Search
Close this search box.
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
Menu
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

ਭੂਆ ਭਤੀਜਿਆਂ ਦੇ ਜ਼ਮੀਨੀ ਰੌਲੇ ‘ਚ ਕਿਸਾਨ ਜਥੇਬੰਦੀ ਨੂੰ ਦਖ਼ਲਅੰਦਾਜ਼ੀ ਪਈ ਮਹਿੰਗੀ…ਪਿੰਡ ਵਾਲਿਆਂ ਨੇ ਡਾਂਗਾਂ ਨਾਲ….!

Nirmal Pandori by Nirmal Pandori
01/28/2025
in ਪੰਜਾਬ
Reading Time: 1 min read
A A
0
ਭੂਆ ਭਤੀਜਿਆਂ ਦੇ ਜ਼ਮੀਨੀ ਰੌਲੇ ‘ਚ ਕਿਸਾਨ ਜਥੇਬੰਦੀ ਨੂੰ ਦਖ਼ਲਅੰਦਾਜ਼ੀ ਪਈ ਮਹਿੰਗੀ…ਪਿੰਡ ਵਾਲਿਆਂ ਨੇ ਡਾਂਗਾਂ ਨਾਲ….!
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਚੰਡੀਗੜ੍ਹ, 28 ਜਨਵਰੀ, Gee98 News service

