Search
Close this search box.
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
Menu
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

ਤ੍ਰਾਸਦੀ…ਬਲਾਤਕਾਰ ਤੋਂ ਬਾਅਦ ਹੋਈ ਗਰਭਵਤੀ…ਬੱਚੀ ਨੂੰ ਦੇਣਾ ਪਿਆ ਜਨਮ ਪਰ ਡਾਕਟਰਾਂ ਨੇ ਉਸਦੀ ਨਵਜਨਮੀ ਬੱਚੀ ਹੀ ਵੇਚ ਦਿੱਤੀ….!

Nirmal Pandori by Nirmal Pandori
02/14/2025
in ਪੰਜਾਬ
Reading Time: 1 min read
A A
0
ਇਸ਼ਕ ਅੰਨ੍ਹਾ ਕਰੇ ਸੁਜਾਖਿਆਂ ਨੂੰ…ਇਸ਼ਕ ਵਿੱਚ ਅੰਨੀ ਨੇ 4 ਕਰੋੜ ਲੁਟਾ ਦਿੱਤਾ….!
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਪੁਲਿਸ ਨੇ ਡਾਕਟਰਾਂ ਤੇ ਆਸ਼ਾ ਵਰਕਰਾਂ ਦੇ ਖ਼ਿਲਾਫ਼ ਕੀਤਾ ਮਾਮਲਾ ਦਰਜ

