Gee 98News

ਸ਼ਿੰਦਰ ਸਿੰਘ ਕਲਾਲਮਾਜਰਾ ਦੇ ਕਤਲ ਦੇ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਸੈਂਕੜੇ ਮਜ਼ਦੂਰਾਂ ਨੇ ਥਾਣੇ ਅੱਗੇ ਦਿੱਤਾ ਧਰਨਾ

ਹਲਕਾ ਮਹਿਲ ਕਲਾਂ ਦੇ ਪਿੰਡ ਕਲਾਲਮਾਜਰਾ ਦੇ ਵਸਨੀਕ ਬੇਲਦਾਰ ਸਿੰਦਰ ਸਿੰਘ ਦੇ ਕਤਲ ਕਰਨ ਵਿੱਚ ਸ਼ਾਮਿਲ ਚਾਰ ਅਣਪਛਾਤੇ ਦੋਸ਼ੀਆਂ ਨੂੰ ਗਿ੍ਫ਼ਤਾਰ ਕਰਵਾਉਣ ਲਈ ਮਨਰੇਗਾ ਮਜ਼ਦੂਰ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਜਗਰਾਜ ਸਿੰਘ ਰਾਮਾ , ਸਕੱਤਰ ਖੁਸ਼ੀਆ ਸਿੰਘ , ਬਹੁਜਨ ਸਮਾਜ ਪਾਰਟੀ ਦੇ ਏਕਮ ਸਿੰਘ ਛੀਨੀਵਾਲ ,ਪੰਜਾਬੀ ਸੱਭਿਆਚਾਰ ਸੱਥ ਦੇ ਸਮਾਜ ਸੇਵੀ ਭਾਨ ਸਿੰਘ ਜੱਸੀ ਪੇਧਨੀ , ਦਿਹਾਤੀ ਮਜ਼ਦੂਰ ਸਭਾ ਦੇ ਜਿਲ੍ਹਾ ਪ੍ਰਧਾਨ ਪ੍ਰਕਾਸ਼ ਸਿੰਘ ਸੱਦੋਵਾਲ , ਕੌਰ ਸਿੰਘ ਕਲਾਲਮਾਜਰਾ ਦੀ ਅਗਵਾਈ ਹੇਠ ਪੁਲਿਸ ਥਾਣਾ ਮਹਿਲ ਕਲਾਂ ਵਿਖੇ ਸੈਕੜੈ ਮਜਦੂਰਾਂ ਦਾ ਵੱਡਾ ਇਕੱਠ ਕਰਕੇ੍ ਰੋਸ ਧਰਨਾ ਦਿੱਤਾ ਗਿਆ । ਇਸ ਮੌਕੇ ਧਰਨੇ ਨੂੰ ਸੰਬੋਧਨ ਕਰਦਿਆਂ ਵੱਖ ਵੱਖ ਬੁਲਾਰਿਆ ਨੇ ਕਿਹਾ ਕਿ ਇੱਕ ਮਹੀਨਾ ਬੀਤ ਜਾਣ ਦੇ ਬਾਵਜੂਦ ਵੀ ਮਹਿਲ ਕਲਾਂ ਦੀ ਪੁਲਿਸ ਦੋਸ਼ੀਆਂ ਨੂੰ ਫੜ੍ਨ ਵਿੱਚ ਨਾਕਾਮ ਰਹੀ ਹੈ । ਇਸ ਮੌਕੇ ਉਹਨਾਂ ਕਿਹਾ ਕਿ ਪੁਲਿਸ ਅਧਿਕਾਰੀ ਦੋਸ਼ੀਆਂ ਨੂੰ ਫੜਨ ਵਿੱਚ ਢਿੱਲ ਵਰਤ ਰਹੇ ਹਨ । ਉਹਨਾਂ ਅੱਗੇ ਕਿਹਾ ਕਿ ਪੁਲਿਸ ਦੀ ਇਸ ਢਿੱਲੀ ਕਾਰਗੁਜ਼ਾਰੀ ਨੂੰ ਜਥੇਬੰਦੀਆ ਵੱਲੋ ਬਰਦਾਸ਼ਤ ਨਹੀਂ ਕੀਤਾ ਜਾਵੇਗਾ । ਇਸ ਮੌਕੇ ਵੱਖ ਵੱਖ ਆਗੂਆਂ ਨੇ ਮੰਗ ਕੀਤੀ ਕਿ ਬਾਕੀ ਰਹਿੰਦੇ ਦੋਸ਼ੀਆਂ ਨੂੰ ਜਲਦ ਗਿ੍ਫ਼ਤਾਰ ਕੀਤਾ ਜਾਵੇ । ਇਸ ਮੌਕੇ ਪੁਲਿਸ ਥਾਣਾ ਮਹਿਲ ਕਲਾਂ ਦੇ ASI ਗੁਰਸਿਮਰਨ ਸਿੰਘ ਨੇ ਧਰਨਾਕਾਰੀਆ ਨੂੰ ਵਿਸਵਾਸ ਦਵਾਇਆ ਕਿ ਰਹਿੰਦੇ ਦੋਸ਼ੀਆਂ ਨੂੰ ਜਲਦੀ ਗਿ੍ਫ਼ਤਾਰ ਕਰ ਲਿਆ ਜਾਵੇਗਾ । ਇਸ ਮੌਕੇ ਪਰਮਜੀਤ ਸਿੰਘ ਛੀਨੀਵਾਲ , ਲਾਭ ਸਿੰਘ ਚੁਹਾਣਕੇ , ਤਰਸੇਮ ਸਿੰਘ ,ਜਗਸੀਰ ਸਿੰਘ , ਬਲਵੀਰ ਸਿੰਘ , ਗੁਰਦੀਪ ਸਿੰਘ , ਸੁਖਵਿੰਦਰ ਕੌਰ , ਹਰਪ੍ਰੀਤ ਕੌਰ , ਸੁਖਪਾਲ ਕੌਰ , ਮੂਰਤੀ ਕੌਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਮਜ਼ਦੂਰ ਸਾਮਿਲ ਸਨ ।

error: Content is protected !!