੀ ਵਿੱਚ ਕੋਈ ਦਿਲਚਸਪੀ ਨਹੀਂ ਸੀ ਸਗੋਂ ਉਸ ਦੇ ਭਰਾ ਸੀਰਾ ਢਿੱਲੋਂ ਸਿਆਸਤ ਵਿੱਚ ਚੰਗਾ ਨਾਮ ਰੱਖਦੇ ਸਨ। ਸੀਰਾ ਢਿੱਲੋਂ ਨੂੰ ਕੈਪਟਨ ਅਮਰਿੰਦਰ ਸਿੰਘ ਦੇ ਨੇੜੇ ਮੰਨਿਆ ਜਾਂਦਾ ਸੀ ਅਤੇ ਉਹ ਕਾਂਗਰਸ ਦੇ ਸੀਨੀਅਰ ਮੀਤ ਪ੍ਰਧਾਨ ਵੀ ਰਹੇ। 2007 ‘ਚ ਸੀਰਾ ਢਿੱਲੋ ਨੇ ਕਾਂਗਰਸ ਪਾਰਟੀ ਦੀ ਟਿਕਟ ‘ਤੇ ਦਾਅਵਾ ਪੇਸ਼ ਕੀਤਾ ਪ੍ਰੰਤੂ ਕਾਂਗਰਸ ਨੇ ਟਿਕਟ ਕੇਵਲ ਸਿੰਘ ਢਿੱਲੋਂ ਨੂੰ ਦੇ ਦਿੱਤੀ ਜਿਸ ਤੋਂ ਬਾਅਦ ਸੀਰਾ ਢਿੱਲੋਂ ਨੇ ਆਜ਼ਾਦ ਚੋਣ ਲੜੀ। ਭਾਵੇਂ ਕਿ ਸੀਰਾ ਢਿੱਲੋਂ ਇਹ ਆਜ਼ਾਦ ਚੋਣ ਜਿੱਤ ਨਹੀਂ ਸਕੇ ਪ੍ਰੰਤੂ ਇਸ ਚੋਣ ਨੇ ਉਹਨਾਂ ਦੇ ਸਿਆਸੀ ਕੱਦ ਵਿੱਚ ਹੋਰ ਵਾਧਾ ਕੀਤਾ। 2013 ‘ਚ ਸੀਰਾ ਢਿੱਲੋ ਦੀ ਮੌਤ ਤੋਂ ਬਾਅਦ ਕਾਲਾ ਢਿੱਲੋ ਨੇ ਕਾਂਗਰਸ ਪਾਰਟੀ ਦੇ ਪਲੇਟਫਾਰਮ ‘ਤੇ ਹੀ ਆਪਣੇ ਭਰਾ ਦੀ ਸਿਆਸੀ ਵਿਰਾਸਤ ਨੂੰ ਅੱਗੇ ਵਧਾਇਆ।

