Skip to main content

Gee 98News

…ਫੜੀ ਗਈ 2 ਲੱਖ ਦੀ ਰਿਸ਼ਵਤ ਲੈਣ ਵਾਲੀ SHO ਜੋਗਿੰਦਰ ਕੌਰ…!

-ਪੰਜਾਬ ਪੁਲਿਸ ਨੇ ਖਾਕੀ ਵਰਦੀ ਨੂੰ ਦਾਗ਼ ਲਗਾਉਣ ਵਾਲੀ ਆਪਣੀ ਹੀ ਇੱਕ ਮਹਿਲਾ ਐਸਐਚਓ ਅਤੇ ਉਸ ਦੇ ਦੋ ਗੰਨਮੈਨ ਕਾਂਸਟੇਬਲ ਸ਼ੇਰ ਸਿੰਘ ਅਤੇ ਲਖਵੀਰ ਸਿੰਘ ‘ਤੇ 2 ਲੱਖ ਰੁਪਏ ਰਿਸ਼ਵਤ ਲੈਣ ਦੇ ਮਾਮਲੇ ਸਬੰਧੀ ਕੇਸ ਦਰਜ ਕੀਤਾ ਹੈ। ਸੂਤਰਾਂ ਅਨੁਸਾਰ ਪੁਲਿਸ ਨੇ ਐਸਐਚਓ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਫਰੀਦਕੋਟ ਜ਼ਿਲ੍ਹੇ ਦੇ ਸਾਦਿਕ ਥਾਣੇ ਦੀ ਐਸਐਚਓ ਜੋਗਿੰਦਰ ਕੌਰ ਦੇ ਖ਼ਿਲਾਫ਼ ਲੁਧਿਆਣਾ ਦੇ ਇੱਕ ਚੋਰੀ ਦਾ ਸਮਾਨ ਖਰੀਦਣ ਵਾਲੇ ਕਬਾੜੀਏ ਤੋਂ 2 ਲੱਖ ਰੁਪਏ ਰਿਸ਼ਵਤ ਲੈਣ ਸਬੰਧੀ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਨੇ ਕਬਾੜੀ ਅਤੇ ਉਸ ਦੇ ਪਰਿਵਾਰ ਨੂੰ ਹਿਰਾਸਤ ‘ਚ ਰੱਖ ਕੇ ਉਨ੍ਹਾਂ ਤੋਂ ਪੈਸੇ ਦੀ ਮੰਗ ਕੀਤੀ ਅਤੇ 2 ਲੱਖ ਰੁਪਏ ਦੀ ਰਿਸ਼ਵਤ ਲੈ ਕੇ ਕਬਾੜੀ ਨੂੰ ਹਿਰਾਸਤ ‘ਚ ਰੱਖਦੇ ਹੋਏ ਕਬਾੜੀ ਦੇ ਪਰਿਵਾਰ ਨੂੰ ਰਿਹਾਅ ਕਰ ਦਿੱਤਾ। ਇਸ ਤੋਂ ਬਾਅਦ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਅਤੇ ਐਸ.ਐਚ.ਓ ਜੋਗਿੰਦਰ ਕੌਰ ਅਤੇ ਦੋਵਾਂ ਗੰਨਮੈਨਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਦੋਸ਼ੀਆਂ ਖ਼ਿਲਾਫ਼ ਸਾਦਿਕ ਥਾਣੇ ਵਿਚ ਜਬਰਨ ਵਸੂਲੀ ਅਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

error: Content is protected !!