-ਕਿਸਾਨ ਯੂਨੀਅਨਾਂ ਦਾ ਗਠਨ ਖੇਤੀਬਾੜੀ ਦੇ ਲਾਹੇਵੰਦ ਧੰਦੇ ਨੂੰ ਬਚਾਉਣ ਲਈ ਅਤੇ ਖੇਤੀਬਾੜੀ ਨਾਲ ਸਬੰਧਿਤ ਸਮੱਸਿਆਵਾਂ ਨੂੰ ਸਰਕਾਰ ਨਾਲ ਗੱਲਬਾਤ ਕਰਕੇ ਜਾਂ ਦਬਾਅ ਪਾ ਕੇ ਹੱਲ ਕਰਵਾਉਣ ਦੇ ਮਕਸਦ ਨਾਲ ਹੋਇਆ ਸੀ ਪਰੰਤੂ ਪਿਛਲੇ ਕੁਝ ਸਮੇਂ ਤੋਂ ਵੇਖਿਆ ਜਾ ਰਿਹਾ ਹੈ ਕਿ ਕੁਝ ਕਿਸਾਨ ਯੂਨੀਅਨਾਂ ਦੇ ਕੁਝ ਆਗੂਆਂ ਵੱਲੋਂ ਲੋਕਾਂ ਦੇ ਨਿੱਜੀ ਮਸਲਿਆਂ ਵਿੱਚ ਕੁਝ ਇਸ ਤਰੀਕੇ ਨਾਲ ਦਖਲਅੰਦਾਜ਼ੀ ਕੀਤੀ ਜਾ ਰਹੀ ਹੈ ਕਿ ਕਾਨੂੰਨ ਨੂੰ ਵੀ ਆਪਣੇ ਹੱਥ ਵਿੱਚ ਲਿਆ ਜਾ ਰਿਹਾ ਹੈ। ਇਹ ਚਰਚਾ ਅਕਸਰ ਹੁੰਦੀ ਰਹਿੰਦੀ ਹੈ ਕਿ ਕਿਸਾਨ ਯੂਨੀਅਨਾਂ ਨੂੰ ਲੋਕਾਂ ਦੇ ਨਿੱਜੀ ਮਸਲਿਆਂ ਵਿੱਚ ਦਖ਼ਲਅੰਦਾਜ਼ੀ ਨਹੀਂ ਕਰਨੀ ਚਾਹੀਦੀ ਜਿਸ ਨਾਲ ਜਥੇਬੰਦੀ ਦਾ ਅਕਸ ਖਰਾਬ ਹੁੰਦਾ ਹੋਵੇ। ਅਜਿਹੀ ਇੱਕ ਘਟਨਾ ਜ਼ਿਲ੍ਹਾ ਤਰਨਤਰਨ ਦੇ ਪਿੰਡ ਰੂੜੀਵਾਲਾ ਵਿਖੇ ਵਾਪਰੀ ਜਿੱਥੇ ਇੱਕ ਭੂਆ ਤੇ ਦੋ ਭਤੀਜਿਆਂ ਦੇ ਵਿਚਕਾਰ ਚਾਰ ਏਕੜ ਜਮੀਨ ਦਾ ਰੌਲਾ ਚੱਲ ਰਿਹਾ ਸੀ। ਪਿੰਡ ਦੇ ਸਰਪੰਚ ਤੇ ਦੱਸਣ ਅਨੁਸਾਰ ਪਿੰਡ ਦੇ ਵਸਨੀਕ ਬਲਵੰਤ ਸਿੰਘ ਅਤੇ ਭਗਵੰਤ ਸਿੰਘ ਦੋ ਭਰਾਵਾਂ ਦਾ ਆਪਣੀ ਭੂਆ ਬਲਵੀਰ ਕੌਰ ਨਾਲ ਜ਼ਮੀਨ ਦਾ ਰੌਲਾ ਚੱਲ ਰਿਹਾ ਸੀ।‌ ਪਰਿਵਾਰ ਕੋਲ ਕੁੱਲ 12 ਏਕੜ ਜ਼ਮੀਨ ਹੈ ਅਤੇ ਤਿੰਨਾਂ ਜਣਿਆਂ ਨੂੰ ਚਾਰ-ਚਾਰ ਏਕੜ ਜ਼ਮੀਨ ਆਉਂਦੀ ਹੈ। ਇਹ ਜ਼ਮੀਨ ਦੋ ਥਾਵਾਂ ‘ਤੇ ਹੈ, ਭੂਆ ਬਲਵੀਰ ਕੌਰ ਸ਼ੁਰੂ ਤੋਂ ਹੀ ਦੋ ਏਕੜ ਜ਼ਮੀਨ ਪਿੰਡ ਦੇ ਨੇੜੇ ਲੱਗਦੇ ਰਕਬੇ ਵਿੱਚੋਂ ਵਾਹੀ ਕਰ ਰਹੀ ਸੀ ਅਤੇ ਦੋ ਏਕੜ ਦੂਜੇ ਰਕਬੇ ਵਿੱਚੋਂ ਵਾਹੀ ਕਰ ਰਹੀ ਸੀ ਪ੍ਰੰਤੂ ਹੁਣ ਭੂਆ ਪਿੰਡ ਦੇ ਨੇੜੇ ਚਾਰ ਏਕੜ ਸਾਰੀ ਜ਼ਮੀਨ ‘ਤੇ ਹੀ ਕਬਜ਼ਾ ਕਰਨਾ ਚਾਹੁੰਦੀ ਸੀ ਤੇ ਅਤੇ ਪਿੰਡ ਨੇੜਲੀ ਜ਼ਮੀਨ ਵਿੱਚ ਭਤੀਜਿਆਂ ਨੂੰ ਵੜਨ ਤੋਂ ਰੋਕਦੀ ਸੀ। ਬੀਤੇ ਦਿਨ ਭੂਆ ਬਲਵੀਰ ਕੌਰ ਕਿਸਾਨ ਯੂਨੀਅਨ ਦੇ ਵੱਡੀ ਗਿਣਤੀ ਵਿੱਚ ਆਗੂਆਂ ਤੇ ਕੁਝ ਵਰਕਰਾਂ ਨੂੰ ਲੈ ਕੇ ਆਈ ਅਤੇ ਉਹਨਾਂ ਨੇ ਟਰੈਕਟਰਾਂ ਨਾਲ ਜ਼ਮੀਨ ਵਾਹੁਣੀ ਸ਼ੁਰੂ ਕਰ ਦਿੱਤੀ। ‌ ਇਸ ਦੀ ਭਿਣਕ ਜਦੋਂ ਭਤੀਜਿਆਂ ਨੂੰ ਲੱਗੀ ਤਾਂ ਉਹ ਮੌਕੇ ‘ਤੇ ਪੁੱਜੇ ਅਤੇ ਕਿਸਾਨ ਯੂਨੀਅਨ ਦੇ ਆਗੂਆਂ ਨੂੰ ਅਜਿਹਾ ਕਰਨ ਤੋਂ ਰੋਕਿਆ ਪਰੰਤੂ ਉਹਨਾਂ ਦੀ ਯੂਨੀਅਨ ਦੇ ਵਰਕਰਾਂ ਵੱਲੋਂ ਕੁੱਟਮਾਰ ਕੀਤੀ ਗਈ। ‌ ਇਸ ਗੱਲ ਦਾ ਪਤਾ ਲੱਗਦੇ ਹੀ ਪਿੰਡ ਵਾਲੇ ਭਤੀਜਿਆਂ ਦੀ ਮਦਦ ‘ਤੇ ਆ ਗਏ ਅਤੇ ਧੱਕੇ ਨਾਲ ਕਬਜ਼ਾ ਲੈਣ ਆਏ ਯੂਨੀਅਨ ਦੇ ਵਰਕਰ ਅਤੇ ਪਿੰਡ ਵਾਲੇ ਆਹਮੋ ਸਾਹਮਣੇ ਹੋ ਗਏ। ‌ ਪਿੰਡ ਵਾਲਿਆਂ ਦੀ ਗਿਣਤੀ ਜ਼ਿਆਦਾ ਹੋਣ ਕਰਕੇ ਯੂਨੀਅਨ ਦੇ ਵਰਕਰਾਂ ਦੀ ਪਿੰਡ ਵਾਲਿਆਂ ਨੇ ਡਾਂਗਾਂ ਨਾਲ ਚੰਗੀ ਆਓ ਭਗਤ ਕੀਤੀ ਅਤੇ ਯੂਨੀਅਨ ਦੇ ਆਗੂਆਂ ਤੇ ਵਰਕਰਾਂ ਨੂੰ ਆਪਣੀ ਜਾਨ ਬਚਾ ਕੇ ਭੱਜਣਾ ਪਿਆ। ਇਸ ਘਟਨਾ ਦੀ ਸੋਸ਼ਲ ਮੀਡੀਆ ‘ਤੇ ਵੀ ਖੂਬ ਚਰਚਾ ਹੋ ਰਹੀ ਹੈ। ਅਜਿਹੀਆਂ ਘਟਨਾਵਾਂ ਜਥੇਬੰਦੀਆਂ ਦੇ ਅਕਸ ਨੂੰ ਖਰਾਬ ਕਰਦੀਆਂ ਹਨ। ਚਰਚਾ ਇਹ ਵੀ ਹੁੰਦੀ ਰਹਿੰਦੀ ਹੈ ਕਿ ਯੂਨੀਅਨ ਦੇ ਹੇਠਲੇ ਪੱਧਰ ਦੇ ਕੁਝ ਆਗੂ ਇੱਕ ਧਿਰ ਨਾਲ ਲੈਣ-ਦੇਣ ਕਰ ਲੈਂਦੇ ਹਨ ਅਤੇ ਦੂਜੀ ਧਿਰ ਉੱਪਰ ਧਰਨੇ ਲਾ ਕੇ ਦਬਾਅ ਬਣਾ ਕੇ “ਕਥਿਤ ਸਮਝੌਤਾ” ਕਰਵਾਉਂਦੇ ਹਨ ਅਤੇ ਸਮਝੌਤੇ ਦੀ ਭੇਲੀ ਵਿੱਚੋਂ ਗੁੜ ਦੀ ਰੋੜੀ ਲੈ ਲੈਂਦੇ ਹਨ। ਕਈ ਵਾਰ ਕਿਸਾਨਾਂ ਤੇ ਆੜਤੀਆਂ ਦੇ ਲੈਣ ਦੇਣ ਦੇ ਮਾਮਲੇ ਵਿੱਚ ਵੀ ਅਜਿਹੇ ਕਥਿਤ ਸਮਝੌਤਿਆਂ ਦੀ ਕਨਸੋਅ ਬਾਹਰ ਨਿਕਲ ਚੁੱਕੀ ਹੈ। ਕਿਸਾਨ ਜਥੇਬੰਦੀਆਂ ਦੇ ਵੱਡੇ ਆਗੂਆਂ ਨੂੰ ਇਸ ਮਸਲੇ ਵੱਲ ਧਿਆਨ ਦੇ ਕੇ ਇਹ ਚਰਚਾ ਠੱਪ ਕਰਨੀ ਚਾਹੀਦੀ ਹੈ ਕਿਉਂਕਿ ਸਮਾਜਿਕ ਸਮਝੌਤਿਆਂ ਦੀ ਆੜ ਹੇਠ ਕੁਝ ਜਥੇਬੰਦੀਆਂ ਦੀ ਕੁਝ ਆਗੂਆਂ ਵੱਲੋਂ ਕਈ ਵਾਰ ਨਜਾਇਜ਼ ਹੀ ਧੱਕੇਸ਼ਾਹੀ ਕੀਤੀ ਜਾਂਦੀ ਹੈ। ਕੁੱਲ ਮਿਲਾ ਕੇ ਇਸਦਾ ਅਸਰ ਜਥੇਬੰਦੀਆਂ ਦੇ ਮਿਸ਼ਨ ‘ਤੇ ਪੈਂਦਾ ਹੈ ਅਤੇ ਕਈ ਵਾਰ ਭਾਈਚਾਰਕ ਸਾਂਝ ਵੀ ਖ਼ਤਰੇ ਵਿੱਚ ਪੈ ਜਾਂਦੀ ਹੈ।