Gee98 Ads

2017 ਦੀਆਂ ਚੋਣਾਂ ਤੋਂ ਪਹਿਲਾਂ ਕਾਲਾ ਢਿੱਲੋ ਨੇ ਆਮ ਆਦਮੀ ਪਾਰਟੀ ਜੁਆਇਨ ਕੀਤੀ ਅਤੇ ਮੀਤ ਹੇਅਰ ਦੀ ਜਿੱਤ ‘ਚ ਅਹਿਮ ਭੂਮਿਕਾ ਨਿਭਾਈ। ਦੱਸ ਦੇਈਏ ਕਿ 2017 ਦੀਆਂ ਚੋਣਾਂ ‘ਚ ਮੀਤ ਹੇਅਰ ਨੇ ਕਰੀਬ 2300 ਵੋਟਾਂ ‘ਤੇ ਜਿੱਤ ਪ੍ਰਾਪਤ ਕੀਤੀ ਸੀ ਅਤੇ ਇਹ ਜਿੱਤ ਕਾਲਾ ਢਿੱਲੋਂ ਦੀ ਹੀ ਮੰਨੀ ਜਾਂਦੀ ਰਹੀ ਹੈ। ਇਸ ਤੋਂ ਬਾਅਦ ਜਦ ਆਪ ਪਾਰਟੀ ਨੇ ਸੁਖਪਾਲ ਸਿੰਘ ਖਹਿਰਾ ਨੂੰ ਵਿਰੋਧੀ ਧਿਰ ਦੇ ਨੇਤਾ ਦੇ ਅਹੁਦੇ ਤੋਂ ਹਟਾ ਦਿੱਤਾ ਤਾਂ ਕਾਲਾ ਢਿੱਲੋਂ ਨੇ ਵੀ ਆਮ ਆਦਮੀ ਪਾਰਟੀ ਛੱਡ ਦਿੱਤੀ ਪ੍ਰੰਤੂ ਉਹ ਕੁਝ ਸਮੇਂ ਬਾਅਦ ਕਾਂਗਰਸ ਵਿੱਚ ਸ਼ਾਮਿਲ ਹੋ ਗਏ। ਕਾਂਗਰਸ ਪਾਰਟੀ ਨੇ ਕਾਲਾ ਢਿੱਲੋਂ ਦੀ ਸਿਆਸੀ ਕਾਬਲੀਅਤ ਨੂੰ ਪਛਾਣਦੇ ਹੋਏ ਉਹਨਾਂ ਨੂੰ ਬਰਨਾਲਾ ਜ਼ਿਲ੍ਹੇ ਦਾ ਪ੍ਰਧਾਨ ਵੀ ਬਣਾ ਦਿੱਤਾ, ਬਤੌਰ ਪ੍ਰਧਾਨ ਕਾਲਾ ਢਿੱਲੋਂ ਨੇ ਬਰਨਾਲਾ ਜ਼ਿਲ੍ਹੇ ਦੇ ਹਲਕਾ ਭਦੌੜ, ਮਹਿਲ ਕਲਾਂ ਵਿੱਚ ਵੀ ਕਾਂਗਰਸ ਪਾਰਟੀ ਦੇ ਨਾਰਾਜ਼ ਬੈਠੇ ਵਰਕਰਾਂ ਆਗੂਆਂ ਨੂੰ ਪਾਰਟੀ ਨਾਲ ਜੋੜਿਆ ਅਤੇ ਪਾਰਟੀ ‘ਚ ਇੱਕ ਨਵੀਂ ਰੂਹ ਫੂਕੀ। 2024 ਦੀਆਂ ਲੋਕ ਸਭਾ ਚੋਣਾਂ ਮੌਕੇ ਵੀ ਸੰਗਰੂਰ ਹਲਕੇ ਤੋਂ ਕਾਲਾ ਢਿੱਲੋਂ ਨੇ ਟਿਕਟ ‘ਤੇ ਦਾਅਵਾ ਠੋਕਿਆ ਪ੍ਰੰਤੂ ਟਿਕਟ ਪਾਰਟੀ ਨੇ ਸੁਖਪਾਲ ਸਿੰਘ ਖਹਿਰਾ ਨੂੰ ਦੇ ਦਿੱਤੀ ਹੈ ਤੇ ਕਾਲਾ ਢਿੱਲੋਂ ਨੇ ਇਮਾਨਦਾਰੀ ਨਾਲ ਸੁਖਪਾਲ ਸਿੰਘ ਖਹਿਰਾ ਦੀ ਮਦਦ ਕੀਤੀ। ਲੋਕ ਸਭਾ ਚੋਣਾਂ ‘ਚ ਕੀਤੀ ਸਰਗਰਮੀ ਕਾਰਨ ਵੀ ਕਾਲਾ ਢਿੱਲੋ ਕਾਂਗਰਸ ਹਾਈ ਕਮਾਂਡ ਦੀਆਂ ਅੱਖਾਂ ਵਿੱਚ ਆਇਆ। ਦੱਸ ਦੇਈਏ ਕਿ ਲੋਕ ਸਭਾ ਚੋਣਾਂ ਤੋਂ ਬਾਅਦ ਹੀ ਕਾਲਾ ਢਿੱਲੋ ਨੇ ਮੀਤ ਹੇਅਰ ਦੇ ਮੈਂਬਰ ਪਾਰਲੀਮੈਂਟ ਚੁਣੇ ਜਾਣ ਤੋਂ ਬਾਅਦ ਖਾਲੀ ਹੋਈ ਵਿਧਾਨ ਸਭਾ ਬਰਨਾਲਾ ਦੀ ਸੀਟ ਲਈ ਸਰਗਰਮੀਆਂ ਸ਼ੁਰੂ ਕਰ ਦਿੱਤੀਆਂ ਸਨ। ਕਾਂਗਰਸ ਹਾਈ ਕਮਾਂਡ ਨੇ ਜਲੰਧਰ ਉਪ ਚੋਣ ‘ਚ ਕਾਲਾ ਢਿੱਲੋ ਦੀ ਸਰਗਰਮੀ ਨੂੰ ਵੇਖਦੇ ਹੋਏ ਬਰਨਾਲਾ ਚੋਣ ਲਈ ਥਾਪੀ ਦੇ ਦਿੱਤੀ ਸੀ, ਜਿਸ ਤੋਂ ਬਾਅਦ ਕਾਲਾ ਢਿੱਲੋ ਨੇ ਆਪਣੇ ਵਫਾਦਾਰ ਸਾਥੀਆਂ ਨਾਲ ਸਲਾਹ ਮਸ਼ਵਰਾ ਕਰਕੇ ਸਮੁੱਚੇ ਬਰਨਾਲਾ ਹਲਕੇ ਨੂੰ ਸੈਕਟਰਾਂ ਵਿੱਚ ਵੰਡ ਕੇ ਚੋਣ ਸਰਗਰਮੀਆਂ ਸ਼ੁਰੂ ਕਰ ਦਿੱਤੀਆਂ।

