Skip to main content

Gee 98News

…ਵੋਟਾਂ ‘ਚ “ਬੀਬੀ” ਹਾਰ ਗਈ ਤੇ ਮੁੰਡੇ ਨੇ “ਬੀਵੀ” ਕੁੱਟਤੀ..ਕਾਨੂੰਨੀ ਚੱਕਰਾਂ ‘ਚ ਉਲਝ ਗਿਆ ਸਾਰਾ ਟੱਬਰ

-ਨਗਰ ਨਿਗਮ ਚੋਣਾਂ ‘ਚ ਕੌਂਸਲਰ ਦੀ ਚੋਣ ਲੜ ਰਹੀ ਇੱਕ ਆਜ਼ਾਦ ਮਹਿਲਾ ਉਮੀਦਵਾਰ ਦੀ ਹਾਰ ਤੋਂ ਬਾਅਦ ਪਰਿਵਾਰ ਦੀ ਨੂੰਹ ‘ਤੇ ਹੀ ਹਾਰ ਦਾ ਗੁੱਸਾ ਕੱਢ ਦਿੱਤਾ ਗਿਆ। ‌ ਪ੍ਰਾਪਤ ਜਾਣਕਾਰੀ ਅਨੁਸਾਰ ਲੁਧਿਆਣਾ ‘ਚ ਨਗਰ ਨਿਗਮ ਦੀ ਚੋਣ ਲੜੀ ਆਜ਼ਾਦ ਮਹਿਲਾ ਉਮੀਦਵਾਰ ਦੇ ਬੇਟੇ ਵਲੋਂ ਨਗਰ ਨਿਗਮ ਚੋਣਾਂ ‘ਚ ਹਾਰ ਦੇ ਬਾਅਦ ਆਪਣੀ ਪਤਨੀ ਦੀ ਕਥਿਤ ਕੁੱਟਮਾਰ ਕਰਨ ਦਾ ਮਾਮਲਾ ਥਾਣੇ ਪੁੱਜ ਚੁੱਕਿਆ ਹੈ। ਪਤਨੀ ਵੱਲੋਂ ਆਪਣੇ ਪਤੀ ਅਤੇ ਹੋਰ ਪਰਿਵਾਰਿਕ ਮੈਂਬਰਾਂ ਦੇ ਖਿਲਾਫ ਲਿਖਤੀ ਸ਼ਿਕਾਇਤ ਕਰਨ ਤੋਂ ਬਾਅਦ ਭਾਵੇਂ ਥਾਣਾ ਦੁੱਗਰੀ ਪੁਲਿਸ ਵਲੋਂ ਕਾਰਵਾਈ ਨਹੀਂ ਕੀਤੀ ਜਾ ਰਹੀ, ਪਰ ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਇਸ ਘਟਨਾ ਦਾ ਸੂ-ਮੋਟੋ ਨੋਟਿਸ ਲੈਂਦਿਆਂ ਸਖ਼ਤ ਰੁੱਖ ਅਪਣਾਇਆ ਹੈ | ਨਗਰ ਨਿਗਮ ਦੇ ਚੋਣ ਨਤੀਜਿਆਂ ‘ਚ ਜਦੋਂ ਆਜ਼ਾਦ ਮਹਿਲਾ ਉਮੀਦਵਾਰ ਹਾਰ ਗਈ ਤਾਂ ਪਰਿਵਾਰ ਵਿੱਚ ਕਿਸੇ ਗੱਲੋਂ ਤਣਾਅ ਪੈਦਾ ਹੋ ਗਿਆ ਜਿਸ ਤੋਂ ਬਾਅਦ ਮਹਿਲਾ ਉਮੀਦਵਾਰ ਦੇ ਬੇਟੇ ਨੇ ਆਪਣੀ ਪਤਨੀ ਨੂੰ ਬੁਰੀ ਤਰ੍ਹਾਂ ਕੁੱਟਿਆ, ਜਿਸ ਤੋਂ ਬਾਅਦ ਪੀੜਤ ਪਤਨੀ ਕੰਵਲਪ੍ਰੀਤ ਕੌਰ ਵਲੋਂ ਆਪਣੇ ਪਤੀ ਜਤਿੰਦਰ ਸਿੰਘ, ਸਹੁਰੇ ਅਮਰਜੀਤ ਸਿੰਘ, ਸੱਸ ਮਨਜੀਤ ਕੌਰ ਅਤੇ ਜੇਠ ਨਰਿੰਦਰ ਸਿੰਘ ਖ਼ਿਲਾਫ਼ ਪੁਲਿਸ ਕੋਲ ਸ਼ਿਕਾਇਤ ਕੀਤੀ ਪ੍ਰੰਤੂ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ। ਫਿਰ ਪੀੜਤਾ ਨੇ‌ ਪੁਲਿਸ ਕਮਿਸ਼ਨਰ ਕੋਲ ਸ਼ਿਕਾਇਤ ਕਰਕੇ ਦੋਸ਼ੀਆਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਅਤੇ ਸਿਆਸੀ ਅਸਰ ਰਸੂਖ਼ ਦੇ ਚੱਲਦੇ ਉਸਦੀ ਸੁਣਵਾਈ ਨਾ ਹੋਣ ਦੀ ਗੱਲ ਵੀ ਸ਼ਿਕਾਇਤ ‘ਚ ਕੀਤੀ ਗਈ ਹੈ। ਇਸ ਦੇ ਬਾਵਜੂਦ ਵੀ ਪੀੜਤਾ ਦੀ ਕਥਿਤ ਕੁੱਟਮਾਰ ਦੀ ਘਟਨਾ ਨੂੰ ਇਕ ਹਫ਼ਤੇ ਤੋਂ ਜ਼ਿਆਦਾ ਦਾ ਸਮਾਂ ਲੰਘਣ ‘ਤੇ ਪੁਲਿਸ ਵਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ‌ ਦੂਜੇ ਪਾਸੇ ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਇਸ ਘਟਨਾ ਦਾ ਨੋਟਿਸ ਲੈਂਦੇ ਹੋਏ ਪੁਲਿਸ ਕਮਿਸ਼ਨਰ ਨੂੰ ਪੱਤਰ ਜਾਰੀ ਕਰਕੇ 7 ਜਨਵਰੀ 2025 ਨੂੰ ਤਲਬ ਕੀਤਾ ਹੈ | ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਲਿਖਿਆ ਹੈ ਕਿ 7 ਜਨਵਰੀ 2025 ਨੂੰ ਸਵੇਰੇ 11 ਵਜੇ ਹੁਣ ਤੱਕ ਕੀਤੀ ਗਈ ਕਾਰਵਾਈ ਸਬੰਧੀ ਰਿਪੋਰਟ ਦੇ ਨਾਲ ਪੀੜਤਾ ਅਤੇ ਵਿਰੋਧੀ ਧਿਰ ਸਮੇਤ ਹਾਜ਼ਰ ਹੋਣਾ ਯਕੀਨੀ ਬਣਾਇਆ ਜਾਵੇ | ਇਸ ਸਬੰਧ ‘ਚ ਜ਼ਿਲ੍ਹਾ ਪੁਲਿਸ ਕਮਿਸ਼ਨਰ ਦਫ਼ਤਰ ਵਲੋਂ ਸਬੰਧਿਤ ਥਾਣਾ ਦੁੱਗਰੀ ਦੀ ਪੁਲਿਸ ਨੂੰ ਸੂਚਿਤ ਕਰਦੇ ਹੋਏ ਪੀੜਤਾ ਅਤੇ ਵਿਰੋਧੀ ਧਿਰ ਨੂੰ ਸੂਚਿਤ ਕਰਨ ਲਈ ਕਿਹਾ ਗਿਆ ਹੈ |

error: Content is protected !!