Gee 98News

ਕਿੱਥੇ ਲੁਕਾ ਕੇ ਰੱਖੇ ਨੇ ਹੋਰ ਹਥਿਆਰ…ਨਰਾਇਣ ਸਿੰਘ ਚੌੜਾ ਨੇ ਪੁਲਿਸ ਕੋਲ ਕੀਤੇ ਅਹਿਮ ਖੁਲਾਸੇ

ਚੰਡੀਗੜ੍ਹ,10 ਦਸੰਬਰ, Gee98 news service
-ਸ੍ਰੀ ਦਰਬਾਰ ਸਾਹਿਬ ਕੰਪਲੈਕਸ ਅੰਮ੍ਰਿਤਸਰ ਵਿਖੇ ਸੁਖਬੀਰ ਸਿੰਘ ਬਾਦਲ ਉਪਰ ਗੋਲੀ ਚਲਾਉਣ ਵਾਲੇ ਨਰਾਇਣ ਸਿੰਘ ਚੌੜਾ ਨੇ ਪੁੱਛਗਿੱਛ ਦੌਰਾਨ ਪੁਲਿਸ ਕੋਲ ਅਹਿਮ ਖੁਲਾਸੇ ਕੀਤੇ ਹਨ। ਪੁਲਿਸ ਵੱਲੋਂ ਪ੍ਰੈਸ ਨੂੰ ਦਿੱਤੀ ਜਾਣਕਾਰੀ ਅਨੁਸਾਰ ਨਰਾਇਣ ਸਿੰਘ ਚੌੜਾ ਨੇ ਮੰਨਿਆ ਹੈ ਕਿ ਉਸ ਨੇ ਲਖੀਮਪੁਰ ਖੀਰੀ ਵਿਖੇ ਕੁਝ ਹਥਿਆਰ ਅਤੇ ਧਮਾਕਾਖੇਜ ਸਮੱਗਰੀ ਲੁਕਾ ਕੇ ਰੱਖੀ ਸੀ। ‌ ਪੁਲਿਸ ਪਾਰਟੀ ਹੁਣ ਨਰਾਇਣ ਸਿੰਘ ਚੌੜਾ ਨੂੰ ਲਖੀਮਪੁਰ ਖੀਰੀ ਲੁਕਾ ਕੇ ਰੱਖੇ ਹਥਿਆਰ ਅਜੇ ਧਮਾਕਾਖੇਜ ਸਮੱਗਰੀ ਦੀ ਬਰਾਮਦਗੀ ਲਈ ਲੈ ਕੇ ਜਾਵੇਗੀ। ਦੂਜੇ ਪਾਸੇ ਇਹ ਵੀ ਸਾਹਮਣੇ ਆ ਰਿਹਾ ਹੈ ਕਿ ਅਜੇ ਤੱਕ ਪੁਲਿਸ ਨੂੰ ਨਰਾਇਣ ਸਿੰਘ ਚੌੜਾ ਨੇ ਇਹ ਨਹੀਂ ਦੱਸਿਆ ਕਿ ਗੋਲੀ ਚਲਾਉਣ ਲਈ ਵਰਤਿਆ ਗਿਆ ਵਿਦੇਸ਼ੀ ਪਿਸਤੌਲ ਕਿੱਥੋਂ ਲਿਆਂਦਾ ਸੀ। ਜ਼ਿਕਰਯੋਗ ਹੈ ਕਿ ਨਰਾਇਣ ਸਿੰਘ ਚੌੜਾ 1983-84 ਤੋਂ ਖਾੜਕੂ ਗਤੀਵਿਧੀਆਂ ਨਾਲ ਨੇੜੇ ਤੋਂ ਜੁੜਿਆ ਰਿਹਾ ਹੈ ਜਿਸ ਉਪਰ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ‘ਚ ਕਈ ਮੁਕੱਦਮੇ ਦਰਜ ਹਨ।

error: Content is protected !!