ਉਪ ਚੋਣ ਦਾ ਐਲਾਨ ਹੋਣ ਤੋਂ ਕਈ ਮਹੀਨੇ ਪਹਿਲਾਂ ਹੀ ਕਾਲਾ ਢਿੱਲੋ ਦੀ ਚੋਣ ਸਰਗਰਮੀ ਐਨਾ ਅੱਗੇ ਨਿਕਲ ਗਈ ਕਿ ਆਮ ਆਦਮੀ ਪਾਰਟੀ ਉਸ ਦੇ ਬਰਾਬਰ ਨਹੀਂ ਆ ਸਕੀ। ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਦੀ ਬਗਾਵਤ ਨੇ ਵੀ ‌ ਸੱਤਾਧਾਰੀ ਪਾਰਟੀ ‘ਚ ਖਿਲਾਰਾ ਪਾ ਦਿੱਤਾ ਅਤੇ ਆਪ ਦੀ ਇਸ ਅੰਦਰੂਨੀ ਪਾਟੋਧਾੜ ਦਾ ਫਾਇਦਾ ਚੁੱਕਦੇ ਕਾਲਾ ਢਿੱਲੋ ਨੇ ਆਪਣੀ ਚੋਣ ਮੁਹਿੰਮ ਦੀ ਰਫ਼ਤਾਰ ਹੋਰ ਤੇਜ਼ ਕਰ ਦਿੱਤੀ। ਕਾਲਾ ਢਿੱਲੋ ਦੀ ਸ਼ਖਸੀਅਤ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਉਸ ਦੀ ਨਿਮਰਤਾ ਨੇ ਲੋਕਾਂ ਨੂੰ ਕੀਲ ਕੇ ਰੱਖਿਆ ਹੋਇਆ ਹੈ। ਆਪਣੇ ਦਰਵਾਜ਼ੇ ‘ਤੇ ਆਏ ਹਰ ਵਿਅਕਤੀ ਦੀ ਗੱਲ ਨੂੰ ਧਿਆਨ ਨਾਲ ਸੁਣਨਾ ਅਤੇ ਆਪਣੀ ਕਾਬਲੀਅਤ ਮੁਤਾਬਿਕ ਉਸ ਦੀ ਮਦਦ ਕਰਨ ਦੇ ਗੁਣ ਨੇ ਕਾਲਾ ਢਿੱਲੋਂ ਦੀ ਉਪ ਚੋਣ ਦੀ ਜਿੱਤ ਵਿੱਚ ਸੋਨੇ ‘ਤੇ ਸੁਹਾਗੇ ਵਾਲਾ ਕੰਮ ਕੀਤਾ। ਕਾਲਾ ਢਿੱਲੋ ਦੀ ਜਿੱਤ ‘ਚ ਕਿ ਅਹਿਮ ਪੱਖ ਇਹ ਵੀ ਰਿਹਾ ਕਿ ਉਹ ਸਥਾਨਕ ਉਮੀਦਵਾਰ ਸੀ ਅਤੇ ਉਸਨੂੰ ਕਾਂਗਰਸ ਪਾਰਟੀ ਦੀ ਅੰਦਰੂਨੀ ਬਗਾਵਤ ਦਾ ਸਾਹਮਣਾ ਨਹੀਂ ਕਰਨਾ ਪਿਆ ਸਗੋਂ ਹਰ ਵਰਕਰ ਅਤੇ ਆਗੂ ਨੇ ਕਾਲਾ ਢਿੱਲੋ ਦੀ ਚੋਣ ਨੂੰ ਆਪਣੀ ਚੋਣ ਸਮਝ ਕੇ ਲੜਿਆ, ਜਿਸ ਦੀ ਬਦੌਲਤ ਕਾਲਾ ਢਿੱਲੋਂ ਬਰਨਾਲਾ ਵਿਧਾਨ ਸਭਾ ਹਲਕੇ ਦੇ ਕਿਲ੍ਹੇ ‘ਤੇ ਕਾਂਗਰਸ ਦਾ ਝੰਡਾ ਚੜਾਉਣ ‘ਚ ਕਾਮਯਾਬ ਰਿਹਾ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਬਰਨਾਲਾ ਉਪ ਚੋਣ ਪ੍ਰਤੀ ਕਾਂਗਰਸ ਹਾਈ ਕਮਾਂਡ ਪਹਿਲਾਂ ਹੀ ਪੂਰੀ ਆਸਵੰਦ ਸੀ ਜਿਸ ਕਰਕੇ ਸੂਬਾ ਪ੍ਰਧਾਨ ਰਾਜਾ ਵੜਿੰਗ,ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ, ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਕਾਂਗਰਸ ਮਹਿਲਾ ਵਿੰਗ ਦੀ ਸੂਬਾ ਪ੍ਰਧਾਨ ਗੁਰਸ਼ਰਨ ਕੌਰ ਰੰਧਾਵਾ,ਸਮੇਤ ਕਾਂਗਰਸ ਦੇ ਕਈ ਸਾਬਕਾ ਮੰਤਰੀਆਂ, ਵਿਧਾਇਕਾਂ ਅਤੇ ਹੋਰ ਸੀਨੀਅਰ ਆਗੂਆਂ ਨੇ ਬਰਨਾਲਾ ਉਪ ਚੋਣ ਵਿੱਚ ਨਿੱਜੀ ਦਿਲਚਸਪੀ ਲੈ ਕੇ ਮਿਹਨਤ ਕੀਤੀ। ਰਜੀਵ ਗਾਂਧੀ ਪੰਚਾਇਤੀ ਰਾਜ ਸੰਗਠਨ ਦੇ ਆਗੂਆਂ ਨੇ ਬਰਨਾਲਾ ਚ ਪੱਕੇ ਡੇਰੇ ਲਗਾ ਕੇ ਕਾਲਾ ਢਿਲੋਂ ਦੀ ਚੋਣ ਮੁਹਿੰਮ ਨੂੰ ਯੋਜਨਾਬੱਧ ਤਰੀਕੇ ਨਾਲ ਚਲਾਇਆ। ਸੀਨੀਅਰ ਕਾਂਗਰਸੀ ਆਗੂ ਵਿਜੇਇੰਦਰ ਸਿੰਗਲਾ ਦੀ ਕਾਲਾ ਢਿੱਲੋ ਦੀ ਚੋਣ ਮੁਹਿੰਮ ਵਿੱਚ ਕੀਤੀ ਮਿਹਨਤ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ। ਸੂਬੇ ਦੇ ਮੁਲਾਜ਼ਮ ਵਰਗ, ਮਜ਼ਦੂਰ ਵਰਗ, ਪੈਨਸ਼ਨਰ ਵਰਗ ਵਿੱਚ ਸੱਤਾਧਿਰ ਪ੍ਰਤੀ ਰੋਸ ਨੂੰ ਭਾਂਪਦੇ ਹੋਏ ਕਾਲਾ ਢਿੱਲੋ ਨੇ ਇਹਨਾਂ ਵਰਗਾਂ ਤੱਕ ਚੋਣ ਪ੍ਰਚਾਰ ਦੌਰਾਨ ਸਾਰਥਿਕ ਪਹੁੰਚ ਕੀਤੀ, ਜਿਸ ਦਾ ਨਤੀਜਾ ਵੀ ਹਾਂ ਪੱਖੀ ਨਿਕਲਿਆ। ਕਾਂਗਰਸ ਪਾਰਟੀ ਲਈ ਕਾਲਾ ਢਿਲੋਂ ਦੀ ਜਿੱਤ ਦਾ ਪ੍ਰਭਾਵ ਇਸ ਗੱਲੋਂ ਵੀ ਲਗਾਇਆ ਜਾ ਸਕਦਾ ਹੈ ਕਿ ਰਾਜਾ ਵੜਿੰਗ ਨੇ ਗਿੱਦੜਬਾਹਾ ਤੋਂ ਆਪਣੀ ਪਤਨੀ ਦੀ ਹਾਰ ਤੋਂ ਬਾਅਦ ਪ੍ਰੈਸ ਕਾਨਫਰੰਸ ਦੌਰਾਨ ਕਾਲਾ ਢਿੱਲੋਂ ਦੀ ਜਿੱਤ ਨੂੰ ਕਾਂਗਰਸ ਪਾਰਟੀ ਲਈ ਵੱਡੀ ਜਿੱਤ ਦੱਸਿਆ। ਮੁੱਖ ਮੰਤਰੀ ਦੇ ਖੇਤਰ ਵਿੱਚ ਹਕੂਮਤ ਨਾਲ ਟੱਕਰ ਲੈ ਕੇ ਉਪ ਚੋਣ ‘ਚ ਕੀਤੀ ਸ਼ਾਨਦਾਰ ਜਿੱਤ ਨੇ ਕਾਲਾ ਢਿੱਲੋਂ ਦਾ ਪਾਰਟੀ ਵਿੱਚ ਕੱਦ ਵੱਡਾ ਕਰ ਦਿੱਤਾ ਹੈ।