ਚੰਡੀਗੜ੍ਹ,14 ਫਰਵਰੀ, Gee98 News service

-ਵਿਆਹ ਦਾ ਝਾਂਸਾ ਦੇ ਕੇ ਇਕ ਵਿਅਕਤੀ ਇਕ ਔਰਤ ਨਾਲ ਕਈ ਸਾਲ ਬਲਾਤਕਾਰ ਕਰਦਾ ਰਿਹਾ ਪਰੰਤੂ ਜਦ ਉਹ ਗਰਭਵਤੀ ਹੋ ਗਈ ਤਾਂ ਉਸਨੇ ਵਿਆਹ ਕਰਵਾਉਣ ਤੋਂ ਇਨਕਾਰ ਕਰ ਦਿੱਤਾ। ਜਿਸ ਦੀ ਸ਼ਿਕਾਇਤ ਪੀੜਤਾ ਨੇ ਪੁਲਿਸ ਕੋਲ ਕੀਤੀ ਤੇ ਪੁਲਿਸ ਨੇ ਸੰਬੰਧਿਤ ਵਿਅਕਤੀ ਦੇ ਖ਼ਿਲਾਫ਼ ਬਲਾਤਕਾਰ ਦਾ ਮੁਕੱਦਮਾ ਦਰਜ ਕਰਕੇ ਉਸਨੂੰ ਜੇਲ੍ਹ ਭੇਜ ਦਿੱਤਾ ਪਰੰਤੂ ਪੀੜ੍ਹਤ ਦੀ ਅਸਲ ਤਰਾਸਦੀ ਇਥੋਂ ਹੀ ਸ਼ੁਰੂ ਹੁੰਦੀ ਹੈ। ਉਸ ਦੀ ਗਰਭ ਅਵਸਥਾ ਦਾ ਸਮਾਂ ਜ਼ਿਆਦਾ ਲੰਘ ਜਾਣ ਕਰਕੇ ਉਸਨੇ ਇੱਕ ਬੱਚੀ ਨੂੰ ਜਨਮ ਦਿੱਤਾ ਪਰੰਤੂ ਡਾਕਟਰਾਂ ਦੀ ਵੱਡੀ ਸਿਤਮਜ਼ਰੀਫੀ ਨਿਕਲੀ ਕਿ ਡਾਕਟਰਾਂ ਨੇ ਆਸ਼ਾ ਵਰਕਰਾਂ ਨਾਲ ਮਿਲ ਕੇ ਉਸਦੀ ਬੱਚੀ ਨੂੰ ਵੇਚ ਦਿੱਤਾ ਤੇ ਉਸਨੇ ਅੱਜ ਤੱਕ ਆਪਣੀ ਬੱਚੀ ਦਾ ਮੂੰਹ ਤੱਕ ਵੀ ਨਹੀਂ ਦੇਖਿਆ। ਇਹ ਕਹਾਣੀ ਥਾਣਾ ਲੋਪੋਕੇ ਦੇ ਪਿੰਡ ਰਾਣੀਆਂ ਦੀ ਸੀਮਾ ਕੌਰ ਦੀ ਹੈ ਜਿਸ ਦੇ ਪਿੰਡ ਦੇ ਇੱਕ ਵਿਅਕਤੀ ਹਰਪਾਲ ਸਿੰਘ ਨਾਲ ਸਬੰਧ ਬਣੇ ਜੋ ਉਸ ਨੂੰ ਵਿਆਹ ਦਾ ਝਾਂਸਾ ਦੇ ਕੇ ਸਰੀਰਕ ਸਬੰਧ ਬਣਾਉਂਦਾ ਰਿਹਾ ਪਰੰਤੂ ਫਿਰ ਇਨਕਾਰ ਕਰ ਦਿੱਤਾ। ਦੋਸ਼ੀ ਦੇ ਖ਼ਿਲਾਫ਼ ਪੁਲਿਸ ਕਾਰਵਾਈ ਕਰਵਾਉਣ ਤੋਂ ਬਾਅਦ ਪੀੜਤਾ ਸੀਮਾ ਕੌਰ ਨੇ 12 ਅਕਤੂਬਰ 2024 ਨੂੰ ਇੱਕ ਧੀ ਨੂੰ ਜਨਮ ਦਿੱਤਾ ਪਰ ਜਿਸ ਹਸਪਤਾਲ ‘ਚ ਉਸ ਨੇ ਆਪਣੀ ਧੀ ਨੂੰ ਜਨਮ ਦਿੱਤਾ ਸੀ, ਉਸ ਦੇ ਮਾਲਕ ਡਾਕਟਰ ਨੇ ਦੋ ਆਸ਼ਾ ਵਰਕਰਾਂ ਨਾਲ ਮਿਲ ਕੇ ਉਸ ਦੀ ਧੀ ਵੇਚ ਦਿੱਤੀ ਸੀ। ਅੱਜ ਤੱਕ ਵੀ ਔਰਤ ਆਪਣੀ ਧੀ ਦਾ ਚਿਹਰਾ ਦੇਖਣ ਲਈ ਤਰਸ ਰਹੀ ਹੈ ਅਤੇ ਉਸਨੇ ਹੁਣ ਇਸ ਸਬੰਧੀ ਪੁਲਿਸ ਨੂੰ ਸ਼ਿਕਾਇਤ ਕੀਤੀ ਤਾਂ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਹਸਪਤਾਲ ਦੇ ਮਾਲਕ ਡਾ. ਪੰਕਜ ਸ਼ਰਮਾ, ਡਾ. ਸਰਬਜੀਤ ਸਿੰਘ, ਆਸ਼ਾ ਵਰਕਰ ਨੀਤੂ ਤੇ ਆਸ਼ਾ ਵਰਕਰ ਸੰਦੀਪ ਕੌਰ ਵਿਰੁੱਧ ਮਾਮਲਾ ਦਰਜ ਕਰ ਲਿਆ। ਪੁਲਿਸ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਕਰ ਰਹੀ ਹੈ। ਪੁਲਿਸ ਦਾ ਦਾਅਵਾ ਹੈ ਕਿ ਮੁਲਜ਼ਮਾਂ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ ਤੇ ਬੱਚਾ ਖਰੀਦਣ ਵਾਲਿਆਂ ਦੀ ਵੀ ਪਛਾਣ ਕੀਤੀ ਜਾਵੇਗੀ। ਪੀੜ੍ਹਤ ਸੀਮਾ ਕੌਰ ਨੇ ਦੱਸਿਆ ਕਿ 12 ਅਕਤੂਬਰ 2024 ਨੂੰ ਉਹ ਗਰਭ ਅਵਸਥਾ ਦੀ ਜਾਂਚ ਲਈ ਆਪਣੇ ਪਿੰਡ ਦੀ ਆਸ਼ਾ ਵਰਕਰ ਸੰਦੀਪ ਕੌਰ ਨਾਲ ਹਰਸੀਰਤ ਹਸਪਤਾਲ ਨਰਾਇਣਗੜ੍ਹ ਛੇਹਰਟਾ ਅੰਮ੍ਰਿਤਸਰ ਗਈ ਸੀ। 12 ਅਕਤੂਬਰ 2024 ਨੂੰ ਉਸ ਨੇ ਵੱਡੇ ਆਪ੍ਰੇਸ਼ਨ ਜ਼ਰੀਏ ਧੀ ਨੂੰ ਜਨਮ ਦਿੱਤਾ। ਉਸ ਨੇ ਹੋਸ਼ ਆਉਣ ‘ਤੇ ਜਦੋਂ ਆਸ਼ਾ ਵਰਕਰ ਸੰਦੀਪ ਕੌਰ ਨੂੰ ਆਪਣੀ ਧੀ ਬਾਰੇ ਪੁੱਛਿਆ ਤਾਂ ਉਸ ਨੇ ਕਿਹਾ ਕਿ ਉਸ ਨੂੰ ਚੈੱਕ-ਅੱਪ ਲਈ ਲਿਜਾਇਆ ਗਿਆ ਹੈ। ਇਸ ਤੋਂ ਬਾਅਦ 14 ਅਕਤੂਬਰ 2024 ਨੂੰ ਉਸ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ, ਪਰ ਉਸ ਨੂੰ ਉਸ ਦੀ ਬੱਚੀ ਨਹੀਂ ਦਿੱਤੀ ਗਈ। ਆਸ਼ਾ ਵਰਕਰ ਸੰਦੀਪ ਕੌਰ ਨੇ ਉਸ ਨੂੰ ਦੱਸਿਆ ਕਿ ਉਸ ਦੀ ਬੱਚੀ ਬਿਮਾਰ ਹੈ ਤੇ ਉਸ ਨੂੰ ਬੱਚਿਆਂ ਦੇ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਹੈ। ਜਦੋਂ ਉਹ ਠੀਕ ਹੋ ਜਾਵੇਗੀ ਤਾਂ ਉਹ ਉਸ ਨੂੰ ਮਿਲ ਜਾਵੇਗੀ। ਫਿਰ ਪਿੰਡ ਆਉਣ ਤੋਂ ਬਾਅਦ ਵੀ ਕਈ ਵਾਰ ਉਸ ਨੇ ਆਸ਼ਾ ਵਰਕਰ ਸੰਦੀਪ ਕੌਰ ਨੂੰ ਬੱਚੀ ਬਾਰੇ ਪੁੱਛਿਆ, ਪਰ ਉਸ ਨੇ ਉਸ ਨੂੰ ਕੋਈ ਜਵਾਬ ਨਹੀਂ ਦਿੱਤਾ। ਇਸ ਦੌਰਾਨ ਆਸ਼ਾ ਵਰਕਰ ਨੇ ਉਸ ਦਾ ਫ਼ੋਨ ਨੰਬਰ ਵੀ ਬਲੈਕਲਿਸਟ ਕਰ ਦਿੱਤਾ ਪਰ ਦੋ ਮਹੀਨੇ ਬਾਅਦ ਉਸ ਨੇ ਦੱਸਿਆ ਕਿ ਉਸ ਨੇ ਡਾ. ਸਰਬਜੀਤ ਸਿੰਘ, ਆਸ਼ਾ ਵਰਕਰ ਨੀਤੂ ਤੇ ਹਸਪਤਾਲ ਦੇ ਮਾਲਕ ਡਾ. ਪੰਕਜ ਸ਼ਰਮਾ ਨਾਲ ਮਿਲ ਕੇ ਉਸ ਦੀ ਬੱਚੀ ਵੇਚ ਦਿੱਤੀ ਸੀ। ਸੀਮਾ ਨੇ ਕਿਹਾ ਕਿ ਆਸ਼ਾ ਵਰਕਰ ਨੇ ਖ਼ੁਦ ਉਸ ਨੂੰ ਦੱਸਿਆ ਸੀ ਕਿ ਹਸਪਤਾਲ ਦਾ ਮਾਲਕ, ਡਾਕਟਰ ਵੀ ਬੱਚੇ ਵੇਚਣ ‘ਚ ਸ਼ਾਮਿਲ ਸੀ। ਫਿਲਹਾਲ ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਏਐੱਸਆਈ ਕੰਵਲਜੀਤ ਕੌਰ ਦਾ ਕਹਿਣਾ ਹੈ ਕਿ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਤੇ ਜਲਦੀ ਹੀ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

