Gee 98News

ਬਰਨਾਲਾ ‘ਚ ਬੀਜੇਪੀ ਦੇ ਵੱਡੇ ਆਗੂ ਗੁਰਮੀਤ ਬਾਵਾ ਨੇ ਚੁੱਕ ਲਿਆ ਝਾੜੂ

ਬਰਨਾਲਾ 11 ਦਸੰਬਰ, (ਨਿਰਮਲ ਸਿੰਘ ਪੰਡੋਰੀ)-
-ਬਰਨਾਲਾ ਜ਼ਿਲ੍ਹੇ ਵਿੱਚ ਨਗਰ ਪੰਚਾਇਤ ਹੰਢਿਆਇਆ ਦੀਆਂ ਚੋਣਾਂ ਦੌਰਾਨ ਇੱਕ ਵੱਡਾ ਸਿਆਸੀ ਧਮਾਕਾ ਹੋ ਗਿਆ। ਭਾਰਤੀ ਜਨਤਾ ਪਾਰਟੀ ਦੇ ਤਿੰਨ ਵਾਰ ਜ਼ਿਲ੍ਹਾ ਪ੍ਰਧਾਨ ਰਹੇ ਗੁਰਮੀਤ ਬਾਵਾ ਨੇ ਕਮਲ ਦਾ ਫੁੱਲ ਛੱਡ ਕੇ ਝਾੜੂ ਚੁੱਕ ਲਿਆ। ਦੱਸ ਦੇਈਏ ਕਿ ਭਾਜਪਾ ਨੇ ਨਗਰ ਪੰਚਾਇਤ ਹੰਢਿਆਇਆ ਦੀਆਂ ਚੋਣਾਂ ਲਈ ਜਾਰੀ ਕੀਤੀ ਉਮੀਦਵਾਰਾਂ ਦੀ ਸੂਚੀ ਵਿੱਚ ਗੁਰਮੀਤ ਬਾਵਾ ਦਾ ਨਾਮ ਕੱਟ ਦਿੱਤਾ ਸੀ ਜਦਕਿ ਗੁਰਮੀਤ ਬਾਵਾ ਨੇ ਪਹਿਲਾਂ ਹੀ ਚੋਣ ਲੜਨ ਦਾ ਐਲਾਨ ਕੀਤਾ ਹੋਇਆ ਸੀ। ਬੀਤੇ ਕੱਲ੍ਹ ਦੇਰ ਸ਼ਾਮ ਜਦ ਭਾਜਪਾ ਨੇ ਆਪਣੇ ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਤਾਂ ਸੂਚੀ ਵਿੱਚ ਆਪਣਾ ਨਾਮ ਨਾ ਵੇਖ ਕੇ ਗੁਰਮੀਤ ਬਾਵਾਂ ਨੇ ਆਜ਼ਾਦ ਚੋਣ ਲੜਨ ਦਾ ਐਲਾਨ ਕਰ ਦਿੱਤਾ ਪ੍ਰੰਤ ਹੰਢਿਆਇਆ ਦੇ ਰਾਜਨੀਤਿਕ ਮਾਹੌਲ ‘ਚ ਰਾਤੋ ਰਾਤ ਕੋਈ ਅਜਿਹੀ ਖਿਚੜੀ ਪੱਕੀ ਕਿ ਸਵੇਰੇ ਹੀ ਗੁਰਮੀਤ ਬਾਵਾ ਚੰਡੀਗੜ੍ਹ ਲਈ ਰਵਾਨਾ ਹੋ ਗਏ ਜਿੱਥੇ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਸ੍ਰੀ ਅਮਨ ਅਰੋੜਾ ਨੇ ਗੁਰਮੀਤ ਬਾਵਾਂ ਨੂੰ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਕੀਤਾ। ‌

error: Content is protected !!