ਫੋਟੋ ਕੈਪਸ਼ਨ- 1.ਕਾਲਾ ਢਿੱਲੋਂ ਦੇ ਭਰਾ ਸੀਰਾ ਢਿੱਲੋਂ ਦੀ ਇੱਕ ਸਿਆਸੀ ਇਕੱਠ ਨੂੰ ਸੰਬੋਧਨ ਕਰਦਿਆਂ ਦੀ ਪੁਰਾਣੀ ਤਸਵੀਰ,ਚੋਣ ਜਿੱਤਣ ਤੋਂ ਬਾਅਦ ਐਮਐਲਏ ਕਾਲਾ ਢਿੱਲੋ ਦੀ ਪਰਿਵਾਰਕ ਮੈਂਬਰਾਂ ਨਾਲ ਇੱਕ ਤਸਵੀਰ

Gee98 Ads

    • Facebook
    • Twitter
    • Print
    • Email
    • WhatsApp
    • Telegram
    • Facebook Messenger
    • Copy Link

    ਸਬੰਧਤ ਖਬਰ

    ਹੁਣ ਬਿਨਾਂ OTP (DAC) ਨਹੀਂ ਮਿਲੇਗਾ ਗੈਸ LPG ਗੈਸ ਸਿਲੰਡਰ

    ਹੁਣ ਬਿਨਾਂ OTP (DAC) ਨਹੀਂ ਮਿਲੇਗਾ ਗੈਸ LPG ਗੈਸ ਸਿਲੰਡਰ

    05/01/2026
    ਟਰਾਈਡੈਂਟ ‘ਤੇ ਪ੍ਰਦੂਸ਼ਣ ਰੇਡ….ਯਾਰੀ ਲੱਗੀ ਤੋਂ ਲਵਾ ਦਿੱਤੇ ਤਖ਼ਤੇ…ਟੁੱਟੀ ਤੋਂ ਚੁਗਾਠ ਪੱਟ ਲੀ….!

    ਟਰਾਈਡੈਂਟ ‘ਤੇ ਪ੍ਰਦੂਸ਼ਣ ਰੇਡ….ਯਾਰੀ ਲੱਗੀ ਤੋਂ ਲਵਾ ਦਿੱਤੇ ਤਖ਼ਤੇ…ਟੁੱਟੀ ਤੋਂ ਚੁਗਾਠ ਪੱਟ ਲੀ….!

    05/01/2026
    ਇੱਕ ਕਤਲ ਹੋਰ ਹੋ ਗਿਆ ਸ਼ਹਿਣਾ ‘ਚ…ਨਹਿਰ ਦੇ ਕਿਨਾਰੇ ਤੋਂ ਮਿਲੀ ਇੱਕ ਵਿਅਕਤੀ ਦੀ ਲਾਸ਼

    ਜਵਾਈ ਨੇ ਲਾਇਸੰਸੀ ਪਿਸਤੌਲ ਨਾਲ ਆਪਣੇ ਸਹੁਰੇ ਅਤੇ ਸਾਲੇ ਦੀ ਕੀਤੀ ਹੱਤਿਆ

    04/30/2026
    Load More
    Tags: #barnalanews#malwanews #meethayer #loksabhaelection#malwanews #newsupdate #dailyupdate#punjabnews#punjabpolice #barnalapolice
    Previous Post

    ਲੋਟਾ, ਲੱਕੀ ਪੱਖੋਂ,ਭੁੱਚਰ ਅਤੇ ਦੋ ਹੋਰ ਕਾਂਗਰਸੀ ਆਗੂਆਂ ‘ਤੇ ਦਰਜ ਮੁਕੱਦਮੇ ਸਬੰਧੀ ਲੋਟੇ ਵੱਲੋਂ ਅਕਾਲੀ ਦਲ (ਅ) ਦੇ ਆਗੂਆਂ ਨੂੰ ਦਿੱਤੀ ਧਾਰਮਿਕ ਚੁਣੌਤੀ ਤੋਂ ਬਾਅਦ ਮਾਮਲੇ ਨੇ ਲਿਆ ਨਵਾਂ ਮੋੜ

    Next Post

    ਸੇਕਰਡ ਹਾਰਟ ਕਾਨਵੈਂਟ ਸਕੂਲ ਦਾ ਸਲਾਨਾ ਸਮਾਗਮ, ‘ਹਨੇਰੇ ਤੋਂ ਚਾਨਣ ਵੱਲ’ ਛੱਡ ਗਿਆ ਅਨਮੋਲ ਯਾਦਾਂ

    Nirmal Pandori

    Nirmal Pandori

    Related Posts

    ਹੁਣ ਬਿਨਾਂ OTP (DAC) ਨਹੀਂ ਮਿਲੇਗਾ ਗੈਸ LPG ਗੈਸ ਸਿਲੰਡਰ
    ਪੰਜਾਬ

    ਹੁਣ ਬਿਨਾਂ OTP (DAC) ਨਹੀਂ ਮਿਲੇਗਾ ਗੈਸ LPG ਗੈਸ ਸਿਲੰਡਰ

    by Nirmal Pandori
    05/01/2026
    ਟਰਾਈਡੈਂਟ ‘ਤੇ ਪ੍ਰਦੂਸ਼ਣ ਰੇਡ….ਯਾਰੀ ਲੱਗੀ ਤੋਂ ਲਵਾ ਦਿੱਤੇ ਤਖ਼ਤੇ…ਟੁੱਟੀ ਤੋਂ ਚੁਗਾਠ ਪੱਟ ਲੀ….!
    ਪੰਜਾਬ