Gee98 Ads
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਸਬੰਧਤ ਖਬਰ

ਸੋਸ਼ਲ ਮੀਡੀਆ ‘ਤੇ ਵਿਵਾਦਤ ਪੋਸਟਾਂ ਪਾਉਣ ਵਾਲੀ ਨੈਨਸੀ ਗਰੇਵਾਲ ਦਾ ਬੇਰਹਿਮੀ ਨਾਲ ਹੋਇਆ ਕਤਲ

ਸੋਸ਼ਲ ਮੀਡੀਆ ‘ਤੇ ਵਿਵਾਦਤ ਪੋਸਟਾਂ ਪਾਉਣ ਵਾਲੀ ਨੈਨਸੀ ਗਰੇਵਾਲ ਦਾ ਬੇਰਹਿਮੀ ਨਾਲ ਹੋਇਆ ਕਤਲ

03/05/2026
…ਜੇ CBI ਕੇਂਦਰ ਦਾ ਤੋਤਾ ਹੈ ਤਾਂ ਪੰਜਾਬ ਦੇ ਚੀਫ਼ ਸੈਕਟਰੀ ਤੇ ਡੀਜੀਪੀ….?

ਅਮਰੀਕੀ ਪਾਬੰਦੀਆਂ ਦੇ ਬਾਵਜੂਦ ਰੂਸ ਤੋਂ ਤੇਲ ਖਰੀਦੇਗਾ ਭਾਰਤ

03/05/2026
ਖਾਲਸਾਈ ਰੂਹ ਨਾਲ ਰੰਗਿਆ ਹੋਲਾ ਮਹੱਲਾ…ਬੁੱਢਾ ਦਲ ਦੇ ਇੰਟਰਨੈਸ਼ਨਲ ਗੱਤਕਾ ਮੁਕਾਬਲੇ ਸ਼ੁਰੂ

ਖਾਲਸਾਈ ਰੂਹ ਨਾਲ ਰੰਗਿਆ ਹੋਲਾ ਮਹੱਲਾ…ਬੁੱਢਾ ਦਲ ਦੇ ਇੰਟਰਨੈਸ਼ਨਲ ਗੱਤਕਾ ਮੁਕਾਬਲੇ ਸ਼ੁਰੂ

03/05/2026
Load More
Tags: #barnalanews#education department#malwanews #meethayer #loksabhaelection#malwanews #newsupdate #dailyupdate#punjabnews#punjabpolice #barnalapolice#simranjitsinghmann
Previous Post

ਵਾਹ ਥਾਣੇਦਾਰਨੀ ! ਗੂਗਲ ਪੇ ਰਾਹੀਂ ਲਈ ਰਿਸ਼ਵਤ…ਤੇ ਫਿਰ ਵਿਜੀਲੈਂਸ ਨੇ ਕੀਤੀ ਗ੍ਰਿਫ਼ਤਾਰ

Next Post

ਮਹਿਲ ਕਲਾਂ ‘ਚ ਮਨਰੇਗਾ ਮਜ਼ਦੂਰਾਂ ਨੇ ਰੋਡ ਜਾਮ ਕਰਕੇ ਕੀਤਾ ਸਰਕਾਰ ਦਾ ਪਿੱਟ ਸਿਆਪਾ…ਕੰਮ ਦੇਣ ਦੇ ਮਾਮਲੇ ‘ਚ ਪੱਖਪਾਤ ਦੇ ਲਾਏ ਦੋਸ਼

Nirmal Pandori

Nirmal Pandori

Related Posts

ਸੋਸ਼ਲ ਮੀਡੀਆ ‘ਤੇ ਵਿਵਾਦਤ ਪੋਸਟਾਂ ਪਾਉਣ ਵਾਲੀ ਨੈਨਸੀ ਗਰੇਵਾਲ ਦਾ ਬੇਰਹਿਮੀ ਨਾਲ ਹੋਇਆ ਕਤਲ
ਪੰਜਾਬ

