Gee 98News

ਬੀਜੇਪੀ ਨੇ ਹੰਢਿਆਇਆ ਨਗਰ ਪੰਚਾਇਤ ਚੋਣਾਂ ਲਈ ਉਮੀਦਵਾਰਾਂ ਦਾ ਕੀਤਾ ਐਲਾਨ… ਪੜ੍ਹੋ ਸੂਚੀ

-ਭਾਰਤੀ ਜਨਤਾ ਪਾਰਟੀ ਨੇ 21 ਦਸੰਬਰ ਨੂੰ ਹੋਣ ਜਾ ਰਹੀਆਂ ਨਗਰ ਪੰਚਾਇਤ ਹੰਢਿਆਇਆ ਦੀਆਂ ਚੋਣਾਂ ਲਈ ਬਾਕੀ ਪਾਰਟੀਆਂ ਤੋਂ ਪਹਿਲ ਕਦਮੀ ਕਰਦੇ ਹੋਏ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਪ੍ਰਧਾਨ ਯਾਦਵਿੰਦਰ ਸ਼ੰਟੀ ਨੇ ਦੱਸਿਆ ਕਿ 13 ਵਾਰਡਾਂ ਵਾਲੀ ਨਗਰ ਪੰਚਾਇਤ ਹੰਡਿਆਇਆ ਲਈ 11 ਵਾਰਡਾਂ ਤੋਂ ਬੀਜੇਪੀ ਨੇ ਆਪਣੀ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਜਦਕਿ ਬਾਕੀ ਰਹਿੰਦੇ ਦੋ ਉਮੀਦਵਾਰ ਵੀ ਜਲਦੀ ਹੀ ਐਲਾਨ ਕਰ ਦਿੱਤੇ ਜਾਣਗੇ। ਜ਼ਿਲ੍ਹਾ ਪ੍ਰਧਾਨ ਨੇ ਯਾਦਵਿੰਦਰ ਸ਼ੰਟੀ ਨੇ ਦੱਸਿਆ ਕਿ ਭਾਜਪਾ ਦੇ ਸੂਬਾ ਇੰਚਾਰਜ ਸ੍ਰੀ ਵਿਜੇ ਰੂਪਾਨੀ ਜੀ, ਨਗਰ ਪੰਚਾਇਤ ਹੰਢਿਆਇਆ ਦੀਆਂ ਚੋਣਾਂ ਲਈ ਇੰਚਾਰਜ ਸੰਜੀਵ ਖੰਨਾ ਜੀ ਅਤੇ ਭਾਜਪਾ ਦੀ ਸੂਬਾ ਹਾਈਕਮਾਂਡ ਵੱਲੋਂ ਪ੍ਰਵਾਨਿਤ ਨਗਰ ਪੰਚਾਇਤ ਹੰਢਿਆਇਆ ਲਈ ਵਾਰਡ ਨੰਬਰ 1 ਤੋਂ ਰੁਪਿੰਦਰ ਕੌਰ, ਵਾਰਡ ਨੰਬਰ 2 ਤੋਂ ਬੂਟਾ ਸਿੰਘ, ਵਾਰਡ ਨੰਬਰ 3 ਤੋਂ ਜਸਵੀਰ ਕੌਰ, ਵਾਰਡ ਨੰਬਰ 4 ਤੋਂ ਸਰਬਜੀਤ ਸਿੰਘ, ਵਾਰਡ ਨੰਬਰ 5 ਤੋਂ ਗੁਰਜੀਤ ਕੌਰ, ਵਾਰਡ ਨੰਬਰ 6 ਤੋਂ ਗੋਰਾ ਲਾਲ, ਵਾਰਡ ਨੰਬਰ 8 ਤੋਂ ਹਾਕਮ ਸਿੰਘ, ਵਾਰਡ ਨੰਬਰ 9 ਤੋਂ ਪਰਮਜੀਤ ਕੌਰ, ਵਾਰਡ ਨੰਬਰ 10 ਤੋਂ ਰੀਤੂ ਰਾਣੀ, ਵਾਰਡ ਨੰਬਰ 11 ਤੋਂ ਗੁਰਮੇਲ ਕੌਰ ਅਤੇ ਵਾਰਡ ਨੰਬਰ 13 ਤੋਂ ਮੰਗੂ ਸਿੰਘ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ। ਉਹਨਾਂ ਦੱਸਿਆ ਕਿ ਵਾਰਡ ਨੰਬਰ 7 ਅਤੇ 12 ਤੋਂ ਵੀ ਜਲਦੀ ਹੀ ਉਮੀਦਵਾਰਾਂ ਦਾ ਐਲਾਨ ਕੀਤਾ ਜਾ ਰਿਹਾ ਹੈ।

error: Content is protected !!