    ਟਰਾਈਡੈਂਟ ‘ਤੇ ਪ੍ਰਦੂਸ਼ਣ ਰੇਡ….ਯਾਰੀ ਲੱਗੀ ਤੋਂ ਲਵਾ ਦਿੱਤੇ ਤਖ਼ਤੇ…ਟੁੱਟੀ ਤੋਂ ਚੁਗਾਠ ਪੱਟ ਲੀ….!

    by Nirmal Pandori
    05/01/2026
    ਇੱਕ ਕਤਲ ਹੋਰ ਹੋ ਗਿਆ ਸ਼ਹਿਣਾ ‘ਚ…ਨਹਿਰ ਦੇ ਕਿਨਾਰੇ ਤੋਂ ਮਿਲੀ ਇੱਕ ਵਿਅਕਤੀ ਦੀ ਲਾਸ਼
    ਪੰਜਾਬ

    ਜਵਾਈ ਨੇ ਲਾਇਸੰਸੀ ਪਿਸਤੌਲ ਨਾਲ ਆਪਣੇ ਸਹੁਰੇ ਅਤੇ ਸਾਲੇ ਦੀ ਕੀਤੀ ਹੱਤਿਆ

    by Nirmal Pandori
    04/30/2026
    ਹਾਈਕੋਰਟ ‘ਚ ਇੱਕ ਕੇਸ ਦੀ ਵਰਚੂਅਲੀ ਸੁਣਵਾਈ ਦੌਰਾਨ ਚੱਲ ਪਈ ਅਸ਼ਲੀਲ ਵੀਡੀਓ
    ਪੰਜਾਬ

    ਹਾਈਕੋਰਟ ‘ਚ ਇੱਕ ਕੇਸ ਦੀ ਵਰਚੂਅਲੀ ਸੁਣਵਾਈ ਦੌਰਾਨ ਚੱਲ ਪਈ ਅਸ਼ਲੀਲ ਵੀਡੀਓ

    by Nirmal Pandori
    04/30/2026
    ਵਾਇਰਲ ਵੀਡੀਓ ਮਾਮਲਾ…ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਸਿਰ ਆਪੇ ਹੀ ਕਰ ਲਿਆ ਸਿਆਸੀ ਗੋਲ
    ਪੰਜਾਬ

    …ਜੇ ਸੀਐਮ ਭਗਵੰਤ ਮਾਨ 1 ਮਈ ਨੂੰ ਨਿੱਜੀ ਤੌਰ ‘ਤੇ ਪੇਸ਼ ਨਾ ਹੋਏ ਤਾਂ ਜ਼ਮਾਨਤ ਰੱਦ ਹੋ ਸਕਦੀ ਹੈ-ਮਾਨਸਾ ਅਦਾਲਤ

    by Nirmal Pandori
    04/29/2026
    News update…ਆਧਾਰ ਕਾਰਡ ‘ਤੇ ਨਾਮ ਬਦਲਣ ਸੰਬੰਧੀ ਨਵੇਂ ਨਿਯਮ ਲਾਗੂ…ਪੜ੍ਹੋ ਖ਼ਬਰ
    ਪੰਜਾਬ

    UIDAI ਦੇ ਨਵੇਂ ਨਿਯਮ… ਹੁਣ ਆਧਾਰ ਕਾਰਡ ਉਮਰ ਦਾ ਸਬੂਤ ਨਹੀਂ ਹੋਵੇਗਾ

    by Nirmal Pandori
    04/29/2026
    Load More
    Next Post
    ਸੇਕਰਡ ਹਾਰਟ ਕਾਨਵੈਂਟ ਸਕੂਲ ਦਾ ਸਲਾਨਾ ਸਮਾਗਮ, ‘ਹਨੇਰੇ ਤੋਂ ਚਾਨਣ ਵੱਲ’ ਛੱਡ ਗਿਆ ਅਨਮੋਲ ਯਾਦਾਂ