ਸੋਸ਼ਲ ਮੀਡੀਆ ‘ਤੇ ਵਿਵਾਦਤ ਪੋਸਟਾਂ ਪਾਉਣ ਵਾਲੀ ਨੈਨਸੀ ਗਰੇਵਾਲ ਦਾ ਬੇਰਹਿਮੀ ਨਾਲ ਹੋਇਆ ਕਤਲ

by Nirmal Pandori
03/05/2026
…ਜੇ CBI ਕੇਂਦਰ ਦਾ ਤੋਤਾ ਹੈ ਤਾਂ ਪੰਜਾਬ ਦੇ ਚੀਫ਼ ਸੈਕਟਰੀ ਤੇ ਡੀਜੀਪੀ….?
ਪੰਜਾਬ

ਅਮਰੀਕੀ ਪਾਬੰਦੀਆਂ ਦੇ ਬਾਵਜੂਦ ਰੂਸ ਤੋਂ ਤੇਲ ਖਰੀਦੇਗਾ ਭਾਰਤ

by Nirmal Pandori
03/05/2026
ਖਾਲਸਾਈ ਰੂਹ ਨਾਲ ਰੰਗਿਆ ਹੋਲਾ ਮਹੱਲਾ…ਬੁੱਢਾ ਦਲ ਦੇ ਇੰਟਰਨੈਸ਼ਨਲ ਗੱਤਕਾ ਮੁਕਾਬਲੇ ਸ਼ੁਰੂ
ਪੰਜਾਬ

ਖਾਲਸਾਈ ਰੂਹ ਨਾਲ ਰੰਗਿਆ ਹੋਲਾ ਮਹੱਲਾ…ਬੁੱਢਾ ਦਲ ਦੇ ਇੰਟਰਨੈਸ਼ਨਲ ਗੱਤਕਾ ਮੁਕਾਬਲੇ ਸ਼ੁਰੂ

by Nirmal Pandori
03/05/2026
…ਜੇ CBI ਕੇਂਦਰ ਦਾ ਤੋਤਾ ਹੈ ਤਾਂ ਪੰਜਾਬ ਦੇ ਚੀਫ਼ ਸੈਕਟਰੀ ਤੇ ਡੀਜੀਪੀ….?
ਪੰਜਾਬ

..ਹੁਣ ਚੰਡੀਗੜ੍ਹ ‘ਚ ਕੋਠੀ ਪਾਉਣੀ ਹੋਵੇਗੀ ਹੋਰ ਮਹਿੰਗੀ..ਕਲੈਕਟਰ ਰੇਟਾਂ ‘ਚ ਵਾਧੇ ਵੀ ਤਜਵੀਜ਼

by Nirmal Pandori
03/04/2026
ਰਣਜੀਤ ਪੁਲਿਸ ਮੁਕਾਬਲਾ…ਪੁਲਿਸ ਅਫ਼ਸਰਾਂ ਦੀ CALL DETAIL ਰਿਕਾਰਡ ਅਤੇ GPS ਲੋਕੇਸ਼ਨ ਸੰਭਾਲ ਕੇ ਰੱਖਣ ਦੇ ਹੁਕਮ
ਪੰਜਾਬ

ਰਣਜੀਤ ਪੁਲਿਸ ਮੁਕਾਬਲਾ…ਪੁਲਿਸ ਅਫ਼ਸਰਾਂ ਦੀ CALL DETAIL ਰਿਕਾਰਡ ਅਤੇ GPS ਲੋਕੇਸ਼ਨ ਸੰਭਾਲ ਕੇ ਰੱਖਣ ਦੇ ਹੁਕਮ

by Nirmal Pandori
03/03/2026
ਪੰਜਾਬ ਤੇ ਹਰਿਆਣਾ ਹਾਈਕੋਰਟ ‘ਚ ਜੱਜਾਂ ਦੀ ਕਮੀ…ਫਿਰ ਵੀ ਘੱਟ ਰਹੀ ਹੈ ਪੁਰਾਣੇ ਲੰਬਿਤ ਮਾਮਲਿਆਂ ਦੀ ਗਿਣਤੀ
ਪੰਜਾਬ