  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਸਬੰਧਤ ਖਬਰ

ਵਾਇਰਲ ਵੀਡੀਓ ਮਾਮਲਾ…ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਸਿਰ ਆਪੇ ਹੀ ਕਰ ਲਿਆ ਸਿਆਸੀ ਗੋਲ

…ਜੇ ਸੀਐਮ ਭਗਵੰਤ ਮਾਨ 1 ਮਈ ਨੂੰ ਨਿੱਜੀ ਤੌਰ ‘ਤੇ ਪੇਸ਼ ਨਾ ਹੋਏ ਤਾਂ ਜ਼ਮਾਨਤ ਰੱਦ ਹੋ ਸਕਦੀ ਹੈ-ਮਾਨਸਾ ਅਦਾਲਤ

04/29/2026
News update…ਆਧਾਰ ਕਾਰਡ ‘ਤੇ ਨਾਮ ਬਦਲਣ ਸੰਬੰਧੀ ਨਵੇਂ ਨਿਯਮ ਲਾਗੂ…ਪੜ੍ਹੋ ਖ਼ਬਰ

UIDAI ਦੇ ਨਵੇਂ ਨਿਯਮ… ਹੁਣ ਆਧਾਰ ਕਾਰਡ ਉਮਰ ਦਾ ਸਬੂਤ ਨਹੀਂ ਹੋਵੇਗਾ

04/29/2026
ਜੇ ਬੰਬ ਧਮਾਕੇ ਦੀ ਲਪੇਟ ‘ਚ ਟਰੇਨ ਆ ਜਾਂਦੀ ਤਾਂ 20 ਕਿਲੋਮੀਟਰ ਤੱਕ ਲੋਕ ਪ੍ਰਭਾਵਿਤ ਹੁੰਦੇ…!

ਜੇ ਬੰਬ ਧਮਾਕੇ ਦੀ ਲਪੇਟ ‘ਚ ਟਰੇਨ ਆ ਜਾਂਦੀ ਤਾਂ 20 ਕਿਲੋਮੀਟਰ ਤੱਕ ਲੋਕ ਪ੍ਰਭਾਵਿਤ ਹੁੰਦੇ…!

04/29/2026
Load More
Tags: #barnalanews#malwanews #meethayer #loksabhaelection#malwanews #newsupdate #dailyupdate#punjabnews#punjabpolice #barnalapolice#simranjitsinghmann
Previous Post

ਸੀਨੀਅਰ ਸੈਕੰਡਰੀ ਸਕੂਲ ਕੋਟਦੁੱਨਾ ਦੀ ਕੰਪਿਊਟਰ ਅਧਿਆਪਕ ਕਿਰਨਜੀਤ ਕੌਰ ਦਾ ਗਣਤੰਤਰ ਦਿਵਸ ਮੌਕੇ ਵਿਸ਼ੇਸ਼ ਸਨਮਾਨ

Next Post

…SDO,JE ਜਾਂ ਡਾਕਟਰ ‘ਤੇ ਡਿੱਗੇਗੀ ਜਾਂਚ ਦੀ ਬਿਜਲੀ…ਜਾਂ ਰਾਣੀ ਆਪਣਾ ਅੱਗਾ ਵੀ ਢਕੇਗੀ… ਰਾਜਿੰਦਰਾ ਹਸਪਤਾਲ ‘ਚ ਆਪਰੇਸ਼ਨ ਦੌਰਾਨ ਬਿਜਲੀ ਬੰਦ ਹੋਣ ਦੇ ਮਾਮਲੇ ਦੀ ਜਾਂਚ ਸ਼ੁਰੂ

Nirmal Pandori

Nirmal Pandori

Related Posts

ਵਾਇਰਲ ਵੀਡੀਓ ਮਾਮਲਾ…ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਸਿਰ ਆਪੇ ਹੀ ਕਰ ਲਿਆ ਸਿਆਸੀ ਗੋਲ
ਪੰਜਾਬ