    ਸੇਕਰਡ ਹਾਰਟ ਕਾਨਵੈਂਟ ਸਕੂਲ ਦਾ ਸਲਾਨਾ ਸਮਾਗਮ, 'ਹਨੇਰੇ ਤੋਂ ਚਾਨਣ ਵੱਲ' ਛੱਡ ਗਿਆ ਅਨਮੋਲ ਯਾਦਾਂ

    Leave a Reply Cancel reply

    Your email address will not be published. Required fields are marked *

    Facebook-f Youtube

    ad :

    Quick Links

    • ਪੰਜਾਬ
    • ਸਾਹਿਤ
    • ਸਿਹਤ
    • ਸਿੱਖਿਆ
    • ਖੇਤੀਬਾੜੀ
    • ਮਨੋਰੰਜਨ
    • ਪੰਜਾਬ
    • ਸਾਹਿਤ
    • ਸਿਹਤ
    • ਸਿੱਖਿਆ
    • ਖੇਤੀਬਾੜੀ
    • ਮਨੋਰੰਜਨ

    Latest News

    ਹੁਣ ਬਿਨਾਂ OTP (DAC) ਨਹੀਂ ਮਿਲੇਗਾ ਗੈਸ LPG ਗੈਸ ਸਿਲੰਡਰ

    ਟਰਾਈਡੈਂਟ ‘ਤੇ ਪ੍ਰਦੂਸ਼ਣ ਰੇਡ….ਯਾਰੀ ਲੱਗੀ ਤੋਂ ਲਵਾ ਦਿੱਤੇ ਤਖ਼ਤੇ…ਟੁੱਟੀ ਤੋਂ ਚੁਗਾਠ ਪੱਟ ਲੀ….!

    ਬਿਜਲੀ ਦੇ ਵੱਡੇ ਵੱਡੇ ਕੱਟਾਂ ਖ਼ਿਲਾਫ਼ ਅਕਾਲੀ ਦਲ ਨੇ ਮਹਿਲ ਕਲਾਂ ਵਿੱਚ ਲਗਾਇਆ ਧਰਨਾ, ਸਰਕਾਰ ਵਿਰੁੱਧ ਨਾਅਰੇਬਾਜ਼ੀ

    ਵਿਸ਼ੇਸ਼ ਰਿਪੋਰਟ…NGT ਦੀ ਟੀਮ ਨੇ ਬਰਨਾਲਾ ਦੀ 22 ਏਕੜ ਸਕੀਮ ‘ਚੋਂ ਦਰੱਖਤ ਪੁੱਟੇ ਜਾਣ ਦੇ ਮਾਮਲੇ ਦੀ ਕੀਤੀ ਬਾਰੀਕੀ ਨਾਲ ਜਾਂਚ

    ਬਰਨਾਲੇ ਵਿਜੀਲੈਂਸ ਨੇ ਪਟਵਾਰੀ ਚੁੱਕ ਲਿਆ…ਪਟਵਾਰੀ ਨੇ ਗੂਗਲ ਪੇ ਕਰਵਾ ਲਈ ਰਿਸ਼ਵਤ

    ਬਰਨਾਲਾ ਦੇ DC, SSP ਨੇ ਆਪਣੇ ਵੇਰਵੇ ਦਰਜ ਕਰਕੇ ਸਵੈ ਜਨਗਨਣਾ ਦੀ ਕੀਤੀ ਸ਼ੁਰੂਆਤ

    Contact Form

    ©  2021-2025. gee98news.com  || Managed by  Shashi Bhadaur Wala

    • Contact
    error: Content is protected !!
    No Result
    View All Result
    • ਪੰਜਾਬ
    • ਸਾਹਿਤ
    • ਸਿਹਤ
    • ਸਿੱਖਿਆ
    • ਖੇਤੀਬਾੜੀ
    • ਮਨੋਰੰਜਨ

    © 2026 JNews - Premium WordPress news & magazine theme by Jegtheme.

     
    Send this to a friend