Gee 98News

ਖੇਤ ਵਿੱਚ ਕਣਕ ਬੀਜਦੇ ਸਮੇਂ ਸੁਪਰ ਸੀਡਰ ਦੀ ਲਪੇਟ ‘ਚ ਆਉਣ ਕਾਰਨ ਨੌਜਵਾਨ ਦੀ ਹੋਈ ਦਰਦਨਾਕ ਮੌਤ

ਬਰਨਾਲਾ,27 ਨਵੰਬਰ (ਨਿਰਮਲ ਸਿੰਘ ਪੰਡੋਰੀ)-
-ਬਰਨਾਲਾ ਜ਼ਿਲ੍ਹੇ ਦੇ ਪਿੰਡ ਭੈਣੀ ਫੱਤਾ ਵਿਖੇ ਕਣਕ ਦੀ ਬਿਜਾਈ ਕਰਦੇ ਹੋਏ ਇੱਕ ਨੌਜਵਾਨ ਦੇ ਟਰੈਕਟਰ ਤੋਂ ਅਚਾਨਕ ਕੇ ਡਿੱਗ ਜਾਣ ਤੋਂ ਬਾਅਦ ਸੁਪਰਸੀਡਰ ਦੀ ਲਪੇਟ ਵਿੱਚ ਆ ਕੇ ਦਰਦਨਾਕ ਮੌਤ ਹੋ ਜਾਣ ਦੀ ਖ਼ਬਰ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸੁਖਬੀਰ ਸਿੰਘ (ਉਮਰ 20 ਸਾਲ)
ਪੁੱਤਰ ਜਗਰਾਜ ਸਿੰਘ, ਆਪਣੇ ਖੇਤ ਵਿੱਚ ਸਵੇਰ ਤੋਂ ਕਣਕ ਦੀ ਬਿਜਾਈ ਕਰ ਰਿਹਾ ਸੀ। ਦੁਪਹਿਰ ਦੇ ਸਮੇਂ ਜਦ ਉਸਨੇ ਸੁਪਰ ਸੀਡਰ ਨਾਲ ਕਣਕ ਦੀ ਬਿਜਾਈ ਕਰਦੇ ਸਮੇਂ ਡਰਾਈਵਰ ਸੀਟ ਤੋਂ ਉੱਠ ਕੇ ਪਿੱਛੇ ਸੁਪਰ ਸੀਡਰ ਵੱਲ ਵੇਖਣ ਦਾ ਯਤਨ ਕੀਤਾ ਤਾਂ ਅਚਾਨਕ ਕਿਸੇ ਤਰੀਕੇ ਨਾਲ ਤਿਲਕ ਕੇ ਟਰੈਕਟਰ ਤੋਂ ਹੇਠਾਂ ਡਿੱਗ ਪਿਆ ਜਿਸ ਤੋਂ ਬਾਅਦ ਟਰੈਕਟਰ ਦਾ ਵੱਡਾ ਟਾਇਰ ਉਸਦੇ ਉੱਪਰੋਂ ਲੰਘ ਗਿਆ ਤੇ ਬਾਅਦ ਵਿੱਚ ਉਹ ਸੁਪਰ ਸੀਡਰ ਦੀ ਲਪੇਟ ਵਿੱਚ ਆ ਗਿਆ। ਸੁਪਰ ਸੀਡਰ ਨੇ ਸੁਖਬੀਰ ਸਿੰਘ ਦੇ ਸਰੀਰ ਦੇ ਟੁਕੜੇ ਟੁਕੜੇ ਕਰ ਦਿੱਤੇ। ਮ੍ਰਿਤਕ ਸੁਖਬੀਰ ਸਿੰਘ ਦੀ ਲਾਸ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਬਰਨਾਲਾ ਵਿੱਚ ਰਖਵਾਇਆ ਗਿਆ ਹੈ। ਇਸ ਅਤੀ ਦੁਖਦਾਈ ਘਟਨਾ ਤੋਂ ਬਾਅਦ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਹੈ। ‌
ਕੈਪਸ਼ਨ : ਮ੍ਰਿਤਕ ਸੁਖਵੀਰ ਸਿੰਘ ਦੀ ਫਾਈਲ ਫੋਟੋ ।

error: Content is protected !!