…ਜੇ ਸੀਐਮ ਭਗਵੰਤ ਮਾਨ 1 ਮਈ ਨੂੰ ਨਿੱਜੀ ਤੌਰ ‘ਤੇ ਪੇਸ਼ ਨਾ ਹੋਏ ਤਾਂ ਜ਼ਮਾਨਤ ਰੱਦ ਹੋ ਸਕਦੀ ਹੈ-ਮਾਨਸਾ ਅਦਾਲਤ

by Nirmal Pandori
04/29/2026
News update…ਆਧਾਰ ਕਾਰਡ ‘ਤੇ ਨਾਮ ਬਦਲਣ ਸੰਬੰਧੀ ਨਵੇਂ ਨਿਯਮ ਲਾਗੂ…ਪੜ੍ਹੋ ਖ਼ਬਰ
ਪੰਜਾਬ

UIDAI ਦੇ ਨਵੇਂ ਨਿਯਮ… ਹੁਣ ਆਧਾਰ ਕਾਰਡ ਉਮਰ ਦਾ ਸਬੂਤ ਨਹੀਂ ਹੋਵੇਗਾ

by Nirmal Pandori
04/29/2026
ਜੇ ਬੰਬ ਧਮਾਕੇ ਦੀ ਲਪੇਟ ‘ਚ ਟਰੇਨ ਆ ਜਾਂਦੀ ਤਾਂ 20 ਕਿਲੋਮੀਟਰ ਤੱਕ ਲੋਕ ਪ੍ਰਭਾਵਿਤ ਹੁੰਦੇ…!
ਪੰਜਾਬ

ਜੇ ਬੰਬ ਧਮਾਕੇ ਦੀ ਲਪੇਟ ‘ਚ ਟਰੇਨ ਆ ਜਾਂਦੀ ਤਾਂ 20 ਕਿਲੋਮੀਟਰ ਤੱਕ ਲੋਕ ਪ੍ਰਭਾਵਿਤ ਹੁੰਦੇ…!

by Nirmal Pandori
04/29/2026
ਟ੍ਰਾਈਡੈਂਟ ਗਰੁੱਪ ਦੇ ਚੇਅਰਮੈਨ ਰਾਜਿੰਦਰ ਗੁਪਤਾ MP ਅਮਰੀਕਾ ‘ਚ ਹੋਵੇਗੀ ਦਿਲ ਦੀ ਤੀਜੀ ਸਰਜਰੀ
ਪੰਜਾਬ

ਬਰਨਾਲਾ ‘ਚ ਰਾਜਿੰਦਰ ਗੁਪਤਾ ਦਾ ਪੁਤਲਾ ਸਾੜਨ ਤੇ ਗਦਾਰ ਕਹਿਣ ਵਾਲੇ “ਆਪ” ਆਗੂ ਸ਼ਹਿਰ ਵਾਸੀਆਂ ਦੇ ਨਿਸ਼ਾਨੇ ‘ਤੇ…!

by Nirmal Pandori
04/28/2026
ਰੇਲਵੇ ਟਰੈਕ ‘ਤੇ ਬੰਬ ਧਮਾਕੇ ਦੇ ਮਾਮਲੇ ‘ਚ ਚਾਰ ਜਣੇ ਗ੍ਰਿਫ਼ਤਾਰ
ਪੰਜਾਬ

ਰੇਲਵੇ ਟਰੈਕ ‘ਤੇ ਬੰਬ ਧਮਾਕੇ ਦੇ ਮਾਮਲੇ ‘ਚ ਚਾਰ ਜਣੇ ਗ੍ਰਿਫ਼ਤਾਰ

by Nirmal Pandori
04/28/2026
…ਹੁਣ ਪ੍ਰਸ਼ਾਸਨ ਡੀਲਰ ਬਣ ਕੇ ਵੇਚੇਗਾ ਤੁਹਾਡੀ ਜਾਇਦਾਦ…ਤੇ ਦੋਵੇਂ ਪਾਸਿਆਂ ਤੋਂ ਲਵੇਗਾ ਅੱਧਾ-ਅੱਧਾ ਪ੍ਰਤੀਸ਼ਤ ਕਮਿਸ਼ਨ
ਪੰਜਾਬ

