Skip to main content

Gee 98News

ਪੱਖੋ ਕਲਾਂ ਦੀ ਪੰਚਾਇਤ ਨੇ ਸਟਿੰਗ ਐਨਰਜੀ ਡਰਿੰਕ ‘ਤੇ ਲਗਾਈ ਪਾਬੰਦੀ

-ਬਰਨਾਲਾ ਜ਼ਿਲ੍ਹੇ ਦੇ ਪਿੰਡ ਪੱਖੋ ਕਲਾਂ ਦੀ ਨਵੀਂ ਚੁਣੀ ਗਈ ਪੰਚਾਇਤ ਨੇ ਆਪਣੀ ਪਹਿਲੀ ਮੀਟਿੰਗ ‘ਚ ਹੀ ਅਜਿਹਾ ਕੰਮ ਕੀਤਾ ਜਿਸ ਦੀ ਚਾਰੇ ਪਾਸੇ ਸ਼ਲਾਘਾ ਹੋ ਰਹੀ ਹੈ। ਪਿੰਡ ਦੇ ਸਰਪੰਚ ਮੋਹਨ ਸਿੰਘ ਦੀ ਅਗਵਾਈ ਹੇਠ ਹੋਈ ਪੰਚਾਇਤ ਦੀ ਪਹਿਲੀ ਮੀਟਿੰਗ ਵਿੱਚ ਸਮੁੱਚੀ ਪੰਚਾਇਤ ਨੇ ਸਰਬ ਸੰਮਤੀ ਨਾਲ ਪਿੰਡ ਵਿੱਚ ਕਰਿਆਨੇ ਦੀਆਂ ਦੁਕਾਨਾਂ ਅਤੇ ਹੋਰ ਥਾਵਾਂ ‘ਤੇ ਸਟਿੰਗ ਐਨਰਜੀ ਡਰਿੰਕ ਵੇਚਣ ‘ਤੇ ਪਾਬੰਦੀ ਲਾਉਣ ਦਾ ਮਤਾ ਪਾਸ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਰਪੰਚ ਮੋਹਨ ਸਿੰਘ ਨੇ ਦੱਸਿਆ ਕਿ ਪੰਚਾਇਤ ਦੇ ਇਸ ਫੈਸਲੇ ਸਬੰਧੀ ਪਿੰਡ ਦੇ ਸਮੁੱਚੇ ਦੁਕਾਨਦਾਰਾਂ ਨੂੰ ਸੂਚਿਤ ਕੀਤਾ ਗਿਆ ਹੈ ਅਤੇ 15 ਦਸੰਬਰ ਤੱਕ ਆਪਣਾ ਸਾਰਾ ਸਟਾਕ ਕਲੀਅਰ ਕਰਨ ਲਈ ਕਿਹਾ ਗਿਆ ਹੈ।‌ ਸਰਪੰਚ ਨੇ ਕਿਹਾ ਕਿ ਜੇਕਰ ਕੋਈ ਦੁਕਾਨਦਾਰ ਜਾਂ ਪਿੰਡ ਦਾ ਹੋਰ ਵਾਸੀ ਸਟਿੰਗ ਐਨਰਜੀ ਡਰਿੰਕ ਵੇਚੇਗਾ ਤਾਂ ਪੰਚਾਇਤ ਵੱਲੋਂ ਉਸ ਦੇ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਸਰਪੰਚ ਮੋਹਨ ਸਿੰਘ ਨੇ ਕਿਹਾ ਕਿ ਸਟਿੰਗ ਐਨਰਜੀ ਡਰਿੰਕ ਭਾਵੇਂ ਇੱਕ ਡਰਿੰਕ ਦੇ ਤੌਰ ‘ਤੇ ਵੇਚਿਆ ਜਾ ਰਿਹਾ ਹੈ ਪ੍ਰੰਤੂ ਨੌਜਵਾਨ ਇਸ ਵਿੱਚ ਕੈਪਸੂਲ ਮਿਲਾ ਕੇ ਇਸ ਦੀ ਵਰਤੋਂ ਕਰ ਰਹੇ ਹਨ ਜੋ ਸਿਹਤ ਲਈ ਬਹੁਤ ਹੀ ਜ਼ਿਆਦਾ ਹਾਨੀਕਾਰਕ ਹੈ। ਉਹਨਾਂ ਕਿਹਾ ਕਿ ਸਟਿੰਗ ਐਨਰਜੀ ਡਰਿੰਕ ਦੀ ਵਰਤੋਂ ਨਸ਼ੇ ਦੇ ਤੌਰ ‘ਤੇ ਆਮ ਹੀ ਹੋ ਰਹੀ ਹੈ ਜਿਸ ਦਾ ਪੰਚਾਇਤ ਨੇ ਨੋਟਿਸ ਲਿਆ ਅਤੇ ਇਸ ਉੱਪਰ ਪਾਬੰਦੀ ਲਗਾਉਣ ਦਾ ਫੈਸਲਾ ਕੀਤਾ। ਇਸ ਮੌਕੇ ਪੰਚ ਜਸਵੀਰ ਕੌਰ, ਪਰਮਜੀਤ ਕੌਰ, ਜਸਮੀਤ ਸਿੰਘ, ਹਰਪਾਲ ਸਿੰਘ, ਬੂਟਾ ਸਿੰਘ, ਅੰਮ੍ਰਿਤਪਾਲ ਸਿੰਘ, ਗੁਰਸੇਵਕ ਸਿੰਘ, ਭਾਰਤ ਭੂਸ਼ਣ, ਸੁਖਜੀਤ ਕੌਰ, ਬਿੰਦਰ ਕੌਰ, ਨਸੀਬ ਕੌਰ ਆਦਿ ਵੀ ਹਾਜ਼ਰ ਸਨ।

error: Content is protected !!