ਬਰਨਾਲਾ, 8 ਦਸੰਬਰ (ਨਿਰਮਲ ਸਿੰਘ ਪੰਡੋਰੀ)-
-ਬਰਨਾਲਾ ਜ਼ਿਲ੍ਹੇ ਦੇ ਕਸਬਾ ਧਨੌਲਾ ਵਿਖੇ ਇੱਕ ਮੰਗਲ ਸਿੰਘ ਨਾਮ ਦੇ ਨੌਜਵਾਨ ਨੂੰ ਕਤਲ ਕਰਨ ਵਾਲੇ ਪਿਓ ਪੁੱਤਰ ਨੂੰ ਧਨੌਲਾ ਪੁਲਿਸ ਨੇ ਕਾਬੂ ਕਰ ਲਿਆ ਹੈ। ਪ੍ਰੈਸ ਕਾਨਫਰੰਸ ਦੌਰਾਨ ਇਹ ਜਾਣਕਾਰੀ ਦਿੰਦੇ ਹੋਏ ਡੀਐਸਪੀ ਸਤਬੀਰ ਸਿੰਘ ਬੈਂਸ ਨੇ ਦੱਸਿਆ ਕਿ ਮ੍ਰਿਤਕ ਮੰਗਲ ਸਿੰਘ ਅਤੇ ਦੋਸ਼ੀ ਕਰਨ ਇੱਕ ਵਿਆਹ ਸਮਾਗਮ ਵਿੱਚ ਇਕੱਠੇ ਕੰਮ ਕਰਨ ਗਏ ਸਨ ਜਿੱਥੇ ਦੋਵਾਂ ਦਾ ਤਕਰਾਰ ਹੋ ਗਿਆ ਜਿਸ ਤੋਂ ਬਾਅਦ ਕਰਨ ਨੇ ਆਪਣੇ ਪਿਤਾ ਅਮਰਜੀਤ ਸਿੰਘ ਚਮਕੀਲੇ ਨੂੰ ਵੀ ਮੌਕੇ ‘ਤੇ ਬੁਲਾ ਲਿਆ। ਅਮਰਜੀਤ ਸਿੰਘ ਚਮਕੀਲਾ ਨੇ ਮੌਕੇ ‘ਤੇ ਪੁੱਜ ਕੇ ਮੰਗਲ ਦੇ ਢਿੱਡ ਵਿੱਚ ਕਿਸੇ ਤਿੱਖੀ ਚੀਜ਼ ਨਾਲ ਵਾਰ ਕੀਤਾ ਜਿਸ ਨਾਲ ਮੰਗਲ ਸਿੰਘ ਦੇ ਗੰਭੀਰ ਜ਼ਖ਼ਮ ਹੋਇਆ ਤੇ ਉਸ ਦੀ ਹਸਪਤਾਲ ਲਿਜਾਂਦੇ ਸਮੇਂ ਰਸਤੇ ਵਿੱਚ ਹੀ ਮੌਤ ਹੋ ਗਈ ਸੀ। ਉਹਨਾਂ ਦੱਸਿਆ ਕਿ ਧਨੌਲਾ ਪੁਲਿਸ ਨੇ ਬੜੀ ਮੁਸ਼ਤੈਦੀ ਦੇ ਨਾਲ ਇਸ ਕਤਲ ਕੇਸ ਦੀ ਇਸ ਕਹਾਣੀ ਦਾ ਹੱਲ ਕੀਤਾ ਅਤੇ ਦੋਸ਼ੀ ਅਮਰਜੀਤ ਸਿੰਘ ਚਮਕੀਲਾ ਤੇ ਕਰਨ ਨੂੰ ਗ੍ਰਿਫ਼ਤਾਰ ਕੀਤਾ। ਡੀਐਸਪੀ ਨੇ ਦੱਸਿਆ ਕਿ ਦੋਸ਼ੀਆਂ ਵਿੱਚ ਕਰਨ ਨਾਬਾਲਿਗ ਹੈ ਜਿਸਨੂੰ ਜੁਵੇਲਾਈਨ ਕੋਰਟ ਵਿੱਚ ਪੇਸ਼ ਕੀਤਾ ਗਿਆ ਹੈ ਜਦਕਿ ਉਸਦੇ ਪਿਤਾ ਦਾ ਰਿਮਾਂਡ ਲੈ ਕੇ ਅਗਲੇਰੀ ਕੀਤੀ ਜਾਵੇਗੀ।