…ਚੰਡੀਗੜ੍ਹ ‘ਚ ਹੁਣ ਤੱਕ ਦਾ ਸਭ ਤੋਂ ਮਹਿੰਗਾ ਸੌਦਾ…196 ਕਰੋੜ ‘ਚ ਵਿਕੀ ਜਾਇਦਾਦ

by Nirmal Pandori
04/28/2026
Load More
Next Post
…SDO,JE ਜਾਂ ਡਾਕਟਰ ‘ਤੇ ਡਿੱਗੇਗੀ ਜਾਂਚ ਦੀ ਬਿਜਲੀ…ਜਾਂ ਰਾਣੀ ਆਪਣਾ ਅੱਗਾ ਵੀ ਢਕੇਗੀ… ਰਾਜਿੰਦਰਾ ਹਸਪਤਾਲ ‘ਚ ਆਪਰੇਸ਼ਨ ਦੌਰਾਨ ਬਿਜਲੀ ਬੰਦ ਹੋਣ ਦੇ ਮਾਮਲੇ ਦੀ ਜਾਂਚ ਸ਼ੁਰੂ

…SDO,JE ਜਾਂ ਡਾਕਟਰ 'ਤੇ ਡਿੱਗੇਗੀ ਜਾਂਚ ਦੀ ਬਿਜਲੀ…ਜਾਂ ਰਾਣੀ ਆਪਣਾ ਅੱਗਾ ਵੀ ਢਕੇਗੀ… ਰਾਜਿੰਦਰਾ ਹਸਪਤਾਲ 'ਚ ਆਪਰੇਸ਼ਨ ਦੌਰਾਨ ਬਿਜਲੀ ਬੰਦ ਹੋਣ ਦੇ ਮਾਮਲੇ ਦੀ ਜਾਂਚ ਸ਼ੁਰੂ

Leave a Reply Cancel reply

Your email address will not be published. Required fields are marked *

Facebook-f Youtube

ad :

Quick Links

  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

Latest News

ਰਾਮਬਾਗ ਬਰਨਾਲਾ ’ਚ ਛੋਟੇ ਸਮਾਗਮਾਂ ਲਈ ‘ਮਿੰਨੀ ਸ਼ਾਂਤੀ ਹਾਲ’ ਬਣਾਇਆ

ਮਹਿਲ ਕਲਾਂ ਦੇ ਮਜ਼ਦੂਰ ਪਰਿਵਾਰ ਨੇ ਪੁੱਤਰ ਦੀ ਜ਼ਿੰਦਗੀ ਬਚਾਉਣ ਲਈ ਲਾਈ ਮਦਦ ਦੀ ਗੁਹਾਰ

…ਜੇ ਸੀਐਮ ਭਗਵੰਤ ਮਾਨ 1 ਮਈ ਨੂੰ ਨਿੱਜੀ ਤੌਰ ‘ਤੇ ਪੇਸ਼ ਨਾ ਹੋਏ ਤਾਂ ਜ਼ਮਾਨਤ ਰੱਦ ਹੋ ਸਕਦੀ ਹੈ-ਮਾਨਸਾ ਅਦਾਲਤ

UIDAI ਦੇ ਨਵੇਂ ਨਿਯਮ… ਹੁਣ ਆਧਾਰ ਕਾਰਡ ਉਮਰ ਦਾ ਸਬੂਤ ਨਹੀਂ ਹੋਵੇਗਾ

ਜੇ ਬੰਬ ਧਮਾਕੇ ਦੀ ਲਪੇਟ ‘ਚ ਟਰੇਨ ਆ ਜਾਂਦੀ ਤਾਂ 20 ਕਿਲੋਮੀਟਰ ਤੱਕ ਲੋਕ ਪ੍ਰਭਾਵਿਤ ਹੁੰਦੇ…!

ਬਰਨਾਲਾ ਦੇ 22 ਏਕੜ ਸਮੇਤ ਪਿੰਡ ਬਦਰਾ, ਧਨੇਰ ਤੇ ਬਖਤਗੜ੍ਹ ਵਿਖੇ ਦਰੱਖਤ ਪੁੱਟਣ ਦੇ ਮਾਮਲੇ ‘ਚ NGT ਦਾ ਵੱਡਾ ਐਕਸ਼ਨ

Contact Form

©  2021-2025. gee98news.com  || Managed by  Shashi Bhadaur Wala

  • Contact
error: Content is protected !!
No Result
View All Result
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

© 2026 JNews - Premium WordPress news & magazine theme by Jegtheme.

Send this to a friend