ਪੰਜਾਬ ਸਰਕਾਰ ਵੱਲੋਂ ਐਲਾਨੇ ਪਵਿੱਤਰ ਸ਼ਹਿਰ ਵਿੱਚ ਮੀਟ ਦੀ ਵਿਕਰੀ ਸਬੰਧੀ ਹਾਈਕੋਰਟ ਦਾ ਅਹਿਮ ਹੁਕਮ

by Nirmal Pandori
03/03/2026
Load More
Next Post
ਮਹਿਲ ਕਲਾਂ ‘ਚ ਮਨਰੇਗਾ ਮਜ਼ਦੂਰਾਂ ਨੇ ਰੋਡ ਜਾਮ ਕਰਕੇ ਕੀਤਾ ਸਰਕਾਰ ਦਾ ਪਿੱਟ ਸਿਆਪਾ…ਕੰਮ ਦੇਣ ਦੇ ਮਾਮਲੇ ‘ਚ ਪੱਖਪਾਤ ਦੇ ਲਾਏ ਦੋਸ਼

ਮਹਿਲ ਕਲਾਂ 'ਚ ਮਨਰੇਗਾ ਮਜ਼ਦੂਰਾਂ ਨੇ ਰੋਡ ਜਾਮ ਕਰਕੇ ਕੀਤਾ ਸਰਕਾਰ ਦਾ ਪਿੱਟ ਸਿਆਪਾ…ਕੰਮ ਦੇਣ ਦੇ ਮਾਮਲੇ 'ਚ ਪੱਖਪਾਤ ਦੇ ਲਾਏ ਦੋਸ਼

Leave a Reply Cancel reply

Your email address will not be published. Required fields are marked *

Facebook-f Youtube

ad :

Quick Links

  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

Latest News

ਸੋਸ਼ਲ ਮੀਡੀਆ ‘ਤੇ ਵਿਵਾਦਤ ਪੋਸਟਾਂ ਪਾਉਣ ਵਾਲੀ ਨੈਨਸੀ ਗਰੇਵਾਲ ਦਾ ਬੇਰਹਿਮੀ ਨਾਲ ਹੋਇਆ ਕਤਲ

ਅਮਰੀਕੀ ਪਾਬੰਦੀਆਂ ਦੇ ਬਾਵਜੂਦ ਰੂਸ ਤੋਂ ਤੇਲ ਖਰੀਦੇਗਾ ਭਾਰਤ

ਖਾਲਸਾਈ ਰੂਹ ਨਾਲ ਰੰਗਿਆ ਹੋਲਾ ਮਹੱਲਾ…ਬੁੱਢਾ ਦਲ ਦੇ ਇੰਟਰਨੈਸ਼ਨਲ ਗੱਤਕਾ ਮੁਕਾਬਲੇ ਸ਼ੁਰੂ

..ਹੁਣ ਚੰਡੀਗੜ੍ਹ ‘ਚ ਕੋਠੀ ਪਾਉਣੀ ਹੋਵੇਗੀ ਹੋਰ ਮਹਿੰਗੀ..ਕਲੈਕਟਰ ਰੇਟਾਂ ‘ਚ ਵਾਧੇ ਵੀ ਤਜਵੀਜ਼

MC ਦੀ ਸ਼ਿਕਾਇਤ ਤੋਂ ਬਾਅਦ ਕੱਚਾ ਕਾਲਜ ਰੋਡ ‘ਤੇ ਸਥਿਤ ਇੱਕ ਬੇਕਰੀ ਹਾਊਸ ਦੇ ਖ਼ਿਲਾਫ਼ ਸਿਹਤ ਵਿਭਾਗ ਦੀ ਵੱਡੀ ਕਾਰਵਾਈ

ਰਣਜੀਤ ਪੁਲਿਸ ਮੁਕਾਬਲਾ…ਪੁਲਿਸ ਅਫ਼ਸਰਾਂ ਦੀ CALL DETAIL ਰਿਕਾਰਡ ਅਤੇ GPS ਲੋਕੇਸ਼ਨ ਸੰਭਾਲ ਕੇ ਰੱਖਣ ਦੇ ਹੁਕਮ

Contact Form

©  2021-2025. gee98news.com  || Managed by  Shashi Bhadaur Wala

  • Contact
error: Content is protected !!
No Result
View All Result
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

© 2026 JNews - Premium WordPress news & magazine theme by Jegtheme.

Send this to a friend